ਪ੍ਰਕਾਸ਼ਿਤ:
ਪ੍ਰਭਾਵੀ: 1 ਮਈ 2018
Microsoft ਸੇਵਾਵਾਂ ਦਾ ਇਕਰਾਰਨਾਮਾ
ਤੁਹਾਡੀ ਗੋਪਨੀਯਤਾਤੁਹਾਡੀ ਗੋਪਨੀਯਤਾ1_YourPrivacy
ਸਾਰ

1. ਤੁਹਾਡੀ ਗੋਪਨੀਯਤਾ। ਤੁਹਾਡੀ ਗੋਪਨੀਯਤਾ ਸਾਡੇ ਲਈ ਮਹੱਤਵਪੂਰਨ ਹੈ। ਕਿਰਪਾ ਕਰਕੇ Microsoft ਗੋਪਨੀਯਤਾ ਕਥਨ ("ਗੋਪਨੀਯਤਾ ਕਥਨ") ਨੂੰ ਪੜ੍ਹੋ ਕਿਉਂਕਿ ਇਸ ਵਿੱਚ ਵਰਣਨ ਕੀਤਾ ਗਿਆ ਹੈ ਅਸੀਂ ਤੁਹਾਡੇ ਅਤੇ ਤੁਹਾਡੇ ਡਿਵਾਈਸਾਂ ਤੋਂ ਕਿਹੜੀਆਂ ਕਿਸਮਾਂ ਦਾ ਡੇਟਾ ("ਡੇਟਾ") ਇਕੱਠਾ ਕਰਦੇ ਹਾਂ, ਅਸੀਂ ਤੁਹਾਡੇ ਡੇਟਾ ਨੂੰ ਕਿਵੇਂ ਵਰਤਦੇ ਹਾਂ, ਅਤੇ ਸਾਡੇ ਕੋਲ ਤੁਹਾਡੇ ਡੇਟਾ 'ਤੇ ਪ੍ਰਕਿਰਿਆ ਕਰਨ ਦਾ ਕਾਨੂੰਨੀ ਆਧਾਰ ਕੀ ਹੈ। ਗੋਪਨੀਯਤਾ ਕਥਨ ਵਿੱਚ ਇਹ ਵੀ ਵਿਆਖਿਆ ਕੀਤੀ ਗਈ ਹੈ ਕਿ Microsoft ਤੁਹਾਡੀ ਉਸ ਸਮੱਗਰੀ ਦੀ ਵਰਤੋਂ ਕਿਵੇਂ ਕਰਦਾ ਹੈ, ਜਿਸਦਾ ਹੋਰਨਾਂ ਨਾਲ ਸੰਚਾਰ ਕੀਤਾ ਜਾਂਦਾ ਹੈ; ਤੁਹਾਡੇ ਵੱਲੋਂ ਸੇਵਾਵਾਂ ਰਾਹੀਂ Microsoft ਲਈ ਜਮ੍ਹਾਂ ਕੀਤੇ ਗਏ ਪੋਸਟ; ਅਤੇ ਤੁਹਾਡੇ ਵੱਲੋਂ ਸੇਵਾਵਾਂ ("ਤੁਹਾਡੀ ਸਮੱਗਰੀ") ਰਾਹੀਂ ਅੱਪਲੋਡ, ਸਟੋਰ, ਪ੍ਰਸਾਰਿਤ ਜਾਂ ਸਾਂਝੀਆਂ ਕੀਤੀਆਂ ਗਈਆਂ ਫਾਈਲਾਂ, ਫ਼ੋਟੋ, ਦਸਤਾਵੇਜ਼, ਔਡੀਓ, ਡਿਜੀਟਲ ਵਰਕ, ਲਾਈਵਸਟ੍ਰੀਮਾਂ ਅਤੇ ਵੀਡੀਓ। ਜਿੱਥੇ ਪ੍ਰਕਿਰਿਆ ਸਹਿਮਤੀ 'ਤੇ ਅਧਾਰਿਤ ਹੈ ਅਤੇ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਸੀਮਾ ਤੱਕ, ਇਹਨਾਂ ਸ਼ਰਤਾਂ ਲਈ ਸਹਿਮਤੀ ਦੇ ਕੇ, ਤੁਸੀਂ ਗੋਪਨੀਯਤਾ ਕਥਨ ਵਿੱਚ ਦੱਸੇ ਅਨੁਸਾਰ Microsoft ਵੱਲੋਂ ਤੁਹਾਡੀ ਸਮੱਗਰੀ ਅਤੇ ਡੇਟਾ ਦੇ ਇਕੱਤਰੀਕਰਨ, ਵਰਤੋਂ ਅਤੇ ਪ੍ਰਗਟਾਅ ਲਈ ਸਹਿਮਤੀ ਦਿੰਦੇ ਹੋ। ਕੁਝ ਮਾਮਲਿਆਂ ਵਿੱਚ, ਅਸੀਂ ਵੱਖਰਾ ਨੋਟਿਸ ਮੁਹੱਈਆ ਕਰਾਂਗੇ ਅਤੇ ਗੁਪਤਤਾ ਕਥਨ ਵਿੱਚ ਹਵਾਲਾ ਦਿੱਤੇ ਗਏ ਅਨੁਸਾਰ ਤੁਹਾਡੀ ਸਹਿਮਤੀ ਲਈ ਬੇਨਤੀ ਕਰਾਂਗੇ।

ਪੂਰਾ ਮਜ਼ਮੂਨ
ਤੁਹਾਡੀ ਸਮੱਗਰੀਤੁਹਾਡੀ ਸਮੱਗਰੀ2_yourContent
ਸਾਰ

2. ਤੁਹਾਡੀ ਸਮੱਗਰੀ। ਸਾਡੀਆਂ ਸੇਵਾਵਾਂ ਵਿੱਚੋਂ ਕਈ ਤੁਹਾਨੂੰ ਆਪਣੀ ਸਮੱਗਰੀ ਨੂੰ ਸਟੋਰ ਕਰਨ ਜਾਂ ਸਾਂਝਾ ਕਰਨ ਜਾਂ ਦੂਜਿਆਂ ਤੋਂ ਸਮੱਗਰੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਅਸੀਂ ਤੁਹਾਡੀ ਸਮੱਗਰੀ ਤੇ ਮਲਕੀਅਤ ਦਾ ਦਾਅਵਾ ਨਹੀਂ ਕਰਦੇ। ਤੁਹਾਡੀ ਸਮੱਗਰੀ ਤੁਹਾਡੀ ਹੀ ਰਹਿੰਦੀ ਹੈ, ਅਤੇ ਤੁਸੀਂ ਉਸਦੇ ਲਈ ਜ਼ਿੰਮੇਵਾਰ ਹੋ।

 • a. ਜਦੋਂ ਤੁਸੀਂ ਦੂਜੇ ਲੋਕਾਂ ਨਾਲ ਆਪਣੀ ਸਮੱਗਰੀ ਸਾਂਝੀ ਕਰਦੇ ਹੋ, ਤੁਸੀਂ ਸਮਝਦੇ ਹੋ ਕਿ ਉਹ, ਵਿਸ਼ਵ-ਵਿਆਪੀ ਅਧਾਰ 'ਤੇ, ਤੁਹਾਨੂੰ ਕੋਈ ਭਰਪਾਈ ਕੀਤੇ ਬਿਨਾਂ, ਤੁਹਾਡੀ ਸਮੱਗਰੀ ਨੂੰ ਵਰਤ, ਸਹੇਜ, ਰਿਕਾਰਡ, ਮੁੜ ਤਿਆਰ, ਪ੍ਰਸਾਰਿਤ, ਟ੍ਰਾਂਸਮਿਟ, ਸਾਂਝਾ ਅਤੇ ਪ੍ਰਦਰਸ਼ਿਤ ਕਰ (ਅਤੇ HealthVault 'ਤੇ ਹਟਾ) ਸਕਦੇ ਹਨ। ਜੇ ਤੁਸੀਂ ਹੋਰ ਲੋਕਾਂ ਨੂੰ ਇਹ ਸਮਰੱਥਾ ਨਹੀਂ ਦੇਣਾ ਚਾਹੁੰਦੇ ਹੋ, ਤਾਂ ਆਪਣੀ ਸਮੱਗਰੀ ਸਾਂਝੀ ਕਰਨ ਲਈ ਸੇਵਾਵਾਂ ਦੀ ਵਰਤੋਂ ਨਾ ਕਰੋ। ਤੁਸੀਂ ਇਸ ਗੱਲ ਨੂੰ ਪ੍ਰਸਤੁਤ ਕਰਦੇ ਅਤੇ ਇਸਦੀ ਜ਼ਿੰਮੇਵਾਰੀ ਲੈਂਦੇ ਹੋ ਕਿ ਇਹਨਾਂ ਸ਼ਰਤਾਂ ਦੀ ਮਿਆਦ ਵਿੱਚ, ਤੁਹਾਡੇ ਕੋਲ ਤੁਹਾਡੀ ਸਮੱਗਰੀ ਲਈ ਉਹ ਸਾਰੇ ਹੱਕ ਹਨ (ਅਤੇ ਹੋਣਗੇ) ਜੋ ਸੇਵਾਵਾਂ 'ਤੇ ਜਾਂ ਇਹਨਾਂ ਦੇ ਰਾਹੀਂ ਅਪਲੋਡ, ਸਟੋਰ, ਜਾਂ ਸਾਂਝੀ ਕੀਤੀ ਜਾਂਦੀ ਹੈ, ਅਤੇ ਇਹ ਕਿ ਤੁਹਾਡੀ ਸਮੱਗਰੀ ਨੂੰ ਇਕੱਤਰ ਕਰਨਾ, ਵਰਤਣਾ, ਅਤੇ ਰੋਕ ਕੇ ਰੱਖਣਾ ਕਿਸੇ ਵੀ ਕਾਨੂੰਨ ਜਾਂ ਦੂਜਿਆਂ ਦੇ ਹੱਕਾਂ ਦਾ ਉਲੰਘਣ ਨਹੀਂ ਕਰੇਗਾ। Microsoft ਤੁਹਾਡੀ ਸਮੱਗਰੀ ਦੀ ਮਲਕੀਅਤ ਨਹੀਂ ਲੈਂਦਾ, ਇਸਦਾ ਨਿਯੰਤ੍ਰਣ, ਪ੍ਰਮਾਣੀਕਰਨ, ਇਸਦੇ ਲਈ ਭੁਗਤਾਨ, ਤਸਦੀਕ ਜਾਂ ਉਂਝ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਹੈ ਅਤੇ ਇਸ ਨੂੰ ਤੁਹਾਡੀ ਸਮੱਗਰੀ ਜਾਂ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਦੂਜਿਆਂ ਦੁਆਰਾ ਅਪਲੋਡ, ਸਟੋਰ ਜਾਂ ਸਾਂਝੀ ਕੀਤੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
 • b. ਸੇਵਾਵਾਂ ਨੂੰ ਤੁਹਾਡੇ ਅਤੇ ਦੂਜਿਆਂ ਲਈ ਉਪਲਬਧ ਕਰਵਾਉਣ, ਤੁਹਾਨੂੰ ਅਤੇ ਸੇਵਾਵਾਂ ਨੂੰ ਸੁਰੱਖਿਅਤ ਰੱਖਣ, ਅਤੇ Microsoft ਉਤਪਾਦਾਂ ਅਤੇ ਸੇਵਾਵਾਂ ਵਿੱਚ ਸੁਧਾਰ ਕਰਨ ਲਈ, ਜਿੱਥੇ ਤਕ ਜ਼ਰੂਰੀ ਹੋਵੇ, ਤੁਸੀਂ Microsoft ਨੂੰ ਤੁਹਾਡੀ ਸਮੱਗਰੀ ਨੂੰ ਵਰਤਣ, ਉਦਾਹਰਨ ਲਈ, ਉਸਦੀ ਕਾਪੀ ਬਣਾਉਣ, ਬਣਾਏ ਰੱਖਣ, ਟ੍ਰਾਂਸਮਿਟ ਕਰਨ, ਦੁਬਾਰਾ ਫਾਰਮੇਟ ਕਰਨ, ਪ੍ਰਦਰਸ਼ਿਤ ਕਰਨ, ਅਤੇ ਸੰਚਾਰ ਸਾਧਨਾਂ ਦੀ ਵਰਤੋਂ ਕਰਕੇ ਵਿਤਰਣ ਕਰਨ ਦਾ ਵਿਆਪਕ ਅਤੇ ਰੌਇਲਟੀ ਮੁਕਤ ਬੌਧਿਕ ਸੰਪਤੀ ਲਾਇਸੈਂਸ ਮੁਹੱਈਆ ਕਰਦੇ ਹੋ। ਜੇ ਤੁਸੀਂ ਸੇਵਾ ਦੇ ਉਹਨਾਂ ਖੇਤਰਾਂ ਵਿੱਚ ਆਪਣੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਦੇ ਹੋ ਜੋ ਬਿਨਾਂ ਪ੍ਰਤਿਬੰਧ ਦੇ ਔਨਲਾਈਨ ਉਪਲਬਧ ਹੈ, ਤਾਂ ਤੁਹਾਡੀ ਸਮੱਗਰੀ ਅਜਿਹੇ ਪ੍ਰਦਰਸ਼ਨਾਂ ਜਾਂ ਸਮੱਗਰੀ ਵਿੱਚ ਦਿਖਾਈ ਦੇ ਸਕਦੀ ਹੈ ਜੋ ਸੇਵਾ ਦਾ ਪ੍ਰਚਾਰ ਕਰਦੇ ਹਨ। ਇਹਨਾਂ ਵਿੱਚੋਂ ਕੁਝ ਸੇਵਾਵਾਂ ਵਿਗਿਆਪਨ ਰਾਹੀਂ ਸਮਰਥਿਤ ਹਨ। Microsoft ਵਿਗਿਆਪਨਾਂ ਨੂੰ ਵਿਅਕਤੀਗਤ ਕਿਵੇਂ ਬਣਾਉਂਦਾ ਹੈ ਇਸ ਲਈ Microsoft ਖਾਤਾ ਪ੍ਰਬੰਧਨ ਵੈਬਸਾਈਟ ਦੇ ਸੁਰੱਖਿਆ ਅਤੇ ਗੋਪਨੀਯਤਾ ਪੰਨੇ 'ਤੇ ਨਿਯੰਤਰਣ ਉਪਲਬਧ ਹਨ। ਤੁਸੀਂ ਈ-ਮੇਲ, ਚੈਟ, ਵੀਡੀਓ ਕਾਲ ਜਾਂ ਵੋਇਸ ਮੇਲ ਵਿੱਚ ਕੀ ਕਹਿੰਦੇ ਹੋ ਜਾਂ ਤੁਹਾਡੇ ਦਸਤਾਵੇਜ਼ਾਂ, ਫ਼ੋਟੋ ਜਾਂ ਹੋਰ ਵਿਅਕਤੀਗਤ ਫਾਈਲਾਂ ਵਿੱਚ ਕੀ ਹੈ, ਇਸਦੀ ਵਰਤੋਂ ਅਸੀਂ ਤੁਹਾਨੂੰ ਇਸ਼ਤਿਹਾਰਾਂ ਦਾ ਟੀਚਾ ਬਣਾਉਣ ਲਈ ਨਹੀਂ ਕਰਦੇ ਹਾਂ। ਸਾਡੀਆਂ ਵਿਗਿਆਪਨ ਨੀਤੀਆਂ ਨੂੰ ਗੋਪਨੀਯਤਾ ਕਥਨ ਵਿੱਚ ਵਿਸਥਾਰ ਸਹਿਤ ਸ਼ਾਮਲ ਕੀਤਾ ਗਿਆ ਹੈ।
ਪੂਰਾ ਮਜ਼ਮੂਨ
ਵਿਹਾਰ ਦੀ ਨਿਯਮਾਵਲੀਵਿਹਾਰ ਦੀ ਨਿਯਮਾਵਲੀ3_codeOfConduct
ਸਾਰ

3. ਵਿਹਾਰ ਦੀ ਨਿਯਮਾਵਲੀ।

 • a. ਇਹਨਾਂ ਸ਼ਰਤਾਂ ਨਾਲ ਸਹਿਮਤ ਹੋ ਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਜਦੋਂ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਤੁਸੀਂ ਹੇਠਾਂ ਦਿੱਤੇ ਨਿਯਮਾਂ ਦਾ ਪਾਲਨ ਕਰੋਗੇ:
  • i. ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰੋਗੇ।
  • ii. ਬੱਚਿਆਂ ਦਾ ਸ਼ੋਸ਼ਣ ਕਰਨ ਵਾਲੀ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਾਂ ਜੋਖਮ ਵਿੱਚ ਪਾਉਣ ਵਾਲੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੋਗੇ।
  • iii. ਸਪੈਮ ਨਾ ਭੇਜੋ। ਸਪੈਮ ਅਣਚਾਹੀ ਜਾਂ ਨਾ ਮੰਗੀ ਬਹੁਤ ਜ਼ਿਆਦਾ ਈਮੇਲ, ਪੋਸਟਿੰਗਾਂ, ਸੰਪਰਕ ਦੀਆਂ ਬੇਨਤੀਆਂ, SMS (ਪਾਠ ਸੁਨੇਹੇ), ਜਾਂ ਤੱਤਕਾਲ ਸੁਨੇਹੇ ਹੁੰਦੇ ਹਨ।
  • iv. ਅਢੁਕਵੀਂ ਸਮੱਗਰੀ ਜਾਂ ਵਸਤੂ (ਜਿਸ ਵਿੱਚ ਸ਼ਾਮਲ ਹਨ, ਉਦਾਹਰਨ ਲਈ, ਨੰਗੇਜ਼, ਵਹਿਸ਼ੀਪੁਣਾ, ਅਸ਼ਲੀਲ ਸਾਹਿਤ, ਅਪਮਾਨਜਨਕ ਭਾਸ਼ਾ, ਸਪਸ਼ਟ ਹਿੰਸਾ, ਜਾਂ ਅਪਰਾਧਿਕ ਗਤੀਵਿਧੀ) ਜਾਂ ਸਥਾਨਕ ਕਾਨੂੰਨਾਂ ਜਾਂ ਨਿਯਮਾਂ ਦਾ ਪਾਲਨ ਨਾ ਕਰਨ ਵਾਲੀ ਤੁਹਾਡੀ ਸਮੱਗਰੀ ਜਾਂ ਵਸਤੂ, ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਨਾ ਕਰੋ ਜਾਂ ਉਹਨਾਂ ਨੂੰ ਸਾਂਝਾ ਕਰਨ ਲਈ ਸੇਵਾਵਾਂ ਦੀ ਵਰਤੋਂ ਕਰੋ।
  • v. ਧੋਖਾ ਦੇਣ ਵਾਲੀ, ਗਲਤ ਜਾਂ ਗੁੰਮਰਾਹਕੁੰਨ (ਉਦਾਹਰਨ ਲਈ, ਝੂਠੇ ਕੰਮਾਂ ਲਈ ਕਰਕੇ ਪੈਸੇ ਮੰਗਣਾ, ਕਿਸੇ ਹੋਰ ਦਾ ਰੂਪ ਧਾਰਨ ਕਰਨਾ, ਖੇਡ ਦੀ ਗਿਣਤੀ, ਜਾਂ ਰੈਂਕਿੰਗ, ਰੇਟਿੰਗ, ਜਾਂ ਟਿੱਪਣੀਆਂ ਨੂੰ ਪ੍ਰਭਾਵਿਤ ਕਰਨ ਲਈ ਸੇਵਾਵਾਂ ਵਿੱਚ ਜੋੜ-ਤੋੜ ਕਰਨਾ) ਜਾਂ ਨਿੰਦਾ ਕਰਨ ਵਾਲੀ ਜਾਂ ਅਪਮਾਨਜਨਕ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਵੋ।
  • vi. ਸੇਵਾਵਾਂ ਲਈ ਪਹੁੰਚਣ ਜਾਂ ਇਹਨਾਂ ਦੀ ਉਪਲਬਧਤਾ ਵਿੱਚ ਕਿਸੇ ਪ੍ਰਤਿਬੰਧ ਦੇ ਨਾਲ ਛੇੜਛਾੜ ਨਾ ਕਰੋ।
  • vii. ਕਿਸੇ ਵੀ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਵੋ ਜੋ ਤੁਹਾਡੇ, ਸੇਵਾਵਾਂ ਜਾਂ ਕਿਸੇ ਹੋਰ ਲਈ ਨੁਕਸਾਨਦਾਇਕ ਹੋਵੇ (ਉਦਾ. ਵਾਇਰਸ ਟ੍ਰਾਂਸਮਿਟ ਕਰਨਾ, ਸਟਾਲਕਿੰਗ, ਅੱਤਵਾਦੀ ਸਮੱਗਰੀ ਪੋਸਟ ਕਰਨਾ, ਤਿਰਸਕਾਰ ਭਰਿਆ ਭਾਸ਼ਾ ਸੰਚਾਰ ਸਥਾਪਤ ਕਰਨਾ ਜਾਂ ਹੋਰ ਲੋਕਾਂ ਦੇ ਖਿਲਾਫ ਹਿੰਸਾ ਦਾ ਸਮਰਥਨ ਕਰਨਾ)।
  • viii. ਦੂਸਰਿਆਂ ਦੇ ਹੱਕਾਂ ਦੀ ਉਲੰਘਣ ਨਾ ਕਰੋ (ਉਦਾਹਰਨ ਲਈ, ਕਾਪੀਰਾਈਟ ਸੰਗੀਤ ਜਾਂ ਹੋਰ ਕਾਪੀਰਾਈਟ ਸਮੱਗਰੀ ਨੂੰ ਅਣਅਧਿਕ੍ਰਿਤ ਤੌਰ ਤੇ ਸਾਂਝਾ ਕਰਨਾ, Bing ਨਕਸ਼ਾ, ਜਾਂ ਫੋਟੋਆਂ ਦੀ ਦੁਬਾਰਾ ਵਿਕਰੀ ਜਾਂ ਹੋਰ ਵਿਤਰਣ)।
  • ix. ਦੂਜਿਆਂ ਦੇ ਗੋਪਨੀਯਤਾ ਜਾਂ ਡੇਟਾ ਸੁਰੱਖਿਆ ਹੱਕਾਂ ਦਾ ਉਲੰਘਣ ਕਰਨ ਵਾਲੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਵੋ।
  • x. ਇਹਨਾਂ ਨਿਯਮਾਂ ਨੂੰ ਤੋੜਨ ਵਿੱਚ ਦੂਜਿਆਂ ਦੀ ਮਦਦ ਨਾ ਕਰੋ।
 • b. ਲਾਗੂਕਰਨ। ਜੇ ਤੁਸੀਂ ਇਹਨਾਂ ਸ਼ਰਤਾਂ ਦੀ ਉਲੰਘਣ ਕਰਦੇ ਹੋ, ਤਾਂ ਅਸੀਂ, ਪੂਰੀ ਤਰ੍ਹਾਂ ਨਾਲ ਆਪਣੇ ਵਿਵੇਕ 'ਤੇ, ਤੁਹਾਨੂੰ ਸੇਵਾਵਾਂ ਦੇਣਾ ਬੰਦ ਕਰ ਸਕਦੇ ਹਾਂ ਜਾਂ ਅਸੀਂ ਤੁਹਾਡਾ Microsoft ਖਾਤਾ ਬੰਦ ਕਰ ਸਕਦੇ ਹਾਂ। ਅਸੀਂ ਇਹਨਾਂ ਸ਼ਰਤਾਂ ਦਾ ਪਾਲਨ ਕਰਵਾਉਣ ਦੀ ਕੋਸ਼ਿਸ਼ ਦੇ ਰੂਪ ਵਿੱਚ, ਸੇਵਾਵਾਂ ਨੂੰ ਜਾਂ ਤੋਂ ਸੰਚਾਰਾਂ (ਜਿਵੇਂ ਈਮੇਲ, ਫਾਈਲ ਸਾਂਝੀ ਕਰਨੀ ਜਾਂ ਤੱਤਕਾਲ ਸੁਨੇਹੇ) ਦਾ ਵਿਤਰਣ ਰੋਕ ਸਕਦੇ ਹਾਂ, ਜਾਂ ਅਸੀਂ ਤੁਹਾਡੀ ਸਮੱਗਰੀ ਨੂੰ ਕਿਸੇ ਵੀ ਕਾਰਨ ਕਰਕੇ ਹਟਾ ਸਕਦੇ ਹਾਂ ਜਾਂ ਉਸ ਨੂੰ ਪ੍ਰਕਾਸ਼ਿਤ ਕਰਨ ਤੋਂ ਮਨ੍ਹਾਂ ਕਰ ਸਕਦੇ ਹਾਂ। ਇਹਨਾਂ ਸ਼ਰਤਾਂ ਦੀ ਕਥਿਤ ਉਲੰਘਣ ਦੀ ਜਾਂਚ ਕਰਦੇ ਸਮੇਂ, Microsoft ਸਮੱਸਿਆ ਨੂੰ ਹੱਲ ਕਰਨ ਲਈ ਤੁਹਾਡੀ ਸਮੱਗਰੀ ਦੀ ਸਮੀਖਿਆ ਕਰਨ ਦਾ ਹੱਕ ਸੁਰੱਖਿਅਤ ਰੱਖਦਾ ਹੈ, ਅਤੇ ਤੁਸੀਂ ਇਸਦੇ ਦੁਆਰਾ ਇਸ ਤਰ੍ਹਾਂ ਦੀ ਸਮੀਖਿਆ ਲਈ ਅਧਿਕਾਰਤ ਕਰਦੇ ਹੋ। ਪਰ, ਅਸੀਂ ਪੂਰੀਆਂ ਸੇਵਾਵਾਂ ਤੇ ਨਜ਼ਰ ਨਹੀਂ ਰੱਖ ਸਕਦੇ ਹਾਂ ਅਤੇ ਨਾ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ।
 • c. Xbox ਸੇਵਾਵਾਂ ਲਈ ਐਪਲੀਕੇਸ਼ਨ। ਇਸ ਬਾਰੇ ਵਧੇਰੇ ਜਾਣਕਾਰੀ ਲਈ ਕਿ ਇਹ ਆਚਾਰ ਸੰਹਿਤਾ Xbox ਲਾਈਵ, Windows Live ਲਈ ਗੇਮਾਂ ਅਤੇ Microsoft ਸਟੂਡੀਓ ਗੇਮਾਂ, ਐਪਲੀਕੇਸ਼ਨਾਂ, ਸੇਵਾਵਾਂ ਅਤੇ Microsoft ਦੁਆਰਾ ਪ੍ਰਦਾਨ ਕੀਤੀ ਗਈ ਸਮੱਗਰੀ 'ਤੇ ਕਿਸ ਪ੍ਰਕਾਰ ਲਾਗੂ ਹੁੰਦੀ ਹੈ, ਇੱਥੇ ਕਲਿਕ ਕਰੋ। Xbox ਸੇਵਾਵਾਂ ਦੇ ਰਾਹੀਂ ਆਚਾਰ ਸੰਹਿਤਾ ਦੇ ਉਲੰਘਣ (ਖੰਡ 13(a)(i) ਵਿੱਚ ਪਰਿਭਾਸ਼ਿਤ) ਦੇ ਨਤੀਜੇ ਵਜੋਂ Xbox ਸੇਵਾਵਾਂ ਵਿੱਚ ਹਿੱਸਾ ਲੈਣ ਤੋਂ ਨਿਲੰਬਿਤ ਜਾਂ ਪ੍ਰਤਿਬੰਧਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਉਸ ਖਾਤੇ ਨਾਲ ਸੰਬੰਧਤ ਸਮੱਗਰੀ ਲਾਇਸੈਂਸਾਂ, Xbox ਗੋਲਡ ਮੈਂਬਰਸ਼ਿਪ ਸਮੇਂ, ਅਤੇ Microsoft ਖਾਤਾ ਬਕਾਇਆ ਨੂੰ ਜ਼ਬਤ ਕੀਤਾ ਜਾਣਾ ਵੀ ਸ਼ਾਮਲ ਹਨ।
ਪੂਰਾ ਮਜ਼ਮੂਨ
ਸੇਵਾਵਾਂ ਅਤੇ ਸਮਰਥਨ ਨੂੰ ਵਰਤਣਾਸੇਵਾਵਾਂ ਅਤੇ ਸਮਰਥਨ ਨੂੰ ਵਰਤਣਾ4_usingTheServicesSupport
ਸਾਰ

4. ਸੇਵਾਵਾਂ ਅਤੇ ਸਮਰਥਨ ਨੂੰ ਵਰਤਣਾ।

 • a. Microsoft ਖਾਤਾ। ਤੁਹਾਨੂੰ ਇਹਨਾਂ ਵਿੱਚੋਂ ਕਈ ਸੇਵਾਵਾਂ ਤਕ ਪਹੁੰਚਣ ਲਈ ਇੱਕ Microsoft ਖਾਤੇ ਦੀ ਲੋੜ ਹੋਵੇਗੀ। ਤੁਹਾਡਾ Microsoft ਖਾਤਾ ਤੁਹਾਨੂੰ Microsoft ਅਤੇ ਕੁਝ Microsoft ਭਾਈਵਾਲਾਂ ਦੁਆਰਾ ਮੁਹੱਈਆ ਕੀਤੇ ਜਾਣ ਵਾਲੇ ਉਤਪਾਦਾਂ, ਵੈਬਸਾਈਟਾਂ ਅਤੇ ਸੇਵਾਵਾਂ ਵਿੱਚ ਸਾਈਨ-ਇਨ ਕਰਨ ਦਿੰਦਾ ਹੈ।
  • i. ਖਾਤਾ ਬਣਾਉਣਾ। ਤੁਸੀਂ ਔਨਲਾਈਨ ਸਾਈਨ-ਅਪ ਕਰਕੇ ਇੱਕ Microsoft ਖਾਤਾ ਬਣਾ ਸਕਦੇ ਹੋ। ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਆਪਣੇ Microsoft ਖਾਤੇ ਲਈ ਸਾਈਨ-ਅਪ ਕਰਦੇ ਸਮੇਂ ਕਿਸੇ ਵੀ ਕਿਸਮ ਦੀ ਝੂਠੀ, ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੀ ਵਰਤੋਂ ਨਹੀਂ ਕਰੋਗੇ। ਕੁਝ ਮਾਮਲਿਆਂ ਵਿੱਚ, ਹੋ ਸਕਦਾ ਹੈ ਕਿ ਕਿਸੇ ਤੀਜੀ-ਧਿਰ, ਜਿਵੇਂ ਕਿ ਤੁਹਾਡਾ ਇੰਟਰਨੇਟ ਸੇਵਾ ਪ੍ਰਦਾਤਾ, ਨੇ ਤੁਹਾਨੂੰ ਇੱਕ Microsoft ਖਾਤਾ ਸੌਂਪਿਆ ਹੋਵੇ। ਜੇ ਤੁਸੀਂ ਕਿਸੇ ਤੀਜੀ ਧਿਰ ਤੋਂ ਆਪਣਾ Microsoft ਖਾਤਾ ਪ੍ਰਾਪਤ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਉਸ ਤੀਜੀ ਧਿਰ ਦੇ ਕੋਲ ਤੁਹਾਡੇ ਖਾਤੇ ਦੇ ਸੰਬੰਧ ਵਿੱਚ ਵਾਧੂ ਹੱਕ ਹੋਣ, ਜਿਵੇਂ ਕਿ ਤੁਹਾਡੇ Microsoft ਖਾਤੇ ਤਕ ਪਹੁੰਚਣ ਜਾਂ ਉਸਨੂੰ ਹਟਾਉਣ ਦੀ ਸਮਰੱਥਾ। ਕਿਰਪਾ ਕਰਕੇ ਤੀਜੀ ਧਿਰ ਦੁਆਰਾ ਤੁਹਾਨੂੰ ਮੁਹੱਈਆ ਕੀਤੀਆਂ ਗਈਆਂ ਕਿਸੇ ਵੀ ਵਾਧੂ ਸ਼ਰਤਾਂ ਦੀ ਸਮੀਖਿਆ ਕਰੋ, ਕਿਉਂਕਿ ਇਹਨਾਂ ਵਾਧੂ ਸ਼ਰਤਾਂ ਦੇ ਸੰਬੰਧ ਵਿੱਚ Microsoft ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਜੇ ਤੁਸੀਂ ਕਿਸੇ ਸੰਸਥਾ ਦੇ ਵੱਲੋਂ ਇੱਕ Microsoft ਖਾਤਾ ਬਣਾਉਂਦੇ ਹੋ, ਜਿਵੇਂ ਕਿ ਕੋਈ ਕਾਰੋਬਾਰ ਜਾਂ ਰੁਜ਼ਗਾਰਦਾਤਾ, ਤਾਂ ਤੁਸੀਂ ਇਹ ਦਰਸਾਉਂਦੇ ਹੋ ਕਿ ਤੁਹਾਡੇ ਕੋਲ ਉਸ ਸੰਸਥਾ ਨੂੰ ਇਹਨਾਂ ਸ਼ਰਤਾਂ ਦੇ ਪਾਬੰਦ ਕਰਨ ਦਾ ਕਾਨੂੰਨੀ ਹੱਕ ਹੈ। ਤੁਸੀਂ ਆਪਣਾ Microsoft ਖਾਤਾ ਪਰਿਚੈ ਕਿਸੇ ਦੂਸਰੇ ਉਪਯੋਗਕਰਤਾ ਜਾਂ ਸੰਸਥਾ ਨੂੰ ਹਸਤਾਂਤਰਿਤ ਨਹੀਂ ਕਰ ਸਕਦੇ। ਆਪਣੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ, ਆਪਣੇ ਖਾਤੇ ਦੇ ਵੇਰਵੇ ਅਤੇ ਪਾਸਵਰਡ ਨੂੰ ਗੁਪਤ ਰੱਖੋ। ਉਸ ਸਾਰੀ ਗਤੀਵਿਧੀ ਲਈ ਤੁਸੀਂ ਜ਼ਿੰਮੇਵਾਰ ਹੋ ਜੋ ਤੁਹਾਡੇ Microsoft ਖਾਤੇ ਤਹਿਤ ਕੀਤੀ ਜਾਂਦੀ ਹੈ।
  • ii. ਖਾਤੇ ਦੀ ਵਰਤੋਂ। ਆਪਣੇ Microsoft ਖਾਤੇ ਨੂੰ ਸਕ੍ਰਿਆ ਰੱਖਣ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਇਸ ਦੀ ਵਰਤੋਂ ਕਰੋ। ਇਸਦਾ ਮਤਲਬ ਹੈ ਕਿ ਤੁਹਾਨੂੰ ਆਪਣੇ Microsoft ਖਾਤੇ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨੂੰ ਸਕ੍ਰਿਆ ਰੱਖਣ ਲਈ, ਪੰਜ ਸਾਲਾਂ ਦੀ ਮਿਆਦ ਵਿੱਚ ਘੱਟੋ-ਘੱਟ ਇੱਕ ਵਾਰ ਸਾਈਨ-ਇਨ ਕਰਨਾ ਹੋਵੇਗਾ, ਜਦ ਤਕ ਕਿ ਸੇਵਾਵਾਂ ਦੇ ਮੁੱਲ-ਵਾਲੇ ਹਿੱਸੇ ਲਈ ਕੋਈ ਆਫ਼ਰ ਨਾ ਹੋਵੇ। ਜੇ ਇਸ ਸਮੇਂ ਦੌਰਾਨ ਤੁਸੀਂ ਸਾਈਨ-ਇਨ ਨਹੀਂ ਕਰਦੇ ਹੋ, ਤਾਂ ਅਸੀਂ ਇਹ ਮੰਨ ਲਵਾਂਗੇ ਕਿ ਤੁਹਾਡਾ Microsoft ਖਾਤਾ ਅਸਕ੍ਰਿਆ ਹੈ ਅਤੇ ਤੁਹਾਡੇ ਲਈ ਇਸ ਨੂੰ ਬੰਦ ਕਰ ਦੇਵਾਂਗੇ। ਬੰਦ Microsoft ਖਾਤੇ ਦੇ ਨਤੀਜਿਆਂ ਲਈ, ਕਿਰਪਾ ਕਰਕੇ ਖੰਡ 4(a)(iv)(2) ਦੇਖੋ। ਤੁਹਾਨੂੰ ਇੱਕ-ਸਾਲ ਦੀ ਮਿਆਦ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ Outlook.com ਇਨਬਾਕਸ ਅਤੇ OneDrive ਵਿੱਚ (ਵੱਖ-ਵੱਖ) ਸਾਈਨ-ਇਨ ਕਰਨਾ ਹੋਵੇਗਾ, ਨਹੀਂ ਤਾਂ ਤੁਹਾਡੇ Outlook.com ਇਨਬਾਕਸ ਅਤੇ OneDrive ਨੂੰ ਤੁਹਾਡੇ ਲਈ ਬੰਦ ਕਰ ਦੇਵਾਂਗੇ। ਤੁਹਾਨੂੰ ਆਪਣੇ Microsoft ਖਾਤੇ ਨਾਲ ਸੰਬੰਧਿਤ ਗੇਮਰਟੈਗ ਨੂੰ ਕਾਇਮ ਰੱਖਣ ਲਈ ਪੰਜ-ਸਾਲ ਦੀ ਮਿਆਦ ਵਿੱਚ ਘੱਟੋ-ਘੱਟ ਇੱਕ ਵਾਰ Xbox ਸੇਵਾਵਾਂ ਵਿੱਚ ਸਾਈਨ-ਇਨ ਕਰਨਾ ਚਾਹੀਦਾ ਹੈ। ਜੇ ਸਾਨੂੰ ਉਚਿਤ ਰੂਪ ਵਿੱਚ ਇਹ ਸ਼ੱਕ ਹੁੰਦਾ ਹੈ ਕਿ ਕਿਸੇ ਤੀਜੀ-ਧਿਰ ਦੁਆਰਾ ਤੁਹਾਡੇ Microsoft ਖਾਤੇ ਨੂੰ ਧੋਖੇ ਨਾਲ ਵਰਤਿਆ ਜਾ ਰਿਹਾ ਹੈ (ਉਦਾਹਰਨ ਲਈ, ਕਿਸੇ ਖਾਤੇ ਦੀ ਸੁਰੱਖਿਆ ਨਾਲ ਸਮਝੌਤਾ ਹੋਣ ਦੇ ਨਤੀਜੇ ਕਾਰਨ), ਤਾਂ Microsoft ਤੁਹਾਡੇ ਖਾਤੇ ਨੂੰ ਤਦ ਤਕ ਲਈ ਸਥਗਿਤ ਕਰ ਸਕਦਾ ਹੈ, ਜਦੋਂ ਤਕ ਕਿ ਤੁਸੀਂ ਮਲਕੀਅਤ ਦਾ ਦੁਬਾਰਾ ਦਾਅਵਾ ਨਹੀਂ ਕਰਦੇ। ਸਮਝੌਤੇ ਦੀ ਪ੍ਰਕਿਰਤੀ ਦੇ ਆਧਾਰ 'ਤੇ, ਸਾਨੂੰ ਤੁਹਾਡੀ ਕੁਝ ਜਾਂ ਸਾਰੀ ਸਮੱਗਰੀ ਦਾ ਐਕਸੈਸ ਅਸਮਰੱਥ ਕਰਨ ਦੀ ਲੋੜ ਹੋ ਸਕਦੀ ਹੈ। ਜੇਕਰ ਤੁਹਾਨੂੰ ਆਪਣਾ Microsoft ਖਾਤਾ ਐਕਸੈਸ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਕਿਰਪਾ ਕਰਕੇ ਇਸ ਵੈਬਸਾਈਟ 'ਤੇ ਜਾਓ: https://go.microsoft.com/fwlink/?LinkId=238656
  • iii. ਬੱਚੇ ਅਤੇ ਖਾਤੇ। ਇਹਨਾਂ ਸੇਵਾਵਾਂ ਨੂੰ ਵਰਤ ਕੇ, ਤੁਸੀਂ ਦਰਸਾਉਂਦੇ ਹੋ ਕਿ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਤੁਸੀਂ "ਬਾਲਗਪੁਣੇ" ਜਾਂ "ਕਾਨੂੰਨੀ ਜ਼ਿੰਮੇਵਾਰੀ" ਵਾਲੀ ਉਮਰ ਪੂਰੀ ਕਰ ਲਈ ਹੈ ਜਾਂ ਤੁਹਾਡਾ ਵਾਜਬ ਮਾਤਾ/ਪਿਤਾ ਜਾਂ ਕਾਨੂੰਨੀ ਸਰਪ੍ਰਸਤ ਹੈ ਜੋ ਇਹਨਾਂ ਸ਼ਰਤਾਂ ਦੇ ਪਾਬੰਦ ਹੋਣ ਦੀ ਸਹਿਮਤੀ ਦਿੰਦਾ ਹੈ। ਜੇ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਤੁਸੀਂ ਬਾਲਗਪੁਣੇ ਜਾਂ "ਕਾਨੂੰਨੀ ਜ਼ਿੰਮੇਵਾਰੀ" ਵਾਲੀ ਉਮਰ ਪੂਰੀ ਕਰ ਲਈ ਹੈ ਜਾਂ ਨਹੀਂ, ਜਾਂ ਤੁਹਾਨੂੰ ਇਹ ਭਾਗ ਸਮਝ ਨਹੀਂ ਆਉਂਦਾ ਹੈ, ਤਾਂ ਕੋਈ Microsoft ਖਾਤਾ ਬਣਾਉਣ ਤੋਂ ਪਹਿਲਾਂ, ਕਿਰਪਾ ਕਰਕੇ ਆਪਣੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਤੋਂ ਮਦਦ ਅਤੇ ਸਹਿਮਤੀ ਮੰਗੋ। ਜੇ ਤੁਸੀਂ ਕਿਸੇ ਅਜਿਹੇ ਨਾਬਾਲਗ ਦੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਹੋ, ਜੋ Microsoft ਖਾਤਾ ਬਣਾਉਂਦਾ ਹੈ, ਤਾਂ ਤੁਸੀਂ ਅਤੇ ਨਾਬਾਲਗ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ ਅਤੇ ਇਹਨਾਂ ਨਾਲ ਸਹਿਮਤ ਹੋਣ ਲਈ ਪਾਬੰਦ ਹੁੰਦੇ ਹੋ ਅਤੇ ਖਰੀਦਦਾਰੀਆਂ ਸਮੇਤ Microsoft ਖਾਤੇ ਜਾਂ Skype ਖਾਤੇ ਜਾਂ ਸੇਵਾਵਾਂ ਦੀ ਸਾਰੀ ਵਰਤੋਂ ਲਈ ਜ਼ਿੰਮੇਵਾਰ ਹੋ, ਭਾਵੇਂ ਨਾਬਾਲਗ ਦਾ ਖਾਤਾ ਹੁਣੇ ਖੋਲ੍ਹਿਆ ਜਾਵੇ ਜਾਂ ਬਾਅਦ ਵਿੱਚ ਬਣਾਇਆ ਜਾਵੇ।
  • iv. ਆਪਣਾ ਖਾਤਾ ਬੰਦ ਕਰਨਾ।
   • 1. ਤੁਸੀਂ ਕਦੇ ਵੀ ਅਤੇ ਕਿਸੇ ਵੀ ਕਾਰਨ ਕਰਕੇ ਵਿਸ਼ੇਸ਼ ਸੇਵਾਵਾਂ ਨੂੰ ਰੱਦ ਕਰ ਸਕਦੇ ਹੋ ਜਾਂ ਆਪਣੇ Microsoft ਖਾਤਾ ਬੰਦ ਕਰ ਸਕਦੇ ਹੋ। ਆਪਣਾ Microsoft ਖਾਤਾ ਬੰਦ ਕਰਨ ਲਈ, ਕਿਰਪਾ ਕਰਕੇ https://go.microsoft.com/fwlink/p/?linkid=618278 ਤੇ ਜਾਓ। ਜਦੋਂ ਤੁਸੀਂ ਸਾਨੂੰ ਆਪਣਾ Microsoft ਖਾਤਾ ਬੰਦ ਕਰਨ ਲਈ ਕਹਿੰਦੇ ਹੋ, ਤਾਂ ਅਸੀਂ ਇਸ ਨੂੰ 60 ਦਿਨਾਂ ਲਈ “ਸਥਗਿਤ” ਸਥਿਤੀ ਵਿੱਚ ਪਾ ਦੇਵਾਂਗੇ, ਕਿਉਂਕਿ ਹੋ ਸਕਦਾ ਹੈ ਤੁਸੀਂ ਆਪਣਾ ਮਨ ਬਦਲ ਲਵੋ। 60-ਦਿਨਾਂ ਦੀ ਮਿਆਦ ਦੇ ਬਾਅਦ, ਤੁਹਾਡੇ Microsoft ਖਾਤੇ ਨੂੰ ਬੰਦ ਕਰ ਦਿੱਤਾ ਜਾਵੇਗਾ। Microsoft ਖਾਤਾ ਬੰਦ ਹੋ ਜਾਣ ਤੇ ਕੀ ਹੁੰਦਾ ਹੈ, ਇਸ ਸੰਬੰਧ ਵਿੱਚ ਇੱਕ ਵਿਆਖਿਆ ਪ੍ਰਾਪਤ ਕਰਨ ਲਈ, ਕਿਰਪਾ ਕਰਕੇ ਹੇਠਾਂ ਖੰਡ 4(a)(iv)(2) ਨੂੰ ਦੇਖੋ। 60-ਦਿਨਾਂ ਦੀ ਮਿਆਦ ਦੌਰਾਨ ਵਾਪਸ ਲੌਗਿਨ ਕਰਨ ਨਾਲ ਤੁਹਾਡਾ Microsoft ਖਾਤਾ ਦੁਬਾਰਾ ਸਕ੍ਰਿਆ ਹੋ ਜਾਵੇਗਾ।
   • 2. ਜੇ ਤੁਹਾਡੇ Microsoft ਖਾਤੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ (ਭਾਵੇਂ ਤੁਹਾਡੇ ਦੁਆਰਾ ਜਾਂ ਸਾਡੇ ਦੁਆਰਾ), ਤਾਂ ਕੁਝ ਚੀਜ਼ਾਂ ਵਾਪਰਦੀਆਂ ਹਨ। ਪਹਿਲਾਂ, ਸੇਵਾਵਾਂ ਤੱਕ ਪਹੁੰਚਣ ਲਈ Microsoft ਖਾਤੇ ਨੂੰ ਵਰਤਣ ਦਾ ਤੁਹਾਡਾ ਹੱਕ ਤੁਰੰਤ ਬੰਦ ਹੋ ਜਾਂਦਾ ਹੈ। ਦੂਜਾ, ਅਸੀਂ ਤੁਹਾਡੇ Microsoft ਖਾਤੇ ਨਾਲ ਸੰਬੰਧਤ ਡੇਟਾ ਜਾਂ ਤੁਹਾਡੀ ਸਮੱਗਰੀ ਨੂੰ ਮਿਟਾ ਦੇਵਾਂਗੇ ਜਾਂ ਉਂਝ ਉਸਨੂੰ ਤੁਹਾਡੇ ਅਤੇ ਤੁਹਾਡੇ Microsoft (ਜਦੋਂ ਤਕ ਕਿ ਸਾਡੇ ਲਈ ਉਸਨੂੰ ਰੱਖਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਨਾ ਹੋਵੇ) ਤੋਂ ਵੱਖ ਕਰ ਦੇਵਾਂਗੇ, ਇਸ ਨੂੰ ਵਾਪਸ ਕਰ ਦੇਵਾਂਗੇ, ਜਾਂ ਇਸ ਨੂੰ ਤੁਹਾਡੇ ਦੁਆਰਾ ਪਛਾਣੀ ਕਿਸੇ ਤੀਜੀ ਧਿਰ ਕੋਲ ਹਸਤਾਂਤਰਿਤ ਕਰ ਦੇਵਾਂਗੇ। ਤੁਹਾਡੇ ਕੋਲ ਇੱਕ ਨਿਯਮਿਤ ਬੈਕਅਪ ਪਲਾਨ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਵਾਰ ਤੁਹਾਡਾ ਖਾਤਾ ਬੰਦ ਹੋ ਜਾਣ ਦੇ ਬਾਅਦ, Microsoft ਤੁਹਾਡੀ ਸਮੱਗਰੀ ਜਾਂ ਡੇਟਾ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ। ਤੀਜਾ, ਹੋ ਸਕਦਾ ਹੈ ਕਿ ਤੁਸੀਂ ਉਹਨਾਂ ਉਤਪਾਦਾਂ ਤਕ ਪਹੁੰਚ ਗੁਆ ਦਿਓ, ਜੋ ਤੁਸੀਂ ਹਾਸਲ ਕੀਤੇ ਹਨ।
 • b. ਕਾਰਜ-ਸਥਾਨ ਜਾਂ ਸਕੂਲ ਖਾਤੇ। ਤੁਸੀਂ ਕਾਰਜ-ਸਥਾਨ ਜਾਂ ਸਕੂਲ ਦੇ ਈਮੇਲ ਪਤੇ ਨਾਲ ਕਈ Microsoft ਸੇਵਾਵਾਂ ਵਿੱਚ ਸਾਈਨ ਇਨ ਕਰ ਸਕਦੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਇਸ ਗੱਲ ਦੀ ਸਹਿਮਤੀ ਦਿੰਦੇ ਹੋ ਕਿ ਤੁਹਾਡੇ ਈਮੇਲ ਪਤੇ ਨਾਲ ਸੰਬੰਧਤ ਡੋਮੇਨ ਦਾ ਮਾਲਕ ਤੁਹਾਡਾ ਖਾਤਾ ਨਿਯੰਤ੍ਰਿਤ ਅਤੇ ਪ੍ਰਬੰਧਿਤ ਕਰ ਸਕਦਾ ਹੈ, ਅਤੇ ਤੁਹਾਡਾ ਡੇਟਾ ਨੂੰ ਐਕਸੈਸ ਅਤੇ ਉਸ 'ਤੇ ਪ੍ਰਕਿਰਿਆ ਕਰ ਸਕਦਾ ਹੈ, ਇਸ ਵਿੱਚ ਤੁਹਾਡੇ ਸੰਚਾਰ ਅਤੇ ਫਾਈਲਾਂ ਦੀ ਸਮੱਗਰੀ ਵੀ ਸ਼ਾਮਲ ਹੈ, ਅਤੇ ਜੇ ਖਾਤਾ ਜਾਂ ਡੇਟਾ ਦੀ ਸੁਰੱਖਿਆ ਨਾਲ ਸਮਝੌਤਾ ਹੁੰਦਾ ਹੈ ਤਾਂ Microsoft ਡੋਮੇਨ ਦੇ ਮਾਲਕ ਨੂੰ ਸੂਚਿਤ ਕਰ ਸਕਦਾ ਹੈ। ਅੱਗੇ ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਹਾਡੇ ਦੁਆਰਾ Microsoft ਸੇਵਾਵਾਂ ਦੀ ਵਰਤੋਂ Microsoft ਦੁਆਰਾ ਤੁਹਾਡੇ ਜਾਂ ਤੁਹਾਡੀ ਸੰਸਥਾ ਨਾਲ ਕੀਤੇ ਗਏ ਸਮਝੌਤਿਆਂ ਦੇ ਅਧੀਨ ਹੋ ਸਕਦੀ ਹੈ ਅਤੇ ਹੋ ਸਕਦਾ ਹੈ ਇਹ ਸ਼ਰਤਾਂ ਲਾਗੂ ਨਾ ਹੋਣ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਕੋਈ Microsoft ਖਾਤਾ ਹੈ ਅਤੇ ਤੁਸੀਂ ਇਹਨਾਂ ਸ਼ਰਤਾਂ ਦੇ ਤਹਿਤ ਆਉਂਦੀਆਂ ਸੇਵਾਵਾਂ ਨੂੰ ਐਕਸੈਸ ਕਰਨ ਲਈ ਕਿਸੇ ਵੱਖਰੇ ਕਾਰਜ-ਸਥਾਨ ਜਾਂ ਸਕੂਲ ਦੇ ਈਮੇਲ ਪਤੇ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਅਜਿਹੀਆਂ ਸੇਵਾਵਾਂ ਨੂੰ ਐਕਸੈਸ ਕਰਨਾ ਜਾਰੀ ਰੱਖਣ ਲਈ ਤੁਹਾਡੇ Microsoft ਖਾਤੇ ਨਾਲ ਸੰਬੰਧਿਤ ਈਮੇਲ ਪਤੇ ਨੂੰ ਅਪਡੇਟ ਕਰਨ ਲਈ ਕਿਹਾ ਜਾਵੇਗਾ।
 • c. ਵਾਧੂ ਉਪਕਰਨ/ਡੇਟਾ ਪਲਾਨ। ਇਹਨਾਂ ਵਿੱਚੋਂ ਕਈ ਸੇਵਾਵਾਂ ਨੂੰ ਵਰਤਣ ਲਈ, ਤੁਹਾਨੂੰ ਇੱਕ ਇੰਟਰਨੇਟ ਕਨੈਕਸ਼ਨ ਅਤੇ/ਜਾਂ ਡੇਟਾ/ਸੈਲੂਲਰ ਪਲਾਨ ਦੀ ਲੋੜ ਹੋਵੇਗੀ। ਤੁਹਾਨੂੰ ਹੈਡਸੈਟ, ਕੈਮਰਾ ਜਾਂ ਮਾਈਕ੍ਰੋਫੋਨ ਵਰਗੇ ਵਾਧੂ ਉਪਕਰਨ ਦੀ ਵੀ ਲੋੜ ਪੈ ਸਕਦੀ ਹੈ। ਇਹਨਾਂ ਸੇਵਾਵਾਂ ਨੂੰ ਵਰਤਣ ਲਈ ਜ਼ਰੂਰੀ ਸਾਰੇ ਕਨੈਕਸ਼ਨ, ਪਲਾਨ ਅਤੇ ਉਪਕਰਨ ਮੁਹੱਈਆ ਕਰਨ ਅਤੇ ਆਪਣੇ ਕਨੈਕਸ਼ਨ, ਪਲਾਨ ਅਤੇ ਉਪਕਰਨ ਲਈ ਪ੍ਰਦਾਤਾ(ਵਾਂ) ਦੁਆਰਾ ਲਈਆਂ ਜਾਣ ਵਾਲੀਆਂ ਫੀਸਾਂ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ। ਉਹ ਫੀਸਾਂ ਸਾਡੇ ਦੁਆਰਾ ਇਹਨਾਂ ਸੇਵਾਵਾਂ ਵਾਸਤੇ ਲਈਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਤੋਂ ਵਾਧੂ ਹੁੰਦੀਆਂ ਹਨ ਅਤੇ ਅਸੀਂ ਤੁਹਾਨੂੰ ਅਜਿਹੀਆਂ ਫੀਸਾਂ ਦੀ ਭਰਪਾਈ ਨਹੀਂ ਕਰਾਂਗੇ। ਇਹ ਨਿਰਧਾਰਤ ਕਰਨ ਲਈ ਕਿ ਕੀ ਅਜਿਹੀਆਂ ਕੋਈ ਫੀਸਾਂ ਹਨ ਜੋ ਤੁਹਾਡੇ ਤੇ ਲਾਗੂ ਹੋ ਸਕਦੀਆਂ ਹਨ, ਆਪਣੇ ਪ੍ਰਦਾਤਾ(ਵਾਂ) ਨਾਲ ਗੱਲ ਕਰੋ।
 • d. ਸੇਵਾ ਸੂਚਨਾਵਾਂ। ਜੇ ਸਾਨੂੰ ਤੁਹਾਡੇ ਦੁਆਰਾ ਵਰਤੀ ਜਾਣ ਵਾਲੀ ਸੇਵਾ ਬਾਰੇ ਕੁਝ ਦੱਸਣ ਦੀ ਲੋੜ ਹੋਵੇਗੀ, ਤਾਂ ਅਸੀਂ ਤੁਹਾਨੂੰ ਸੇਵਾ ਸੂਚਨਾਵਾਂ ਭੇਜਾਂਗੇ। ਜੇਕਰ ਤੁਸੀਂ ਸਾਨੂੰ ਆਪਣੇ Microsoft ਖਾਤੇ ਦੇ ਸਬੰਧ ਵਿੱਚ ਆਪਣਾ ਈਮੇਲ ਪਤਾ ਜਾਂ ਫ਼ੋਨ ਨੰਬਰ ਦਿੰਦੇ ਹੋ, ਤਾਂ ਅਸੀਂ ਤੁਹਾਨੂੰ ਈਮੇਲ ਰਾਹੀਂ ਜਾਂ SMS (ਪਾਠ ਸੁਨੇਹਾ) ਰਾਹੀਂ ਸੇਵਾ ਸੂਚਨਾਵਾਂ ਭੇਜ ਸਕਦੇ ਹਾਂ, ਇਸ ਵਿੱਚ ਤੁਹਾਡਾ ਮੋਬਾਈਲ ਫ਼ੋਨ ਨੰਬਰ ਰਜਿਸਟਰ ਕਰਨ ਤੋਂ ਪਹਿਲਾਂ ਤੁਹਾਡੀ ਸ਼ਨਾਖਤ ਦੀ ਤਸਦੀਕ ਕਰਨਾ ਵੀ ਸ਼ਾਮਲ ਹੁੰਦਾ ਹੈ। ਅਸੀਂ ਤੁਹਾਨੂੰ ਹੋਰ ਤਰੀਕਿਆਂ ਨਾਲ ਵੀ ਸੇਵਾ ਸੂਚਨਾਵਾਂ ਭੇਜ ਸਕਦੇ ਹਾਂ (ਉਦਾਹਰਨ ਲਈ ਉਤਪਾਦ ਅੰਦਰ ਸੁਨੇਹੇ)। SMS ਦੁਆਰਾ ਸੂਚਨਾਵਾਂ ਪ੍ਰਾਪਤ ਕਰਦੇ ਸਮੇਂ ਡੇਟਾ ਜਾਂ ਸੁਨੇਹਾ ਸੇਵਾ ਦੀਆਂ ਦਰਾਂ ਲਾਗੂ ਹੋ ਸਕਦੀਆਂ ਹਨ।
 • e. ਸਮਰਥਨ। ਕੁਝ ਸੇਵਾਵਾਂ ਲਈ ਗਾਹਕ ਸਹਾਇਤਾ support.microsoft.com 'ਤੇ ਉਪਲਬਧ ਹੈ। ਕੁਝ ਸੇਵਾਵਾਂ www.microsoft.com/support-service-agreement 'ਤੇ ਉਪਲਬਧ ਸ਼ਰਤਾਂ ਦੇ ਅਧੀਨ, ਜਦੋਂ ਤਕ ਕੁਝ ਹੋਰ ਵਰਣਿਤ ਨਾ ਕੀਤਾ ਗਿਆ ਹੋਵੇ, ਵੱਖਰੀਆਂ ਜਾਂ ਵਾਧੂ ਗਾਹਕ ਸਹਾਇਤਾ ਦੀ ਪੇਸ਼ਕਸ਼ ਕਰ ਸਕਦੀਆਂ ਹਨ। ਹੋ ਸਕਦਾ ਹੈ ਕਿ ਸਹੂਲਤਾਂ ਦੀ ਝਲਕ ਜਾਂ ਬੀਟਾ ਸੰਸਕਰਨਾਂ ਲਈ ਸਹਾਇਤਾ ਉਪਲਬਧ ਨਾ ਹੋਵੇ। ਹੋ ਸਕਦਾ ਹੈ ਕਿ ਇਹ ਸੇਵਾਵਾਂ ਤੀਜੀ-ਧਿਰ ਦੁਆਰਾ ਮੁਹੱਈਆ ਕੀਤੇ ਗਏ ਸੌਫਟਵੇਅਰ ਜਾਂ ਸੇਵਾਵਾਂ ਦੇ ਅਨੁਰੂਪ ਨਾ ਹੋਵੋ ਅਤੇ ਖੁਦ ਨੂੰ ਅਨੁਕੂਲਤਾ ਲੋੜਾਂ ਦੇ ਨਾਲ ਜਾਣ-ਪਛਾਣ ਕਰਵਾਉਣ ਲਈ ਤੁਸੀਂ ਜ਼ਿੰਮੇਵਾਰ ਹੁੰਦੇ ਹੋ।
 • f. ਆਪਣੀਆਂ ਸੇਵਾਵਾਂ ਨੂੰ ਸਮਾਪਤ ਕਰਨਾ। ਜੇ ਤੁਹਾਡੀਆਂ ਸੇਵਾਵਾਂ ਰੱਦ ਦਿੱਤੀਆਂ ਜਾਂਦੀਆਂ ਹਨ (ਤੁਹਾਡੇ ਜਾਂ ਸਾਡੇ ਦੁਆਰਾ) ਤਾਂ ਸੇਵਾਵਾਂ ਤੱਕ ਪਹੁੰਚਣ ਦਾ ਤੁਹਾਡਾ ਅਧਿਕਾਰ ਤੁਰੰਤ ਸਮਾਪਤ ਹੋ ਜਾਂਦਾ ਹੈ ਅਤੇ ਸੇਵਾਵਾਂ ਨਾਲ ਸੰਬੰਧਤ ਸੌਫ਼ਟਵੇਅਰ ਵਰਤਣ ਦਾ ਤੁਹਾਡਾ ਲਾਇਸੈਂਸ ਸਮਾਪਤ ਹੋ ਜਾਂਦਾ ਹੈ। ਦੂਜਾ, ਅਸੀਂ ਤੁਹਾਡੀ ਸੇਵਾ ਨਾਲ ਸੰਬੰਧਤ ਡੇਟਾ ਜਾਂ ਤੁਹਾਡੀ ਸਮੱਗਰੀ ਨੂੰ ਮਿਟਾ ਦੇਵਾਂਗੇ ਜਾਂ ਉਂਝ ਉਸਨੂੰ ਤੁਹਾਡੇ ਅਤੇ ਤੁਹਾਡੇ Microsoft (ਜਦੋਂ ਤਕ ਕਿ ਸਾਡੇ ਲਈ ਉਸਨੂੰ ਰੱਖਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਨਾ ਹੋਵੇ) ਤੋਂ ਵੱਖ ਕਰ ਦੇਵਾਂਗੇ, ਇਸ ਨੂੰ ਵਾਪਸ ਕਰ ਦੇਵਾਂਗੇ, ਜਾਂ ਇਸ ਨੂੰ ਤੁਹਾਡੇ ਦੁਆਰਾ ਪਛਾਣੀ ਕਿਸੇ ਤੀਜੀ ਧਿਰ ਕੋਲ ਹਸਤਾਂਤਰਿਤ ਕਰ ਦੇਵਾਂਗੇ। ਨਤੀਜੇ-ਵੱਜੋਂ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸੇਵਾ (ਜਾਂ ਉਹਨਾਂ ਸੇਵਾਵਾਂ 'ਤੇ ਤੁਹਾਡੇ ਦੁਆਰਾ ਸਟੋਰ ਕੀਤੀ ਗਈ ਤੁਹਾਡੀ ਸਮੱਗਰੀ) ਤਕ ਪਹੁੰਚ ਹਾਸਲ ਨਾ ਕਰ ਸਕੋ। ਤੁਹਾਡੇ ਕੋਲ ਇੱਕ ਨਿਯਮਿਤ ਬੈਕਅਪ ਯੋਜਨਾ ਹੋਣੀ ਚਾਹੀਦੀ ਹੈ। ਤੀਜਾ, ਹੋ ਸਕਦਾ ਹੈ ਕਿ ਤੁਸੀਂ ਉਹਨਾਂ ਉਤਪਾਦਾਂ ਤਕ ਪਹੁੰਚ ਗੁਆ ਦਿਓ, ਜੋ ਤੁਸੀਂ ਹਾਸਲ ਕੀਤੇ ਹਨ। ਜੇ ਤੁਸੀਂ ਆਪਣੇ Microsoft ਖਾਤੇ ਨੂੰ ਰੱਦ ਕਰ ਦਿੱਤਾ ਹੈ ਅਤੇ ਤੁਹਾਡੇ ਕੋਲ ਹੋਰ ਕੋਈ ਖਾਤਾ ਨਹੀਂ ਹੈ ਜੋ ਸੇਵਾਵਾਂ ਤੱਕ ਪਹੁੰਚ ਸਕੇ, ਤਾਂ ਸੇਵਾਵਾਂ ਨੂੰ ਤੁਰੰਤ ਰੱਦ ਕੀਤਾ ਜਾ ਸਕਦਾ ਹੈ।
ਪੂਰਾ ਮਜ਼ਮੂਨ
ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਵਰਤਣੀਆਂਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਵਰਤਣੀਆਂ5_usingThird-PartyAppsAndServices
ਸਾਰ

5. ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਵਰਤਣੀਆਂ। ਇਹਨਾਂ ਸੇਵਾਵਾਂ ਦੀ ਮਦਦ ਨਾਲ ਤੁਸੀਂ ਸੁਤੰਤਰ ਤੀਜੀਆਂ-ਧਿਰਾਂ (ਉਹ ਕੰਪਨੀਆਂ ਜਾਂ ਲੋਕ, ਜੋ Microsoft ਨਹੀਂ ਹਨ) ("ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ") ਦੇ ਉਤਪਾਦਾਂ, ਸੇਵਾਵਾਂ, ਵੈੱਬਸਾਈਟਾਂ, ਲਿੰਕਾਂ, ਵਿਸ਼ਾ-ਵਸਤੂ, ਸਮੱਗਰੀ, ਗੇਮਾਂ, ਹੁਨਰ, ਏਕੀਕਰਣ, ਬੋਟ ਜਾਂ ਐਪਲੀਕੇਸ਼ਨਾਂ ਤਕ ਪਹੁੰਚ ਸਕਦੇ ਹੋ ਜਾਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸਾਡੀਆਂ ਕਈ ਸੇਵਾਵਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨ ਅਤੇ ਸੇਵਾਵਾਂ ਨੂੰ ਲੱਭਣ, ਉਹਨਾਂ ਲਈ ਬੇਨਤੀ ਕਰਨ, ਜਾਂ ਉਹਨਾਂ ਨਾਲ ਅੰਤਰਕਿਰਿਆ ਕਰਨ ਵਿੱਚ ਵੀ ਤੁਹਾਡੀ ਮਦਦ ਕਰਦੀਆਂ ਹਨ, ਜਾਂ ਤੁਹਾਨੂੰ ਆਪਣੀ ਸਹਿਮਤੀ ਜਾਂ ਡੈਟਾ ਸਾਂਝਾ ਕਰਨ ਦਿੰਦੀਆਂ ਹਨ, ਅਤੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਤੀਜੀ-ਧਿਰ ਦੀਆਂ ਐਪਲੀਕੇਸ਼ਨ ਅਤੇ ਸੇਵਾਵਾਂ ਮੁਹੱਈਆ ਕਰਨ ਲਈ ਤੁਸੀਂ ਸਾਡੀਆਂ ਸੇਵਾਵਾਂ ਨੂੰ ਨਿਰਦੇਸ਼ਿਤ ਕਰ ਰਹੇ ਹੋ। ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੀ ਮਦਦ ਨਾਲ ਤੁਸੀਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੇ ਪ੍ਰਕਾਸ਼ਕ, ਪ੍ਰਦਾਤਾ ਜਾਂ ਆਪਰੇਟਰ ਕੋਲ ਆਪਣੀ ਸਮੱਗਰੀ ਜਾਂ ਡੇਟਾ ਨੂੰ ਸਟੋਰ ਵੀ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਇਹਨਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨ ਜਾਂ ਸੇਵਾ ਨੂੰ ਸਥਾਪਤ ਕਰ ਸਕੋ ਜਾਂ ਉਹਨਾਂ ਦੀ ਵਰਤੋਂ ਕਰ ਸਕੋ, ਹੋ ਸਕਦਾ ਹੈ ਕਿ ਇਹ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਤੁਹਾਡੇ ਸਾਹਮਣੇ ਇੱਕ ਗੋਪਨੀਯਤਾ ਨੀਤੀ ਪੇਸ਼ ਕਰਨ ਜਾਂ ਤੁਹਾਡੇ ਤੋਂ ਵਾਧੂ ਸ਼ਰਤਾਂ ਸਵੀਕਾਰ ਕਰਨ ਲਈ ਕਹਿਣ। Office ਸਟੋਰ, Xbox ਸਟੋਰ ਜਾਂ Windows ਸਟੋਰ ਦੇ ਮਾਧਿਅਮ ਨਾਲ ਪ੍ਰਾਪਤ ਕੀਤੀਆਂ ਐਪਲੀਕੇਸ਼ਨਾਂ ਦੀਆਂ ਵਾਧੂ ਸ਼ਰਤਾਂ ਲਈ ਖੰਡ 13(b) ਦੇਖੋ। ਕਿਸੇ ਵੀ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਨੂੰ ਪ੍ਰਾਪਤ ਕਰਨ, ਵਰਤਣ, ਇਹਨਾਂ ਲਈ ਬੇਨਤੀ ਕਰਨ, ਜਾਂ ਇਹਨਾਂ ਨਾਲ ਆਪਣੇ Microsoft ਖਾਤੇ ਨੂੰ ਲਿੰਕ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀਆਂ ਵਾਧੂ ਸ਼ਰਤਾਂ ਅਤੇ ਗੋਪਨੀਯਤਾ ਨੀਤੀਆਂ ਦੀ ਸਮੀਖਿਆ ਕਰ ਲੈਣੀ ਚਾਹੀਦੀ ਹੈ। ਕੋਈ ਵੀ ਵਾਧੂ ਸ਼ਰਤਾਂ ਇਹਨਾਂ ਸ਼ਰਤਾਂ ਨੂੰ ਸੰਸ਼ੋਧਿਤ ਨਹੀਂ ਕਰਦੀਆਂ ਹਨ। Microsoft ਕਿਸੇ ਵੀ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੇ ਹਿੱਸੇ ਦੇ ਰੂਪ ਵਿੱਚ ਤੁਹਾਨੂੰ ਕਿਸੇ ਵੀ ਬੌਧਿਕ ਸੰਪਤੀ ਦਾ ਲਾਇਸੈਂਸ ਨਹੀਂ ਦਿੰਦਾ ਹੈ। ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਇਹਨਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੀ ਆਪਣੀ ਵਰਤੋਂ ਤੋਂ ਪੈਦਾ ਹੋਣ ਵਾਲੇ ਸਾਰੇ ਜੋਖਮਾਂ ਅਤੇ ਜ਼ਿੰਮੇਵਾਰੀ ਨੂੰ ਆਪਣੇ ਉੱਪਰ ਲੈਂਦੇ ਹੋ ਅਤੇ ਉਹਨਾਂ ਦੇ ਵਰਤੋਂ ਤੋਂ ਪੈਦਾ ਹੋਣ ਵਾਲੀਆਂ ਕਿਸੇ ਵੀ ਸਮੱਸਿਆਵਾਂ ਲਈ Microsoft ਜ਼ਿੰਮੇਵਾਰ ਨਹੀਂ ਹੈ। Microsoft, ਕਿਸੇ ਵੀ ਤੀਸਰੀ ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੁਆਰਾ ਮੁਹੱਈਆ ਕੀਤੀ ਜਾਣ ਵਾਲੀ ਜਾਣਕਾਰੀ ਜਾਂ ਸੇਵਾਵਾਂ ਲਈ ਤੁਹਾਡੇ ਜਾਂ ਹੋਰ ਲੋਕਾਂ ਦੇ ਪ੍ਰਤੀ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ।

ਪੂਰਾ ਮਜ਼ਮੂਨ
ਸੇਵਾ ਦੀ ਉਪਲਬਧਤਾਸੇਵਾ ਦੀ ਉਪਲਬਧਤਾ6_serviceAvailability
ਸਾਰ

6. ਸੇਵਾ ਦੀ ਉਪਲਬਧਤਾ।

 • a. ਹੋ ਸਕਦਾ ਹੈ ਕਿ ਇਹ ਸੇਵਾਵਾਂ, ਇਹਨਾਂ ਸੇਵਾਵਾਂ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਜਾਂ ਸਮੱਗਰੀ ਜਾਂ ਉਤਪਾਦ ਸਮੇਂ-ਸਮੇਂ ਤੇ ਉਪਲਬਧ ਨਾ ਹੋਣ, ਸੀਮਿਤ ਅਧਾਰ ਤੇ ਮੁਹੱਈਆ ਕੀਤੇ ਜਾਣ ਜਾਂ ਤੁਹਾਡੇ ਇਲਾਕੇ ਜਾਂ ਡਿਵਾਇਸ ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋ ਸਕਦੇ ਹਨ। ਜੇ ਤੁਸੀਂ ਆਪਣੇ Microsoft ਖਾਤੇ ਨਾਲ ਜੁੜੇ ਸਥਾਨ ਨੂੰ ਬਦਲਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਉਸ ਸਮੱਗਰੀ ਜਾਂ ਐਪਲੀਕੇਸ਼ਨਾਂ ਨੂੰ ਦੁਬਾਰਾ ਪ੍ਰਾਪਤ ਕਰਨਾ ਪਵੇ, ਜੋ ਤੁਹਾਨੂੰ ਉਪਲਬਧ ਕਰਾਏ ਗਏ ਸਨ ਅਤੇ ਜਿਨ੍ਹਾਂ ਤੁਹਾਡੇ ਪਿਛਲੇ ਇਲਾਕੇ ਵਿੱਚ ਭੁਗਤਾਨ ਕੀਤਾ ਗਿਆ ਸੀ। ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਉਸ ਸਮੱਗਰੀ ਜਾਂ ਸੇਵਾਵਾਂ ਤਕ ਨਹੀਂ ਪਹੁੰਚੋਗੇ ਜਾਂ ਉਹਨਾਂ ਦੀ ਵਰਤੋਂ ਨਹੀਂ ਕਰੋਗੇ, ਜੋ ਉਸ ਦੇਸ਼, ਜਿੱਥੋਂ ਤੁਸੀਂ ਇਸ ਕਿਸਮ ਦੀ ਸਮੱਗਰੀ ਜਾਂ ਸੇਵਾਵਾਂ ਤਕ ਪਹੁੰਚਦੇ ਜਾਂ ਉਹਨਾਂ ਨੂੰ ਵਰਤਦੇ ਹੋ, ਵਿੱਚ ਗੈਰ-ਕਾਨੂੰਨੀ ਹਨ ਜਾਂ ਵਰਤੋਂ ਲਈ ਲਾਇਸੈਂਸਸ਼ੁਦਾ ਨਹੀਂ ਹਨ, ਜਾਂ ਅਜਿਹੀ ਸਮੱਗਰੀ ਜਾਂ ਸੇਵਾਵਾਂ ਤਕ ਪਹੁੰਚਣ ਜਾਂ ਉਹਨਾਂ ਨੂੰ ਵਰਤਣ ਲਈ ਆਪਣੇ ਸਥਾਨ ਜਾਂ ਪਛਾਣ ਨੂੰ ਲੁਕੋਵੋਗੇ ਨਹੀਂ ਜਾਂ ਗਲਤ ਨਹੀਂ ਦੱਸੋਗੇ।
 • b. ਅਸੀਂ ਸੇਵਾਵਾਂ ਨੂੰ ਉਪਲਬਧ ਅਤੇ ਚਾਲੂ ਰੱਖਣ ਲਈ ਕੋਸ਼ਿਸ਼ ਕਰਦੇ ਹਾਂ; ਪਰ ਸਾਰੀਆਂ ਔਨਲਾਈਨ ਸੇਵਾਵਾਂ ਵਿੱਚ ਸਮੇਂ-ਸਮੇਂ ਵਿਘਨ ਅਤੇ ਰੁਕਾਵਟ ਆਉਂਦੀ ਹੈ, ਅਤੇ ਨਤੀਜੇ ਵੱਜੋਂ ਤੁਹਾਨੂੰ ਹੋਣ ਵਾਲੀ ਕਿਸੇ ਵੀ ਰੁਕਾਵਟ ਜਾਂ ਨੁਕਸਾਨ ਲਈ Microsoft ਜਵਾਬਦੇਹ ਨਹੀਂ ਹੈ। ਉਪਲਬਧਤਾ ਹੋਣ ਦੀ ਸਥਿਤੀ ਵਿੱਚ, ਹੋ ਸਕਦਾ ਹੈ ਕਿ ਤੁਸੀਂ ਉਸ ਸਮੱਗਰੀ ਜਾਂ ਡੇਟਾ ਨੂੰ ਮੁੜ ਪ੍ਰਾਪਤ ਨਾ ਕਰ ਸਕੋ ਜੋ ਤੁਸੀਂ ਸਟੋਰ ਕੀਤਾ ਹੈ। ਅਸੀਂ ਸਿਫਾਰਸ਼ ਕਰਦੇ ਹਾਂ ਕਿ ਆਪਣੀ ਸਮੱਗਰੀ ਅਤੇ ਡੇਟਾ ਦਾ ਨਿਯਮਿਤ ਰੂਪ ਵਿੱਚ ਬੈਕਅਪ ਕਰਦੇ ਰਹੋ, ਜੋ ਤੁਸੀਂ ਸੇਵਾਵਾਂ 'ਤੇ ਸਟੋਰ ਕਰਦੇ ਹੋ ਜਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਸਟੋਰ ਕਰਦੇ ਹੋ।
ਪੂਰਾ ਮਜ਼ਮੂਨ
ਸੇਵਾਵਾਂ ਜਾਂ ਸੌਫਟਵੇਅਰ ਦੇ ਅਪਡੇਟ, ਅਤੇ ਇਹਨਾਂ ਸ਼ਰਤਾਂ ਵਿੱਚ ਤਬਦੀਲੀਆਂਸੇਵਾਵਾਂ ਜਾਂ ਸੌਫਟਵੇਅਰ ਦੇ ਅਪਡੇਟ, ਅਤੇ ਇਹਨਾਂ ਸ਼ਰਤਾਂ ਵਿੱਚ ਤਬਦੀਲੀਆਂ7_updatesToTheServicesOrSoftwareAndChangesToTheseTerms
ਸਾਰ

7. ਸੇਵਾਵਾਂ ਜਾਂ ਸੌਫਟਵੇਅਰ ਦੇ ਅਪਡੇਟ, ਅਤੇ ਇਹਨਾਂ ਸ਼ਰਤਾਂ ਵਿੱਚ ਤਬਦੀਲੀਆਂ।

 • a. ਅਸੀਂ ਇਹਨਾਂ ਸ਼ਰਤਾਂ ਨੂੰ ਕਿਸੇ ਵੀ ਸਮੇਂ ਬਦਲ ਸਕਦੇ ਹਾਂ ਅਤੇ ਅਜਿਹਾ ਕਰਨ ਤੇ ਅਸੀਂ ਤੁਹਾਨੂੰ ਸੂਚਿਤ ਕਰਾਂਗੇ। ਤਬਦੀਲੀਆਂ ਦੇ ਪ੍ਰਭਾਵੀ ਹੋ ਜਾਣ ਦੇ ਬਾਅਦ ਸੇਵਾਵਾਂ ਦੀ ਵਰਤੋਂ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਨਵੀਆਂ ਸ਼ਰਤਾਂ ਨਾਲ ਸਹਿਮਤ ਹੋ। ਜੇ ਤੁਸੀਂ ਨਵੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਇਹਨਾਂ ਸੇਵਾਵਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ, ਆਪਣੇ Microsoft ਖਾਤੇ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ, ਜੇ ਤੁਸੀਂ ਮਾਤਾ-ਪਿਤਾ ਜਾਂ ਸਰਪ੍ਰਸਤ ਹੋ, ਤਾਂ ਆਪਣੇ ਨਾਬਾਲਗ ਬੱਚੇ ਦੇ Microsoft ਖਾਤੇ ਨੂੰ ਬੰਦ ਕਰਨ ਵਿੱਚ ਉਸਦੀ ਮਦਦ ਕਰੋ।
 • b. ਕਦੇ-ਕਦੇ ਤੁਹਾਨੂੰ ਇਹਨਾਂ ਸੇਵਾਵਾਂ ਦੀ ਵਰਤੋਂ ਜਾਰੀ ਰੱਖਣ ਲਈ ਸੌਫਟਵੇਅਰ ਅਪਡੇਟਾਂ ਦੀ ਲੋੜ ਹੋਵੇਗੀ। ਅਸੀਂ ਆਪਣੇ ਆਪ ਤੁਹਾਡੇ ਸੌਫਟਵੇਅਰ ਦੇ ਸੰਸਕਰਣ ਦੀ ਜਾਂਚ ਕਰ ਸਕਦੇ ਹਾਂ ਅਤੇ ਸੌਫਟਵੇਅਰ ਅਪਡੇਟ ਜਾਂ ਕੌਨਫਿਗਰੇਸ਼ਨ ਤਬਦੀਲੀਆਂ ਡਾਊਨਲੋਡ ਕਰ ਸਕਦੇ ਹਾਂ। ਤੁਹਾਨੂੰ ਇਹਨਾਂ ਸੇਵਾਵਾਂ ਦੀ ਵਰਤੋਂ ਜਾਰੀ ਰੱਖਣ ਲਈ ਇਸ ਸੌਫਟਵੇਅਰ ਨੂੰ ਅਪਡੇਟ ਕਰਨ ਦੀ ਵੀ ਲੋੜ ਪੈ ਸਕਦੀ ਹੈ। ਅਜਿਹੇ ਅਪਡੇਟ ਤਦ ਤਕ ਇਹਨਾਂ ਸ਼ਰਤਾਂ ਤਹਿਤ ਹੁੰਦੇ ਹਨ, ਜਦੋਂ ਤਕ ਕਿ ਉਹਨਾਂ ਅਪਡੇਟਾਂ ਦੇ ਨਾਲ ਹੋਰ ਸ਼ਰਤਾਂ ਨਾ ਹੋਣ, ਜਿਸ ਸਥਿਤੀ ਵਿੱਚ, ਉਹ ਹੋਰ ਸ਼ਰਤਾਂ ਲਾਗੂ ਹੁੰਦੀਆਂ ਹਨ। Microsoft ਕੋਈ ਵੀ ਅਪਡੇਟ ਉਪਲਬਧ ਕਰਵਾਉਣ ਲਈ ਪਾਬੰਦ ਨਹੀਂ ਹੈ ਅਤੇ ਇਹ ਗਰੰਟੀ ਨਹੀਂ ਦਿੰਦਾ ਹੈ ਕਿ ਅਸੀਂ ਸਿਸਟਮ ਦੇ ਉਸ ਸੰਸਕਰਣ ਲਈ ਸਮਰਥਨ ਦੇਵਾਂਗੇ ਜੋ ਤੁਸੀਂ ਖਰੀਦਿਆ ਹੈ ਜਾਂ ਜਿਸਦੇ ਲਈ ਤੁਹਾਨੂੰ ਸੌਫਟਵੇਅਰ, ਐਪਾਂ, ਸਮੱਗਰੀ ਜਾਂ ਹੋਰ ਉਤਪਾਦਾਂ ਦਾ ਲਾਇਸੈਂਸ ਦਿੱਤਾ ਗਿਆ ਹੈ। ਹੋ ਸਕਦਾ ਹੈ ਕਿ ਅਜਿਹੇ ਅਪਡੇਟ ਤੀਜੀ ਧਿਰ ਦੁਆਰਾ ਮੁਹੱਈਆ ਕੀਤੇ ਸੌਫਟਵੇਅਰ ਜਾਂ ਸੇਵਾਵਾਂ ਦੇ ਨਾਲ ਅਨੁਰੂਪ ਨਾ ਹੋਣ। ਤੁਸੀਂ ਉਸ ਸੌਫਟਵੇਅਰ ਦੀ ਸਥਾਪਨਾ ਹਟਾ ਕੇ ਕਦੇ ਵੀ ਭਵਿੱਖ ਦੇ ਸੌਫਟਵੇਅਰ ਅਪਡੇਟਾਂ ਦੇ ਪ੍ਰਤੀ ਆਪਣੀ ਸਹਿਮਤੀ ਵਾਪਸ ਲੈ ਸਕਦੇ ਹੋ।
 • c. ਇਸਦੇ ਇਲਾਵਾ, ਅਜਿਹੇ ਵੀ ਸਮੇਂ ਆ ਸਕਦੇ ਹਨ ਜਦੋਂ ਸਾਨੂੰ ਉਸ ਸੇਵਾ ਦੀਆਂ ਵਿਸ਼ੇਸ਼ਤਾਵਾਂ ਨੂੰ ਹਟਾਉਣਾ ਜਾਂ ਬਦਲਣਾ ਪਵੇ ਜਾਂ ਕੋਈ ਸੇਵਾ ਮੁਹੱਈਆ ਕਰਨੀ ਬੰਦ ਕਰਨੀ ਪਵੇ ਜਾਂ ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਤਕ ਪਹੁੰਚ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਪਵੇ। ਕਾਨੂੰਨੀ ਤੌਰ 'ਤੇ ਜ਼ਰੂਰੀ ਹੋਣ ਤੋਂ ਇਲਾਵਾ, ਸਾਡੀ ਕਿਸੇ ਸਮੱਗਰੀ, ਡਿਜੀਟਲ ਸਮਾਨ (ਖੰਡ 13(k) ਵਿੱਚ ਨਿਸ਼ਚਿਤ ਕੀਤਾ ਗਿਆ ਹੈ) ਜਾਂ ਪਹਿਲਾਂ ਤੋਂ ਖਰੀਦੀਆਂ ਐਪਲੀਕੇਸ਼ਨਾਂ ਦਾ ਦੁਬਾਰਾ-ਡਾਊਨਲੋਡ ਜਾਂ ਬਦਲ ਪ੍ਰਦਾਨ ਕਰਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਅਸੀਂ ਸੇਵਾਵਾਂ ਜਾਂ ਉਹਨਾਂ ਦੀ ਵਿਸ਼ੇਸ਼ਤਾਵਾਂ ਨੂੰ ਪੂਰਵ-ਦਿੱਖ ਜਾਂ ਬੀਟਾ ਸੰਸਕਰਣ ਵਿੱਚ ਜਾਰੀ ਕਰ ਸਕਦੇ ਹਾਂ, ਜੋ ਸ਼ਾਇਦ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਜਾਂ ਉਸ ਤਰ੍ਹਾਂ ਨਾਲ ਕੰਮ ਨਾ ਕਰਨ ਜਿਸ ਤਰ੍ਹਾਂ ਆਖਰੀ ਸੰਸਕਰਣ ਕੰਮ ਕਰ ਸਕਦਾ ਹੈ।
 • d. ਤਾਂ ਜੋ ਤੁਸੀਂ ਡਿਜਿਟਲ ਰਾਈਟਸ ਮੈਨੇਜਮੈਂਟ (DRM) ਨਾਲ ਸੁਰੱਖਿਅਤ ਸਮੱਗਰੀ ਦੀ ਵਰਤੋਂ ਕਰ ਸਕੋ, ਜਿਵੇਂ ਕਿ ਕੁਝ ਸੰਗੀਤ, ਗੇਮਾਂ, ਫਿਲਮਾਂ, ਕਿਤਾਬਾਂ ਅਤੇ ਹੋਰ, DRM ਸੌਫਟਵੇਅਰ ਸਵੈਚਾਲਿਤ ਢੰਗ ਨਾਲ ਕਿਸੇ ਔਨਲਾਈਨ ਹੱਕ ਸਰਵਰ ਨਾਲ ਸੰਪਰਕ ਕਰ ਸਕਦਾ ਹੈ ਅਤੇ DRM ਅਪਡੇਟ ਡਾਊਨਲੋਡ ਅਤੇ ਸਥਾਪਤ ਕਰ ਸਕਦਾ ਹੈ।
ਪੂਰਾ ਮਜ਼ਮੂਨ
ਸੌਫਟਵੇਅਰ ਦਾ ਲਾਇਸੈਂਸਸੌਫਟਵੇਅਰ ਦਾ ਲਾਇਸੈਂਸ8_softwareLicense
ਸਾਰ

8. ਸੌਫਟਵੇਅਰ ਦਾ ਲਾਇਸੈਂਸ। ਜਦੋਂ ਤਕ ਕਿ ਕਿਸੇ ਵੱਖਰੇ Microsoft ਲਾਇਸੈਂਸ ਇਕਰਾਰਨਾਮੇ (ਉਦਾਹਰਨ ਲਈ, ਜੇ ਤੁਸੀਂ ਕੋਈ ਅਜਿਹੀ Microsoft ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਹੋ, ਜਿਸਨੂੰ Windows ਦੇ ਨਾਲ ਸ਼ਾਮਲ ਕੀਤਾ ਗਿਆ ਹੈ ਅਤੇ ਉਸਦਾ ਇੱਕ ਹਿੱਸਾ ਹੈ, ਤਾਂ Windows ਆਪਰੇਟਿੰਗ ਸਿਸਟਮ ਲਈ Microsoft ਸੌਫ਼ਟਵੇਅਰ ਲਾਇਸੈਂਸ ਦੀਆਂ ਸ਼ਰਤਾਂ ਅਜਿਹੇ ਸੌਫ਼ਟਵੇਅਰ ਨੂੰ ਨਿਯੰਤ੍ਰਿਤ ਕਰਦੀਆਂ ਹਨ) ਦੇ ਨਾਲ ਨਾ ਹੋਵੇ, ਇਹਨਾਂ ਸੇਵਾਵਾਂ ਦੇ ਹਿੱਸੇ ਦੇ ਰੂਪ ਵਿੱਚ ਸਾਡੇ ਦੁਆਰਾ ਤੁਹਾਨੂੰ ਮੁਹੱਈਆ ਕੀਤਾ ਗਿਆ ਕੋਈ ਵੀ ਸੌਫ਼ਟਵੇਅਰ ਇਹਨਾਂ ਸ਼ਰਤਾਂ ਤਹਿਤ ਹੁੰਦਾ ਹੈ। Office ਸਟੋਰ, Windows ਸਟੋਰ ਅਤੇ Xbox ਸਟੋਰ ਦੇ ਮਾਧਿਅਮ ਨਾਲ ਪ੍ਰਾਪਤ ਕੀਤੀਆਂ ਐਪਲੀਕੇਸ਼ਨਾਂ ਹੇਠਾਂ ਭਾਗ 13(b)(i) ਦੇ ਅਧੀਨ ਆਉਂਦੀਆਂ ਹਨ।

 • a. ਜੇ ਤੁਸੀਂ ਇਹਨਾਂ ਸ਼ਰਤਾਂ ਦਾ ਪਾਲਨ ਕਰਦੇ ਹੋ, ਤਾਂ ਅਸੀਂ ਤੁਹਾਨੂੰ ਇਹਨਾਂ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਹਿੱਸੇ ਦੇ ਰੂਪ ਵਿੱਚ ਇੱਕ ਵਾਰ ਵਿੱਚ ਸਿਰਫ਼ ਇੱਕ ਵਿਅਕਤੀ ਦੁਆਰਾ ਵਰਤੇ ਜਾਣ ਲਈ, ਵਿਸ਼ਵ-ਵਿਆਪੀ ਅਧਾਰ ਤੇ, ਪ੍ਰਤਿ ਡਿਵਾਇਸ ਇਸ ਸੌਫਟਵੇਅਰ ਦੀ ਇੱਕ ਕਾਪੀ ਸਥਾਪਤ ਕਰਨ ਅਤੇ ਵਰਤਣ ਦਾ ਹੱਕ ਦਿੰਦੇ ਹਾਂ। ਕੁਝ ਖਾਸ ਡਿਵਾਈਸਾਂ ਲਈ, ਅਜਿਹੇ ਸੌਫਟਵੇਅਰ, ਤੁਹਾਡੇ ਦੁਆਰਾ ਸੇਵਾਵਾਂ ਦੀ ਨਿੱਜੀ, ਗੈਰ-ਵਪਾਰਕ ਵਰਤੋਂ ਲਈ ਪਹਿਲਾਂ ਤੋਂ ਸਥਾਪਤ ਹੋ ਸਕਦੇ ਹਨ। ਉਸ ਸੌਫਟਵੇਅਰ ਜਾਂ ਵੈਬਸਾਈਟ, ਜੋ ਇਹਨਾਂ ਸੇਵਾਵਾਂ ਦਾ ਹਿੱਸਾ ਹੈ, ਵਿੱਚ ਤੀਜੀ-ਧਿਰ ਦਾ ਕੋਡ ਸ਼ਾਮਲ ਹੋ ਸਕਦਾ ਹੈ। ਸੌਫਟਵੇਅਰ ਜਾਂ ਵੈਬਸਾਈਟ ਤੋਂ ਲਿੰਕ ਕੀਤੀ ਗਈ ਜਾਂ ਇਸ ਤੇ ਹਵਾਲਾ ਦਿੱਤੀਆਂ ਗਈਆਂ ਕਿਸੇ ਵੀ ਤੀਜੀ-ਧਿਰ ਦੀਆਂ ਸਕ੍ਰਿਪਟਾਂ ਜਾਂ ਕੋਡ ਦਾ ਤੁਹਾਨੂੰ ਉਹਨਾਂ ਤੀਜੀਆਂ ਧਿਰਾਂ ਦੁਆਰਾ ਲਾਇਸੈਂਸ ਦਿੱਤਾ ਜਾਂਦਾ ਹੈ ਜੋ ਇਹਨਾਂ ਦੀਆਂ ਮਾਲਕ ਹਨ, ਨਾ ਕਿ Microsoft ਦੁਆਰਾ। ਤੀਜੀ ਧਿਰ ਦੇ ਕੋਡ ਲਈ ਨੋਟਿਸ, ਜੇ ਕੋਈ ਹਨ, ਸਿਰਫ ਤੁਹਾਡੀ ਜਾਣਕਾਰੀ ਲਈ ਸ਼ਾਮਲ ਕੀਤੇ ਗਏ ਹਨ।
 • b. ਸੌਫਟਵੇਅਰ ਦਾ ਲਾਇਸੈਂਸ ਦਿੱਤਾ ਜਾਂਦਾ ਹੈ, ਉਸਨੂੰ ਵੇਚਿਆ ਨਹੀਂ ਜਾਂਦਾ, ਅਤੇ Microsoft ਸੌਫਟਵੇਅਰ ਦੇ ਉਹ ਸਾਰੇ ਹੱਕ ਰਾਖਵੇਂ ਰੱਖਦਾ ਹੈ ਜੋ Microsoft ਦੁਆਰਾ, ਭਾਵ ਅਰਥ, ਵਿਬੰਧਨ, ਜਾਂ ਕਿਸੇ ਹੋਰ ਤਰੀਕੇ ਦੁਆਰਾ, ਪ੍ਰਤੱਖ ਤੌਰ ਤੇ ਨਹੀਂ ਦਿੱਤੇ ਗਏ ਹਨ। ਇਹ ਲਾਇਸੈਂਸ ਤੁਹਾਨੂੰ ਹੇਠਾਂ ਲਿਖੇ ਦਾ ਕੋਈ ਹੱਕ ਨਹੀਂ ਦਿੰਦਾ ਹੈ ਅਤੇ ਤੁਸੀਂ ਹੇਠਾਂ ਲਿਖੇ ਕੰਮ ਨਹੀਂ ਕਰ ਸਕਦੇ ਹੋ:
  • i. ਇਸ ਸੌਫਟਵੇਅਰ ਜਾਂ ਸੇਵਾਵਾਂ ਵਿੱਚ ਮੌਜੂਦ ਜਾਂ ਨਾਲ ਸਬੰਧਤ ਕਿਸੇ ਵੀ ਤਕਨਾਲੋਜੀ ਸਬੰਧੀ ਸੁਰੱਖਿਆ ਉਪਾਵਾਂ ਨੂੰ ਅਸਫਲ ਕਰਨਾ ਜਾਂ ਉਹਨਾਂ ਨੂੰ ਪਾਰ ਕਰਨਾ;
  • ii. ਸੇਵਾਵਾਂ ਵਿੱਚ ਸ਼ਾਮਲ ਜਾ ਇਸਦੇ ਮਾਧਿਅਮ ਨਾਲ ਪਹੁੰਚਯੋਗ ਕਿਸੇ ਵੀ ਸੌਫਟਵੇਅਰ ਜਾਂ ਸੇਵਾਵਾਂ ਦੇ ਹੋਰ ਪਹਿਲੂ ਨੂੰ ਡਿਸਅਸੈਂਬਲ, ਡਿਕੰਪਾਈਲ, ਡਿਕ੍ਰਿਪਟ, ਹੈਕ, ਇਮੈਲੁਏਟ, ਗਲਤ ਲਾਭ ਲੈਣਾ, ਜਾਂ ਰਿਵਰਸ ਇੰਜੀਨਿਅਰ ਨਹੀਂ ਕਰਨਾ ਚਾਹੀਦਾ, ਉਸ ਸਥਿਤੀ ਨੂੰ ਛੱਡ ਕੇ ਅਤੇ ਸਿਰਫ ਉਸ ਸੀਮਾ ਤਕ ਜਦੋਂ ਅਜਿਹੀ ਗਤੀਵਿਧੀ ਲਈ ਲਾਗੂ ਕਾਪੀਰਾਈਟ ਕਾਨੂੰਨ ਦੁਆਰਾ ਸਪੱਸ਼ਟ ਤੌਰ ਤੇ ਇਜਾਜ਼ਤ ਹੋਵੇ;
  • iii. ਵੱਖ-ਵੱਖ ਡਿਵਾਇਸ ਤੇ ਵਰਤਣ ਲਈ ਸੌਫਟਵੇਅਰ ਜਾਂ ਸੇਵਾਵਾਂ ਦੇ ਹਿੱਸਿਆਂ ਨੂੰ ਵੱਖ-ਵੱਖ ਕਰਨਾ;
  • iv. ਜਦੋਂ ਤਕ ਕਿ Microsoft ਤੁਹਾਨੂੰ ਸੌਫਟਵੇਅਰ ਜਾਂ ਸੇਵਾਵਾਂ ਨੂੰ ਪ੍ਰਕਾਸ਼ਿਤ ਕਰਨ, ਕਾਪੀ ਕਰਨ, ਕਿਰਾਏ ਤੇ ਦੇਣ, ਲੀਜ਼ ਤੇ ਦੇਣ, ਵੇਚਣ, ਨਿਰਯਾਤ ਕਰਨ, ਆਯਾਤ ਕਰਨ, ਵਿਤਰਿਤ ਕਰਨ ਜਾਂ ਉਧਾਰ ਦੇਣ ਲਈ ਸਪੱਸ਼ਟ ਰੂਪ ਵਿੱਚ ਅਧਿਕਾਰਤ ਨਾ ਕਰੇ, ਤਦ ਤਕ ਅਜਿਹੀ ਕੋਈ ਗਤੀਵਿਧੀ ਨਾ ਕਰਨੀ;
  • v. ਇਹਨਾਂ ਸੇਵਾਵਾਂ ਤਕ ਪਹੁੰਚਣ ਜਾਂ ਇਹਨਾਂ ਨੂੰ ਵਰਤਣ ਲਈ ਇਸ ਸੌਫਟਵੇਅਰ, ਸੌਫਟਵੇਅਰ ਦੇ ਕਿਸੇ ਵੀ ਲਾਇਸੈਂਸਾਂ, ਜਾਂ ਕਿਸੇ ਵੀ ਹੱਕਾਂ ਨੂੰ ਹਸਤਾਂਤਰਿਤ ਕਰਨਾ;
  • vi. ਸੇਵਾਵਾਂ ਨੂੰ ਅਜਿਹੇ ਅਣਅਧਿਕ੍ਰਿਤ ਤਰੀਕੇ ਨਾਲ ਨਹੀਂ ਵਰਤ ਸਕਦੇ ਜੋ ਕਿਸੇ ਹੋਰ ਵਿਅਕਤੀ ਦੁਆਰਾ ਇਹਨਾਂ ਦੀ ਵਰਤੋਂ ਜਾਂ ਕਿਸੇ ਸੇਵਾ, ਡੇਟਾ, ਖਾਤੇ, ਜਾਂ ਨੈਟਵਰਕ ਤਕ ਪਹੁੰਚ ਪ੍ਰਾਪਤ ਕਰਨ ਵਿੱਚ ਰੁਕਾਵਟ ਪਾਉਂਦਾ ਹੋਵੇ।
  • vii. ਅਣਅਧਿਕਾਰਤ ਤੀਜੀ-ਧਿਰ ਦੀ ਐਪਲੀਕੇਸ਼ਨਾਂ ਦੁਆਰਾ ਇਹਨਾਂ ਸੇਵਾਵਾਂ ਤਕ ਪਹੁੰਚ ਨੂੰ ਸਮਰੱਥ ਕਰਨਾ ਜਾਂ Microsoft-ਅਧਿਕਾਰਤ ਡਿਵਾਇਸ (ਉਦਾਹਰਨ ਲਈ, Xbox One, Xbox 360, Microsoft Surface, ਆਦਿ) ਨੂੰ ਸੰਸ਼ੋਧਿਤ ਕਰਨਾ।
ਪੂਰਾ ਮਜ਼ਮੂਨ
ਭੁਗਤਾਨ ਦੀਆਂ ਸ਼ਰਤਾਂਭੁਗਤਾਨ ਦੀਆਂ ਸ਼ਰਤਾਂ9_paymentTerms
ਸਾਰ

9. ਭੁਗਤਾਨ ਦੀਆਂ ਸ਼ਰਤਾਂ। ਜੇ ਤੁਸੀਂ ਕੋਈ ਸੇਵਾ ਖਰੀਦਦੇ ਹੋ, ਤਾਂ ਇਹ ਭੁਗਤਾਨ ਦੀਆਂ ਸ਼ਰਤਾਂ ਤੁਹਾਡੀਆਂ ਖਰੀਦਦਾਰੀ ਤੇ ਲਾਗੂ ਹੁੰਦੀਆਂ ਹਨ ਅਤੇ ਤੁਸੀਂ ਉਹਨਾਂ ਨਾਲ ਸਹਿਮਤ ਹੋ।

 • a. ਮੁੱਲ, ਜੇ ਸੇਵਾਵਾਂ ਦੇ ਉਸ ਹਿੱਸੇ ਨਾਲ ਕੋਈ ਮੁੱਲ ਜੁੜਿਆ ਹੋਇਆ ਹੈ, ਤਾਂ ਤੁਸੀਂ ਉਸ ਖਰਚੇ ਦਾ ਦੱਸੀ ਗਈ ਮੁਦਰਾ ਵਿੱਚ ਭੁਗਤਾਨ ਕਰਨ ਦੀ ਸਹਿਮਤੀ ਦਿੰਦੇ ਹੋ। ਸੇਵਾਵਾਂ ਲਈ ਦੱਸੀ ਗਈ ਕੀਮਤ ਵਿੱਚ ਸਾਰੇ ਲਾਗੂ ਹੋਣ ਵਾਲੇ ਟੈਕਸ ਅਤੇ ਮੁਦਰਾ ਵਟਾਂਦਰਾ ਫੀਸਾਂ ਸ਼ਾਮਲ ਨਹੀਂ ਹੁੰਦੀਆਂ, ਜਦੋਂ ਤਕ ਕਿ ਕੁਝ ਹੋਰ ਦੱਸਿਆ ਨਾ ਗਿਆ ਹੋਵੇ। Skype ਦੇ ਮੁੱਲ-ਵਾਲੇ ਉਤਪਾਦਾਂ ਦੀਆਂ ਸਾਰੀਆਂ ਕੀਮਤਾਂ ਵਿੱਚ ਲਾਗੂ ਕਰ ਸ਼ਾਮਲ ਹੁੰਦੇ ਹਨ, ਜਦ ਤਕ ਕਿ ਕੁਝ ਹੋਰ ਨਾ ਵਿਅਕਤ ਕੀਤਾ ਗਿਆ ਹੋਵੇ। ਅਜਿਹੇ ਟੈਕਸਾਂ ਜਾਂ ਹੋਰ ਫੀਸਾਂ ਦਾ ਭੁਗਤਾਨ ਕਰਨ ਲਈ ਪੂਰੀ ਤਰ੍ਹਾਂ ਨਾਲ ਤੁਸੀਂ ਜ਼ਿੰਮੇਵਾਰ ਹੋ। Skype ਤੁਹਾਡੀ ਬਿਲਿੰਗ ਜਾਣਕਾਰੀ ਦੇ ਜੁੜੇ ਰਿਹਾਇਸ਼ੀ ਪਤੇ ਦੇ ਅਧਾਰ 'ਤੇ ਕਰਾਂ ਦਾ ਗਣਨਾ ਕਰਦਾ ਹੈ। ਤੁਸੀਂ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ ਕਿ ਇਹ ਪਤਾ ਨਵੀਨਤਮ ਅਤੇ ਸਟੀਕ ਹੈ। Skype ਉਤਪਾਦਾਂ ਦੇ ਇਲਾਵਾ, ਟੈਕਸਾਂ ਦੀ ਗਣਨਾ ਉਸ ਵੇਲੇ ਤੁਹਾਡੀ ਸਥਿਤੀ ਦੇ ਅਧਾਰ 'ਤੇ ਕੀਤੀ ਜਾਂਦੀ ਹੈ, ਜਿਸ ਵੇਲੇ ਤੁਹਾਡੇ Microsoft ਖਾਤੇ ਨੂੰ ਰਜਿਸਟਰ ਕੀਤਾ ਗਿਆ ਸੀ, ਜਦ ਤਕ ਕਿ ਸਥਾਨਕ ਕਾਨੂੰਨ ਗਣਨਾ ਦੇ ਕਿਸੇ ਵੱਖਰੇ ਤਰੀਕੇ ਦੀ ਮੰਗ ਨਾ ਕਰਦੇ ਹੋਣ। ਜੇ ਸਾਨੂੰ ਤੁਹਾਡੇ ਤੋਂ ਸਮੇਂ ਤੇ, ਪੂਰਾ ਭੁਗਤਾਨ ਪ੍ਰਾਪਤ ਨਾ ਹੋਵੇ ਤਾਂ ਅਸੀਂ ਸੇਵਾਵਾਂ ਸਥਗਿਤ ਜਾਂ ਰੱਦ ਕਰ ਸਕਦੇ ਹਾਂ। ਭੁਗਤਾਨ ਨਾ ਕਰਨ ਦੇ ਕਾਰਨ ਸੇਵਾਵਾਂ ਦੇ ਨਿਲੰਬਨ ਜਾਂ ਰੱਦ ਕਰਨ ਦੇ ਨਤੀਜੇ-ਵੱਜੋਂ ਤੁਹਾਡੇ ਖਾਤੇ ਅਤੇ ਇਸਦੀ ਸਮੱਗਰੀ ਤਕ ਤੁਹਾਡੀ ਪਹੁੰਚ ਅਤੇ ਵਰਤੋਂ ਨੂੰ ਬੰਦ ਕੀਤਾ ਜਾ ਸਕਦਾ ਹੈ। ਕਿਸੇ ਕਾਰਪੋਰੇਟ ਜਾਂ ਹੋਰ ਨਿੱਜੀ ਨੈਟਵਰਕ ਦੇ ਰਾਹੀਂ ਇੰਟਰਨੇਟ ਨਾਲ ਕਨੈਕਟ ਕਰਨ, ਜੋ ਤੁਹਾਡੇ ਸਥਾਨ ਨੂੰ ਛੁਪਾ ਲੈਂਦਾ ਹੈ, ਦੇ ਕਾਰਨ ਮੁੱਲ ਉਸ ਨਾਲੋਂ ਵੱਖਰੇ ਹੋ ਸਕਦੇ ਹਨ ਜੋ ਤੁਹਾਡੀ ਅਸਲ ਸਥਿਤੀ ਨੂੰ ਦਿਖਾਉਂਦੇ ਹਨ। ਤੁਹਾਡੇ ਸਥਾਨ ਦੇ ਆਧਾਰ 'ਤੇ, ਕੁਝ ਲੈਣ-ਦੇਣ ਕਰਨ ਵਾਸਤੇ ਵਿਦੇਸ਼ੀ ਮੁਦਰਾ ਰੂਪਾਂਤਰ ਜਾਂ ਕਿਸੇ ਹੋਰ ਦੇਸ਼ ਵਿੱਚ ਪ੍ਰਕਿਰਿਆ ਕਰਨ ਦੀ ਲੋੜ ਪੈ ਸਕਦੀ ਹੈ। ਜਦੋਂ ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਬੈਂਕ ਉਹਨਾਂ ਸੇਵਾਵਾਂ ਲਈ ਤੁਹਾਡੇ ਤੋਂ ਵਾਧੂ ਫੀਸ ਲੈ ਸਕਦਾ ਹੈ। ਵੇਰਵਿਆਂ ਲਈ ਕਿਰਪਾ ਕਰਕੇ ਆਪਣੇ ਬੈਂਕ ਨੂੰ ਸੰਪਰਕ ਕਰੋ।
 • b. ਤੁਹਾਡਾ ਬਿਲਿੰਗ ਖਾਤਾ। ਕਿਸੇ ਸੇਵਾ ਦੇ ਖਰਚੇ ਦਾ ਭੁਗਤਾਨ ਕਰਨ ਲਈ, ਤੁਹਾਨੂੰ ਉਸ ਸੇਵਾ ਲਈ ਸਾਈਨ-ਅਪ ਕਰਦੇ ਸਮੇਂ ਭੁਗਤਾਨ ਦਾ ਤਰੀਕਾ ਮੁਹੱਈਆ ਕਰਨ ਲਈ ਕਿਹਾ ਜਾਵੇਗਾ। ਤੁਸੀਂ Microsoft ਖਾਤਾ ਪ੍ਰਬੰਧਨ ਵੈੱਬਸਾਈਟ 'ਤੇ ਆਪਣੀ ਬਿੱਲ ਸੰਬੰਧੀ ਜਾਣਕਾਰੀ ਅਤੇ ਭੁਗਤਾਨ ਦੀ ਵਿਧੀ ਐਕਸੈਸ ਕਰ ਅਤੇ ਬਦਲ ਸਕਦੇ ਹੋ ਅਤੇ Skype ਲਈ https://skype.com/go/myaccount 'ਤੇ ਆਪਣੇ ਖਾਤਾ ਪੋਰਟਲ ਵਿੱਚ ਸਾਈਨ ਇਨ ਕਰਕੇ ਅਜਿਹਾ ਕਰ ਸਕਦੇ ਹੋ। ਇਸਦੇ ਇਲਾਵਾ, ਤੁਸੀਂ Microsoft ਨੂੰ ਤੁਹਾਡੇ ਚੁਣੇ ਗਏ ਭੁਗਤਾਨ ਦੇ ਤਰੀਕੇ ਦੇ ਸੰਬੰਧ ਵਿੱਚ ਤੁਹਾਡੇ ਜਾਰੀਕਰਤਾ ਬੈਂਕ ਜਾਂ ਲਾਗੂ ਹੋਣ ਵਾਲੇ ਭੁਗਤਾਨ ਨੈਟਵਰਕ ਦੁਆਰਾ ਮੁਹੱਈਆ ਕੀਤੀ ਕਿਸੇ ਵੀ ਅਪਡੇਟ ਕੀਤੀ ਗਈ ਖਾਤਾ ਜਾਣਕਾਰੀ ਨੂੰ ਵਰਤਣ ਦੀ ਇਜਾਜ਼ਤ ਦੇਣ ਲਈ ਸਹਿਮਤੀ ਦਿੰਦੇ ਹੋ। ਤੁਸੀਂ ਆਪਣਾ ਖਾਤਾ ਅਤੇ ਹੋਰ ਜਾਣਕਾਰੀ, ਜਿਸ ਵਿੱਚ ਤੁਹਾਡਾ ਈਮੇਲ ਪਤਾ ਅਤੇ ਭੁਗਤਾਨ ਦੀ ਵਿਧੀ ਦੇ ਵੇਰਵੇ ਸ਼ਾਮਲ ਹਨ, ਨੂੰ ਤੁਰੰਤ ਬਦਲਣ ਲਈ ਸਹਿਮਤੀ ਦਿੰਦੇ ਹੋ, ਤਾਂ ਕਿ ਅਸੀਂ ਤੁਹਾਡੇ ਲੈਣ-ਦੇਣ ਪੂਰੇ ਕਰ ਸਕੀਏ ਅਤੇ ਲੋੜ ਪੈਣ 'ਤੇ ਤੁਹਾਡੇ ਲੈਣ-ਦੇਣ ਦੇ ਸੰਬੰਧ ਵਿੱਚ ਤੁਹਾਨੂੰ ਸੰਪਰਕ ਕਰ ਸਕੀਏ। ਤੁਹਾਡੇ ਬਿਲਿੰਗ ਖਾਤੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਉਸ ਤੋਂ ਪਹਿਲਾਂ ਸਾਡੇ ਦੁਆਰਾ ਤੁਹਾਡੇ ਬਿਲਿੰਗ ਖਾਤੇ ਵਿੱਚ ਜਮ੍ਹਾਂ ਕੀਤੀਆਂ ਗਈਆਂ ਫੀਸਾਂ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਜਦੋਂ ਤਕ ਅਸੀਂ ਤੁਹਾਡੇ ਬਿਲਿੰਗ ਖਾਤੇ ਵਿੱਚ ਤੁਹਾਡੀਆਂ ਤਬਦੀਲੀਆਂ ਤੇ ਉਚਿਤ ਕਾਰਵਾਈ ਨਹੀਂ ਕਰਦੇ ਹਾਂ।
 • c. ਬਿਲਿੰਗ। Microsoft ਨੂੰ ਭੁਗਤਾਨ ਦਾ ਤਰੀਕਾ ਮੁਹੱਈਆ ਕਰ ਕੇ, ਤੁਸੀਂ (i) ਇਹ ਦਰਸਾਉਂਦੇ ਹੋ ਕਿ ਤੁਸੀਂ ਤੁਹਾਡੇ ਦੁਆਰਾ ਮੁਹੱਈਆ ਕੀਤੇ ਗਏ ਭੁਗਤਾਨ ਦੇ ਤਰੀਕੇ ਦੀ ਵਰਤੋਂ ਕਰਨ ਲਈ ਅਧਿਕਾਰਤ ਹੋ ਅਤੇ ਤੁਹਾਡੇ ਦੁਆਰਾ ਮੁਹੱਈਆ ਕੀਤੀ ਕੋਈ ਵੀ ਭੁਗਤਾਨ ਦੀ ਜਾਣਕਾਰੀ ਸਹੀ ਅਤੇ ਸਟੀਕ ਹੈ; (ii) Microsoft ਨੂੰ ਤੁਹਾਡੇ ਭੁਗਤਾਨ ਦੇ ਤਰੀਕੇ ਦੀ ਵਰਤੋਂ ਕਰਦੇ ਹੋਏ ਸੇਵਾਵਾਂ ਜਾਂ ਉਪਲਬਧ ਸਮੱਗਰੀ ਲਈ ਮੁੱਲ ਲੈਣ ਲਈ ਅਧਿਕਾਰਤ ਕਰਦੇ ਹੋ; ਅਤੇ (iii) Microsoft ਨੂੰ ਉਸ ਸੇਵਾ ਦੇ ਕਿਸੇ ਵੀ ਭੁਗਤਾਨ ਕੀਤੀ ਵਿਸ਼ੇਸ਼ਤਾ ਦਾ ਮੁੱਲ ਲੈਣ ਲਈ ਅਧਿਕਾਰਤ ਕਰਦੇ ਹੋ ਜਿਸਦੇ ਲਈ ਤੁਸੀਂ ਸਾਈਨ-ਅਪ ਕਰਨ ਦੀ ਚੋਣ ਕਰਦੇ ਹੋ ਜਾਂ ਇਹਨਾਂ ਸ਼ਰਤਾਂ ਦੇ ਲਾਗੂ ਰਹਿੰਦੇ ਵਰਤਦੇ ਹੋ। ਅਸੀਂ ਤੁਹਾਨੂੰ ਬਿਲ ਕਰ ਸਕਦੇ ਹਾਂ (a) ਅਗਾਉਂ ਤੌਰ ਤੇ; (b) ਖਰੀਦ ਦੇ ਸਮੇਂ; (c) ਖਰੀਦੀ ਦੇ ਥੋੜ੍ਹੀ ਦੇਰ ਬਾਅਦ; ਜਾਂ (d) ਸਬਸਕ੍ਰਿਪਸ਼ਨ ਸੇਵਾਵਾਂ ਲਈ ਆਵਰਤੀ ਅਧਾਰ ਤੇ। ਇਸਦੇ ਇਲਾਵਾ, ਅਸੀਂ ਤੁਹਾਡੇ ਤੋਂ ਤੁਹਾਡੇ ਦੁਆਰਾ ਪ੍ਰਵਾਨਿਤ ਕੀਤੀ ਰਕਮ ਤਕ ਮੁੱਲ ਲੈ ਸਕਦੇ ਹਾਂ, ਅਤੇ ਆਵਰਤੀ ਸਬਸਕ੍ਰਿਪਸ਼ਨ ਸੇਵਾਵਾਂ ਲਈ ਲਏ ਜਾਣ ਵਾਲੇ ਖਰਚੇ ਵਿੱਚ ਤਬਦੀਲੀ ਹੋਣ ਤੇ ਅਸੀਂ ਤੁਹਾਨੂੰ ਅਗਾਉਂ ਤੌਰ ਤੇ ਸੂਚਿਤ ਕਰਾਂਗੇ। ਅਸੀਂ ਤੁਹਾਨੂੰ ਇੱਕੋ ਸਮੇਂ ਤੇ ਤੁਹਾਡੀਆਂ ਪਹਿਲਾਂ ਦੀਆਂ ਇੱਕ ਤੋਂ ਵੱਧ ਬਿਲਿੰਗ ਮਿਆਦਾਂ ਲਈ ਉਹਨਾਂ ਰਕਮਾਂ ਵਾਸਤੇ ਬਿਲ ਕਰ ਸਕਦੇ ਹਾਂ ਜਿਨ੍ਹਾਂ ਤੇ ਪਹਿਲਾਂ ਪ੍ਰਕਿਰਿਆ ਨਹੀਂ ਕੀਤੀ ਗਈ ਹੈ।
 • d. ਆਵਰਤੀ ਭੁਗਤਾਨ। ਜਦੋਂ ਤੁਸੀਂ ਸੇਵਾਵਾਂ ਨੂੰ ਸਬਸਕ੍ਰਿਪਸ਼ਨ ਦੇ ਅਧਾਰ 'ਤੇ ਖਰੀਦਦੇ ਹੋ (ਉਦਾਹਰਨ ਲਈ, ਮਹੀਨਾਵਾਰ, ਹਰ 3 ਮਹੀਨੇ 'ਤੇ ਜਾਂ ਸਲਾਨਾ), ਤਾਂ ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਆਵਰਤੀ ਭੁਗਤਾਨਾਂ ਨੂੰ ਅਧਿਕਾਰਤ ਕਰ ਰਹੇ ਹੋ, ਅਤੇ Microsoft ਨੂੰ ਉਸ ਤਰੀਕੇ ਅਤੇ ਉਹਨਾਂ ਆਵਰਤੀ ਵਕਫਿਆਂ 'ਤੇ ਭੁਗਤਾਨ ਕੀਤਾ ਜਾਵੇਗਾ, ਜਿਨ੍ਹਾਂ ਲਈ ਤੁਸੀਂ ਸਹਿਮਤੀ ਦਿੱਤੀ ਹੈ, ਜਦ ਤਕ ਕਿ ਉਸ ਸੇਵਾ ਲਈ ਸਬਸਕ੍ਰਿਪਸ਼ਨ ਨੂੰ ਤੁਹਾਡੇ ਜਾਂ Microsoft ਦੁਆਰਾ ਸਮਾਪਤ ਨਹੀਂ ਕਰ ਦਿੱਤਾ ਜਾਂਦਾ। ਆਵਰਤੀ ਭੁਗਤਾਨਾਂ ਦਾ ਅਧਿਕਾਰ ਦੇ ਕੇ, ਤੁਸੀਂ Microsoft ਨੂੰ ਅਜਿਹੇ ਭੁਗਤਾਨਾਂ ਨੂੰ ਜਾਂ ਤਾਂ ਇਲੈਕਟ੍ਰੋਨਿਕ ਡੈਬਿਟ ਜਾਂ ਫੰਡ ਟ੍ਰਾਂਸਫਰਾਂ ਦੁਆਰਾ, ਜਾਂ ਫੇਰ ਤੁਹਾਡੇ ਮਨੋਨੀਤ ਕੀਤੇ ਖਾਤੇ ਤੋਂ ਇਲੈਕਟ੍ਰੋਨਿਕ ਡ੍ਰਾਫਟਾਂ ਵਜੋਂ (ਆਟੋਮੇਟਿਡ ਕਲੀਅਰਿੰਗ ਹਾਊਸ ਜਾਂ ਸਮਾਨ ਭੁਗਤਾਨਾਂ ਲਈ), ਜਾਂ ਤੁਹਾਡੇ ਮਨੋਨੀਤ ਖਾਤੇ ਲਈ ਖਰਚਿਆਂ ਵਜੋਂ (ਕ੍ਰੈਡਿਟ ਕਾਰਡ ਜਾਂ ਸਮਾਨ ਭੁਗਤਾਨਾਂ ਲਈ) (ਸਮੁੱਚੇ ਤੌਰ 'ਤੇ, “ਇਲੈਕਟ੍ਰੋਨਿਕ ਭੁਗਤਾਨ)” ਪ੍ਰੋਸੈਸ ਕਰਨ ਦਾ ਅਧਿਕਾਰ ਦੇ ਰਹੇ ਹੋ। ਸਬਸਕ੍ਰਿਪਸ਼ਨ ਫੀਸਾਂ ਆਮ ਤੌਰ 'ਤੇ ਲਾਗੂ ਸਬਸਕ੍ਰਿਪਸ਼ਨ ਮਿਆਦ ਲਈ ਅਗਾਊਂ ਹੀ ਲੈ ਲਈਆਂ ਜਾਂਦੀਆਂ ਹਨ। ਜੇ ਕੋਈ ਭੁਗਤਾਨ ਅਦਾਇਗੀ ਦੇ ਬਿਨਾਂ ਵਾਪਸ ਕਰ ਦਿੱਤਾ ਜਾਂਦਾ ਹੈ ਜਾਂ ਕੋਈ ਕ੍ਰੈਡਿਟ ਕਾਰਡ ਜਾਂ ਇਸੇ ਤਰ੍ਹਾਂ ਦੇ ਲੈਣ-ਦੇਣ ਨੂੰ ਅਸਵੀਕਾਰ ਜਾਂ ਇਨਕਾਰ ਕਰ ਦਿੱਤਾ ਜਾਂਦਾ ਹੈ, ਤਾਂ Microsoft ਜਾਂ ਉਸਦੇ ਸੇਵਾ ਪ੍ਰਦਾਤਾ ਕਿਸੇ ਵੀ ਲਾਗੂ ਹੋਣ ਵਾਲੀ ਵਾਪਸੀ ਆਈਟਮ, ਅਪ੍ਰਵਾਨਗੀ ਜਾਂ ਨਾਕਾਫ਼ੀ ਫੰਡ ਲਈ ਫੀਸ ਵਸੂਲਣ ਅਤੇ ਇਸ ਤਰ੍ਹਾਂ ਦੇ ਕਿਸੇ ਵੀ ਭੁਗਤਾਨ ਨੂੰ ਇਲੈਕਟ੍ਰੋਨਿਕ ਭੁਗਤਾਨ ਦੇ ਰੂਪ ਵਿੱਚ ਪ੍ਰੋਸੈਸ ਕਰਨ ਦਾ ਹੱਕ ਰਾਖਵਾਂ ਰੱਖਦੇ ਹਨ।
 • e. ਸਵੈਚਾਲਿਤ ਨਵੀਨੀਕਰਣ। ਜੇ ਸਵੈਚਾਲਿਤ ਨਵੀਨੀਕਰਨ ਦੀ ਲਾਗੂ ਕਾਨੂੰਨ ਦੇ ਤਹਿਤ ਇਜਾਜ਼ਤ ਦਿੱਤੀ ਜਾਂਦੀ ਹੈ, ਤੁਸੀਂ ਸੇਵਾਵਾਂ ਨੂੰ ਨਿਸ਼ਚਿਤ ਸੇਵਾ ਮਿਆਦ ਦੀ ਸਮਾਪਤੀ ਵੇਲੇ ਆਪਣੇ-ਆਪ ਨਵੀਨ ਕਰਨਾ ਚੁਣ ਸਕਦੇ ਹੋ। ਅਸੀਂ ਕਿਸੇ ਸੇਵਾ ਦੇ ਨਵੀਂ ਅਵਧੀ ਲਈ ਨਵੀਨੀਕਰਨ ਤੋਂ ਪਹਿਲਾਂ ਤੁਹਾਨੂੰ ਈਮੇਲ, ਜਾਂ ਕਿਸੇ ਹੋਰ ਉਚਿਤ ਤਰੀਕੇ ਦੁਆਰਾ ਯਾਦ ਕਰਾਵਾਂਗੇ ਅਤੇ ਖੰਡ 9(k) ਦੇ ਅਨੁਸਾਰ ਕਿਸੇ ਵੀ ਪ੍ਰਕਾਰ ਦੀ ਕੀਮਤ ਤਬਦੀਲੀ ਦੀ ਸੂਚਨਾ ਦੇਵਾਂਗੇ। ਇੱਕ ਵਾਰ ਜਦੋਂ ਅਸੀਂ ਤੁਹਾਨੂੰ ਇਹ ਯਾਦ ਕਰਵਾ ਦਿੰਦੇ ਹਾਂ ਕਿ ਤੁਹਾਨੂੰ ਸੇਵਾਵਾਂ ਦਾ ਆਪਣੇ-ਆਪ ਨਵੀਨੀਕਰਨ ਕਰਨ ਲਈ ਚੁਣਿਆ ਗਿਆ ਹੈ, ਤਾਂ ਅਸੀਂ ਵਰਤਮਾਨ ਸੇਵਾ ਮਿਆਦ ਦੀ ਸਮਾਪਤੀ 'ਤੇ ਤੁਹਾਡੀਆਂ ਸੇਵਾਵਾਂ ਦਾ ਆਪਣੇ-ਆਪ ਨਵੀਨੀਕਰਨ ਕਰ ਸਕਦੇ ਹਾਂ ਅਤੇ ਤੁਹਾਨੂੰ ਨਵੀਨੀਕਰਨ ਅਵਧੀ ਲਈ ਵਰਤਮਾਨ ਕੀਮਤ ਦਾ ਖਰਚਾ ਪਾਵਾਂਗੇ, ਨਹੀਂ ਤਾਂ ਤੁਸੀਂ ਹੇਠਾਂ ਵਰਣਨ ਕੀਤੇ ਅਨੁਸਾਰ ਸੇਵਾਵਾਂ ਨੂੰ ਰੱਦ ਕਰਨਾ ਚੁਣ ਸਕਦੇ ਹੋ। ਅਸੀਂ ਤੁਹਾਨੂੰ ਇਹ ਵੀ ਯਾਦ ਦਿਲਾਉਣਾ ਚਾਹਾਂਗੇ ਕਿ ਸੇਵਾਵਾਂ ਦੇ ਨਵੀਨੀਕਰਣ ਲਈ ਅਸੀਂ ਤੁਹਾਡੇ ਦੁਆਰਾ ਚੁਣੇ ਗਏ ਭੁਗਤਾਨ ਦੇ ਤਰੀਕੇ ਰਾਹੀਂ ਬਿਲ ਕਰਾਂਗੇ, ਚਾਹੇ ਇਹ ਨਵੀਨੀਕਰਣ ਦੀ ਮਿਤੀ ਨੂੰ ਫਾਈਲ ਵਿੱਚ ਮੌਜੂਦ ਸੀ ਜਾਂ ਬਾਅਦ ਵਿੱਚ ਮੁਹੱਈਆ ਕੀਤਾ ਗਿਆ ਸੀ। ਅਸੀਂ ਤੁਹਾਨੂੰ ਇਹ ਨਿਰਦੇਸ਼ ਵੀ ਦੇਵਾਂਗੇ ਕਿ ਤੁਸੀਂ ਸੇਵਾਵਾਂ ਨੂੰ ਕਿਵੇਂ ਰੱਦ ਕਰ ਸਕਦੇ ਹੋ। ਨਵਿਆਉਣ ਲਈ ਬਿਲ ਕੀਤੇ ਜਾਣ ਤੋਂ ਬਚਣ ਲਈ ਤੁਹਾਨੂੰ ਸੇਵਾਵਾਂ ਨੂੰ ਨਵਿਆਉਣ ਦੀ ਮਿਤੀ ਤੋਂ ਪਹਿਲਾਂ ਰੱਦ ਜ਼ਰੂਰ ਕਰ ਦੇਣਾ ਚਾਹੀਦਾ ਹੈ।
 • f. ਔਨਲਾਈਨ ਸਟੇਟਮੈਂਟ ਅਤੇ ਤਰੁੱਟੀਆਂ। Microsoft ਤੁਹਾਨੂੰ Microsoft ਖਾਤਾ ਪ੍ਰਬੰਧਨ ਵੈਬਸਾਈਟ ਤੇ ਔਨਲਾਈਨ ਬਿਲਿੰਗ ਸਟੇਟਮੈਂਟ ਮੁਹੱਈਆ ਕਰੇਗਾ ਜਿੱਥੇ ਤੁਸੀਂ ਆਪਣੀ ਸਟੇਟਮੈਂਟ ਦੇਖ ਅਤੇ ਪ੍ਰਿੰਟ ਕਰ ਸਕਦੇ ਹੋ। Skype ਲਈ, ਤੁਸੀਂ www.skype.com 'ਤੇ ਆਪਣੇ ਖਾਤੇ ਵਿੱਚ ਸਾਈਨ ਇਨ ਕਰਕੇ ਆਪਣੀ ਔਨਲਾਈਨ ਸਟੇਟਮੈਂਟ ਐਕਸੈਸ ਕਰ ਸਕਦੇ ਹੋ। ਇਹ ਇਕੋ-ਇੱਕ ਬਿਲਿੰਗ ਸਟੇਟਮੈਂਟ ਹੈ ਜੋ ਅਸੀਂ ਮੁਹੱਈਆ ਕਰਦੇ ਹਾਂ। ਜੇ ਅਸੀਂ ਤੁਹਾਡੇ ਬਿਲ ਵਿੱਚ ਕੋਈ ਤਰੁੱਟੀ ਕਰਦੇ ਹਾਂ, ਤਾਂ ਤਰੁੱਟੀ ਦੇ ਤੁਹਾਡੇ ਬਿਲ ਵਿੱਚ ਪਹਿਲੀ ਵਾਰ ਦਿਖਾਈ ਦੇਣ ਦੇ 90 ਦਿਨ ਦੇ ਅੰਦਰ ਤੁਹਾਨੂੰ ਸਾਨੂੰ ਦੱਸਣਾ ਚਾਹੀਦਾ ਹੈ। ਉਸ ਤੋਂ ਬਾਅਦ ਅਸੀਂ ਖਰਚੇ ਦੀ ਤੁਰੰਤ ਜਾਂਚ ਕਰਾਂਗੇ। ਜੇਕਰ ਤੁਸੀਂ ਸਾਨੂੰ ਸਮੇਂ ਸਿਰ ਨਹੀਂ ਦੱਸਦੇ ਹੋ, ਤਾਂ ਤੁਸੀਂ ਸਾਨੂੰ ਤਰੁੱਟੀ ਦੇ ਨਤੀਜੇ ਵਜੋਂ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਅਤੇ ਦਾਅਵਿਆਂ ਤੋਂ ਮੁਕਤ ਕਰ ਦਿੰਦੇ ਹੋ ਅਤੇ ਸਾਨੂੰ ਤਰੁੱਟੀ ਨੂੰ ਠੀਕ ਕਰਨ ਜਾਂ ਰਿਫੰਡ ਦੇਣ ਦੀ ਲੋੜ ਨਹੀਂ ਹੋਵੇਗੀ, ਜਦੋਂ ਤੱਕ ਕਿ ਕਾਨੂੰਨ ਦੁਆਰਾ ਜ਼ਰੂਰੀ ਨਾ ਹੋਵੇ। ਜੇ Microsoft ਨੂੰ ਬਿਲਿੰਗ ਤਰੁੱਟੀ ਦਾ ਪਤਾ ਲੱਗਿਆ ਹੈ, ਤਾਂ ਅਸੀਂ 90 ਦਿਨਾਂ ਦੇ ਅੰਦਰ ਉਸ ਤਰੁੱਟੀ ਨੂੰ ਠੀਕ ਕਰ ਦੇਵਾਂਗੇ। ਇਹ ਨੀਤੀ ਉਹਨਾਂ ਕਿਸੇ ਵੀ ਕਾਨੂੰਨੀ ਹੱਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ, ਜੋ ਲਾਗੂ ਹੋ ਸਕਦੇ ਹਨ।
 • g. ਧਨਵਾਪਸੀ ਨੀਤੀ। ਜਦੋਂ ਤਕ ਕਾਨੂੰਨ ਜਾਂ ਸੇਵਾ ਦੀ ਕਿਸੇ ਖ਼ਾਸ ਪੇਸ਼ਕਸ਼ ਵਿੱਚ ਕੁਝ ਹੋਰ ਪ੍ਰਬੰਧ ਨਾ ਕੀਤਾ ਗਿਆ ਹੋਵੇ, ਸਾਰੀਆਂ ਖਰੀਦਦਾਰੀਆਂ ਅੰਤਿਮ ਅਤੇ ਗੈਰ-ਵਾਪਸੀਯੋਗ ਹੁੰਦੀਆਂ ਹਨ। ਜੇ ਤੁਹਾਨੂੰ ਲੱਗਦਾ ਹੈ ਕਿ Microsoft ਨੇ ਗਲਤੀ ਨਾਲ ਤੁਹਾਡੇ ਤੋਂ ਮੁੱਲ ਲੈ ਲਿਆ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਅਜਿਹੇ ਮੁੱਲ ਦੇ 90-ਦਿਨਾਂ ਦੇ ਅੰਦਰ ਸਾਡੇ ਨਾਲ ਸੰਪਰਕ ਕਰੋ। ਜਦੋਂ ਤੱਕ ਕਾਨੂੰਨ ਦੁਆਰਾ ਜ਼ਰੂਰੀ ਨਾ ਹੋਵੇ, 90-ਦਿਨਾਂ ਤੋਂ ਪੁਰਾਣੇ ਕਿਸੇ ਵੀ ਖਰਚੇ ਲਈ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ। ਅਸੀਂ ਪੂਰੀ ਤਰ੍ਹਾਂ ਨਾਲ ਸਵੈ-ਵਿਵੇਕ ਨਾਲ ਧਨ-ਵਾਪਸੀ ਜਾਂ ਕ੍ਰੈਡਿਟ ਜਾਰੀ ਕਰਨ ਦਾ ਹੱਕ ਰਾਖਵਾਂ ਰੱਖਦੇ ਹਾਂ। ਜੇ ਅਸੀਂ ਕੋਈ ਧਨ-ਵਾਪਸੀ ਜਾਂ ਕ੍ਰੈਡਿਟ ਜਾਰੀ ਕਰਦੇ ਹਾਂ, ਤਾਂ ਸਾਡੇ ਉੱਪਰ ਅਜਿਹੀ ਕੋਈ ਬੰਦਸ਼ ਨਹੀਂ ਹੈ ਕਿ ਅਸੀਂ ਭਵਿੱਖ ਵਿੱਚ ਵੀ ਉਹੀ ਜਾਂ ਉਸੇ ਤਰ੍ਹਾਂ ਦੀ ਧਨ-ਵਾਪਸੀ ਜਾਰੀ ਕਰਾਂਗੇ। ਇਹ ਧਨ-ਵਾਪਸੀ ਨੀਤੀ ਉਹਨਾਂ ਕਿਸੇ ਵੀ ਕਾਨੂੰਨੀ ਹੱਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ, ਜੋ ਲਾਗੂ ਹੋ ਸਕਦੇ ਹਨ। ਰਿਫੰਡ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਮਦਦ ਵਿਸ਼ਾ 'ਤੇ ਜਾਓ। ਜੇਕਰ ਤੁਸੀਂ ਤਾਇਵਾਨ ਵਿੱਚ ਰਹਿੰਦੇ ਹੋ, ਤਾਂ ਕਿਰਪਾ ਕਰਕੇ ਧਿਆਨ ਦਿਓ ਕਿ ਤਾਇਵਾਨ ਦੇ ਗਾਹਕ ਸੁਰੱਖਿਆ ਕਾਨੂੰਨ ਅਤੇ ਇਸਦੇ ਸੰਬੰਧਿਤ ਨਿਯਮਾਂ ਦੇ ਅਨੁਸਾਰ, ਅਦਿੱਖ ਰੂਪ ਅਤੇ/ਜਾਂ ਔਨ-ਲਾਈਨ ਸੇਵਾਵਾਂ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸਾਰੀਆਂ ਖਰੀਦਦਾਰੀਆਂ ਜੋ ਕਿ ਡਿਜੀਟਲ ਸਮੱਗਰੀ ਨਾਲ ਸੰਬੰਧਿਤ ਹਨ, ਉਹ ਅਜਿਹੀ ਸਮੱਗਰੀ ਜਾਂ ਸੇਵਾ ਔਨਲਾਈਨ ਪ੍ਰਦਾਨ ਕੀਤੇ ਜਾਣ 'ਤੇ ਅੰਤਿਮ ਅਤੇ ਗੈਰ-ਵਾਪਸੀਯੋਗ ਹੁੰਦੀਆਂ ਹਨ। ਤੁਸੀਂ ਕਿਸੇ ਵੀ ਕੂਲਿੰਗ ਔਫ ਅਵਧੀ ਲਈ ਦਾਅਵਾ ਕਰਨ ਜਾਂ ਕਿਸੇ ਰਿਫੰਡ ਦੇ ਹੱਕਦਾਰ ਨਹੀਂ ਹੋ।
 • h. ਸੇਵਾਵਾਂ ਨੂੰ ਰੱਦ ਕਰਨਾ। ਤੁਸੀਂ ਕਿਸੇ ਕਾਰਨ ਜਾਂ ਬਿਨਾਂ ਕਿਸੇ ਕਾਰਨ ਕਿਸੇ ਵੀ ਸਮੇਂ ਕਿਸੇ ਸੇਵਾ ਨੂੰ ਰੱਦ ਕਰ ਸਕਦੇ ਹੋ। ਸੇਵਾ ਰੱਦ ਕਰਨ ਅਤੇ ਰਿਫੰਡ ਲਈ ਬੇਨਤੀ ਕਰਨ ਵਾਸਤੇ, ਜੇਕਰ ਤੁਸੀਂ ਹੱਕਦਾਰ ਹੋ, ਤਾਂ Microsoft ਖਾਤਾ ਪ੍ਰਬੰਧਨ ਵੈਬਸਾਈਟ 'ਤੇ ਜਾਓ। Skype ਲਈ, ਕਿਰਪਾ ਕਰਕੇ ਇੱਥੇ ਮੁਹੱਈਆ ਕੀਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਨਿਕਾਸੀ ਫਾਰਮ ਭਰੋ। ਤੁਸੀਂ ਦੁਬਾਰਾ ਆਫਰ ਦਾ ਹਵਾਲਾ ਲੈ ਸਕਦੇ ਹੋ, ਜਿਸ ਵਿੱਚ ਸੇਵਾਵਾਂ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਗਈ ਹੈ (i) ਤੁਹਾਨੂੰ ਰੱਦੀਕਰਨ ਦੇ ਸਮੇਂ ਰਿਫੰਡ ਨਹੀਂ ਮਿਲਿਆ ਹੈ; (ii) ਤੁਸੀਂ ਰੱਦੀਕਰਨ ਖਰਚਿਆਂ ਦਾ ਭੁਗਤਾਨ ਕਰਨ ਦੇ ਹੱਕਦਾਰ ਹੋ; (iii) ਤੁਸੀਂ ਰੱਦੀਕਰਨ ਦੀ ਮਿਤੀ ਤੋਂ ਪਹਿਲਾਂ ਸੇਵਾਵਾਂ ਲਈ ਆਪਣੇ ਬਿਲਿੰਗ ਖਾਤੇ ਦੇ ਸਾਰੇ ਖਰਚਿਆਂ ਦਾ ਭੁਗਤਾਨ ਕਰਨ ਦੇ ਹੱਕਦਾਰ ਹੋ; ਅਤੇ (iv) ਜੇਕਰ ਤੁਸੀਂ ਤਾਇਵਾਨ ਵਿੱਚ ਰਹਿੰਦੇ ਹੋ, ਤਾਂ ਤੁਸੀਂ ਆਪਣੇ ਖਾਤੇ ਦਾ ਐਕਸੈਸ ਅਤੇ ਵਰਤੋਂ ਗੁਆ ਲੈਂਦੇ ਹੋ, ਜਾਂ, ਜੇ ਤੁਸੀਂ ਤਾਇਵਾਨ ਵਿੱਚ ਰਹਿੰਦੇ ਹੋ, (v) ਤੁਸੀਂ ਰੱਦੀਕਰਨ ਦੇ ਸਮੇਂ ਗਣਨਾ ਕੀਤੀ ਗਈ ਸੇਵਾ ਵਾਸਤੇ ਭੁਗਤਾਨ ਕੀਤੀ ਗਈ ਨਾ-ਵਰਤੀ ਗਈ ਫੀਸ ਦੇ ਬਰਾਬਰ ਰਿਫੰਡ ਰਾਸ਼ੀ ਪ੍ਰਾਪਤ ਕਰ ਸਕਦੇ ਹੋ। ਅਸੀਂ ਤੁਹਾਡੇ ਡੇਟਾ 'ਤੇ ਪ੍ਰਕਿਰਿਆ ਉੱਪਰ ਭਾਗ 4 ਵਿੱਚ ਦੱਸੇ ਅਨੁਸਾਰ ਕਰਾਂਗੇ। ਜੇ ਤੁਸੀਂ ਰੱਦ ਕਰ ਦਿੰਦੇ ਹੋ, ਤਾਂ ਤੁਹਾਡੀ ਵਰਤਮਾਨ ਸੇਵਾ ਮਿਆਦ ਦੇ ਅੰਤ 'ਤੇ ਸੇਵਾਵਾਂ ਤਕ ਤੁਹਾਡੀ ਪਹੁੰਚ ਸਮਾਪਤ ਹੋ ਜਾਂਦੀ ਹੈ, ਜਾਂ ਜੇ ਅਸੀਂ ਤੁਹਾਡੇ ਖਾਤੇ ਲਈ ਮਿਆਦੀ ਤੌਰ 'ਤੇ ਬਿਲ ਕਰਦੇ ਹਾਂ, ਤਾਂ ਉਸ ਮਿਆਦ ਦੇ ਅੰਤ 'ਤੇ ਜਿਸ ਵਿੱਚ ਤੁਸੀਂ ਰੱਦ ਕੀਤਾ ਹੈ।
 • i. ਅਜ਼ਮਾਇਸ਼ ਮਿਆਦ ਦੀਆਂ ਪੇਸ਼ਕਸ਼ਾਂ। ਜੇ ਤੁਸੀਂ ਕਿਸੇ ਅਜ਼ਮਾਇਸ਼ ਮਿਆਦ ਪੇਸ਼ਕਸ਼ ਵਿੱਚ ਹਿੱਸਾ ਲੈ ਰਹੇ ਹੋ, ਤਾਂ ਤੁਹਾਨੂੰ ਨਵੇਂ ਖਰਚੇ ਲੱਗਣ ਤੋਂ ਬਚਣ ਲਈ ਅਜ਼ਮਾਇਸ਼ ਮਿਆਦ ਦੇ ਅੰਤ ਤਕ ਅਜ਼ਮਾਇਸ਼ ਸੇਵਾਵਾਂ ਨੂੰ ਰੱਦ ਜ਼ਰੂਰ ਕਰ ਦੇਣਾ ਚਾਹੀਦਾ ਹੈ, ਜਦੋਂ ਤਕ ਕਿ ਅਸੀਂ ਤੁਹਾਨੂੰ ਕੁਝ ਹੋਰ ਸੂਚਿਤ ਨਾ ਕਰੀਏ। ਜੇ ਤੁਸੀਂ ਅਜ਼ਮਾਇਸ਼ ਮਿਆਦ ਦੇ ਅੰਤ ਵਿੱਚ ਅਜ਼ਮਾਇਸ਼ ਸੇਵਾ(ਵਾਂ) ਰੱਦ ਨਹੀਂ ਕਰਦੇ ਹੋ, ਤਾਂ ਅਸੀਂ ਤੁਹਾਡੇ ਤੋਂ ਸੇਵਾ(ਵਾਂ) ਵਾਸਤੇ ਮੁੱਲ ਲੈ ਸਕਦੇ ਹਾਂ।
 • j. ਪ੍ਰਚਾਰ ਪੇਸ਼ਕਸ਼ਾਂ। ਸਮੇਂ-ਸਮੇਂ ਤੇ, Microsoft ਅਜ਼ਮਾਇਸ਼ ਮਿਆਦ ਲਈ ਸੇਵਾਵਾਂ ਮੁਫ਼ਤ ਮੁਹੱਈਆ ਕਰ ਸਕਦਾ ਹੈ। ਜੇ Microsoft ਇਹ ਨਿਰਧਾਰਤ ਕਰਦਾ ਹੈ (ਆਪਣੇ ਉਚਿਤ ਸਵੈ-ਵਿਵੇਕ 'ਤੇ) ਕਿ ਤੁਸੀਂ ਪੇਸ਼ਕਸ਼ ਦੀਆਂ ਸ਼ਰਤਾਂ ਦਾ ਦੁਰਉਪਯੋਗ ਕਰ ਰਹੇ ਹੋ, ਤਾਂ Microsoft ਅਜਿਹੀਆਂ ਸੇਵਾਵਾਂ ਲਈ ਤੁਹਾਡੇ ਤੋਂ ਮੁੱਲ ਲੈਣ (ਸਧਾਰਨ ਦਰ 'ਤੇ) ਦਾ ਹੱਕ ਰਾਖਵਾਂ ਰੱਖਦਾ ਹੈ।
 • k. ਕੀਮਤ ਵਿੱਚ ਤਬਦੀਲੀਆਂ। ਅਸੀਂ ਕਿਸੇ ਵੀ ਸਮੇਂ ਸੇਵਾਵਾਂ ਦੀ ਕੀਮਤ ਵਿੱਚ ਤਬਦੀਲੀਆਂ ਕਰ ਸਕਦੇ ਹਾਂ ਅਤੇ ਜੇ ਤੁਹਾਡੇ ਕੋਲ ਕੋਈ ਆਵਰਤੀ ਖਰੀਦਦਾਰੀ ਹੈ, ਅਸੀਂ ਕੀਮਤਾਂ ਵਿੱਚ ਤਬਦੀਲੀਆਂ ਦੇ ਘੱਟੋ-ਘੱਟ 15 ਦਿਨ ਪਹਿਲਾਂ ਤੁਹਾਨੂੰ ਈਮੇਲ, ਜਾਂ ਕਿਸੇ ਹੋਰ ਉਚਿਤ ਤਰੀਕੇ ਦੁਆਰਾ ਸੂਚਿਤ ਕਰਾਂਗੇ। ਜੇ ਤੁਸੀਂ ਕੀਮਤ ਵਿੱਚ ਤਬਦੀਲੀ ਨਾਲ ਸਹਿਮਤ ਨਾ ਹੋਵੋ, ਤਾਂ ਕੀਮਤ ਵਿੱਚ ਤਬਦੀਲੀ ਪ੍ਰਭਾਵੀ ਹੋਣ ਤੋਂ ਪਹਿਲਾਂ ਸੇਵਾਵਾਂ ਨੂੰ ਰੱਦ ਕਰ ਸਕਦੇ ਹੋ ਅਤੇ ਉਹਨਾਂ ਨੂੰ ਵਰਤਣਾ ਰੋਕ ਸਕਦੇ ਹੋ। ਜੇ ਤੁਹਾਡੀ ਸੇਵਾ ਦੀ ਪੇਸ਼ਕਸ਼ ਦੀ ਕੋਈ ਨਿਸ਼ਚਿਤ ਮਿਆਦ ਜਾਂ ਕੀਮਤ ਹੈ, ਤਾਂ ਉਹ ਕੀਮਤ ਮਿਆਦ ਦੇ ਦੌਰਾਨ ਲਾਗੂ ਰਹੇਗੀ।
 • l. ਤੁਹਾਨੂੰ ਭੁਗਤਾਨ। ਜੇ ਅਸੀਂ ਤੁਹਾਨੂੰ ਭੁਗਤਾਨ ਕਰਨਾ ਹੋਵੇ, ਤਾਂ ਤੁਸੀਂ ਤੁਹਾਨੂੰ ਭੁਗਤਾਨ ਕਰਨ ਲਈ ਜ਼ਰੂਰੀ ਜਾਣਕਾਰੀ ਸਾਨੂੰ ਸਮੇਂ ਤੇ ਅਤੇ ਸਹੀ-ਸਹੀ ਦੇਣ ਲਈ ਸਹਿਮਤ ਹੁੰਦੇ ਹੋ। ਤੁਹਾਨੂੰ ਇਹ ਭੁਗਤਾਨ ਕਰਨ ਵਿੱਚ ਲੱਗਣ ਵਾਲੇ ਟੈਕਸਾਂ ਅਤੇ ਫੀਸਾਂ ਲਈ ਤੁਸੀਂ ਜ਼ਿੰਮੇਵਾਰ ਹੋ। ਤੁਹਾਨੂੰ ਕਿਸੇ ਵੀ ਭੁਗਤਾਨ ਦੇ ਤੁਹਾਡੇ ਹੱਕ ਤੇ ਸਾਡੇ ਦੁਆਰਾ ਲਾਈਆਂ ਜਾਣ ਵਾਲੀਆਂ ਹੋਰ ਸ਼ਰਤਾਂ ਦਾ ਪਾਲਨ ਵੀ ਕਰਨਾ ਹੋਵੇਗਾ। ਜੇ ਤੁਹਾਨੂੰ ਤਰੁੱਟੀ ਕਾਰਨ ਭੁਗਤਾਨ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸਨੂੰ ਉਲਟਾ ਸਕਦੇ ਹਾਂ ਜਾਂ ਤੁਹਾਡੇ ਤੋਂ ਭੁਗਤਾਨ ਵਾਪਸ ਲੈਣ ਦੀ ਮੰਗ ਕਰ ਸਕਦੇ ਹਾਂ। ਇਹ ਕਰਨ ਦੀ ਸਾਡੇ ਕੋਸ਼ਿਸ਼ ਵਿੱਚ ਤੁਸੀਂ ਸਾਡੇ ਨਾਲ ਸਹਿਯੋਗ ਕਰਨ ਤੇ ਸਹਿਮਤੀ ਦਿੰਦੇ ਹੋ। ਕਿਸੇ ਪੁਰਾਣੇ ਵਾਧੂ ਭੁਗਤਾਨ ਨੂੰ ਐਡਜਸਟ ਕਰਨ ਲਈ ਅਸੀਂ ਤੁਹਾਨੂੰ ਸੂਚਨਾ ਦਿੱਤੇ ਬਿਨਾਂ ਤੁਹਾਡਾ ਭੁਗਤਾਨ ਘਟਾ ਸਕਦੇ ਹਾਂ।
 • m. ਗਿਫਟ ਕਾਰਡ। ਗਿਫਟ ਕਾਰਡ ਨੂੰ ਭੁਣਾਉਣਾ ਅਤੇ ਉਹਨਾਂ ਦੀ ਵਰਤੋਂ (Skype ਗਿਫਟ ਕਾਰਡ ਦੇ ਇਲਾਵਾ) Microsoft ਗਿਫਟ ਕਾਰਡ ਲਈ ਨਿਯਮਾਂ ਅਤੇ ਸ਼ਰਤਾਂ ਦੁਆਰਾ ਨਿਯੰਤ੍ਰਿਤ ਹੁੰਦੀ ਹੈ। Skype ਗਿਫਟ ਕਾਰਡ ਬਾਰੇ ਜਾਣਕਾਰੀ Skype ਦੇ ਮਦਦ ਪੰਨੇ ਤੇ ਉਪਲਬਧ ਹੈ।
 • n. ਬੈਂਕ ਖਾਤਾ ਭੁਗਤਾਨ ਵਿਧੀ। ਤੁਸੀਂ ਆਪਣੇ Microsoft ਖਾਤੇ ਦੇ ਨਾਲ ਭੁਗਤਾਨ ਵਿਧੀ ਦੇ ਰੂਪ ਵਿੱਚ ਇੱਕ ਯੋਗ ਬੈਂਕ ਖਾਤੇ ਨੂੰ ਰਜਿਸਟਰਡ ਕਰ ਸਕਦੇ ਹੋ। ਯੋਗ ਬੈਂਕ ਖਾਤਿਆਂ ਵਿੱਚ ਅਜਿਹੇ ਵਿੱਤੀ ਸੰਸਥਾਨਾਂ ਵਿੱਚ ਖਾਤੇ, ਜੋ ਸਿੱਧਾ ਡੈਬਿਟ ਐਂਟਰੀਆਂ (ਉਦਾਹਰਨ ਲਈ ਯੂਨਾਇਟੇਡ ਸਟੇਟਸ ਆਧਾਰਤ ਵਿੱਤੀ ਸੰਸਥਾਨ, ਜੋ ਸਵੈਚਾਲਿਤ ਕਲੀਅਰਿੰਗ ਹਾਉਸ "ACH") ਐਂਟਰੀਆਂ ਪ੍ਰਾਪਤ ਕਰਨ ਦੇ ਸਮਰੱਥ ਹਨ, ਅਜਿਹੇ ਯੂਰਪੀ ਵਿੱਤੀ ਸੰਸਥਾਨ ਜੋ ਸਿੰਗਲ ਯੂਰੋ ਪੇਮੇਂਟ ਏਰੀਆ ("SEPA") ਦਾ ਸਮਰਥਨ ਕਰਦੇ ਹਨ ਜਾਂ ਨੀਦਰਲੈਂਡਸ ਵਿੱਚ "iDEAL" ਸ਼ਾਮਲ ਹਨ)। ਉਹ ਸ਼ਰਤਾਂ, ਜਿਨ੍ਹਾਂ 'ਤੇ ਤੁਸੀਂ ਆਪਣੇ Microsoft ਖਾਤੇ ਵਿੱਚ ਇੱਕ ਭੁਗਤਾਨ ਵਿਧੀ ਦੇ ਰੂਪ ਵਿੱਚ ਆਪਣੇ ਬੈਂਕ ਖਾਤੇ ਨੂੰ ਜੋੜਦੇ ਸਮੇਂ ਸਹਿਮਤੀ ਦਿੱਤੀ ਸੀ, (ਉਦਾਹਰਨ ਲਈ, SEPA ਦੇ ਮਾਮਲੇ ਵਿੱਚ "ਅਧਿਆਦੇਸ਼") ਵੀ ਲਾਗੂ ਹੁੰਦੀਆਂ ਹਨ। ਤੁਸੀਂ ਸਵੀਕਾਰ ਕਰਦੇ ਹੋ ਅਤੇ ਜ਼ਿੰਮੇਵਾਰੀ ਲੈਂਦੇ ਹੋ ਕਿ ਤੁਹਾਡਾ ਰਜਿਸਟਰਡ ਬੈਂਕ ਖਾਤਾ ਤੁਹਾਡੇ ਨਾਮ 'ਤੇ ਹੈ, ਜਾਂ ਤੁਹਾਡੇ ਕੋਲ ਉਸ ਬੈਂਕ ਖਾਤੇ ਨੂੰ ਇੱਕ ਭੁਗਤਾਨ ਵਿਧੀ ਦੇ ਰੂਪ ਵਿੱਚ ਰਜਿਸਟਰ ਕਰਨ ਅਤੇ ਵਰਤਣ ਦਾ ਅਧਿਕਾਰ ਹੈ। ਆਪਣੇ ਬੈਂਕ ਖਾਤੇ ਨੂੰ ਭੁਗਤਾਨ ਵਿਧੀ ਦੇ ਰੂਪ ਵਿੱਚ ਰਜਿਸਟਰ ਕਰ ਕੇ ਜਾਂ ਚੁਣੇ ਕੇ, ਤੁਸੀਂ Microsoft (ਜਾਂ ਉਸਦੇ ਏਜੰਟ) ਨੂੰ ਅਧਿਕਾਰਤ ਕਰਦੇ ਹੋ ਕਿ ਉਹ ਤੁਹਾਡੇ ਬੈਂਕ ਖਾਤੇ ਤੋਂ ਤੁਹਾਡੀ ਖਰੀਦ ਜਾਂ ਸਬਸਕ੍ਰਿਪਸ਼ਨ ਦੀ ਕੁੱਲ ਰਕਮ (ਤੁਹਾਡੀ ਸਬਸਕ੍ਰਿਪਸ਼ਨ ਦੀਆਂ ਸ਼ਰਤਾਂ ਦੇ ਅਨੁਸਾਰ) ਲਈ ਇੱਕ ਜਾਂ ਵੱਧ ਡੈਬਿਟ ਸ਼ੁਰੂ ਕਰੇ (ਅਤੇ, ਜੇ ਜ਼ਰੂਰੀ ਹੋਵੇ ਤਾਂ, ਤਰੁੱਟੀਆਂ ਠੀਕ ਕਰਨ, ਵਾਪਸੀ ਜਾਰੀ ਕਰਨ ਜਾਂ ਅਜਿਹੇ ਹੀ ਉਦੇਸ਼ਾਂ ਲਈ ਤੁਹਾਡੇ ਬੈਂਕ ਖਾਤੇ ਵਿੱਚ ਇੱਕ ਜਾਂ ਵੱਧ ਕ੍ਰੈਡਿਟ ਸ਼ੁਰੂ ਕਰੇ), ਅਤੇ ਤੁਸੀਂ ਉਸ ਵਿੱਤੀ ਸੰਸਥਾਨ, ਜਿੱਥੇ ਤੁਹਾਡਾ ਬੈਂਕ ਖਾਤਾ ਹੈ, ਨੂੰ ਅਧਿਕਾਰਤ ਕਰਦੇ ਹੋ ਕਿ ਉਹ ਅਜਿਹੇ ਡੈਬਿਟਾਂ ਨੂੰ ਘਟਾਏ ਜਾਂ ਅਜਿਹੀ ਕ੍ਰੈਡਿਟਾਂ ਨੂੰ ਸਵੀਕਾਰ ਕਰੇ। ਤੁਸੀਂ ਸਮਝਦੇ ਹੋ ਕਿ ਇਹ ਅਧਿਕਾਰ ਤਦ ਤਕ ਲਾਗੂ ਅਤੇ ਪ੍ਰਭਾਵੀ ਰਹੇਗਾ, ਜਦੋਂ ਤਕ ਤੁਸੀਂ ਆਪਣੇ Microsoft ਖਾਤੇ ਤੋਂ ਆਪਣੀ ਬੈਂਕ ਜਾਣਕਾਰੀ ਨੂੰ ਕੱਢ ਨਹੀਂ ਦਿੰਦੇ। ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਤੋਂ ਗਲਤੀ ਨਾਲ ਸ਼ੁਲਕ ਲਿਆ ਗਿਆ ਹੈ, ਤਾਂ ਉੱਪਰ ਅਨੁਭਾਗ 4(e) ਵਿੱਚ ਦੱਸੇ ਗਏ ਗਾਹਕ ਸਹਾਇਤਾ ਨਾਲ ਸੰਪਰਕ ਕਰੋ। ਤੁਹਾਡੇ ਦੇਸ਼ ਵਿੱਚ ਲਾਗੂ ਕਨੂੰਨ ਵੀ ਬੈਂਕ ਤੋਂ ਧੋਖਾਧੜੀ ਨਾਲ, ਗਲਤੀ ਨਾਲ ਜਾਂ ਅਣਅਧਿਕ੍ਰਿਤ ਤੌਰ 'ਤੇ ਕੀਤੇ ਗਏ ਕਿਸੇ ਵੀ ਲੈਣ-ਦੇਣਾਂ ਲਈ ਤੁਹਾਡੀ ਜਵਾਬਦੇਹੀ ਨੂੰ ਸੀਮਿਤ ਕਰ ਸਕਦੇ ਹਨ। ਇੱਕ ਬੈਂਕ ਖਾਤੇ ਨੂੰ ਆਪਣੀ ਭੁਗਤਾਨ ਵਿਧੀ ਦੇ ਰੂਪ ਵਿੱਚ ਰਜਿਸਟਰਡ ਕਰਕੇ ਜਾਂ ਚੁਣ ਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਇਹਨਾਂ ਸ਼ਰਤਾਂ ਨੂੰ ਪੜ੍ਹ, ਸਮਝ ਲਿਆ ਹੈ ਅਤੇ ਇਹਨਾਂ ਨਾਲ ਸਹਿਮਤ ਹੋ।
ਪੂਰਾ ਮਜ਼ਮੂਨ
ਇਕਰਾਰਨਾਮਾ ਕਰਨ ਵਾਲੀ ਇਕਾਈ, ਕਾਨੂੰਨ ਦੀ ਚੋਣ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਥਾਨਇਕਰਾਰਨਾਮਾ ਕਰਨ ਵਾਲੀ ਇਕਾਈ, ਕਾਨੂੰਨ ਦੀ ਚੋਣ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਥਾਨ10_11_contractingEntityChoiceOfLaw
ਸਾਰ

10. ਇਕਰਾਰਨਾਮਾ ਕਰਨ ਵਾਲੀ ਇਕਾਈ, ਕਾਨੂੰਨ ਦੀ ਚੋਣ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਥਾਨ। ਤੁਹਾਡੇ ਦੁਆਰਾ ਮੁਫ਼ਤ ਅਤੇ ਭੁਗਤਾਨ ਕੀਤੀਆਂ ਉਪਭੋਗਤਾ Skype-ਬ੍ਰਾਂਡ ਵਾਲੀਆਂ ਸੇਵਾਵਾਂ ਦੀ ਵਰਤੋਂ ਲਈ, ਤੁਸੀਂ ਇਹਨਾਂ ਨਾਲ ਇਕਰਾਰਨਾਮਾ ਕਰ ਰਹੇ ਹੋ ਅਤੇ ਇਹਨਾਂ ਸ਼ਰਤਾਂ ਵਿੱਚ "Microsoft" ਵੱਲ ਸਾਰੇ ਹਵਾਲਿਆਂ ਦਾ ਇਹੀ ਮਤਲਬ ਹੋਵੇਗਾ: Skype Communications S.à.r.l, 23 – 29 Rives de Clausen, L-2165 Luxembourg. ਮੁਫਤ ਜਾਂ ਭੁਗਤਾਨ ਕੀਤੀਆਂ ਜਾਣ ਵਾਲੀਆਂ ਉਪਭੋਗਤਾ ਲਈ Skype ਬ੍ਰਾਂਡ ਵਾਲੀਆਂ ਸੇਵਾਵਾਂ ਲਈ, ਲਕਜ਼ਮਬਰਗ ਦਾ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਦਾ ਉਲੰਘਣ ਕਰਨ ਲਈ ਦਾਅਵਿਆਂ ਦੀ ਵਿਆਖਿਆ ਕਰਦਾ ਹੈ, ਕਾਨੂੰਨ ਦੇ ਸਿਧਾਂਤਾਂ ਦੇ ਟਾਕਰੇ ਵੱਲ ਧਿਆਨ ਦਿੱਤੇ ਬਿਨਾਂ। ਤੁਸੀਂ ਜਿਸ ਸੂਬੇ ਜਾਂ ਦੇਸ਼ ਵਿੱਚ ਰਹਿੰਦੇ ਹੋ ਉਸ ਸੂਬੇ ਜਾਂ ਦੇਸ਼ ਦੇ ਕਾਨੂੰਨ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ) ਨੂੰ ਨਿਯੰਤ੍ਰਿਤ ਕਰਦੇ ਹਨ। ਜੇ ਤੁਸੀਂ ਇਹਨਾਂ ਸ਼ਰਤਾਂ ਨੂੰ ਇੱਕ Skype ਖਾਤਾ ਬਣਾ ਕੇ ਜਾਂ Skype ਵਰਤ ਕੇ ਸਵੀਕਾਰ ਕੀਤਾ ਹੈ, ਤੁਸੀਂ ਅਤੇ ਅਸੀਂ ਰੱਦ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ, ਇਹਨਾਂ ਸ਼ਰਤਾਂ ਜਾਂ ਉਪਭੋਗਤਾ ਲਈ Skype ਬ੍ਰਾਂਡ ਵਾਲੀਆਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਸਾਰੇ ਵਿਵਾਦਾਂ ਲਈ, ਲਕਜ਼ਮਬਰਗ ਦੀਆਂ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਅਤੇ ਸਥਾਨ ਲਈ ਸਹਿਮਤੀ ਦਿੰਦੇ ਹਾਂ। ਬਾਕੀ ਸਾਰੀਆਂ ਸੇਵਾਵਾਂ ਲਈ, ਜੇ ਤੁਸੀਂ ਇਹਨਾਂ ਸ਼ਰਤਾਂ ਨੂੰ Microsoft ਖਾਤਾ ਬਣਾ ਕੇ ਜਾਂ ਕਿਸੇ ਵੀ ਹੋਰ ਸੇਵਾ ਨੂੰ ਵਰਤ ਕੇ ਸਵੀਕਾਰ ਕੀਤਾ ਹੈ, ਤਾਂ ਉਹ ਇਕਾਈ ਜਿਸ ਨਾਲ ਤੁਸੀਂ ਇਕਰਾਰਨਾਮਾ ਕਰ ਰਹੇ ਹੋ, ਨਿਯੰਤ੍ਰਿਤ ਕਰਨ ਵਾਲਾ ਕਾਨੂੰਨ, ਅਤੇ ਵਿਵਾਦਾਂ ਨੂੰ ਹੱਲ ਕਰਨ ਵਾਲਾ ਸਥਾਨ ਹੇਠਾਂ ਪ੍ਰਗਟ ਹੁੰਦੇ ਹਨ:

 • a. ਕੈਨੇਡਾ। ਜੇ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ) ਤਾਂ ਤੁਸੀਂ Microsoft Corporation, One Microsoft Way, Redmond, WA 98052, U.S.A. ਨਾਲ ਇਕਰਾਰਨਾਮਾ ਕਰ ਰਹੇ ਹੋ। ਕਾਨੂੰਨ ਦੇ ਸਿਧਾਂਤਾਂ ਦੇ ਟਾਕਰੇ ਵੱਲ ਧਿਆਨ ਦਿੱਤੇ ਬਿਨਾਂ, ਤੁਸੀਂ ਜਿਸ ਸੂਬੇ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਕਾਰੋਬਾਰ ਦਾ ਮੁੱਖ ਸਥਾਨ) ਉਸ ਸੂਬੇ ਦੇ ਕਾਨੂੰਨ ਇਹਨਾਂ ਸ਼ਰਤਾਂ, ਉਹਨਾਂ ਦਾ ਉਲੰਘਣ ਕਰਨ ਲਈ ਦਾਅਵਿਆਂ, ਅਤੇ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ), ਦੀ ਵਿਆਖਿਆ ਕਰਦੇ ਹਨ। ਤੁਸੀਂ ਅਤੇ ਅਸੀਂ ਰੱਦ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ, ਇਹਨਾਂ ਸ਼ਰਤਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਸਾਰੇ ਵਿਵਾਦਾਂ ਲਈ, ਓਨਟੈਰੀਓ ਵਿੱਚ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਅਤੇ ਸਥਾਨ ਲਈ ਸਹਿਮਤੀ ਦਿੰਦੇ ਹਾਂ।
 • b. ਯੂਨਾਇਟੇਡ ਸਟੇਟਸ ਅਤੇ ਕੈਨੇਡਾ ਦੇ ਬਾਹਰ ਉੱਤਰੀ ਜਾਂ ਦੱਖਣੀ ਅਮਰੀਕਾ। ਜੇ ਤੁਸੀਂ ਯੂਨਾਇਟੇਡ ਸਟੇਟਸ ਅਤੇ ਕੈਨੇਡਾ ਦੇ ਬਾਹਰ ਉੱਤਰੀ ਜਾਂ ਦੱਖਣੀ ਅਮਰੀਕਾ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ) ਤਾਂ ਤੁਸੀਂ Microsoft Corporation, One Microsoft Way, Redmond, WA 98052, U.S.A. ਨਾਲ ਇਕਰਾਰਨਾਮਾ ਕਰ ਰਹੇ ਹੋ। ਵਾਸ਼ਿੰਗਟਨ ਰਾਜ ਦਾ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਦਾ ਉਲੰਘਣ ਕਰਨ ਲਈ ਦਾਅਵਿਆਂ ਦੀ ਵਿਆਖਿਆ ਕਰਦਾ ਹੈ, ਕਾਨੂੰਨ ਦੇ ਸਿਧਾਂਤਾਂ ਦੀ ਚੋਣ ਵੱਲ ਧਿਆਨ ਦਿੱਤੇ ਬਿਨਾਂ। ਜਿਸ ਦੇਸ਼ ਵਿੱਚ ਅਸੀਂ ਤੁਹਾਡੀਆਂ ਸੇਵਾਵਾਂ ਨਿਰਦੇਸ਼ਿਤ ਕਰਦੇ ਹਾਂ, ਉਸ ਸੂਬੇ ਜਾਂ ਦੇਸ਼ ਦੇ ਕਾਨੂੰਨ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ) ਨੂੰ ਨਿਯੰਤ੍ਰਿਤ ਕਰਦੇ ਹਨ।
 • c. ਮੱਧ ਪੂਰਬ ਅਤੇ ਅਫਰੀਕਾ। ਜੇ ਤੁਸੀਂ ਮੱਧ-ਪੂਰਬ ਜਾਂ ਅਫ਼੍ਰੀਕਾ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ), ਅਤੇ ਤੁਸੀਂ ਸੇਵਾਵਾਂ ਦੇ ਮੁਫਤ ਹਿੱਸਿਆਂ ਦੀ ਵਰਤੋਂ ਕਰ ਰਹੇ ਹੋ (ਜਿਵੇਂ ਕਿ Bing ਅਤੇ MSN), ਤਾਂ ਤੁਸੀਂ Microsoft Corporation, One Microsoft Way, Redmond, WA 98052, U.S.A. ਨਾਲ ਇਕਰਾਰਨਾਮਾ ਕਰ ਰਹੇ ਹੋ। ਜੇ ਤੁਸੀਂ ਸੇਵਾਵਾਂ ਦੇ ਇੱਕ ਹਿੱਸੇ ਨੂੰ ਵਰਤਣ ਲਈ ਭੁਗਤਾਨ ਕੀਤਾ ਹੈ, ਤਾਂ ਤੁਸੀਂ Microsoft Ireland Operations Limited, One Microsoft Place, South County Business Park, Leopardstown, Dublin 18, Ireland ਦੇ ਨਾਲ ਇਕਰਾਰਨਾਮਾ ਕਰ ਰਹੇ ਹੋ। ਮੁਫਤ ਅਤੇ ਭੁਗਤਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ, ਆਇਰਲੈਂਡ ਦੇ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਦਾ ਉਲੰਘਣ ਕਰਨ ਲਈ ਦਾਅਵਿਆਂ ਦੀ ਵਿਆਖਿਆ ਕਰਦੇ ਹਨ, ਕਾਨੂੰਨਾਂ ਦੇ ਸਿਧਾਂਤਾਂ ਦੇ ਟਾਕਰੇ ਵੱਲ ਧਿਆਨ ਦਿੱਤੇ ਬਿਨਾਂ। ਜਿਸ ਦੇਸ਼ ਵਿੱਚ ਅਸੀਂ ਤੁਹਾਡੀਆਂ ਸੇਵਾਵਾਂ ਨਿਰਦੇਸ਼ਿਤ ਕਰਦੇ ਹਾਂ, ਉਸ ਸੂਬੇ ਜਾਂ ਦੇਸ਼ ਦੇ ਕਾਨੂੰਨ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ) ਨੂੰ ਨਿਯੰਤ੍ਰਿਤ ਕਰਦੇ ਹਨ। ਤੁਸੀਂ ਅਤੇ ਅਸੀਂ ਰੱਦ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ, ਇਹਨਾਂ ਸ਼ਰਤਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਸਾਰੇ ਵਿਵਾਦਾਂ ਲਈ, ਆਇਰਲੈਂਡ ਦੀਆਂ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਅਤੇ ਸਥਾਨ ਲਈ ਸਹਿਮਤੀ ਦਿੰਦੇ ਹਾਂ।
 • d. ਏਸ਼ੀਆ ਜਾਂ ਦੱਖਣੀ ਪ੍ਰਸ਼ਾਂਤ, ਜਦ ਤਕ ਕਿ ਤੁਹਾਡਾ ਦੇਸ਼ ਹੇਠਾਂ ਸਪੱਸ਼ਟ ਰੂਪ ਵਿੱਚ ਨਹੀਂ ਦੱਸਿਆ ਗਿਆ ਹੈ। ਜੇ ਤੁਸੀਂ ਸੇਵਾਵਾਂ ਦੇ ਕਿਸੇ ਹਿੱਸੇ ਨੂੰ ਵਰਤਣ ਲਈ ਭੁਗਤਾਨ ਕੀਤਾ ਹੈ ਜਾਂ ਤੁਸੀਂ ਸਿੰਗਾਪੁਰ ਜਾਂ ਹਾਂਗਕਾਂਗ ਵਿੱਚ ਮੁਫਤ Outlook.com ਸੇਵਾ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਅਮਰੀਕਾ ਦੇ ਨੇਵੇਡਾ ਰਾਜ ਦੇ ਕਾਨੂੰਨ ਦੇ ਤਹਿਤ ਸੰਗਠਿਤ ਇੱਕ ਕਾਰਪੋਰੇਸ਼ਨ, Microsoft Regional Sales Corp. ਦੇ ਨਾਲ ਇਕਰਾਰਨਾਮਾ ਕਰ ਰਹੇ ਹੋ, ਜਿਸਦੀਆਂ ਬ੍ਰਾਂਚਾਂ ਸਿੰਗਾਪੁਰ ਅਤੇ ਹਾਂਗ ਕਾਂਗ ਵਿੱਚ ਹਨ, ਅਤੇ ਜਿਸਦੇ ਕਾਰੋਬਾਰ ਦਾ ਮੁੱਖ ਸਥਾਨ 438B Alexandra Road, #04-09/12, Block B, Alexandra Technopark, Singapore, 119968 ਵਿਖੇ ਹੈ; ਬਸ਼ਰਤੇ ਕਿ ਜੇ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ), ਤਾਂ ਤੁਸੀਂ Microsoft Pty Ltd, 1 Epping Road, North Ryde, NSW 2113, Australia ਦੇ ਨਾਲ ਇਕਰਾਰਨਾਮਾ ਕਰ ਰਹੇ ਹੋ, ਜੇ ਤੁਸੀਂ ਨਿਊਜ਼ੀਲੈਂਡ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ), ਤਾਂ ਤੁਸੀਂ Microsoft New Zealand Limited, Level 5, 22 Viaduct Harbour Avenue, PO Box 8070 Symonds Street, Auckland, 1150 New Zealand ਦੇ ਨਾਲ ਇਕਰਾਰਨਾਮਾ ਕਰ ਰਹੇ ਹੋ। ਮੁਫਤ ਅਤੇ ਭੁਗਤਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ, ਵਾਸ਼ਿੰਗਟਨ ਰਾਜ ਦਾ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਦਾ ਉਲੰਘਣ ਕਰਨ ਲਈ ਦਾਅਵਿਆਂ ਦੀ ਵਿਆਖਿਆ ਨੂੰ ਨਿਯੰਤ੍ਰਿਤ ਕਰਦਾ ਹੈ, ਕਾਨੂੰਨਾਂ ਦੇ ਸਿਧਾਂਤਾਂ ਦੇ ਟਾਕਰੇ ਵੱਲ ਧਿਆਨ ਦਿੱਤੇ ਬਿਨਾਂ। ਜਿਸ ਦੇਸ਼ ਵਿੱਚ ਅਸੀਂ ਤੁਹਾਡੀਆਂ ਸੇਵਾਵਾਂ ਨਿਰਦੇਸ਼ਿਤ ਕਰਦੇ ਹਾਂ, ਉਸ ਸੂਬੇ ਜਾਂ ਦੇਸ਼ ਦੇ ਕਾਨੂੰਨ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ) ਨੂੰ ਨਿਯੰਤ੍ਰਿਤ ਕਰਦੇ ਹਨ। Skype ਦੇ ਇਲਾਵਾ ਇਹਨਾਂ ਸ਼ਰਤਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਹਨਾਂ ਨਾਲ ਸਬੰਧਤ ਕਿਸੇ ਵੀ ਵਿਵਾਦ, ਜਿਸ ਵਿੱਚ ਇਸਦੀ ਹੋਂਦ, ਵੈਧਤਾ, ਜਾਂ ਸਮਾਪਤੀ ਦੇ ਸਬੰਧ ਵਿੱਚ ਕੋਈ ਵੀ ਪ੍ਰਸ਼ਨ ਸ਼ਾਮਲ ਹਨ, Singapore International Arbitration Center (SIAC) ਦੇ ਉਹਨਾਂ ਸਾਲਸੀ ਨਿਯਮਾਂ ਦੇ ਅਨੁਸਾਰ ਸਿੰਗਾਪੁਰ ਵਿੱਚ ਸਾਲਸੀ ਫੈਸਲੇ ਕੋਲ ਭੇਜੇ ਜਾਣਗੇ ਅਤੇ ਅੰਤ ਵਿੱਚ ਉਸ ਦੁਆਰਾ ਹੱਲ ਕੀਤੇ ਜਾਣਗੇ, ਜਿਨ੍ਹਾਂ ਨਿਯਮਾਂ ਨੂੰ ਇਸ ਸ਼ਰਤ ਵਿੱਚ ਹਵਾਲੇ ਦੁਆਰਾ ਨਾਲ ਮਿਲਾਇਆ ਗਿਆ ਹੈ। ਟ੍ਰਾਇਬਿਊਨਲ ਵਿੱਚ ਇੱਕ ਸਾਲਸ ਸ਼ਾਮਲ ਹੋਵੇਗਾ ਜਿਸ ਨੂੰ SIAC ਦੇ ਪ੍ਰਧਾਨ ਦੁਆਰਾ ਨਿਯੁਕਤ ਕੀਤਾ ਜਾਵੇਗਾ। ਸਾਲਸੀ ਫੈਸਲੇ ਦੀ ਭਾਸ਼ਾ ਅੰਗ੍ਰੇਜ਼ੀ ਹੋਵੇਗੀ। ਸਾਲਸ ਦਾ ਫ਼ੈਸਲਾ ਅੰਤਿਮ, ਬੰਧਨਕਾਰੀ, ਅਤੇ ਨਿਰਵਿਵਾਦ ਹੋਵੇਗਾ, ਅਤੇ ਇਸ ਨੂੰ ਕਿਸੇ ਵੀ ਦੇਸ਼ ਜਾਂ ਖੇਤਰ ਵਿੱਚ ਫੈਸਲੇ ਲਈ ਅਧਾਰ ਵਾਸਤੇ ਵਰਤਿਆ ਜਾ ਸਕਦਾ ਹੈ।
 • e. ਜਪਾਨ। ਜੇ ਤੁਸੀਂ ਜਪਾਨ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ), ਅਤੇ ਤੁਸੀਂ ਸੇਵਾਵਾਂ ਦੇ ਮੁਫਤ ਹਿੱਸਿਆਂ ਦੀ ਵਰਤੋਂ ਕਰ ਰਹੇ ਹੋ (ਜਿਵੇਂ ਕਿ Bing ਅਤੇ MSN), ਤਾਂ ਤੁਸੀਂ Microsoft Corporation, One Microsoft Way, Redmond, WA 98052, U.S.A. ਨਾਲ ਇਕਰਾਰਨਾਮਾ ਕਰ ਰਹੇ ਹੋ। ਜੇ ਤੁਸੀਂ ਸੇਵਾਵਾਂ ਦੇ ਇੱਕ ਹਿੱਸੇ ਨੂੰ ਵਰਤਣ ਲਈ ਭੁਗਤਾਨ ਕੀਤਾ ਹੈ, ਤਾਂ ਤੁਸੀਂ Microsoft Japan Co., Ltd (MSKK), Shinagawa Grand Central Tower, 2-16-3 Konan Minato-ku, Tokyo 108-0075 ਦੇ ਨਾਲ ਇਕਰਾਰਨਾਮਾ ਕਰ ਰਹੇ ਹੋ। ਮੁਫਤ ਅਤੇ ਭੁਗਤਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਜਪਾਨ ਦੇ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਹਨਾਂ ਨਾਲ ਸਬੰਧਤ ਕਿਸੇ ਵੀ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੇ ਹਨ। ਤੁਸੀਂ ਅਤੇ ਅਸੀਂ ਰੱਦ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ, ਇਹਨਾਂ ਸ਼ਰਤਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਸਾਰੇ ਵਿਵਾਦਾਂ ਲਈ, ਟੋਕੀਓ ਜਿਲ੍ਹਾ ਅਦਾਲਤ ਦੇ ਵੱਖਰੇ ਮੂਲ ਅਧਿਕਾਰ ਖੇਤਰ ਅਤੇ ਸਥਾਨ ਲਈ ਸਹਿਮਤ ਹੁੰਦੇ ਹਾਂ।
 • f. ਕੋਰੀਆ ਗਣਰਾਜ। ਜੇ ਤੁਸੀਂ ਕੋਰੀਆ ਗਣਰਾਜ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ), ਅਤੇ ਤੁਸੀਂ ਸੇਵਾਵਾਂ ਦੇ ਮੁਫਤ ਹਿੱਸਿਆਂ ਦੀ ਵਰਤੋਂ ਕਰ ਰਹੇ ਹੋ (ਜਿਵੇਂ ਕਿ Bing ਅਤੇ MSN), ਤਾਂ ਤੁਸੀਂ Microsoft Corporation, One Microsoft Way, Redmond, WA 98052, U.S.A. ਨਾਲ ਇਕਰਾਰਨਾਮਾ ਕਰ ਰਹੇ ਹੋ। ਜੇ ਤੁਸੀਂ ਸੇਵਾਵਾਂ ਦੇ ਇੱਕ ਹਿੱਸੇ ਨੂੰ ਵਰਤਣ ਲਈ ਭੁਗਤਾਨ ਕੀਤਾ ਹੈ, ਤਾਂ ਤੁਸੀਂ Microsoft Korea, Inc., 11th Floor, Tower A, K-Twin Tower, Jongro 1 gil 50, Jongro-gu, Seoul, Republic of Korea, 110-150 ਦੇ ਨਾਲ ਇਕਰਾਰਨਾਮਾ ਕਰ ਰਹੇ ਹੋ। ਮੁਫਤ ਅਤੇ ਭੁਗਤਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਕੋਰੀਆ ਗਣਰਾਜ ਦੇ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਹਨਾਂ ਨਾਲ ਸਬੰਧਤ ਕਿਸੇ ਵੀ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੇ ਹਨ। ਤੁਸੀਂ ਅਤੇ ਅਸੀਂ ਰੱਦ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ, ਇਹਨਾਂ ਸ਼ਰਤਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਸਾਰੇ ਵਿਵਾਦਾਂ ਲਈ, ਸਿਓਲ ਸੈਂਟ੍ਰਲ ਜਿਲ੍ਹਾ ਅਦਾਲਤ ਦੇ ਵੱਖਰੇ ਮੂਲ ਅਧਿਕਾਰ ਖੇਤਰ ਅਤੇ ਸਥਾਨ ਲਈ ਸਹਿਮਤ ਹੁੰਦੇ ਹਾਂ।
 • g. ਤਾਇਵਾਨ। ਜੇ ਤੁਸੀਂ ਤਾਇਵਾਨ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਇੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਹੈ), ਅਤੇ ਤੁਸੀਂ ਸੇਵਾਵਾਂ ਦੇ ਮੁਫਤ ਹਿੱਸਿਆਂ ਦੀ ਵਰਤੋਂ ਕਰ ਰਹੇ ਹੋ (ਜਿਵੇਂ ਕਿ Bing ਅਤੇ MSN), ਤਾਂ ਤੁਸੀਂ Microsoft Corporation, One Microsoft Way, Redmond, WA 98052, U.S.A. ਨਾਲ ਇਕਰਾਰਨਾਮਾ ਕਰ ਰਹੇ ਹੋ। ਜੇ ਤੁਸੀਂ ਸੇਵਾਵਾਂ ਦੇ ਇੱਕ ਹਿੱਸੇ ਨੂੰ ਵਰਤਣ ਲਈ ਭੁਗਤਾਨ ਕੀਤਾ ਹੈ, ਤਾਂ ਤੁਸੀਂ Microsoft Taiwan Corp., 18F, No. 68, Sec. 5, Zhongxiao E. Rd., Xinyi District, Taipei 11065, Taiwan ਨਾਲ ਇਕਰਾਰਨਾਮਾ ਕਰ ਰਹੇ ਹੋ। ਮੁਫਤ ਅਤੇ ਭੁਗਤਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਤਾਇਵਾਨ ਦੇ ਕਾਨੂੰਨ ਇਹਨਾਂ ਸ਼ਰਤਾਂ ਅਤੇ ਇਹਨਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਹਨਾਂ ਨਾਲ ਸਬੰਧਤ ਕਿਸੇ ਵੀ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੇ ਹਨ। Microsoft Taiwan Corp. ਦੇ ਸਬੰਧ ਵਿੱਚ ਵੇਰਵਿਆਂ ਲਈ, ਕਿਰਪਾ ਕਰਕੇ ਆਰਥਿਕ ਮਾਮਲਿਆਂ ਦੇ ਮੰਤਰਾਲੇ R.O.C. ਦੁਆਰਾ ਮੁਹੱਈਆ ਕੀਤੀ ਗਈ ਵੈਬਸਾਈਟ ਦੇਖੋ। ਤੁਸੀਂ ਅਤੇ ਅਸੀਂ ਰੱਦ ਨਾ ਕੀਤੇ ਜਾ ਸਕਣ ਵਾਲੇ ਰੂਪ ਵਿੱਚ ਤਾਇਪੀ ਜਿਲ੍ਹਾ ਅਦਾਲਤ ਨੂੰ ਪਹਿਲੀ ਘਟਨਾ ਦੀ ਅਦਾਲਤ ਵੱਜੋਂ ਨਿਯੁਕਤ ਕਰਦੇ ਹਾਂ ਜਿਸ ਕੋਲ ਇਹਨਾਂ ਸ਼ਰਤਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਕਿਸੇ ਵੀ ਵਿਵਾਦ ਤੇ, ਤਾਇਵਾਨ ਦੇ ਕਾਨੂੰਨਾਂ ਦੁਆਰਾ ਇਜਾਜ਼ਤ ਦਿੱਤੀ ਗਈ ਵੱਧ ਤੋਂ ਵੱਧ ਸੀਮਾ ਤਕ, ਅਧਿਕਾਰ-ਖੇਤਰ ਹੋਵੇਗਾ।

ਤੁਹਾਡੇ ਸਥਾਨਕ ਉਪਭੋਗਤਾ ਕਾਨੂੰਨ ਮੰਗ ਕਰ ਸਕਦੇ ਹਨ ਕਿ ਇਹਨਾਂ ਸ਼ਰਤਾਂ ਦੇ ਬਾਵਜੂਦ ਕੁਝ ਸਥਾਨਕ ਕਾਨੂੰਨ ਨਿਯੰਤ੍ਰਕ ਹੋਣ ਜਾਂ ਤੁਹਾਨੂੰ ਵਿਵਾਦਾਂ ਨੂੰ ਦੂਜੇ ਮੰਚਾਂ ਤੇ ਹੱਲ ਕਰਨ ਦਾ ਹੱਕ ਦੇ ਸਕਦੇ ਹਨ। ਜੇ ਅਜਿਹਾ ਹੁੰਦਾ ਹੈ, ਤੁਹਾਡੇ ਸਥਾਨਕ ਉਪਭੋਗਤਾ ਕਾਨੂੰਨ ਦੁਆਰਾ ਇਜਾਜ਼ਤ ਦੇਣ ਦੀ ਹੱਦ ਤਕ, ਖੰਡ 10 ਵਿੱਚ ਕਾਨੂੰਨ ਦੀ ਚੋਣ ਅਤੇ ਮੰਚ ਦੇ ਪ੍ਰਬੰਧ ਲਾਗੂ ਹੁੰਦੇ ਹਨ।

ਪੂਰਾ ਮਜ਼ਮੂਨ
ਵਾਰੰਟੀਆਂਵਾਰੰਟੀਆਂ12_Warranties
ਸਾਰ

11. ਵਾਰੰਟੀਆਂ।

 • a. MICROSOFT, ਅਤੇ ਸਾਡੀਆਂ ਸਹਾਇਕ ਕੰਪਨੀਆਂ, ਮੁੜ ਵੇਚਣ ਵਾਲੇ, ਡਿਸਟ੍ਰੀਬਿਊਟਰ, ਅਤੇ ਵਿਕ੍ਰੇਤਾ, ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਸਬੰਧ ਵਿੱਚ ਪ੍ਰਗਟ ਕੀਤੀਆਂ ਜਾਂ ਸੰਕੇਤਿਕ, ਕੋਈ ਵਾਰੰਟੀਆਂ, ਗਰੰਟੀਆਂ ਜਾਂ ਸ਼ਰਤਾਂ ਨਹੀਂ ਦਿੰਦੇ ਹਨ। ਤੁਸੀਂ ਸਮਝਦੇ ਹੋ ਕਿ ਸੇਵਾਵਾਂ ਦੀ ਵਰਤੋਂ ਤੁਹਾਡੇ ਆਪਣੇ ਜੋਖਮ ਤੇ ਹੈ ਅਤੇ ਅਸੀਂ ਸੇਵਾਵਾਂ ਨੂੰ "ਜਿਵੇਂ ਹੈ" ਦੇ ਅਧਾਰ ਤੇ "ਇਸਦੇ ਸਾਰੇ ਨੁਕਸਾਂ ਦੇ ਨਾਲ" ਅਤੇ "ਜਿਵੇਂ ਉਪਲਬਧ ਹੈ" ਮੁਹੱਈਆ ਕਰਦੇ ਹਾਂ। MICROSOFT ਸੇਵਾਵਾਂ ਦੀ ਦਰੁਸਤਤਾ ਜਾਂ ਸਮਾਂ-ਬੱਧਤਾ ਦੀ ਗਰੰਟੀ ਨਹੀਂ ਦਿੰਦਾ ਹੈ। ਤੁਹਾਡੇ ਸਥਾਨਕ ਕਾਨੂੰਨ ਦੇ ਸਹਿਤ ਤੁਹਾਡੇ ਕੁਝ ਖਾਸ ਹੱਕ ਹੋ ਸਕਦੇ ਹਨ। ਇਹਨਾਂ ਸ਼ਰਤਾਂ ਵਿੱਚ ਕੁਝ ਵੀ ਉਹਨਾਂ ਹੱਕਾਂ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਨਹੀਂ ਹੈ, ਜੇ ਉਹ ਲਾਗੂ ਹੁੰਦੇ ਹਨ। ਤੁਸੀਂ ਸਵੀਕਾਰ ਕਰਦੇ ਹੋ ਕਿ ਕੰਪਿਊਟਰ ਅਤੇ ਟੈਲੀਕਮਿਉਨਿਕੇਸ਼ਨ ਪ੍ਰਣਾਲੀਆਂ ਨੁਕਸ-ਮੁਕਤ ਨਹੀਂ ਹੁੰਦੀਆਂ ਹਨ ਅਤੇ ਕਦੇ-ਕਦਾਈਂ ਬੰਦ ਹੋਣ ਦੀਆਂ ਮਿਆਦਾਂ ਆ ਸਕਦੀਆਂ ਹਨ। ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਹਾਂ ਕਿ ਸੇਵਾਵਾਂ ਨਿਰਵਿਘਨ, ਸਮਾਂਬੱਧ, ਸੁਰੱਖਿਅਤ, ਜਾਂ ਤਰੁੱਟੀ ਮੁਕਤ ਹੋਣਗੀਆਂ ਜਾਂ ਸਮੱਗਰੀ ਗਾਇਬ ਨਹੀਂ ਹੋਵੇਗੀ, ਨਾ ਹੀ ਅਸੀਂ ਕੰਪਿਊਟਰ ਨੈਟਵਰਕਾਂ ਦੇ ਨਾਲ ਜਾਂ ਉਹਨਾਂ ਤੋਂ ਟ੍ਰਾਂਸਮਿਸ਼ਨ ਦੀ ਗਰੰਟੀ ਦਿੰਦੇ ਹਾਂ।
 • b. ਤੁਹਾਡੇ ਸਥਾਨਕ ਕਾਨੂੰਨ ਤਹਿਤ ਇਜਾਜ਼ਤ ਦਿੱਤੀ ਹੱਦ ਤਕ, ਅਸੀਂ ਕਿਸੇ ਵੀ ਸੰਕੇਤਤ ਵਾਰੰਟੀਆਂ ਨੂੰ ਬਾਹਰ ਕਰਦੇ ਹਾਂ, ਜਿਨ੍ਹਾਂ ਵਿੱਚ ਵਪਾਰਕਯੋਗਤਾ, ਤਸੱਲੀਬਖਸ਼ ਗੁਣਵੱਤਾ, ਕਿਸੇ ਖਾਸ ਉਦੇਸ਼ ਲਈ ਸਹੀ ਹੋਣ, ਕੁਸ਼ਲ ਕੋਸ਼ਿਸ਼, ਅਤੇ ਗੈਰ-ਉਲੰਘਣ ਸ਼ਾਮਲ ਹਨ।
 • c. ਆਸਟ੍ਰੇਲੀਆ ਵਿੱਚ ਰਹਿ ਰਹੇ ਉਪਭੋਗਤਾਵਾਂ ਲਈ: ਸਾਡੀਆਂ ਵਸਤੂਆਂ ਉਹਨਾਂ ਸਾਰੀਆਂ ਗਰੰਟੀਆਂ ਦੇ ਨਾਲ ਆਉਂਦੇ ਹਨ ਜਿਨ੍ਹਾਂ ਨੂੰ ਆਸਟ੍ਰੇਲਿਆਈ ਉਪਭੋਗਤਾ ਕਾਨੂੰਨ ਤਹਿਤ ਬਾਹਰ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਸੇ ਵੱਡੀ ਅਸਫਲਤਾ ਲਈ ਬਦਲਵੀਂ ਵਸਤੂ ਜਾਂ ਧਨ-ਵਾਪਸੀ ਦੇ ਅਤੇ ਕਿਸੇ ਵੀ ਹੋਰ ਉਚਿਤ ਰੂਪ ਵਿੱਚ ਪਹਿਲਾਂ ਤੋਂ ਅਨੁਮਾਨ ਲਗਾਏ ਜਾ ਸਕਣ ਵਾਲੇ ਘਾਟੇ ਜਾਂ ਨੁਕਸਾਨ ਲਈ ਹਰਜ਼ਾਨੇ ਦੇ ਹੱਕਦਾਰ ਹੋ। ਜੇ ਵਸਤੂਆਂ ਸਵੀਕਾਰਯੋਗ ਗੁਣਵੱਤਾ ਤੇ ਅਸਫਲ ਹੋ ਜਾਂਦੀਆਂ ਹਨ ਅਤੇ ਅਸਫਲਤਾ ਵੱਡੀ ਅਸਫਲਤਾ ਨਹੀਂ ਹੈ, ਤਾਂ ਤੁਸੀਂ ਵਸਤੂਆਂ ਦੀ ਮੁਰੰਮਤ ਕਰਵਾਉਣ ਜਾਂ ਉਸਨੂੰ ਬਦਲਵਾਉਣ ਦੇ ਹੱਕਦਾਰ ਹੋ।
 • d. ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਉਪਭੋਗਤਾਵਾਂ ਲਈ, ਨਿਊਜ਼ੀਲੈਂਡ ਉਪਭੋਗਤਾ ਗਰੰਟੀ ਕਾਨੂੰਨ ਦੇ ਹੇਠ ਤੁਹਾਨੂੰ ਕੁਝ ਕਾਨੂੰਨੀ ਹੱਕ ਹੋ ਸਕਦੇ ਹਨ ਅਤੇ ਇਹਨਾਂ ਸ਼ਰਤਾਂ ਵਿੱਚ ਕੁਝ ਵੀ ਉਹਨਾਂ ਹੱਕਾਂ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਨਾਲ ਨਹੀਂ ਹੈ।
ਪੂਰਾ ਮਜ਼ਮੂਨ
ਜ਼ਿੰਮੇਵਾਰੀ ਦੀ ਸੀਮਾਜ਼ਿੰਮੇਵਾਰੀ ਦੀ ਸੀਮਾ13_limitationOfLiability
ਸਾਰ

12. ਜ਼ਿੰਮੇਵਾਰੀ ਦੀ ਸੀਮਾ।

 • a. ਜੇਕਰ ਤੁਹਾਡੇ ਕੋਲ ਹਰਜਾਨੇ ਦੀ ਪੁਨਰ-ਪ੍ਰਾਪਤੀ ਲਈ ਲਾਗੂ ਕਾਨੂੰਨ ਦੁਆਰਾ ਇਜਾਜ਼ਤ ਪ੍ਰਾਪਤ ਹੱਦ ਤੱਕ ਕੋਈ ਆਧਾਰ ਹੈ (ਇਹਨਾਂ ਸ਼ਰਤਾਂ ਦੀ ਉਲੰਘਣਾ ਸਹਿਤ) ਤਾਂ ਤੁਸੀਂ ਇਸ ਗੱਲ ਦੀ ਸਹਿਮਤੀ ਦਿੰਦੇ ਹੋ ਕਿ ਤੁਹਾਡਾ ਵਿਲੱਖਣ ਉਪਾਅ, Microsoft ਜਾਂ ਕਿਸੇ ਸਹਾਇਕ ਕੰਪਨੀ, ਪੁਨਰ-ਵਿਕ੍ਰੇਤਾ, ਵਿਤਰਕ, ਤੀਜੀ-ਧਿਰ ਦੇ ਐਪਾਂ ਅਤੇ ਸੇਵਾ ਪ੍ਰਦਾਤਾਵਾਂ ਅਤੇ ਵੇਚਣ ਵਾਲਿਆਂ ਤੋਂ, ਘਾਟਾ ਪੈਣ ਜਾਂ ਉਲੰਘਣਾ ਕੀਤੇ ਜਾਣ ਵਾਲੇ ਮਹੀਨੇ ਲਈ ਤੁਹਾਡੀ ਸੇਵਾ ਫੀਸ ਦੇ ਬਰਾਬਰ ਰਾਸ਼ੀ (ਜਾਂ ਜੇਕਰ ਸੇਵਾਵਾਂ ਮੁਫਤ ਹਨ ਤਾਂ USD$10.00 ਤੱਕ) ਤੱਕ ਦਾ ਸਿੱਧਾ ਹਰਜਾਨਾ ਪੁਨਰ-ਪ੍ਰਾਪਤ ਕੀਤਾ ਜਾਵੇਗਾ।
 • b. ਲਾਗੂ ਕਾਨੂੰਨ ਦੁਆਰਾ ਇਜਾਜ਼ਤ ਪ੍ਰਾਪਤ ਹੱਦ ਤੱਕ, ਤੁਸੀਂ ਇਹਨਾਂ ਨੂੰ ਪੁਨਰ-ਪ੍ਰਾਪਤ ਨਹੀਂ ਕਰ ਸਕਦੇ ਹੋ (i) ਪਰਿਣਾਮੀ ਹਾਨੀਆਂ ਜਾਂ ਨੁਕਸਾਨ; (ii) ਅਸਲ ਜਾਂ ਅੰਦਾਜ਼ਨ ਲਾਭਾਂ ਦਾ ਨੁਕਸਾਨ (ਚਾਹੇ ਸਿੱਧਾ ਹੋਵੇ ਜਾਂ ਅਸਿੱਧਾ); (iii) ਅਸਲ ਜਾਂ ਅੰਦਾਜ਼ਨ ਆਮਦਨ ਦਾ ਨੁਕਸਾਨ (ਚਾਹੇ ਸਿੱਧਾ ਹੋਵੇ ਜਾਂ ਅਸਿੱਧਾ); (iv) ਸਮਝੌਤੇ ਜਾਂ ਬਿਜ਼ਨੈਸ ਦਾ ਨੁਕਸਾਨ ਜਾਂ ਤੁਹਾਡੇ ਵੱਲੋਂ ਗੈਰ-ਨਿੱਜੀ ਸਮਰੱਥਾ ਵਿੱਚ ਸੇਵਾਵਾਂ ਦੀ ਵਰਤੋਂ ਦੇ ਕਾਰਨ ਹੋਈਆਂ ਹਾਨੀਆਂ ਜਾਂ ਨੁਕਸਾਨ; (v) ਵਿਸ਼ੇਸ਼, ਅਸਿੱਧੇ, ਇਤਫਾਕੀਆ ਜਾਂ ਭਾਰੀ ਨੁਕਸਾਨ ਜਾਂ ਹਾਨੀਆਂ; ਅਤੇ (vi) ਕਾਨੂੰਨ ਦੁਆਰਾ ਇਜਾਜ਼ਤ ਪ੍ਰਾਪਤ ਹੱਦ ਤੱਕ, ਉੱਪਰ ਖੰਡ 12(a) ਵਿੱਚ ਨਿਰਧਾਰਿਤ ਕੀਤੀ ਗਈ ਰਾਸ਼ੀ ਤੋਂ ਵੱਧ ਸਿੱਧੇ ਨੁਕਸਾਨ ਜਾਂ ਹਾਨੀਆਂ। ਇਹ ਸੀਮਾਵਾਂ ਜਾਂ ਵਰਜਨ ਲਾਗੂ ਹੁੰਦੇ ਹਨ ਜੇ ਇਹ ਉਪਾਅ ਤੁਹਾਨੂੰ ਕਿਸੇ ਵੀ ਘਾਟਿਆਂ ਲਈ ਪੂਰਾ ਮੁਆਵਜ਼ਾ ਨਹੀਂ ਦਿੰਦਾ ਹੈ ਜਾਂ ਇਸਦੇ ਲਾਜ਼ਮੀ ਉਦੇਸ਼ ਵਿੱਚ ਅਸਫਲ ਰਹਿੰਦਾ ਹੈ ਜਾਂ ਜੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸਾਨੂੰ ਪਤਾ ਸੀ ਜਾਂ ਪਤਾ ਹੋਣਾ ਚਾਹੀਦਾ ਸੀ। ਕਾਨੂੰਨ ਦੁਆਰਾ ਇਜਾਜ਼ਤ ਵੱਧ ਤੋਂ ਵੱਧ ਸੀਮਾ ਤਕ, ਇਹ ਸੀਮਾਵਾਂ ਅਤੇ ਵਰਜਨ ਉਹਨਾਂ ਸਾਰੀਆਂ ਚੀਜ਼ਾਂ ਜਾਂ ਉਹਨਾਂ ਸਾਰੇ ਦਾਅਵਿਆਂ ਤੇ ਲਾਗੂ ਹੁੰਦੇ ਹਨ, ਜੋ ਇਹਨਾਂ ਸ਼ਰਤਾਂ, ਸੇਵਾਵਾਂ ਜਾਂ ਸੇਵਾਵਾਂ ਨਾਲ ਸਬੰਧਤ ਸੌਫਟਵੇਅਰ ਨਾਲ ਸਬੰਧਤ ਹੋਣ।
 • c. Microsoft ਇਹਨਾਂ ਸ਼ਰਤਾਂ ਤਹਿਤ ਆਪਣੀਆਂ ਬੰਦਸ਼ਾਂ ਦਾ ਪਾਲਨ ਕਰਨ ਵਿੱਚ ਕਿਸੇ ਵੀ ਅਸਫਲਤਾ ਜਾਂ ਦੇਰੀ ਲਈ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ, ਇਸ ਹੱਦ ਤਕ ਕਿ ਇਹ ਅਸਫਲਤਾ ਜਾਂ ਦੇਰੀ, Microsoft ਦੇ ਉਚਿਤ ਨਿਯੰਤ੍ਰਣ (ਜਿਵੇਂ ਕਿ ਮਜ਼ਦੂਰੀ ਸੰਬੰਧੀ ਵਿਵਾਦ, ਕੁਦਰਤੀ ਘਟਨਾ, ਯੁੱਧ ਜਾਂ ਅੱਤਵਾਦੀ ਗਤੀਵਿਧੀ, ਮੰਦਭਾਵਨਾ ਵਾਲੇ ਨੁਕਸਾਨ, ਦੁਰਘਟਨਾਵਾਂ ਜਾਂ ਕਿਸੇ ਵੀ ਲਾਗੂ ਕਾਨੂੰਨ ਜਾਂ ਸਰਕਾਰੀ ਹੁਕਮ ਦਾ ਪਾਲਨ) ਤੋਂ ਬਾਹਰ ਦੇ ਹਾਲਾਤ ਕਾਰਨ ਹੋਈ ਹੈ। Microsoft ਇਹਨਾਂ ਵਿੱਚੋਂ ਕਿਸੇ ਵੀ ਘਟਨਾ ਦੇ ਅਸਰਾਂ ਨੂੰ ਘੱਟ ਤੋਂ ਘੱਟ ਕਰਨ ਅਤੇ ਪ੍ਰਭਾਵਿਤ ਨਾ ਹੋਈਆਂ ਬੰਦਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੇਗਾ।
ਪੂਰਾ ਮਜ਼ਮੂਨ
ਸੇਵਾ ਨਾਲ ਸਬੰਧਤ ਸ਼ਰਤਾਂਸੇਵਾ ਨਾਲ ਸਬੰਧਤ ਸ਼ਰਤਾਂ14_service-SpecificTerms
ਸਾਰ

13. ਸੇਵਾ ਨਾਲ ਸਬੰਧਤ ਸ਼ਰਤਾਂ। ਖੰਡ 13 ਤੋਂ ਪਹਿਲਾਂ ਅਤੇ ਬਾਅਦ ਦੀਆਂ ਸ਼ਰਤਾਂ ਸਧਾਰਨ ਤੌਰ ਤੇ ਸਾਰੀਆਂ ਸੇਵਾਵਾਂ ਤੇ ਲਾਗੂ ਹੁੰਦੀਆਂ ਹਨ। ਇਸ ਖੰਡ ਵਿੱਚ ਸੇਵਾ ਨਾਲ ਸਬੰਧਤ ਸ਼ਰਤਾਂ ਸ਼ਾਮਲ ਹਨ ਜੋ ਸਧਾਰਨ ਸ਼ਰਤਾਂ ਤੋਂ ਇਲਾਵਾ ਹਨ। ਜੇ ਆਮ ਸ਼ਰਤਾਂ ਵਿੱਚ ਕੋਈ ਵਿਰੋਧ ਪੈਦਾ ਹੁੰਦਾ ਹੈ ਤਾਂ ਇਹ ਸੇਵਾ-ਵਿਸ਼ੇਸ਼ ਸ਼ਰਤਾਂ ਲਾਗੂ ਹੁੰਦੀਆਂ ਹਨ।

ਪੂਰਾ ਮਜ਼ਮੂਨ
Xbox Live ਅਤੇ Microsoft Studios Games ਅਤੇ ਐਪਲੀਕੇਸ਼ਨਾਂXbox Live ਅਤੇ Microsoft Studios Games ਅਤੇ ਐਪਲੀਕੇਸ਼ਨਾਂ14a_XboxLive
ਸਾਰ
 • a. Xbox Live ਅਤੇ Microsoft Studios Games ਅਤੇ ਐਪਲੀਕੇਸ਼ਨਾਂ।
  • i. ਨਿੱਜੀ ਗੈਰ-ਪੇਸ਼ਾਵਰਾਨਾ ਵਰਤੋਂ। Microsoft ਦੁਆਰਾ ਮੁਹੱਈਆ ਕੀਤੇ ਜਾਂਦੇ Xbox Live, Windows Live ਲਈ ਗੇਮਾਂ ਅਤੇ Microsoft Studios ਗੇਮਾਂ, ਐਪਲੀਕੇਸ਼ਨਾਂ, ਸੇਵਾਵਾਂ ਅਤੇ ਸਮੱਗਰੀ (ਸਮੂਹਿਕ ਰੂਪ ਵਿੱਚ, "Xbox ਸੇਵਾਵਾਂ") ਸਿਰਫ ਨਿੱਜੀ ਅਤੇ ਗੈਰ-ਪੇਸ਼ਾਵਰਾਨਾ ਵਰਤੋਂ ਲਈ ਹਨ।
  • ii. Xbox ਸੇਵਾਵਾਂ। ਜਦੋਂ ਤੁਸੀਂ Xbox Live ਲਈ ਸਾਈਨ ਅੱਪ ਕਰਦੇ ਹੋ ਅਤੇ/ਜਾਂ Xbox ਸੇਵਾਵਾਂ ਪ੍ਰਾਪਤ ਕਰਦੇ ਹੋ, ਤਾਂ ਤੁਹਾਡੇ ਗੇਮ ਖੇਡਣ, ਗਤੀਵਿਧੀਆਂ ਅਤੇ ਗੇਮ ਦੀ ਵਰਤੋਂ ਅਤੇ Xbox ਸੇਵਾਵਾਂ ਬਾਰੇ ਜਾਣਕਾਰੀ ਟਰੈਕ ਕੀਤੀ ਜਾਏਗੀ ਅਤੇ ਲਾਗੂ ਹੋਣ ਵਾਲੇ ਤੀਜੀ ਧਿਰ ਦੇ ਗੇਮ ਡੇਵਲਪਰਾਂ ਨਾਲ ਸਾਂਝੀ ਕੀਤੀ ਜਾਏਗੀ ਤਾਂ ਜੋ Microsoft ਅਤੇ ਤੀਜੀ ਧਿਰ ਗੇਮ ਡੇਵਲਪਰ ਆਪਣੀ ਗੇਮ ਨੂੰ ਸੰਚਾਲਿਤ ਕਰ ਸਕਣ ਅਤੇ Xbox ਸੇਵਾਵਾਂ ਮੁਹੱਈਆ ਕਰ ਸਕਣ। ਜੇਕਰ ਤੁਸੀਂ ਆਪਣੇ Microsoft Xbox ਸੇਵਾਵਾਂ ਖਾਤੇ ਨੂੰ ਆਪਣੇ Microsoft ਸੇਵਾ ਦੇ ਖਾਤੇ ਨਾਲ ਲਿੰਕ ਕਰਨਾ ਚੁਣਦੇ ਹੋ (ਉਦਾਹਰਨ ਲਈ, ਤੀਜੀ-ਧਿਰ ਐਪਸ ਅਤੇ ਸੇਵਾਵਾਂ ਦਾ ਗੈਰ-Microsoft ਗੇਮ ਪ੍ਰਕਾਸ਼ਕ), ਤਾਂ ਤੁਸੀਂ ਇਹਨਾਂ ਗੱਲਾਂ ਦੀ ਸਹਿਮਤੀ ਦਿੰਦੇ ਹੋ: (a) Microsoft ਗੋਪਨੀਯਤਾ ਕਥਨ ਵਿੱਚ ਦੱਸੇ ਗਏ ਅਨੁਸਾਰ Microsoft ਸੀਮਿਤ ਖਾਤਾ ਜਾਣਕਾਰੀ (ਗੇਮਰਟੈਗ, ਗੇਮਰਸਕੋਰ, ਗੇਮ ਸਕੋਰ, ਗੇਮ ਇਤਿਹਾਸ ਅਤੇ ਦੋਸਤਾਂ ਦੀ ਸੂਚੀ ਦੀ ਸੀਮਾ ਤੋਂ ਬਗੈਰ ਸਹਿਤ) ਨੂੰ ਗੈਰ-Microsoft ਧਿਰ ਨਾਲ ਸਾਂਝਾ ਕਰ ਸਕਦਾ ਹੈ, ਅਤੇ (b) ਜੇਕਰ ਤੁਹਾਡੀਆਂ Xbox ਗੋਪਨੀਯਤਾ ਸੈਟਿੰਗਾਂ ਦੁਆਰਾ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਜਦੋਂ ਤੁਸੀਂ ਉਸ ਗੈਰ-Microsoft ਧਿਰ ਵਾਲੇ ਖਾਤੇ ਵਿੱਚ ਸਾਈਨ ਇਨ ਕਰਦੇ ਹੋ ਤਾਂ ਗੈਰ-Microsoft ਧਿਰ ਇਨ-ਗੇਮ ਸੰਚਾਰ ਤੋਂ ਤੁਹਾਡੀ ਸਮੱਗਰੀ ਨੂੰ ਵੀ ਐਕਸੈਸ ਕਰ ਸਕਦੀ ਹੈ। ਇਸਦੇ ਨਾਲ ਹੀ, ਜੇਕਰ Xbox ਗੋਪਨੀਯਤਾ ਸੈਟਿੰਗਾਂ ਦੁਆਰਾ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ Microsoft ਤੁਹਾਡੇ ਨਾਮ, ਗੇਮਰਟੈਗ, ਗੇਮਰਪਿਕ, ਮੋਟੋ, ਅਵਤਾਰ, ਗੇਮ ਕਲਿੱਪਾਂ ਅਤੇ ਗੇਮਾਂ ਜੋ ਤੁਸੀਂ ਤੁਹਾਡੇ ਦੁਆਰਾ ਇਜਾਜ਼ਤ ਦਿੱਤੇ ਗਏ ਲੋਕਾਂ ਨਾਲ ਸੰਚਾਰ ਦੇ ਦੌਰਾਨ ਖੇਡੀਆਂ ਹਨ, ਨੂੰ ਪ੍ਰਕਾਸ਼ਿਤ ਕਰ ਸਕਦਾ ਹੈ।
  • iii. ਤੁਹਾਡੀ ਸਮੱਗਰੀ। Xbox ਸੇਵਾਵਾਂ ਭਾਈਚਾਰਾ ਬਣਾਉਣ ਦੇ ਹਿੱਸੇ ਵਜੋਂ, ਤੁਸੀਂ Microsoft, ਇਸਦੀਆਂ ਸਹਾਇਕ ਕੰਪਨੀਆਂ ਅਤੇ ਉਪ-ਲਾਇਸੈਂਸਧਾਰੀਆਂ ਨੂੰ ਤੁਹਾਡੀ ਸਮੱਗਰੀ ਜਾਂ ਤੁਹਾਡੇ ਨਾਮ, ਗੇਮਰਟੈਗ, ਮੋਟੋ ਜਾਂ ਅਵਤਾਰ ਜੋ ਤੁਸੀਂ ਕਿਸੇ ਵੀ Xbox ਸੇਵਾ ਲਈ ਪੋਸਟ ਕੀਤਾ ਹੈ, ਨੂੰ ਵਰਤਣ, ਸੰਸ਼ੋਧਿਤ, ਪੁਨਰ-ਉਤਪਾਦਿਤ, ਵਿਤਰਿਤ, ਪ੍ਰਸਾਰਿਤ, ਸਾਂਝਾ ਅਤੇ ਪ੍ਰਦਰਸ਼ਿਤ ਕਰਨ ਦਾ ਮੁਫਤ ਅਤੇ ਵਿਸ਼ਵ ਵਿਆਪੀ ਅਧਿਕਾਰ ਦਿੰਦੇ ਹੋ।
  • iv. ਗੇਮ ਪ੍ਰਬੰਧਕ। ਕੁਝ ਗੇਮਾਂ, ਗੇਮ ਪ੍ਰਬੰਧਕ ਅਤੇ ਮੇਜ਼ਬਾਨਾਂ ਦੀ ਵਰਤੋਂ ਕਰ ਸਕਦੀਆਂ ਹਨ। ਗੇਮ ਪ੍ਰਬੰਧਕ ਅਤੇ ਮੇਜ਼ਬਾਨ ਅਧਿਕਾਰਤ Microsoft ਪ੍ਰਵਕਤਾ ਨਹੀਂ ਹੁੰਦੇ ਹਨ। ਉਹਨਾਂ ਦੇ ਵਿਚਾਰ ਜ਼ਰੂਰੀ ਤੌਰ ਤੇ Microsoft ਦੇ ਵਿਚਾਰਾਂ ਨੂੰ ਪ੍ਰਦਰਸ਼ਿਤ ਨਹੀਂ ਕਰਦੇ ਹਨ।
  • v. Xbox ਤੇ ਬੱਚੇ। ਜੇ ਤੁਸੀਂ ਇੱਕ ਨਾਬਾਲਗ ਹੋ ਅਤੇ Xbox Live ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਡੇ ਮਾਤਾ-ਪਿਤਾ ਜਾਂ ਸਰਪ੍ਰਸਤ ਤੁਹਾਡੇ ਖਾਤੇ ਦੇ ਕਈ ਪਹਿਲੂਆਂ ਤੇ ਨਿਯੰਤ੍ਰਣ ਰੱਖ ਸਕਦੇ ਹਨ, ਅਤੇ Xbox Live ਦੀ ਤੁਹਾਡੀ ਵਰਤੋਂ ਬਾਰੇ ਰਿਪੋਰਟ ਪ੍ਰਾਪਤ ਕਰ ਸਕਦੇ ਹਨ।
  • vi. ਗੇਮ ਮੁਦਰਾ ਜਾਂ ਵਰਚੁਅਲ ਵਸਤੂਆਂ। ਸੇਵਾਵਾਂ ਵਿੱਚ ਇੱਕ ਵਰਚੁਅਲ, ਗੇਮ ਮੁਦਰਾ (ਜਿਵੇਂ ਕਿ ਸੋਨਾ, ਸਿੱਕੇ, ਜਾਂ ਪੋਇੰਟ ਹੋ ਸਕਦੇ ਹਨ) ਜਿਨ੍ਹਾਂ ਨੂੰ ਜੇ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ "ਬਾਲਗ" ਉਮਰ ਤੇ ਪਹੁੰਚ ਚੁੱਕੇ ਹੋ, ਤਾਂ Microsoft ਤੋਂ ਵਾਸਤਵਿਕ ਵਿੱਤੀ ਮੀਡੀਆ ਦੀ ਵਰਤੋਂ ਕਰਦੇ ਹੋਏ ਖਰੀਦ ਸਕਦੇ ਹੋ। ਸੇਵਾਵਾਂ ਵਿੱਚ ਵਰਚੁਅਲ, ਡਿਜਿਟਲ ਚੀਜ਼ਾਂ ਜਾਂ ਵਸਤੂਆਂ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ Microsoft ਤੋਂ ਵਾਸਤਵਿਕ ਵਿੱਤੀ ਮੀਡੀਆ ਜਾਂ ਗੇਮ ਮੁਦਰਾ ਦੀ ਵਰਤੋਂ ਕਰਦੇ ਹੋਏ ਖਰੀਦਿਆ ਜਾ ਸਕਦਾ ਹੈ। ਗੇਮ ਮੁਦਰਾ ਅਤੇ ਵਰਚੁਅਲ ਵਸਤਾਂ ਨੂੰ ਕਦੇ ਵੀ Microsoft ਜਾਂ ਕਿਸੇ ਵੀ ਹੋਰ ਧਿਰ ਤੋਂ ਵਾਸਤਵਿਕ ਵਿੱਤੀ ਮੀਡੀਆ, ਵਸਤੂਆਂ ਜਾਂ ਵਿੱਤੀ ਮੁੱਲ ਵਾਲੀਆਂ ਹੋਰ ਚੀਜ਼ਾਂ ਲਈ ਭੁਣਾਇਆ ਨਹੀਂ ਜਾ ਸਕਦਾ। ਗੇਮ ਮੁਦਰਾ ਅਤੇ ਵਰਚੁਅਲ ਸਮੱਗਰੀ ਨੂੰ ਸੇਵਾਵਾਂ ਵਿੱਚ ਵਰਤਣ ਲਈ ਸੀਮਿਤ, ਨਿੱਜੀ, ਰੱਦ ਨਾ ਕਰਨ ਯੋਗ, ਹਸਤਾਂਤਰਣ ਨਾ ਕਰਨ ਯੋਗ, ਉਪਲਾਇਸੈਂਸ ਦੇ ਦੇਣ ਯੋਗ ਲਾਇਸੈਂਸ ਦੇ ਇਲਾਵਾ, ਤੁਹਾਡੇ ਕੋਲ ਸੇਵਾਵਾਂ ਵਿੱਚ ਪ੍ਰਗਟ ਹੋਣ ਵਾਲੀ ਜਾਂ ਪੈਦਾ ਹੋਣ ਵਾਲੀ ਅਜਿਹੀ ਕਿਸੇ ਵੀ ਗੇਮ ਮੁਦਰਾ ਜਾਂ ਵਰਚੁਅਲ ਵਸਤੂਆਂ ਤੇ, ਜਾਂ ਸੇਵਾਵਾਂ ਦੀ ਵਰਤੋਂ ਦੇ ਨਾਲ ਜੁੜੀਆਂ ਜਾਂ ਸੇਵਾਵਾਂ ਦੇ ਨਾਲ ਸਟੋਰ ਕੀਤੀਆਂ ਕਿਸੇ ਵੀ ਹੋਰ ਵਿਸ਼ੇਸ਼ਤਾਵਾਂ ਤੇ ਕੋਈ ਹੱਕ ਜਾਂ ਹੱਕ-ਮਾਲਕੀ ਨਹੀਂ ਹੈ। Microsoft ਕਿਸੇ ਵੀ ਸਮੇਂ ਗੇਮ ਮੁਦਰਾ ਅਤੇ/ਜਾਂ ਵਰਚੁਅਲ ਵਸਤਾਂ ਨੂੰ ਆਪਣੇ ਸਵੈ-ਵਿਵੇਕ ਦੇ ਅਧਾਰ ਤੇ ਵਿਨਿਯਮਿਤ, ਨਿਯੰਤ੍ਰਿਤ ਸੰਸ਼ੋਧਿਤ ਅਤੇ/ਜਾਂ ਸਮਾਪਤ ਕਰ ਸਕਦਾ ਹੈ।
  • vii. ਸੌਫਟਵੇਅਰ ਅਪਡੇਟ। ਕਿਸੇ ਵੀ ਡਿਵਾਈਸ ਲਈ ਜੋ Xbox ਸੇਵਾਵਾਂ ਨਾਲ ਕਨੈਕਟ ਹੋ ਸਕਦਾ ਹੈ, ਅਸੀਂ ਆਪਣੇ-ਆਪ ਹੀ ਤੁਹਾਡੇ Xbox ਕਨਸੋਲ ਸੌਫ਼ਟਵੇਅਰ ਜਾਂ Xbox ਐਪ ਸੌਫ਼ਟਵੇਅਰ ਦੇ ਸੰਸਕਰਨ ਦੀ ਜਾਂਚ ਕਰ ਸਕਦੇ ਹਾਂ ਅਤੇ Xbox ਕਨਸੋਲ ਜਾਂ Xbox ਐਪ ਸੌਫ਼ਟਵੇਅਰ ਅੱਪਡੇਟ ਜਾਂ ਕੌਨਫਿਗਰੇਸ਼ਨ ਤਬਦੀਲੀਆਂ ਡਾਊਨਲੋਡ ਕਰ ਸਕਦੇ ਹਾਂ, ਇਹਨਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਤੁਹਾਨੂੰ Xbox ਸੇਵਾਵਾਂ ਨੂੰ ਐਕਸੈਸ ਕਰਨ, ਅਣਅਧਿਕਾਰਤ Xbox ਗੇਮਾਂ ਜਾਂ Xbox ਐਪਾਂ ਦੀ ਵਰਤੋਂ ਕਰਨ ਜਾਂ Xbox ਕਨਸੋਲ ਦੇ ਨਾਲ ਅਣਅਧਿਕਾਰਤ ਹਾਰਡਵੇਅਰ ਪੈਰੀਫਿਰਲ ਡਿਵਾਈਸਾਂ ਦੀ ਵਰਤੋਂ ਕਰਨ ਤੋਂ ਰੋਕਦੇ ਹਨ।
  • viii. ਗੇਮਰਟੈਗ ਦੀ ਸਮਾਪਤੀ। ਤੁਹਾਨੂੰ ਪੰਜ-ਸਾਲ ਦੀ ਅਵਧੀ ਵਿੱਚ ਘੱਟੋ-ਘੱਟ ਇੱਕ ਵਾਰ Xbox ਸੇਵਾਵਾਂ ਵਿੱਚ ਸਾਈਨ ਇਨ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਆਪਣੇ ਖਾਤੇ ਨਾਲ ਸੰਬੰਧਿਤ ਗੇਮਰਟੈਗ ਦਾ ਐਕਸੈਸ ਗੁਆ ਸਕਦੇ ਹੋ ਅਤੇ ਉਹ ਗੇਮਰਟੈਗ ਹੋਰਨਾਂ ਦੁਆਰਾ ਵਰਤੋਂ ਲਈ ਉਪਲਬਧ ਕੀਤਾ ਜਾ ਸਕਦਾ ਹੈ।
  • ix. Arena. Arena ਇੱਕ ਅਜਿਹੀ Xbox ਸੇਵਾ ਹੈ ਜਿਸਦੇ ਦੁਆਰਾ Microsoft ਜਾਂ ਕੋਈ ਤੀਸਰੀ ਧਿਰ ਤੁਹਾਨੂੰ ਕਿਸੇ ਮੁਕਾਬਲੇਦਾਰ ਵੀਡਿਓਗੇਮ ਮੁਕਾਬਲੇ, ਜੋ ਕਦੇ-ਕਦੇ ਇਨਾਮ ਲਈ ਹੁੰਦਾ ਹੈ ("ਮੁਕਾਬਲਾ") ਵਿੱਚ ਹਿੱਸਾ ਲੈਣ, ਜਾਂ ਬਣਾਉਣ ਦੀ ਸਮਰੱਥਾ ਮੁਹੱਈਆ ਕਰ ਸਕਦਾ ਹੈ। ਤੁਹਾਡੇ ਦੁਆਰਾ Arena ਦੀ ਵਰਤੋਂ ਇਹਨਾਂ ਸ਼ਰਤਾਂ ਦੇ ਅਧੀਨ ਹੈ, ਅਤੇ ਇਸਦੇ ਲਈ ਤੁਹਾਨੂੰ ਸਾਈਨ-ਅਪ ਕਰਦੇ ਸਮੇਂ ਮੁਕਾਬਲੇ ਦੇ ਸੰਚਾਲਕਾਂ ਦੁਆਰਾ ਜ਼ਰੂਰੀ ਵਾਧੂ ਮੁਕਾਬਲਾ ਸ਼ਰਤਾਂ ਅਤੇ ਨਿਯਮ ਸਵੀਕਾਰ ਕਰਨੇ ਪੈ ਸਕਦੇ ਹਨ ("ਮੁਕਾਬਲਾ ਸ਼ਰਤਾਂ")। ਯੋਗਤਾ ਦੇ ਨਿਯਮ ਲਾਗੂ ਹੋ ਸਕਦੇ ਹਨ, ਅਤੇ ਅਧਿਕਾਰ-ਖੇਤਰ ਦੇ ਅਨੁਸਾਰ ਵੱਖ-ਵੱਖ ਹੋ ਸਕਦੇ ਹਨ। ਜਿੱਥੇ ਮੁਕਾਬਲੇ ਕਨੂੰਨ ਦੁਆਰਾ ਵਰਜਿਤ ਜਾਂ ਪ੍ਰਤਿਬੰਧਤ ਹੋਣ, ਉੱਥੇ ਉਹ ਅਵੈਧ ਹੋ ਜਾਂਦੇ ਹਨ। ਇਹਨਾਂ ਸ਼ਰਤਾਂ ਜਾਂ ਮੁਕਾਬਲਾ ਸ਼ਰਤਾਂ (ਆਚਾਰ ਸੰਹਿਤਾ ਸਮੇਤ) ਦੇ ਉਲੰਘਣ ਦੇ ਨਤੀਜੇ-ਵੱਜੋਂ ਜੁਰਮਾਨਾ ਹੋ ਸਕਦਾ ਹੈ ਜਾਂ ਮੁਕਾਬਲੇ ਤੋਂ ਅਯੋਗ ਕੀਤਾ ਜਾ ਸਕਦਾ ਹੈ। ਜੇ ਤੁਸੀਂ ਕੋਈ ਮੁਕਾਬਲਾ ਬਣਾਉਂਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਅਜਿਹੇ ਮੁਕਾਬਲਾ ਨਿਯਮਾਂ ਦੀ ਲੋੜ ਨਾ ਪਵੇ ਜਿਸਨੂੰ Microsoft (ਪੂਰੀ ਤਰ੍ਹਾਂ ਆਪਣੇ ਵਿਵੇਕ ਦੇ ਅਨੁਸਾਰ) ਇਹਨਾਂ ਨਿਯਮਾਂ ਦੇ ਅਸੰਗਤ ਮੰਨਦਾ ਹੈ। Microsoft ਕਿਸੇ ਵੀ ਮੁਕਾਬਲੇ ਨੂੰ ਕਿਸੇ ਵੀ ਸਮੇਂ ਰੱਦ ਕਰਨ ਦਾ ਹੱਕ ਰਾਖਵਾਂ ਰੱਖਦਾ ਹੈ।
  • x. ਧੋਖਾਧੜੀ ਅਤੇ ਸੌਫਟਵੇਅਰ ਨਾਲ ਛੇੜਛਾੜ। Xbox ਸੇਵਾਵਾਂ ਨਾਲ ਕਨੈਕਟ ਹੋ ਸਕਣ ਵਾਲੇ ਕਿਸੇ ਵੀ ਉਪਕਰਨ ਲਈ, ਅਸੀਂ ਸਵੈਚਾਲਿਤ ਰੂਪ ਨਾਲ ਅਜਿਹੇ ਅਣਅਧਿਕ੍ਰਿਤ ਹਾਰਡਵੇਅਰ ਜਾਂ ਸੌਫਟਵੇਅਰ, ਜੋ ਧੋਖਾਧੜੀ ਨੂੰ ਸਮਰੱਥ ਕਰਦਾ ਹੈ ਜਾਂ ਆਚਾਰ ਸੰਹਿਤਾ ਜਾਂ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ, ਲਈ ਤੁਹਾਡੇ ਡਿਵਾਈਸ ਦੀ ਜਾਂਚ ਕਰ ਸਕਦੇ ਹਾਂ, ਅਤੇ Xbox ਐਪ ਸੌਫਟਵੇਅਰ ਅਪਡੇਟ ਜਾਂ ਕਾਨਫਿਗਰੇਸ਼ਨ ਤਬਦੀਲੀ ਡਾਊਨਲੋਡ ਕਰ ਸਕਦੇ ਹਾਂ, ਇਹਨਾਂ ਵਿੱਚ ਉਹ ਤਬਦੀਲੀਆਂ ਵੀ ਸ਼ਾਮਲ ਹਨ, ਜੋ ਤੁਹਾਨੂੰ ਅਣਅਧਿਕ੍ਰਿਤ Xbox ਸੇਵਾਵਾਂ ਤੱਕ ਪਹੁੰਚਣ, ਜਾਂ ਧੋਖਾਧੜੀ ਜਾਂ ਛੇੜਛਾੜ ਸਮਰੱਥ ਕਰਨ ਵਾਲੇ ਹਾਰਡਵੇਅਰ ਜਾਂ ਸੌਫਟਵੇਅਰ ਦੀ ਵਰਤੋਂ ਕਰਨ ਤੋਂ ਰੋਕ ਸਕਦੀਆਂ ਹਨ।
  • xi. Mixer.
   • 1. Mixer ਖਾਤੇ ਅਤੇ Microsoft ਖਾਤੇ। ਜੇ ਤੁਸੀਂ ਇੱਕ Mixer ਖਾਤੇ ਦੇ ਨਾਲ Mixer ਸੇਵਾ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਇਹ ਵਰਤੋਂ https://mixer.com/about/tos 'ਤੇ ਉਪਲਬਧ Mixer ਸੇਵਾ ਦੀਆਂ ਸ਼ਰਤਾਂ ਦੇ ਅਧੀਨ ਹੋਵੇਗੀ। ਜੇ ਤੁਸੀਂ ਇੱਕ Microsoft ਖਾਤੇ ਦੇ ਨਾਲ Mixer ਸੇਵਾ ਦੀ ਵਰਤੋਂ ਕਰਦੇ ਹੋ, ਤਾਂ ਵੀ ਤੁਹਾਡਾ ਵਰਤੋਂ ਇਹਨਾਂ ਸ਼ਰਤਾਂ ਦੇ ਅਧੀਨ ਹੋਵੇਗੀ। ਸ਼ਰਤਾਂ ਵਿਚਕਾਰ ਕੋਈ ਆਪਸੀ ਵਿਰੋਧ ਹੋਣ 'ਤੇ ਇਹ ਸ਼ਰਤਾਂ ਲਾਗੂ ਹੁੰਦੀਆਂ ਹਨ।
   • 2. Mixer 'ਤੇ ਤੁਹਾਡੀ ਸਮੱਗਰੀ। "Mixer 'ਤੇ ਤੁਹਾਡੀ ਸਮੱਗਰੀ" ਦਾ ਮਤਲਬ ਉਹ ਸਾਰੀ ਸਮੱਗਰੀ ਹੈ ਜਿਸਨੂੰ ਤੁਸੀਂ, ਜਾਂ ਤੁਹਾਡੇ ਵੱਲੋਂ ਕੋਈ ਹੋਰ ਵਿਅਕਤੀ Mixer ਸੇਵਾ ਵਿੱਚ ਬਣਾਉਂਦਾ ਹੈ, ਇਸ ਵਿੱਚ ਲਾਈਵ ਅਤੇ ਰਿਕਾਰਡ ਕੀਤੀਆਂ ਸਟ੍ਰੀਮਾਂ (ਅਤੇ ਕੋਈ ਹੋਰ ਸਮੱਗਰੀ, ਜਿਵੇਂ ਕਿ ਉਹਨਾਂ ਵਿੱਚ ਸ਼ਾਮਲ ਆਡਿਓ-ਵਿਜ਼ਉਲ ਸਮੱਗਰੀ); ਬ੍ਰਾਂਡ ਨਾਮ, ਟ੍ਰੇਡਮਾਰਕ, ਸੇਵਾ ਚਿੰਨ੍ਹ, ਲੋਗੋ, ਜਾਂ ਉਦਗਮ ਦੇ ਚਿੰਨ੍ਹ; Mixer ਚੈਨਲ ਵਿੱਚ ਤੁਹਾਡੀਆਂ ਟਿੱਪਣੀਆਂ, ਇਮੋਕੋਨ, ਅਤੇ ਤੁਹਾਡੀਆਂ ਗਤੀਵਿਧੀਆਂ (ਇਹਨਾਂ ਵਿੱਚ ਬੌਟ ਜਨਿਤ ਸਮੱਗਰੀ ਵੀ ਸ਼ਾਮਲ ਹੈ); ਅਤੇ ਹੋਰ ਸੰਬੰਧਤ ਮੇਟਾਡੇਟਾ ਸ਼ਾਮਲ ਹੈ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹੈ। ਕੋਈ ਵੀ ਵਿਅਕਤੀ, ਜਿਸ ਵਿੱਚ Microsoft ਅਤੇ ਉਪਯੋਗਕਰਤਾ ਸ਼ਾਮਲ ਹਨ, Mixer 'ਤੇ ਤੁਹਾਡੀ ਸਮੱਗਰੀ ਨੂੰ ਦੇਖ, ਹੋਸਟ, ਮੁੜ-ਉਤਪਾਦਿਤ, ਸੰਸ਼ੋਧਿਤ, ਵਿਤਰਿਤ, ਪ੍ਰਕਾਸ਼ਿਤ, ਜਨਤਕ ਅਤੇ ਡਿਜਿਟਲ ਰੂਪ ਵਿੱਚ ਦਿਖਾ ਅਤੇ ਪ੍ਰਦਰਸ਼ਿਤ, ਅਨੁਵਾਦਿਤ, ਅਨੁਕੂਲਿਤ ਕਰ ਸਕਦਾ ਹੈ, ਅਤੇ ਉਂਝ ਹੁਣ ਗਿਆਤ ਜਾਂ ਭਵਿੱਖ ਵਿੱਚ ਵਿਕਸਿਤ ਹੋ ਸਕਣ ਵਾਲੇ ਕਿਸੇ ਵੀ ਰੂਪ, ਫਾਰਮੇਟ, ਮੀਡਿਆ ਜਾਂ ਚੈਨਲ ਵਿੱਚ ਉਸਦਾ ਫਾਇਦਾ ਉਠਾ ਸਕਦਾ ਹੈ।
   • 3. Mixer 'ਤੇ ਲਾਗੂ ਆਚਾਰ ਸੰਹਿਤਾ। Microsoft ਦੀ ਆਚਾਰ ਸੰਹਿਤਾ Mixer 'ਤੇ ਕਿਵੇਂ ਲਾਗੂ ਹੁੰਦੀ ਹੈ, ਇਸ ਬਾਰੇ ਵੱਧ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
   • 4. Mixer ਸੇਵਾ ਨੂੰ ਵਰਤਣਾ।
    • a. ਘੱਟੋ-ਘੱਟ ਉਮਰ। Mixer ਸੇਵਾ ਦੀ ਵਰਤੋਂ ਕਰਕੇ, ਤੁਸੀਂ ਸਵੀਕਾਰ ਕਰਦੇ ਹੋ ਕਿ ਤੁਹਾਡੀ ਉਮਰ ਘੱਟ ਤੋਂ ਘੱਟ 13 ਸਾਲ ਦੀ ਹੈ ਅਤੇ, ਜੇ ਤੁਹਾਡੇ ਨਿਵਾਸ ਸਥਾਨ ਦੇ ਅਨੁਸਾਰ ਤੁਹਾਡੀ ਉਮਰ ਬਾਲਗ ਤੋਂ ਘੱਟ ਹੈ, ਤਾਂ ਤੁਹਾਡੀ ਵਰਤੋਂ ਦੀ ਮਾਤਾ-ਪਿਤਾ ਜਾਂ ਕਨੂੰਨੀ ਸਰਪਰਸਤ ਦੁਆਰਾ ਨਿਗਰਾਨੀ ਕੀਤੀ ਜਾਵੇਗੀ।
    • b. ਗੁਮਨਾਮ ਅਤੇ ਗੈਰ-ਗੁਮਨਾਮ ਵਰਤੋਂ। ਜੇ ਤੁਸੀਂ ਸਿਰਫ਼ ਸਮੱਗਰੀ ਨੂੰ ਦੇਖਣਾ ਚਾਹੁੰਦੇ ਹੋ, ਤਾਂ Mixer ਦੀ ਵਰਤੋਂ ਗੁਮਨਾਮ ਰੂਪ ਵਿੱਚ ਕਰ ਸਕਦੇ ਹੋ। ਨਹੀਂ ਤਾਂ, ਤੁਹਾਨੂੰ ਇੱਕ ਖਾਤਾ ਬਣਾਉਣ, ਸਾਈਨ-ਇਨ ਕਰਨ ਦੀ ਲੋੜ ਹੋਵੇਗੀ, ਅਤੇ ਤੁਸੀਂ ਹੋਰ ਲੋਕਾਂ ਵਿੱਚ ਆਪਣੇ Mixer ਨਾਮ ਦੁਆਰਾ ਪਛਾਣੇ ਜਾਓਗੇ।
    • c. ਗੈਰ-ਗੁਮਨਾਮ ਵਰਤੋਂ ਲਈ ਖਾਤੇ। ਤੁਸੀਂ Mixer ਸੇਵਾ ਦੀ ਗੈਰ-ਗੁਮਨਾਮ ਵਰਤੋਂ ਲਈ ਇੱਕ Microsoft ਖਾਤਾ ਅਤੇ/ਜਾਂ Mixer ਖਾਤਾ ਬਣਾ ਸਕਦੇ ਹੋ। ਤੁਸੀਂ ਔਨਲਾਈਨ ਸਾਈਨ-ਅਪ ਕਰਕੇ ਇੱਕ Mixer ਖਾਤਾ ਬਣਾ ਸਕਦੇ ਹੋ। ਆਪਣੇ Mixer ਖਾਤੇ ਨੂੰ ਸਕ੍ਰਿਆ ਰੱਖਣ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਇਸ ਦੀ ਵਰਤੋਂ ਕਰੋ। ਆਪਣੇ Mixer ਉਪਨਾਮ ਨੂੰ ਆਪਣੇ Microsoft ਖਾਤੇ ਦੇ ਨਾਲ ਜੋੜੀ ਰੱਖਣ ਲਈ 5-ਸਾਲਾਂ ਦੀ ਮਿਆਦ ਵਿੱਚ ਘੱਟ ਤੋਂ ਘੱਟ ਇੱਕ ਵਾਰ Mixer ਸੇਵਾ ਵਿੱਚ ਸਾਈਨ-ਇਸ ਕਰੋ।
   • 5. ਸੇਵਾ ਸੂਚਨਾਵਾਂ। ਜਦੋਂ ਕੋਈ ਅਜਿਹੀ ਗੱਲ ਹੋਵੇ ਜੋ ਅਸੀਂ Mixer ਸੇਵਾ ਬਾਰੇ ਤੁਹਾਨੂੰ ਦੱਸਣੀ ਹੋਵੇ, ਤਾਂ ਅਸੀਂ ਤੁਹਾਡੇ Mixer ਖਾਤੇ ਅਤੇ/ਜਾਂ Microsoft ਖਾਤੇ ਦੇ ਨਾਲ ਜੁੜੀ ਈਮੇਲ 'ਤੇ ਸੇਵਾ ਸੂਚਨਾਵਾਂ ਭੇਜਾਂਗੇ।
   • 6. ਸਮਰਥਨ। Mixer ਸੇਵਾ ਲਈ ਗਾਹਕ ਸਹਾਇਤਾ mixer.com/contact 'ਤੇ ਉਪਲਬਧ ਹੈ।
ਪੂਰਾ ਮਜ਼ਮੂਨ
ਸਟੋਰਸਟੋਰ14b_Store
ਸਾਰ
 • b. ਸਟੋਰ। "ਸਟੋਰ" ਇੱਕ ਅਜਿਹੀ ਸੇਵਾ ਦਾ ਹਵਾਲਾ ਦਿੰਦਾ ਹੈ, ਜਿਸਦੀ ਮਦਦ ਨਾਲ ਤੁਸੀਂ ਐਪਲੀਕੇਸ਼ਨਾਂ ("ਐਪਲੀਕੇਸ਼ਨ" ਸ਼ਬਦ ਵਿੱਚ ਗੇਮਾਂ ਸ਼ਾਮਲ ਹਨ) ਅਤੇ ਹੋਰ ਡਿਜਿਟਲ ਸਮੱਗਰੀ ਨੂੰ ਬ੍ਰਾਉਜ਼ ਕਰਦੇ, ਡਾਊਨਲੋਡ ਕਰਦੇ, ਖਰੀਦਦੇ ਅਤੇ ਦਰਜਾ ਦਿੰਦੇ ਅਤੇ ਉਹਨਾਂ ਦੀ ਸਮੀਖਿਆ ਕਰਦੇ ਹੋ। ਇਹਨਾਂ ਸ਼ਰਤਾਂ ਵਿੱਚ Office ਸਟੋਰ, Windows ਸਟੋਰ ਅਤੇ Xbox ਸਟੋਰ ਦੀ ਵਰਤੋਂ ਸ਼ਾਮਲ ਹੈ। "Office ਸਟੋਰ" ਦਾ ਮਤਲਬ ਹੈ, Office ਉਤਪਾਦ ਅਤੇ Office, Office 365, SharePoint, Exchange, Access ਅਤੇ Project (2013 ਜਾਂ ਬਾਅਦ ਦੇ ਸੰਸਕਰਣ) ਲਈ ਐਪਲੀਕੇਸ਼ਨਾਂ ਦਾ ਸਟੋਰ, ਜਾਂ ਕੋਈ ਵੀ ਹੋਰ ਤਜ਼ਰਬਾ ਜਿਸ ਨੂੰ Office ਸਟੋਰ ਕਿਹਾ ਜਾਂਦਾ ਹੈ। "Windows ਸਟੋਰ" ਦਾ ਮਤਲਬ ਹੈ, ਫੋਨ, PC ਅਤੇ ਟੈਬਲੇਟ ਵਰਗੇ Windows ਡਿਵਾਇਸ ਲਈ ਸਟੋਰ ਜਾਂ Windows ਸਟੋਰ ਬ੍ਰਾਂਡ ਅਧੀਨ ਦਿੱਤਾ ਜਾਣ ਵਾਲਾ ਕੋਈ ਵੀ ਹੋਰ ਤਜ਼ਰਬਾ। "Xbox ਸਟੋਰ" ਦਾ ਮਤਲਬ ਹੈ, Xbox One ਅਤੇ Xbox 360 ਕਨਸੋਲ ਲਈ ਸਟੋਰ ਜਾਂ Xbox ਸਟੋਰ ਬ੍ਰਾਂਡ ਅਧੀਨ ਦਿੱਤਾ ਜਾਣ ਵਾਲਾ ਕੋਈ ਵੀ ਹੋਰ ਤਜ਼ਰਬਾ।
  • i. ਲਾਇਸੈਂਸ ਦੀਆਂ ਸ਼ਰਤਾਂ। ਅਸੀਂ ਸਬੰਧਤ ਸਟੋਰ ਵਿੱਚ ਉਪਲਬਧ ਹਰੇਕ ਐਪਲੀਕੇਸ਼ਨ ਦੇ ਪ੍ਰਕਾਸ਼ਕ ਦੀ ਪਛਾਣ ਕਰਾਂਗੇ। ਜਦੋਂ ਤਕ ਕਿ ਐਪਲੀਕੇਸ਼ਨ ਦੇ ਨਾਲ ਲਾਇਸੈਂਸ ਦੀਆਂ ਵੱਖਰੀਆਂ ਸ਼ਰਤਾਂ ਮੁਹੱਈਆ ਨਾ ਕੀਤੀਆਂ ਗਈਆਂ ਹੋਣ, ਇਹਨਾਂ ਸ਼ਰਤਾਂ ਦੇ ਅੰਤ ਵਿੱਚ ਦਿੱਤੀਆਂ ਗਈਆਂ ਮਿਆਰੀ ਐਪਲੀਕੇਸ਼ਨ ਲਾਇਸੈਂਸ ਦੀਆਂ ਸ਼ਰਤਾਂ ("SALT") ਤੁਹਾਡੇ ਅਤੇ ਐਪਲੀਕੇਸ਼ਨ ਦੇ ਪ੍ਰਕਾਸ਼ਕ ਦੇ ਵਿਚਕਾਰ ਇੱਕ ਇਕਰਾਰਨਾਮਾ ਹਨ, ਜੋ ਉਹਨਾਂ ਲਾਇਸੈਂਸ ਦੀਆਂ ਸ਼ਰਤਾਂ ਨੂੰ ਨਿਯਤ ਕਰਦੀਆਂ ਹਨ, ਜੋ ਤੁਹਾਡੇ ਦੁਆਰਾ Windows ਸਟੋਰ ਜਾਂ Xbox ਸਟੋਰ ਦੇ ਮਾਧਿਅਮ ਨਾਲ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਐਪਲੀਕੇਸ਼ਨਾਂ 'ਤੇ ਲਾਗੂ ਹੁੰਦੀਆਂ ਹਨ। ਸਪਸ਼ਟਤਾ ਲਈ, Microsoft ਸੇਵਾਵਾਂ ਦੀ ਵਰਤੋਂ ਅਤੇ ਉਹਨਾਂ ਦੁਆਰਾ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਇਹਨਾਂ ਸ਼ਰਤਾਂ ਦੇ ਅਧੀਨ ਆਉਂਦੀਆਂ ਹਨ। ਇਹਨਾਂ ਸ਼ਰਤਾਂ ਦਾ ਖੰਡ 5 ਕਿਸੇ ਸਟੋਰ ਦੇ ਮਾਧਿਅਮ ਨਾਲ ਪ੍ਰਾਪਤ ਕੀਤੀਆਂ ਗਈਆਂ ਸਾਰੀਆਂ ਤੀਜੀ-ਧਿਰ ਐਪਲੀਕੇਸ਼ਨਾਂ ਅਤੇ ਸੇਵਾਵਾਂ 'ਤੇ ਵੀ ਲਾਗੂ ਹੁੰਦਾ ਹੈ। Office ਸਟੋਰ ਦੇ ਮਾਧਿਅਮ ਨਾਲ ਡਾਊਨਲੋਡ ਕੀਤੀਆਂ ਗਈਆਂ ਐਪਲੀਕੇਸ਼ਨਾਂ SALT ਦੁਆਰਾ ਨਿਯੰਤ੍ਰਿਤ ਨਹੀਂ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਦੀਆਂ ਲਾਇਸੈਂਸ ਦੀਆਂ ਵੱਖਰੀਆਂ ਸ਼ਰਤਾਂ ਹੁੰਦੀਆਂ ਹਨ, ਜੋ ਲਾਗੂ ਹੁੰਦੀਆਂ ਹਨ।
  • ii. ਅਪਡੇਟ। Microsoft ਸਵੈਚਾਲਿਤ ਢੰਗ ਨਾਲ ਤੁਹਾਡੀਆਂ ਐਪਲੀਕੇਸ਼ਨਾਂ ਲਈ ਅਪਡੇਟਾਂ ਦੀ ਜਾਂਚ ਕਰੇਗਾ ਅਤੇ ਉਹਨਾਂ ਨੂੰ ਡਾਊਨਲੋਡ ਕਰੇਗਾ, ਭਾਵੇਂ ਤੁਸੀਂ ਸਬੰਧਤ ਸਟੋਰ ਵਿੱਚ ਸਾਈਨ-ਇਨ ਨਾ ਕੀਤਾ ਹੋਵੇ। ਜੇ ਤੁਸੀਂ ਸਟੋਰ ਐਪਲੀਕੇਸ਼ਨਾਂ ਲਈ ਸਵੈਚਾਲਿਤ ਅਪਡੇਟ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀਆਂ ਸਟੋਰ ਜਾਂ ਸਿਸਟਮ ਸੈਟਿੰਗਾਂ ਨੂੰ ਬਦਲ ਸਕਦੇ ਹੋ। ਹਾਲਾਂਕਿ, ਕੁਝ Office ਸਟੋਰ ਐਪਲੀਕੇਸ਼ਨਾਂ ਜੋ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਔਨਲਾਈਨ ਹੋਸਟ ਕੀਤੀਆਂ ਗਈਆਂ ਹਨ, ਨੂੰ ਐਪਲੀਕੇਸ਼ਨ ਡੈਵਲਪਰ ਦੁਆਰਾ ਕਿਸੇ ਵੀ ਸਮੇਂ ਅਪਡੇਟ ਕੀਤਾ ਜਾ ਸਕਦਾ ਹੈ ਅਤੇ ਅਪਡੇਟ ਕਰਨ ਲਈ ਸ਼ਾਇਦ ਤੁਹਾਡੀ ਇਜਾਜ਼ਤ ਦੀ ਲੋੜ ਨਾ ਪਵੇ।
  • iii. ਰੇਟਿੰਗਾਂ ਅਤੇ ਸਮੀਖਿਆਵਾਂ। ਜੇ ਤੁਸੀਂ ਕਿਸੇ ਸਟੋਰ ਵਿੱਚ ਕਿਸੇ ਐਪਲੀਕੇਸ਼ਨ ਜਾਂ ਡਿਜੀਟਲ ਸਮਾਨ ਦੀ ਰੇਟਿੰਗ ਜਾਂ ਸਮੀਖਿਆ ਕਰਦੇ ਹੋ, ਤਾਂ ਤੁਹਾਨੂੰ Microsoft ਤੋਂ ਇੱਕ ਈਮੇਲ ਪ੍ਰਾਪਤ ਹੋ ਸਕਦੀ ਹੈ, ਜਿਸ ਵਿੱਚ ਉਸ ਐਪਲੀਕੇਸ਼ਨ ਜਾਂ ਡਿਜੀਟਲ ਸਮਾਨ ਦੇ ਪ੍ਰਕਾਸ਼ਕ ਤੋਂ ਸਮੱਗਰੀ ਦਿੱਤੀ ਗਈ ਹੋਵੇਗੀ। ਅਜਿਹੀ ਕੋਈ ਵੀ ਈਮੇਲ Microsoft ਤੋਂ ਭੇਜੀ ਜਾਂਦੀ ਹੈ; ਅਸੀਂ ਤੁਹਾਡੇ ਈਮੇਲ ਪਤੇ ਨੂੰ ਤੁਹਾਡੇ ਦੁਆਰਾ ਸਟੋਰ ਦੇ ਰਾਹੀਂ ਪ੍ਰਾਪਤ ਕੀਤੀਆਂ ਗਈਆਂ ਐਪਲੀਕੇਸ਼ਨਾਂ ਜਾਂ ਹੋਰ ਡਿਜੀਟਲ ਸਮਾਨ ਦੇ ਕਿਸੇ ਵੀ ਪ੍ਰਕਾਸ਼ਕਾਂ ਨਾਲ ਸਾਂਝਾ ਨਹੀਂ ਕਰਦੇ ਹਾਂ।
  • iv. ਸੁਰੱਖਿਆ ਚਿਤਾਵਨੀ। ਸੰਭਾਵੀ ਸੱਟ, ਬੇਅਰਾਮੀ ਜਾਂ ਅੱਖਾਂ 'ਤੇ ਜ਼ਿਆਦਾ ਜ਼ੋਰ ਪੈਣ ਤੋਂ ਬਚਣ ਲਈ, ਵਿਸ਼ੇਸ਼ ਤੌਰ 'ਤੇ ਜੇਕਰ ਤੁਹਾਨੂੰ ਵਰਤੋਂ ਕਰਨ ਨਾਲ ਦਰਦ ਜਾਂ ਥਕਾਵਟ ਮਹਿਸੂਸ ਹੋਵੇ ਤਾਂ ਤੁਹਾਨੂੰ ਸਮੇਂ-ਸਮੇ 'ਤੇ ਗੇਮਾਂ ਜਾਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਤੋਂ ਬ੍ਰੇਕ ਲੈ ਲੈਣਾ ਚਾਹੀਦਾ ਹੈ। ਜੇਕਰ ਤੁਹਾਨੂੰ ਬੇਅਰਾਮੀ ਮਹਿਸੂਸ ਹੋ ਰਹੀ ਹੈ, ਤਾਂ ਬ੍ਰੇਕ ਲੈ ਲਵੋ। ਬੇਅਰਾਮੀ ਵਿੱਚ ਜੀਅ ਕੱਚਾ ਹੋਣਾ, ਸਰੀਰ ਵਿੱਚ ਅਸੰਤੁਲਨ ਮਹਿਸੂਸ ਕਰਨਾ, ਚੱਕਰ ਆਉਣਾ, ਚਿੱਤ ਕਾਹਲਾ ਪੈਣਾ, ਸਿਰਦਰਦ, ਥਕਾਵਟ, ਅੱਖਾ ਨੂੰ ਖਿੱਚ ਪੈਣਾ ਜਾਂ ਅੱਖਾਂ ਖੁਸ਼ਕ ਹੋਣਾ ਸ਼ਾਮਲ ਹੋ ਸਕਦੇ ਹਨ। ਐਪਲੀਕੇਸ਼ਨਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਧਿਆਨ ਭਟਕ ਸਕਦਾ ਹੈ ਅਤੇ ਆਲੇ-ਦੁਆਲੇ ਰੁਕਾਵਟ ਆ ਸਕਦੀ ਹੈ। ਠੋਕਰ ਲੱਗਣ ਦੇ ਖਰਿਆਂ, ਪੌੜੀਆਂ, ਨੀਵੀਂਆਂ ਛੱਤਾਂ, ਨਾਜ਼ੁਕ ਜਾਂ ਕੀਮਤੀ ਚੀਜ਼ਾਂ ਤੋਂ ਪ੍ਰਹੇਜ਼ ਕਰੋ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਬਹੁਤ ਹੀ ਘੱਟ ਪ੍ਰਤਿਸ਼ਤ ਵਿੱਚ ਲੋਕਾਂ ਨੂੰ ਕੁਝ ਖਾਸ ਦ੍ਰਿਸ਼ਟੀਗਤ ਆਕ੍ਰਿਤੀਆਂ ਦੇਖਣ ਕਾਰਨ ਦੌਰੇ ਪੈ ਸਕਦੇ ਹਨ ਜਿਵੇਂ ਕਿ ਐਪਲੀਕੇਸ਼ਨਾਂ ਵਿੱਚ ਦਿਖਾਈ ਦੇ ਸਕਣ ਵਾਲੀਆਂ ਚਮਕਦੀਆਂ ਹੋਈਆਂ ਲਾਈਟਾਂ ਜਾਂ ਪੈਟਰਨ। ਇੱਥੇ ਤਕ ਕਿ ਉਹਨਾਂ ਲੋਕਾਂ, ਜਿਨ੍ਹਾਂ ਦਾ ਦੌਰਿਆਂ ਦਾ ਕੋਈ ਇਤਿਹਾਸ ਨਾ ਹੋਵੇ, ਨੂੰ ਵਿੱਚ ਪਤਾ ਲਾ ਲੱਗੀ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ, ਜਿਸਦੇ ਕਾਰਨ ਦੌਰੇ ਪੈ ਸਕਦੇ ਹਨ। ਲੱਛਣਾਂ ਵਿੱਚ ਚੱਕਰ ਆਉਣਾ, ਨਜ਼ਰ ਵਿੱਚ ਤਬਦੀਲੀ, ਫਰਕਨਾ, ਝਟਕੇ ਖਾਣਾ ਜਾਂ ਲੱਤਾਂ-ਬਾਂਹਵਾਂ ਦਾ ਕੰਬਣਾ, ਬੌਂਦਲਾਉਣਾ, ਉਲਝਣਾ, ਹੋਸ਼ ਗੁਆ ਬੈਠਣਾ ਜਾਂ ਬੇਹੋਸ਼ ਹੋਣਾ ਸ਼ਾਮਲ ਹਨ। ਜੇ ਤੁਹਾਨੂੰ ਉਹਨਾਂ ਵਿੱਚੋਂ ਕੋਈ ਵੀ ਲੱਛਣ ਹੋਵੇ, ਤਾਂ ਤੁਰੰਤ ਵਰਤਣਾ ਬੰਦ ਕਰ ਦਿਓ ਅਤੇ ਕਿਸੇ ਡਾਕਟਰ ਤੋਂ ਸਲਾਹ ਲਵੋ ਜਾਂ ਜੇ ਤੁਸੀਂ ਕਦੇ ਵੀ ਦੌਰਿਆਂ ਨਾਲ ਜੁੜੇ ਵਾਲੇ ਲੱਛਣਾਂ ਤੋਂ ਪੀੜਤ ਹੋ, ਤਾਂ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਤੋਂ ਸਲਾਹ ਲਵੋ। ਮਾਤਾ-ਪਿਤਾ ਨੂੰ ਲੱਛਣਾਂ ਦੇ ਸੰਕੇਤਾਂ ਲਈ ਆਪਣੇ ਬੱਚਿਆਂ ਦੁਆਰਾ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
ਪੂਰਾ ਮਜ਼ਮੂਨ
Microsoft ਪਰਿਵਾਰ ਦੀਆਂ ਵਿਸ਼ੇਸ਼ਤਾਵਾਂMicrosoft ਪਰਿਵਾਰ ਦੀਆਂ ਵਿਸ਼ੇਸ਼ਤਾਵਾਂ14c_MicrosoftFamily
ਸਾਰ
 • c. Microsoft ਪਰਿਵਾਰ ਦੀਆਂ ਵਿਸ਼ੇਸ਼ਤਾਵਾਂ। ਮਾਤਾ-ਪਿਤਾ ਅਤੇ ਬੱਚੇ ਆਪਣੇ ਪਰਿਵਾਰ ਵਿੱਚ ਸਹੀ ਵਿਹਾਰ, ਵੈਬਸਾਈਟਾਂ, ਐਪਸ, ਗੇਮਾਂ, ਭੌਤਿਕ ਸਥਿਤੀਆਂ ਅਤੇ ਖਰਚ ਦੀ ਸਾਂਝੀ ਸਮਝ ਦੇ ਆਧਾਰ 'ਤੇ ਭਰੋਸਾ ਕਾਇਮ ਕਰਨ ਲਈ Microsoft ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਦੇ ਹਨ। ਮਾਤਾ-ਪਿਤਾ https://account.microsoft.com/family 'ਤੇ ਜਾ ਕੇ (ਜਾਂ ਆਪਣੇ Windows ਡਿਵਾਈਸ ਜਾਂ Xbox ਕਨਸੋਲ 'ਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਕੇ) ਅਤੇ ਬੱਚਿਆਂ ਜਾਂ ਹੋਰ ਮਾਤਾ-ਪਿਤਾ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਕੇ ਪਰਿਵਾਰ ਬਣਾ ਸਕਦੇ ਹਨ। ਪਰਿਵਾਰ ਦੇ ਮੈਂਬਰਾਂ ਲਈ ਕਈ ਵਿਸ਼ੇਸ਼ਤਾਵਾਂ ਉਪਲਬਧ ਹਨ, ਇਸ ਲਈ ਪਰਿਵਾਰ ਬਣਾਉਣ ਜਾਂ ਇਸ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੁੰਦੇ ਸਮੇਂ ਅਤੇ ਪਰਿਵਾਰ ਦੀ ਪਹੁੰਚ ਲਈ ਡਿਜੀਟਲ ਸਮਾਨ ਖਰੀਦਦੇ ਸਮੇਂ ਕਿਰਪਾ ਕਰਕੇ ਦਿੱਤੀ ਗਈ ਜਾਣਕਾਰੀ ਦੀ ਧਿਆਨ ਨਾਲ ਸਮੀਖਿਆ ਕਰੋ। ਪਰਿਵਾਰ ਬਣਾ ਕੇ ਜਾਂ ਇਸ ਵਿੱਚ ਸ਼ਾਮਲ ਹੋ ਕੇ, ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਪਰਿਵਾਰ ਦੀ ਵਰਤੋਂ ਇਸਦੇ ਉਦੇਸ਼ ਮੁਤਾਬਕ ਕਰੋਗੇ ਅਤੇ ਇਸਦੀ ਵਰਤੋਂ ਕਿਸੇ ਹੋਰ ਵਿਅਕਤੀ ਦੀ ਜਾਣਕਾਰੀ ਦਾ ਗੈਰਕਾਨੂੰਨੀ ਤੌਰ 'ਤੇ ਐਕਸੈਸ ਪ੍ਰਾਪਤ ਕਰਨ ਲਈ ਅਣਅਧਿਕਾਰਤ ਰੂਪ ਵਿੱਚ ਨਹੀਂ ਕਰੋਗੇ।
ਪੂਰਾ ਮਜ਼ਮੂਨ
ਗਰੁੱਪ ਮੈਸੇਜਿੰਗਗਰੁੱਪ ਮੈਸੇਜਿੰਗ14d_GroupMessaging
ਸਾਰ
 • d. ਗਰੁੱਪ ਮੈਸੇਜਿੰਗ। ਵੱਖ-ਵੱਖ Microsoft ਸੇਵਾਵਾਂ ਤੁਹਾਨੂੰ ਆਵਾਜ਼ ਜਾਂ SMS ("ਸੁਨੇਹੇ") ਰਾਹੀਂ ਹੋਰਨਾਂ ਨੂੰ ਸੁਨੇਹੇ ਭੇਜਣ ਦਿੰਦੀਆਂ ਹਨ ਅਤੇ/ਜਾਂ Microsoft ਅਤੇ Microsoft ਦੁਆਰਾ ਨਿਯੰਤ੍ਰਿਤ ਸਹਾਇਕ ਕੰਪਨੀਆਂ ਨੂੰ ਤੁਹਾਨੂੰ ਅਤੇ ਤੁਹਾਡੇ ਵੱਲੋਂ ਇੱਕ ਜਾਂ ਅਧਿਕ ਹੋਰ ਉਪਭੋਗਤਾਵਾਂ ਨੂੰ ਅਜਿਹੇ ਸੁਨੇਹੇ ਭੇਜਣ ਦਿੰਦੀਆਂ ਹਨ। ਜਦੋਂ ਤੁਸੀਂ MICROSOFT ਅਤੇ MICROSOFT-ਦੁਆਰਾ ਨਿਯੰਤ੍ਰਿਤ ਸਹਾਇਕ ਕੰਪਨੀਆਂ ਨੂੰ ਤੁਹਾਨੂੰ ਜਾਂ ਹੋਰਨਾਂ ਨੂੰ ਅਜਿਹੇ ਸੁਨੇਹੇ ਭੇਜਣ ਦੀ ਹਿਦਾਇਤ ਦਿੰਦੇ ਹੋ, ਤਾਂ ਤੁਸੀਂ ਸਾਨੂੰ ਇਸ ਗੱਲ ਦੀ ਪੇਸ਼ਕਸ਼ ਅਤੇ ਵਾਰੰਟੀ ਦਿੰਦੇ ਹੋ ਕਿ ਤੁਸੀਂ ਅਤੇ ਹਰੇਕ ਵਿਅਕਤੀ ਜਿਸ ਨੂੰ ਤੁਸੀਂ ਸਾਡੇ ਵੱਲੋਂ ਸੁਨੇਹਾ ਭੇਜਣ ਦੀ ਹਿਦਾਇਤ ਦਿੱਤੀ ਹੈ, ਉਹ MICROSOFT ਅਤੇ MICROSOFT-ਦੁਆਰਾ ਨਿਯੰਤ੍ਰਿਤ ਸਹਾਇਕ ਕੰਪਨੀਆਂ ਵੱਲੋਂ ਅਜਿਹੇ ਸੁਨੇਹੇ ਅਤੇ ਹੋਰ ਸੰਬੰਧਿਤ ਪ੍ਰਬੰਧਕੀ ਟੈਕਸਟ ਸੁਨੇਹੇ ਪ੍ਰਾਪਤ ਕਰਨ ਦੀ ਸਹਿਮਤੀ ਦਿੰਦੇ ਹੋ। "ਪ੍ਰਬੰਧਕੀ ਟੈਕਸਟ ਸੁਨੇਹੇ" ਕਿਸੇ ਵਿਸ਼ੇਸ਼ Microsoft ਸੇਵਾ ਵੱਲੋਂ ਸਮੇਂ-ਸਮੇਂ 'ਤੇ ਭੇਜੇ ਜਾਣ ਵਾਲੇ ਵਿਹਾਰਕ ਸੁਨੇਹੇ ਹੁੰਦੇ ਹਨ, ਇਹਨਾਂ ਵਿੱਚ "ਸੁਆਗਤੀ ਸੁਨੇਹਾ" ਜਾਂ ਸੁਨੇਹੇ ਪ੍ਰਾਪਤ ਕਰਨਾ ਬੰਦ ਕਰਨ ਦਾ ਤਰੀਕਾ ਸ਼ਾਮਲ ਹੁੰਦਾ ਹੈ ਪਰ ਇਹ ਇੱਥੋਂ ਤੱਕ ਹੀ ਸੀਮਿਤ ਨਹੀਂ ਹੁੰਦੇ ਹਨ। ਜੇਕਰ ਤੁਸੀਂ ਜਾਂ ਸਮੂਹ ਦੇ ਮੈਂਬਰ ਅਜਿਹੇ ਸੁਨੇਹੇ ਪ੍ਰਾਪਤ ਕਰਨਾ ਨਹੀਂ ਚਾਹੁੰਦੇ ਹਨ ਤਾਂ ਕਿਸੇ ਵੀ ਸਮੇਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਕੇ Microsoft ਜਾਂ Microsoft-ਦੁਆਰਾ ਨਿਯੰਤ੍ਰਿਤ ਸਹਾਇਕ ਕੰਪਨੀਆਂ ਵੱਲੋਂ ਅਗਾਊਂ ਸੁਨੇਹੇ ਪ੍ਰਾਪਤ ਕਰਨਾ ਬੰਦ ਕਰਨਾ ਚੁਣ ਸਕਦੇ ਹੋ। ਜੇਕਰ ਤੁਸੀਂ ਹੁਣ ਅਜਿਹੇ ਸੁਨੇਹੇ ਪ੍ਰਾਪਤ ਕਰਨਾ ਜਾਂ ਸਮੂਹ ਵਿੱਚ ਸ਼ਾਮਲ ਹੋਣਾ ਨਹੀਂ ਚਾਹੁੰਦੇ ਹੋ, ਤਾਂ ਤੁਸੀਂ ਇਸ ਗੱਲ ਦੀ ਸਹਿਮਤੀ ਦਿੰਦੇ ਹੋ ਕਿ ਤੁਸੀਂ ਮੁਨਾਸਬ ਪ੍ਰੋਗਰਾਮ ਜਾਂ ਸੇਵਾ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੇ ਰਾਹੀਂ ਬਾਹਰ ਹੋਵੋਗੇ। ਜੇਕਰ ਤੁਹਾਡੇ ਕੋਲ ਇਸ ਗੱਲ ਦਾ ਕਾਰਨ ਹੈ ਕਿ ਕੋਈ ਸਮੂਹ ਮੈਂਬਰ ਹੁਣ ਅਜਿਹੇ ਸੁਨੇਹੇ ਪ੍ਰਾਪਤ ਕਰਨਾ ਜਾਂ ਸਮੂਹ ਵਿੱਚ ਸ਼ਾਮਲ ਹੋਣਾ ਨਹੀਂ ਚਾਹੁੰਦਾ ਹੈ, ਤਾਂ ਤੁਸੀਂ ਉਹਨਾਂ ਨੂੰ ਸਮੂਹ ਤੋਂ ਹਟਾਉਣ ਦੀ ਸਹਿਮਤੀ ਦਿੰਦੇ ਹੋ। ਤੁਸੀਂ ਸਾਨੂੰ ਇਸ ਗੱਲ ਦੀ ਵੀ ਪੇਸ਼ਕਸ਼ ਕਰਦੇ ਹੋ ਅਤੇ ਵਾਰੰਟੀ ਦਿੰਦੇ ਹੋ ਕਿ ਤੁਸੀਂ ਅਤੇ ਹਰੇਕ ਵਿਅਕਤੀ ਜਿਸ ਨੂੰ ਤੁਸੀਂ ਸੁਨੇਹਾ ਭੇਜਣ ਦੀ ਹਿਦਾਇਤ ਦਿੱਤੀ ਹੈ, ਇਸ ਗੱਲ ਨੂੰ ਸਮਝਦੇ ਹਨ ਕਿ ਉਹ ਆਪਣੇ ਮੋਬਾਈਲ ਕੈਰੀਅਰ ਦੁਆਰਾ ਪਾਏ ਗਏ ਸੁਨੇਹੇ ਦੇ ਖਰਚਿਆਂ ਲਈ ਜ਼ਿੰਮੇਵਾਰ ਹਨ, ਇਸ ਵਿੱਚ ਅੰਤਰਰਾਸ਼ਟਰੀ ਸੁਨੇਹੇ ਦੇ ਖਰਚੇ ਸ਼ਾਮਲ ਹੁੰਦੇ ਹਨ ਜੋ ਕਿ ਉਸ ਸਮੇਂ ਲਾਗੂ ਹੁੰਦੇ ਹਨ ਜਦੋਂ ਸੁਨੇਹੇ ਯੂਐਸ-ਆਧਾਰਿਤ ਨੰਬਰਾਂ ਤੋਂ ਭੇਜੇ ਜਾਂਦੇ ਹਨ।
ਪੂਰਾ ਮਜ਼ਮੂਨ
Skype ਅਤੇ GroupMeSkype ਅਤੇ GroupMe14e_Skype
ਸਾਰ
 • e. Skype ਅਤੇ GroupMe।
  • i. ਸੰਕਟਕਾਲੀ ਸੇਵਾਵਾਂ ਤਕ ਕੋਈ ਪਹੁੰਚ ਨਹੀਂ। ਪਰੰਪਰਾਗਤ ਟੈਲੀਫ਼ੋਨ ਸੇਵਾਵਾਂ ਅਤੇ Skype ਵਿਚਕਾਰ ਮਹੱਤਵਪੂਰਨ ਫਰਕ ਹਨ। ਲਾਗੂ ਹੋਣ ਵਾਲੇ ਕਿਸੇ ਵੀ ਸਥਾਨਕ ਜਾਂ ਰਾਸ਼ਟਰੀ ਨਿਯਮਾਂ, ਵਿਨਿਯਮਾਂ ਜਾਂ ਕਾਨੂੰਨ ਤਹਿਤ Skype ਲਈ ਸੰਕਟਕਾਲੀ ਸੇਵਾਵਾਂ ਤਕ ਪਹੁੰਚ ਮੁਹੱਈਆ ਕਰਨਾ ਜ਼ਰੂਰੀ ਨਹੀਂ ਹੈ। Skype ਦੇ ਸੌਫਟਵੇਅਰ ਅਤੇ ਉਤਪਾਦ ਕਿਸੇ ਵੀ ਕਿਸਮਾਂ ਦੇ ਹਸਪਤਾਲਾਂ, ਕਾਨੂੰਨ ਲਾਗੂਕਰਨ ਏਜੰਸੀਆਂ, ਸਿਹਤ ਸੇਵਾ ਇਕਾਈਆਂ ਜਾਂ ਅਜਿਹੀ ਕਿਸੇ ਵੀ ਹੋਰ ਕਿਸਮ ਦੀਆਂ ਸੇਵਾਵਾਂ ਨੂੰ ਸੰਕਟਕਾਲੀ ਕਾਲ ਵਿੱਚ ਸਹਾਇਤਾ ਕਰਨ ਜਾਂ ਪੂਰਾ ਕਰਨ ਦੇ ਇਰਾਦੇ ਨਾਲ ਨਹੀਂ ਹਨ, ਜੋ ਕਿਸੇ ਉਪਯੋਗਕਰਤਾ ਨੂੰ ਸੰਕਟਕਾਲੀ ਸੇਵਾਵਾਂ ਦੇ ਕਰਮਚਾਰੀ ਜਾਂ ਜਨਤਕ ਸੁਰੱਖਿਆ ਦੇ ਸੰਬੰਧ ਵਿੱਚ ਜਵਾਬ ਦੇਣ ਵਾਲੇ ਬਿੰਦੂਆਂ ("ਸੰਕਟਕਾਲੀ ਸੇਵਾਵਾਂ") ਨਾਲ ਕਨੈਕਟ ਕਰਦੀਆਂ ਹਨ। ਤੁਸੀਂ ਸਵੀਕਾਰ ਕਰਦੇ ਹੋ ਅਤੇ ਸਹਿਮਤ ਹੁੰਦੇ ਹੋ ਕਿ: (i) ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਪਰੰਪਰਾਗਤ ਵਾਇਰਲੈਸ (ਮੋਬਾਈਲ) ਜਾਂ ਫਿਕਸਡ ਲਾਈਨ ਟੈਲੀਫ਼ੋਨ ਸੇਵਾਵਾਂ ਖਰੀਦੋ, ਜੋ ਸੰਕਟਕਾਲੀ ਸੇਵਾਵਾਂ ਤਕ ਪਹੁੰਚ ਮੁਹੱਈਆ ਕਰਦੀਆਂ ਹਨ, ਅਤੇ (ii) Skype ਤੁਹਾਡੀ ਮੁਢਲੀ ਟੈਲੀਫ਼ੋਨ ਸੇਵਾ ਦੀ ਜਗ੍ਹਾ ਨਹੀਂ ਲੈਂਦਾ ਹੈ।
  • ii. API ਜਾਂ ਪ੍ਰਸਾਰਣ। ਜੇ ਤੁਸੀਂ ਕਿਸੇ ਵੀ ਪ੍ਰਸਾਰਣ ਦੇ ਸੰਬੰਧ ਵਿੱਚ Skype ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ https://www.skype.com/go/legal.broadcast ਤੇ ਮੌਜੂਦ "ਪ੍ਰਸਾਰਣ TOS" ਦਾ ਪਾਲਨ ਜ਼ਰੂਰ ਕਰਨਾ ਚਾਹੀਦਾ ਹੈ। ਜੇ ਤੁਸੀਂ ਕੋਈ ਵੀ ਅਜਿਹਾ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ("API") ਵਰਤਣਾ ਚਾਹੁੰਦੇ ਹੋ, ਜਿਸਨੂੰ Skype ਦੁਆਰਾ ਪ੍ਰਦਰਸ਼ਿਤ ਜਾਂ ਉਪਲਬਧ ਕਰਾਇਆ ਗਿਆ ਹੈ, ਤਾਂ ਤੁਹਾਨੂੰ www.skype.com/go/legal ਤੇ ਉਪਲਬਧ ਲਾਇਸੈਂਸ ਦੇਣ ਦੀਆਂ ਲਾਗੂ ਸ਼ਰਤਾਂ ਦਾ ਪਾਲਨ ਜ਼ਰੂਰ ਕਰਨਾ ਚਾਹੀਦੀ ਹੈ।
  • iii. ਵਾਜਬ ਵਰਤੋਂ ਦੀਆਂ ਨੀਤੀਆਂ। ਤੁਹਾਡੇ ਦੁਆਰਾ Skype ਦੀ ਵਰਤੋਂ ਤੇ ਵਾਜਬ ਵਰਤੋਂ ਦੀਆਂ ਨੀਤੀਆਂ ਲਾਗੂ ਹੋ ਸਕਦੀਆਂ ਹਨ। ਕਿਰਪਾ ਕਰਕੇ ਇਹਨਾਂ ਨੀਤੀਆਂ ਦੀ ਸਮੀਖਿਆ ਕਰੋ, ਜਿਨ੍ਹਾਂ ਨੂੰ ਧੋਖਾਧੜੀ ਅਤੇ ਦੁਰਉਪਯੋਗ ਤੋਂ ਸੁਰੱਖਿਆ ਦੇਣ ਲਈ ਤਿਆਰ ਕੀਤਾ ਗਿਆ ਹੈ ਅਤੇ ਜੋ ਤੁਹਾਡੇ ਦੁਆਰਾ ਕੀਤੀਆਂ ਜਾ ਸਕਣ ਵਾਲੀਆਂ ਕਾਲਾਂ ਜਾਂ ਸੁਨੇਹਿਆਂ ਦੀ ਕਿਸਮ, ਮਿਆਦ ਜਾਂ ਮਾਤਰਾ ਤੇ ਸੀਮਾਵਾਂ ਲਗਾ ਸਕਦੀਆਂ ਹਨ। ਇਹਨਾਂ ਨੀਤੀਆਂ ਨੂੰ ਇਹਨਾਂ ਸ਼ਰਤਾਂ ਵਿੱਚ ਹਵਾਲੇ ਦੁਆਰਾ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਇਹ ਨੀਤੀਆਂ https://www.skype.com/go/terms.fairusage/ ਤੇ ਮਿਲ ਸਕਦੀਆਂ ਹਨ।
  • iv. ਨਕਸ਼ੇ ਬਣਾਉਣੇ। Skype ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕਿਸੇ ਨਕਸ਼ੇ ਬਣਾਉਣ ਦੀ ਸੇਵਾ ਨੂੰ ਵਰਤਦੇ ਹੋਏ ਕਿਸੇ ਨਕਸ਼ੇ ਵਿੱਚ ਜਾਣਕਾਰੀ ਜਮ੍ਹਾਂ ਕਰ ਸਕਦੇ ਹੋ ਜਾਂ ਉਸ ਤੇ ਆਪਣੀ ਸਥਿਤੀ ਦਰਸਾ ਸਕਦੇ ਹੋ। ਉਹਨਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ, ਤੁਸੀਂ ਇਹਨਾਂ ਸ਼ਰਤਾਂ ਅਤੇ https://www.google.com/intl/en_ALL/help/terms_maps.html 'ਤੇ ਉਪਲਬਧ Google ਨਕਸ਼ੇ ਸ਼ਰਤਾਂ ਜਾਂ ਤੁਹਾਡੇ ਦੇਸ਼ ਵਿੱਚ ਉਪਲਬਧ ਅਜਿਹੀਆਂ Google ਨਕਸ਼ੇ ਸ਼ਰਤਾਂ ਲਈ ਸਹਿਮਤੀ ਦਿੰਦੇ ਹੋ।
  • v. ਸਰਕਾਰੀ ਉਪਯੋਗਕਰਤਾ। ਜੇ ਤੁਸੀਂ ਅਮਰੀਕੀ ਸਰਕਾਰ ਜਾਂ ਅਮਰੀਕੀ ਸਰਕਾਰ ਦੀ ਕਿਸੇ ਏਜੰਸੀ ਵੱਲੋਂ ਕਿਸੇ ਕਾਰੋਬਾਰੀ ਖਾਤੇ ਜਾਂ Skype Manager ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਇਹ ਸ਼ਰਤਾਂ ਉਸ ਵਰਤੋਂ 'ਤੇ ਲਾਗੂ ਨਹੀਂ ਹੁੰਦੀਆਂ ਹਨ। ਲਾਗੂ ਹੋਣ ਵਾਲੀਆਂ ਸ਼ਰਤਾਂ ਜਾਂ ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ usgovusers@skype.net ਨਾਲ ਸੰਪਰਕ ਕਰੋ।
  • vi. ਨਿੱਜੀ/ਗੈਰ-ਪੇਸ਼ਾਵਰਾਨਾ ਵਰਤੋਂ। Skype ਦੀ ਵਰਤੋਂ ਤੁਹਾਡੇ ਵਿਅਕਤੀਗਤ ਅਤੇ ਗੈਰ-ਵਪਾਰਕ ਵਰਤੋਂ ਲਈ ਹੈ। ਤੁਹਾਨੂੰ ਆਪਣੇ ਖੁਦ ਦੇ ਕਾਰੋਬਾਰੀ ਪੱਤਰ-ਵਿਹਾਰਾਂ ਲਈ ਕੰਮ ਦੇ ਸਥਾਨ 'ਤੇ Skype ਦੀ ਵਰਤੋਂ ਕਰਨ ਦੀ ਇਜਾਜ਼ਤ ਹੈ।
  • vii. Skype ਨੰਬਰ/Skype To Go। ਜੇ Skype ਤੁਹਾਨੂੰ ਇੱਕ Skype ਨੰਬਰ ਜਾਂ Skype To Go ਨੰਬਰ ਮੁਹੱਈਆ ਕਰਦਾ ਹੈ, ਤਾਂ ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਸੀਂ ਉਸ ਨੰਬਰ ਦੇ ਮਾਲਕ ਨਹੀਂ ਹੋ ਜਾਂ ਤੁਹਾਡੇ ਕੋਲ ਉਸ ਨੰਬਰ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣ ਦਾ ਹੱਕ ਨਹੀਂ ਹੈ। ਕੁਝ ਦੇਸ਼ਾਂ ਵਿੱਚ, Skype ਦੀ ਬਜਾਏ ਕਿਸੇ Skype ਸਹਿਯੋਗੀ ਦੁਆਰਾ ਤੁਹਾਡੇ ਲਈ ਇੱਕ ਨੰਬਰ ਉਪਲਬਧ ਕਰਾਇਆ ਜਾ ਸਕਦਾ ਹੈ ਅਤੇ ਤੁਹਾਨੂੰ ਅਜਿਹੇ ਸਹਿਯੋਗੀ ਦੇ ਨਾਲ ਇੱਕ ਵੱਖਰਾ ਇਕਰਾਰਨਾਮਾ ਕਰਨਾ ਪੈ ਸਕਦਾ ਹੈ।
  • viii. Skype Manager. "Skype ਪ੍ਰਬੰਧਕ ਸੰਚਾਲਨ ਖਾਤਾ" ਤੁਹਾਡੇ ਦੁਆਰਾ ਬਣਾਇਆ ਅਤੇ ਪ੍ਰਬੰਧਿਤ ਕੀਤਾ ਜਾਂਦਾ ਹੈ, ਜਿਸ ਵਿੱਚ ਤੁਸੀਂ Skype ਪ੍ਰਬੰਧਕ ਸਮੂਹ ਦੇ ਇਕੱਲੇ ਸੰਚਾਲਕ ਦੇ ਰੂਪ ਵਿੱਚ ਕੰਮ ਕਰਦੇ ਹੋ ਨਾ ਕਿ ਬਿਜ਼ਨੈਸ ਹਸਤੀ ਦੇ ਵਜੋਂ। ਤੁਸੀਂ ਆਪਣੇ ਵਿਅਕਤੀਗਤ Microsoft ਖਾਤੇ ਨੂੰ ਕਿਸੇ Skype ਪ੍ਰਬੰਧਕ ਸਮੂਹ ("ਲਿੰਕ ਕੀਤਾ ਗਿਆ ਖਾਤਾ") ਨਾਲ ਲਿੰਕ ਕਰ ਸਕਦੇ ਹੋ। ਤੁਸੀਂ ਆਪਣੇ Skype ਪ੍ਰਬੰਧਕ ਸਮੂਹ ਵਿੱਚ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਨ ਦੇ ਤਹਿਤ ਵਾਧੂ ਸੰਚਾਲਕਾਂ ਦੀ ਨਿਯੁਕਤੀ ਕਰ ਸਕਦੇ ਹੋ। ਜੇਕਰ ਤੁਸੀਂ ਲਿੰਕ ਕੀਤੇ ਗਏ ਖਾਤੇ ਲਈ Skype ਨੰਬਰ ਨਿਸ਼ਚਿਤ ਕਰਦੇ ਹੋ, ਤਾਂ ਤੁਸੀਂ ਆਪਣੇ ਲਿੰਕ ਕੀਤੇ ਗਏ ਖਾਤੇ ਦੇ ਉਪਭੋਗਤਾਵਾਂ ਦੀ ਰਿਹਾਇਸ਼ ਜਾਂ ਸਥਾਨ ਨਾਲ ਸੰਬੰਧਿਤ ਕਿਸੇ ਵੀ ਜ਼ਰੂਰਤ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹੁੰਦੇ ਹੋ। ਜੇਕਰ ਤੁਸੀਂ Skype ਪ੍ਰਬੰਧਕ ਸਮੂਹ ਤੋਂ ਲਿੰਕ ਕੀਤੇ ਗਏ ਖਾਤੇ ਨੂੰ ਅਨਲਿੰਕ ਕਰਨਾ ਚੁਣਦੇ ਹੋ, ਤਾਂ ਕੋਈ ਵੀ ਨਿਸ਼ਚਿਤ ਗਾਹਕੀਆਂ, Skype ਕ੍ਰੈਡਿਟ ਜਾਂ Skype ਨੰਬਰ ਪੁਨਰ-ਪ੍ਰਾਪਤ ਨਹੀਂ ਕੀਤੇ ਜਾਣਗੇ ਅਤੇ ਤੁਸੀਂ ਆਪਣੀ ਸਮੱਗਰੀ ਜਾਂ ਅਨਲਿੰਕ ਕੀਤੇ ਗਏ ਖਾਤੇ ਨਾਲ ਸੰਬੰਧਿਤ ਸਮੱਗਰੀ ਨੂੰ ਐਕਸੈਸ ਨਹੀਂ ਕਰ ਸਕੋਗੇ। ਤੁਸੀਂ ਸਾਰੇ ਲਾਗੂ ਡੇਟਾ ਸੁਰੱਖਿਆ ਕਾਨੂੰਨਾਂ ਦੇ ਆਧਾਰ 'ਤੇ ਆਪਣੇ ਲਿੰਕ ਕੀਤੇ ਗਏ ਖਾਤਾ ਉਪਭੋਗਤਾਵਾਂ ਦੀ ਕੋਈ ਨਿੱਜੀ ਜਾਣਕਾਰੀ 'ਤੇ ਪ੍ਰਕਿਰਿਆ ਕਰਨ ਲਈ ਸਹਿਮਤ ਹੁੰਦੇ ਹੋ।
  • ix. Skype ਲਈ ਮੁੱਲ। Skype ਦੇ ਮੁੱਲ-ਵਾਲੇ ਉਤਪਾਦਾਂ ਦੀਆਂ ਸਾਰੀਆਂ ਕੀਮਤਾਂ ਵਿੱਚ ਲਾਗੂ ਕਰ ਸ਼ਾਮਲ ਹੁੰਦੇ ਹਨ, ਜਦ ਤਕ ਕਿ ਕੁਝ ਹੋਰ ਨਾ ਵਿਅਕਤ ਕੀਤਾ ਗਿਆ ਹੋਵੇ। ਕਿਸੇ ਸਬਸਕ੍ਰਿਪਸ਼ਨ ਤੋਂ ਬਾਹਰ ਫੋਨਾਂ ਤੇ ਕਾਲ ਲਈ ਦੇਣਯੋਗ ਫੀਸਾਂ ਵਿੱਚ ਕਨੈਕਸ਼ਨ ਫੀਸ (ਪ੍ਰਤਿ ਕਾਲ ਇੱਕ ਵਾਰ ਲਈ ਜਾਂਦੀ ਹੈ) ਅਤੇ ਪ੍ਰਤਿ-ਮਿੰਟ ਦਰ ਸ਼ਾਮਲ ਹੋ ਸਕਦੀ ਹੈ, ਜਿਵੇਂ ਕਿ www.skype.com/go/allrates ਤੇ ਦੱਸਿਆ ਗਿਆ ਹੈ। ਕਾਲ ਦੇ ਖਰਚਿਆਂ ਨੂੰ ਤੁਹਾਡੇ Skype ਕ੍ਰੈਡਿਟ ਬਕਾਇਆ ਤੋਂ ਕੱਟ ਲਿਆ ਜਾਵੇਗਾ। Skype www.skype.com/go/allrates 'ਤੇ ਪੋਸਟ ਕਰਕੇ ਕਦੇ ਵੀ ਆਪਣੀਆਂ ਕਾਲਿੰਗ ਦਰਾਂ ਵਿੱਚ ਤਬਦੀਲੀ ਕਰ ਸਕਦਾ ਹੈ। ਨਵੀਂ ਦਰ, ਨਵੀਆਂ ਦਰਾਂ ਪ੍ਰਕਾਸ਼ਿਤ ਕਰਨ ਦੇ ਬਾਅਦ ਤੁਹਾਡੀ ਅਗਲੀ ਕਾਲ ਤੇ ਲਾਗੂ ਹੋਵੇਗੀ। ਆਪਣੀ ਕਾਲ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਨਵੀਨਤਮ ਦਰਾਂ ਦੇਖ ਲਵੋ। ਭਿੰਨਾਤਮਕ ਕਾਲ ਮਿੰਟ ਅਤੇ ਭਿੰਨਾਤਮਕ ਖਰਚਿਆਂ ਨੂੰ ਵਧਾ ਕੇ ਅਗਲੀ ਪੂਰਨ ਇਕਾਈ ਦੇ ਬਰਾਬਰ ਕਰ ਦਿੱਤਾ ਜਾਵੇਗਾ। ਕੁਝ ਦੇਸ਼ਾਂ ਵਿੱਚ, Skype ਦੇ ਭੁਗਤਾਨ ਵਾਲੇ ਉਤਪਾਦ Skype ਦੇ ਸਥਾਨਕ ਸਹਿਯੋਗੀ ਦੁਆਰਾ ਮੁਹੱਈਆ ਕੀਤੇ ਜਾਂਦੇ ਹਨ ਅਤੇ ਅਜਿਹੇ ਲੈਣ-ਦੇਣਾਂ ਤੇ ਉਸ ਸਹਿਯੋਗੀ ਦੀਆਂ ਵਰਤੋਂ ਦੀਆਂ ਸ਼ਰਤਾਂ ਲਾਗੂ ਹੋਣਗੀਆਂ।
  • x. Skype ਕ੍ਰੈਡਿਟ। Skype ਇਸ ਗੱਲ ਦੀ ਗਰੰਟੀ ਨਹੀਂ ਦਿੰਦਾ ਹੈ ਕਿ ਤੁਸੀਂ ਆਪਣੇ Skype ਕ੍ਰੈਡਿਟ ਵਿਚਲੇ ਬਕਾਏ ਦੀ ਵਰਤੋਂ Skype ਦੇ ਸਾਰੇ ਮੁੱਲ-ਵਾਲੇ ਉਤਪਾਦਾਂ ਨੂੰ ਖਰੀਦਣ ਲਈ ਕਰ ਸਕੋਗੇ। ਜੇ ਤੁਸੀਂ ਆਪਣੇ Skype ਕ੍ਰੈਡਿਟ ਦੀ ਵਰਤੋਂ 180-ਦਿਨਾਂ ਦੀ ਮਿਆਦ ਤਕ ਨਹੀਂ ਕਰਦੇ ਹੋ, ਤਾਂ Skype ਤੁਹਾਡੇ Skype ਕ੍ਰੈਡਿਟ ਨੂੰ ਅਸਕ੍ਰਿਆ ਸਥਿਤੀ ਵਿੱਚ ਰੱਖ ਦੇਵੇਗਾ। ਤੁਸੀਂ https://www.skype.com/go/store.reactivate.credit ਤੇ ਦਿੱਤੇ ਗਏ ਦੁਬਾਰਾ ਕਿਰਿਆਸ਼ੀਲ ਲਿੰਕ ਤੇ ਜਾ ਕੇ Skype ਕ੍ਰੈਡਿਟ ਨੂੰ ਦੁਬਾਰਾ ਸਕ੍ਰਿਆ ਕਰ ਸਕਦੇ ਹੋ। ਜੇ ਤੁਸੀਂ ਜਪਾਨ ਵਿੱਚ ਹੋ ਅਤੇ ਤੁਸੀਂ Skype ਵੈੱਬਸਾਈਟ ਤੋਂ Skype ਕ੍ਰੈਡਿਟ ਖਰੀਦਦੇ ਹੋ, ਤਾਂ ਪਿਛਲੇ ਦੋ ਵਾਕ ਤੁਹਾਡੇ ਉੱਪਰ ਲਾਗੂ ਨਹੀਂ ਹੁੰਦੇ ਹਨ ਅਤੇ ਤੁਹਾਡੇ Skype ਕ੍ਰੈਡਿਟ ਦੀ ਮਿਆਦ ਖਰੀਦ ਦੀ ਮਿਤੀ ਦੇ 180 ਦਿਨਾਂ ਬਾਅਦ ਸਮਾਪਤ ਹੋ ਜਾਵੇਗੀ। ਇੱਕ ਵਾਰ ਤੁਹਾਡੇ ਕ੍ਰੈਡਿਟ ਦੀ ਮਿਆਦ ਸਮਾਪਤ ਹੋ ਜਾਣ 'ਤੇ, ਤੁਸੀਂ ਇਸ ਨੂੰ ਦੁਬਾਰਾ ਕਿਰਿਆਸ਼ੀਲ ਨਹੀਂ ਕਰ ਸਕੋਗੇ ਜਾਂ ਵਰਤ ਨਹੀਂ ਸਕੋਗੇ। ਤੁਸੀਂ Skype ਕ੍ਰੈਡਿਟ ਖਰੀਦਦੇ ਸਮੇਂ ਉਚਿਤ ਖ਼ਾਨੇ ਵਿੱਚ ਸਹੀ ਲਗਾ ਕੇ ਆਟੋ-ਰੀਚਾਰਜ ਵਿਸ਼ੇਸ਼ਤਾ ਨੂੰ ਸਮਰੱਥ ਬਣਾ ਸਕਦੇ ਹੋ। ਸਮਰੱਥ ਹੋ ਜਾਣ 'ਤੇ, ਹਰ ਵਾਰ ਜਦੋਂ ਤੁਹਾਡਾ Skype ਬਕਾਇਆ Skype ਦੁਆਰਾ ਸਮੇਂ-ਸਮੇਂ 'ਤੇ ਸੈਟ ਕੀਤੀ ਜਾਣ ਵਾਲੀ ਸੀਮਾ ਤੋਂ ਘੱਟ ਹੋ ਜਾਂਦਾ ਹੈ, ਤੁਹਾਡੇ Skype ਕ੍ਰੈਡਿਟ ਵਿਚਲੇ ਬਕਾਏ ਨੂੰ ਉਸੇ ਰਕਮ ਨਾਲ ਅਤੇ ਤੁਹਾਡੇ ਦੁਆਰਾ ਚੁਣੇ ਗਏ ਭੁਗਤਾਨ ਦੇ ਤਰੀਕੇ ਨਾਲ ਰੀਚਾਰਜ ਕਰ ਦਿੱਤਾ ਜਾਵੇਗਾ। ਜੇ ਤੁਸੀਂ ਕ੍ਰੈਡਿਟ ਕਾਰਡ, PayPal ਜਾਂ Moneybookers (Skrill) ਦੇ ਇਲਾਵਾ ਭੁਗਤਾਨ ਦੇ ਕਿਸੇ ਹੋਰ ਤਰੀਕੇ ਨਾਲ ਸਬਸਕ੍ਰਿਪਸ਼ਨ ਖਰੀਦਿਆ ਹੈ ਅਤੇ ਤੁਸੀਂ ਆਟੋ-ਰੀਚਾਰਜ ਨੂੰ ਸਮਰੱਥ ਕੀਤਾ ਹੋਇਆ ਹੈ, ਤਾਂ ਤੁਹਾਡੇ Skype ਕ੍ਰੈਡਿਟ ਵਿਚਲੇ ਬਕਾਏ ਨੂੰ ਉਸੇ ਰਕਮ ਨਾਲ ਰੀਚਾਰਜ ਕਰ ਦਿੱਤਾ ਜਾਵੇਗਾ, ਜੋ ਤੁਹਾਡੇ ਅਗਲੇ ਆਵਰਤੀ ਸਬਸਕ੍ਰਿਪਸ਼ਨ ਨੂੰ ਖਰੀਦਣ ਲਈ ਜ਼ਰੂਰੀ ਹੋਵੇਗੀ। ਤੁਸੀਂ Skype ਵਿੱਚ ਆਪਣੇ ਖਾਤਾ ਪੋਰਟਲ ਵਿੱਚ ਆਪਣੀ ਸੈਟਿੰਗਾਂ ਤਕ ਪਹੁੰਚ ਕੇ ਅਤੇ ਉਹਨਾਂ ਨੂੰ ਬਦਲ ਕੇ ਸਵੈ-ਰੀਚਾਰਜ ਨੂੰ ਕਦੇ ਵੀ ਅਸਮਰਥ ਕਰ ਸਕਦੇ ਹੋ।
  • xi. ਅੰਤਰਰਾਸ਼ਟਰੀ ਸੁਨੇਹਾ ਫੀਸ। GroupMe ਇਸ ਸਮੇਂ ਬਣਾਏ ਗਏ ਹਰੇਕ ਸਮੂਹ ਲਈ ਯੂਐਸ-ਆਧਾਰਿਤ ਨੰਬਰਾਂ ਦੀ ਵਰਤੋਂ ਕਰਦਾ ਹੈ। GroupMe ਨੰਬਰ ਤੋਂ ਭੇਜੇ ਗਏ ਜਾਂ ਪ੍ਰਾਪਤ ਕੀਤੇ ਗਏ ਕਿਸੇ ਵੀ ਪਾਠ ਸੁਨੇਹੇ ਨੂੰ ਸੰਯੁਕਤ ਰਾਸ਼ਟਰ ਤੋਂ ਭੇਜੇ ਗਏ ਜਾਂ ਪ੍ਰਾਪਤ ਕੀਤੇ ਗਏ ਅੰਤਰਰਾਸ਼ਟਰੀ ਪਾਠ ਸੁਨੇਹੇ ਵਜੋਂ ਗਿਣਿਆ ਜਾਵੇਗਾ। ਸੰਬੰਧਿਤ ਅੰਤਰਰਾਸ਼ਟਰੀ ਦਰਾਂ ਲਈ ਕਿਰਪਾ ਕਰਕੇ ਆਪਣੇ ਪ੍ਰਦਾਤਾ ਨਾਲ ਜਾਂਚ ਕਰੋ।
  • xii. ਪੈਸਾ ਭੇਜੋ ਅਤੇ ਪ੍ਰਾਪਤ ਕਰੋ। ਪੈਸਾ ਭੇਜੋ ਅਤੇ ਪ੍ਰਾਪਤ ਕਰੋ ਵਿਸ਼ੇਸ਼ਤਾ ਦੀ ਵਰਤੋਂ ਕਰਕੇ (ਜੇ ਉਪਲਬਧ ਹੋਵੇ), ਤੁਸੀਂ ਸਵੀਕਾਰ ਕਰਦੇ ਹੋ ਕਿ Skype ਭੁਗਤਾਨ ਸੇਵਾਵਾਂ ਮੁਹੱਈਆ ਅਤੇ ਟ੍ਰਾਂਸਫਰ ਪੂਰੇ ਕਰਨ ਲਈ ਤੀਸਰੀਆਂ ਧਿਰਾਂ ਦੀ ਵਰਤੋਂ ਕਰਦਾ ਹੈ। Skype ਭੁਗਤਾਨ ਸੇਵਾਵਾਂ ਮੁਹੱਈਆ ਨਹੀਂ ਕਰਦਾ ਜਾਂ ਪੈਸੇ ਦਾ ਟ੍ਰਾਂਸਫਰ ਨਹੀਂ ਕਰਦਾ ਹੈ ਅਤੇ ਇਹ ਪੈਸੇ ਨਾਲ ਸੰਬੰਧਤ ਸੇਵਾਵਾਂ ਦੇ ਪੇਸ਼ੇ ਵਿੱਚ ਨਹੀਂ ਹੈ। Skype 'ਤੇ ਪੈਸੇ ਭੇਜਣਾ ਅਤੇ ਪ੍ਰਾਪਤ ਕਰਨਾ ਸਿਰਫ ਉਹਨਾਂ ਨੂੰ ਉਪਯੋਗਕਰਤਾਵਾਂ ਲਈ ਉਪਲਬਧ ਹੋਵੇਗਾ ਜੋ 18 ਸਾਲ ਅਤੇ ਵੱਧ ਉਮਰ ਦੇ ਹਨ (ਜਾਂ ਉਂਝ ਤੀਸਰੀ ਧਿਰ ਦੀਆਂ ਸ਼ਰਤਾਂ ਦੇ ਅਨੁਪਾਲਨ ਵਿੱਚ ਹਨ) ਅਤੇ ਜੋ ਰਜਿਸਟਰ ਕਰਦੇ ਹਨ ਅਤੇ ਜਿਨ੍ਹਾਂ ਨੂੰ ਤੀਸਰੀ ਧਿਰ ਪ੍ਰਦਾਤਾ ਦੇ ਕੋਲ ਇੱਕ ਖਾਤੇ ਲਈ ਤਸਦੀਕ ਕੀਤਾ ਜਾਂਦਾ ਹੈ। ਪੈਸੇ ਭੇਜੋ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ, ਤੁਹਾਨੂੰ ਤੀਸਰੀ ਧਿਰ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਸਾਈਨ-ਅਪ ਕਰਨ ਅਤੇ ਇਹ ਸੇਵਾ ਮੁਹੱਈਆ ਕਰਨ ਦੇ ਉਦੇਸ਼ਾਂ ਲਈ ਇਹਨਾਂ ਤੀਸਰੀਆਂ ਧਿਰਾਂ ਦੇ ਨਾਲ ਡੇਟਾ ਸਾਂਝਾ ਕਰਨ ਦੀ ਇਜਾਜ਼ਤ ਦੇਣ ਦੀ ਲੋੜ ਹੋ ਸਕਦੀ ਹੈ। ਜੇ Skype ਨੂੰ ਨੋਟਿਸ ਮਿਲਦਾ ਹੈ ਕਿ ਤੁਹਾਡੇ ਦੁਆਰਾ ਪੈਸਾ ਭੇਜੋ ਵਿਸ਼ੇਸ਼ਤਾ ਦੀ ਵਰਤੋਂ ਤੀਸਰੀ ਧਿਰ ਦੇ ਨਿਯਮਾਂ ਅਤੇ ਸ਼ਰਤਾਂ ਦਾ ਉਲੰਘਣ ਕਰਦੀ ਹੈ, ਤਾਂ Skype ਨੂੰ ਤੁਹਾਡੇ ਖਾਤੇ ਦੇ ਵਿਰੁੱਧ ਕਾਰਵਾਈ ਕਰਨੀ ਪੈ ਸਕਦੀ ਹੈ, ਜਿਵੇਂ ਕਿ ਤੁਹਾਡੇ ਖਾਤੇ ਨੂੰ ਰੱਦ ਜਾਂ ਨਿਲੰਬਿਤ ਕਰਨਾ। Skype, ਜਾਂ Microsoft, ਤੀਸਰੀਆਂ ਧਿਰਾਂ ਦੁਆਰਾ ਮੁਹੱਈਆ ਕੀਤੀਆਂ ਗਈਆਂ ਭੁਗਤਾਨ ਸੇਵਾਵਾਂ, ਜਾਂ ਤੀਸਰੀਆਂ ਧਿਰਾਂ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਕੀਤੀ ਗਈ ਕਿਸੇ ਵੀ ਕਾਰਵਾਈ ਲਈ ਜਵਾਬਦੇਹ ਨਹੀਂ ਹੋਣਗੇ। Skype ਕੋਈ ਗਾਰੰਟੀ, ਪ੍ਰਸਤੁਤੀਕਰਣ ਜਾਂ ਵਾਰੰਟੀ ਨਹੀਂ ਦਿੰਦਾ ਕਿ ਪੈਸਾ ਭੇਜੋ ਅਤੇ ਪ੍ਰਾਪਤ ਕਰੋ ਵਿਸ਼ੇਸ਼ਤਾ ਉਪਲਬਧ ਹੋਵੇਗੀ ਜਾਂ ਉਪਲਬਧ ਬਣੀ ਰਹੇਗੀ।
ਪੂਰਾ ਮਜ਼ਮੂਨ
Bing ਅਤੇ MSNBing ਅਤੇ MSN14f_BingandMSN
ਸਾਰ
 • f. Bing ਅਤੇ MSN।
  • i. Bing ਅਤੇ MSN ਸਮੱਗਰੀਆਂ। Microsoft ਬੋਟਾਂ, ਐਪਲੀਕੇਸ਼ਨਾਂ ਅਤੇ ਪ੍ਰੋਗਰਾਮਾਂ ਦੇ ਰਾਹੀਂ ਸਮੇਤ, Bing ਅਤੇ MSN 'ਤੇ ਉਪਲਬਧ ਲੇਖ, ਪਾਠ, ਫ਼ੋਟੋਆਂ, ਨਕਸ਼ੇ, ਵੀਡੀਓ, ਵੀਡੀਓ ਪਲੇਅਰ ਅਤੇ ਤੀਜੀ-ਧਿਰ ਦੀ ਸਮੱਗਰੀ ਸਿਰਫ਼ ਤੁਹਾਡੀ ਗੈਰ ਵਪਾਰਕ, ਨਿੱਜੀ ਵਰਤੋਂ ਲਈ ਹੀ ਹਨ। ਹੋਰ ਵਰਤੋਂ, ਜਿਸ ਵਿੱਚ ਇਸ ਸਮੱਗਰੀ ਨੂੰ ਡਾਊਨਲੋਡ, ਕਾਪੀ ਜਾਂ ਮੁੜ ਵਿਤਰਿਤ ਕਰਨਾ, ਜਾਂ ਆਪਣੇ ਖੁਦ ਦੇ ਉਤਪਾਦ ਬਣਾਉਣ ਲਈ ਇਹਨਾਂ ਸਮੱਗਰੀਆਂ ਜਾਂ ਉਤਪਾਦਾਂ ਦੀ ਵਰਤੋਂ ਕਰਨਾ ਸ਼ਾਮਲ ਹੈ, ਲਈ ਆਗਿਆ ਖ਼ਾਸ ਤੌਰ 'ਤੇ Microsoft ਜਾਂ ਹੱਕ ਦੇ ਧਾਰਕਾਂ ਦੁਆਰਾ ਅਧਿਕਾਰਤ ਕੀਤੀ ਸੀਮਾ ਤਕ, ਜਾਂ ਲਾਗੂ ਕਾਪੀਰਾਈਟ ਕਾਨੂੰਨ ਦੁਆਰਾ ਇਜਾਜ਼ਤ ਸੀਮਾ ਤਕ ਹੀ ਦਿੱਤੀ ਜਾਂਦੀ ਹੈ। Microsoft ਜਾਂ ਹੱਕਾਂ ਦੇ ਦੂਜੇ ਧਾਰਕ, ਸਮੱਗਰੀ ਦੇ ਉਹ ਸਾਰੇ ਹੱਕ ਰਾਖਵੇਂ ਰੱਖਦੇ ਹਨ ਜੋ Microsoft ਦੁਆਰਾ ਲਾਇਸੈਂਸ ਸ਼ਰਤਾਂ ਤਹਿਤ, ਭਾਵ ਅਰਥ, ਵਿਬੰਧਨ, ਜਾਂ ਕਿਸੇ ਹੋਰ ਤਰੀਕੇ ਦੁਆਰਾ, ਪ੍ਰਤੱਖ ਤੌਰ ਤੇ ਨਹੀਂ ਦਿੱਤੇ ਗਏ ਹਨ।
  • ii. Bing ਨਕਸ਼ੇ। ਤੁਸੀਂ ਸਾਡੀ ਵੱਖਰੀ ਲਿਖਤੀ ਮਨਜ਼ੂਰੀ ਦੇ ਬਿਨਾਂ ਅਮਰੀਕਾ, ਕੈਨੇਡਾ, ਮੈਕਸੀਕੋ, ਨਿਊਜ਼ੀਲੈਂਡ, ਆਸਟ੍ਰੇਲਿਆ ਜਾਂ ਜਪਾਨ ਦੇ ਪੰਛੀ ਦੀ ਅੱਖ ਤੋਂ ਚਿੱਤਰ ਦੀ ਵਰਤੋਂ ਸਰਕਾਰੀ ਕੰਮਾਂ ਲਈ ਨਹੀਂ ਕਰ ਸਕਦੇ।
  • iii. Bing ਸਥਾਨਾਂ ਅਤੇ Bing ਨਿਰਮਾਣ ਕੇਂਦਰ ਜਦੋਂ ਤੁਸੀਂ Bing ਸਥਾਨਾਂ ਜਾਂ Bing ਨਿਰਮਾਣ ਕੇਂਦਰ ਨੂੰ ਆਪਣਾ ਡੇਟਾ ਜਾਂ ਆਪਣੀ ਸਮੱਗਰੀ ਪ੍ਰਦਾਨ ਕਰਦੇ ਹੋ, ਤਾਂ ਤੁਸੀਂ Microsoft ਨੂੰ ਵਿਸ਼ਵ ਵਿਆਪੀ ਪੱਧਰ 'ਤੇ, ਰੌਇਲਟੀ-ਮੁਕਤ ਬੌਧਿਕ ਸੰਪਤੀ ਨੂੰ ਸੇਵਾ ਦੇ ਹਿੱਸੇ ਵਜੋਂ ਵਰਤਣ, ਪੁਨਰ-ਉਤਪਾਦਿਤ, ਸੁਰੱਖਿਅਤ, ਸੰਸ਼ੋਧਿਤ, ਏਕੀਕ੍ਰਿਤ, ਪ੍ਰਚਾਰਿਤ, ਟ੍ਰਾਂਸਮਿਟ, ਪ੍ਰਦਰਸ਼ਿਤ ਜਾਂ ਵਿਤਰਿਤ ਕਰਨ ਅਤੇ ਉਹਨਾਂ ਅਧਿਕਾਰਾਂ ਦਾ ਉਪ-ਲਾਇਸੈਂਸ ਤੀਜੀਆਂ ਧਿਰਾਂ ਨੂੰ ਦੇਣ ਦੀ ਆਗਿਆ ਦਿੰਦੇ ਹੋ।
ਪੂਰਾ ਮਜ਼ਮੂਨ
CortanaCortana14g_Cortana
ਸਾਰ
 • g. Cortana.
  • i. ਨਿੱਜੀ ਗੈਰ-ਪੇਸ਼ਾਵਰਾਨਾ ਵਰਤੋਂ। Cortana, Microsoft ਦੀ ਨਿੱਜੀ ਸਹਾਇਕ ਸੇਵਾ ਹੈ। Cortana ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਵਿਸ਼ੇਸ਼ਤਾਵਾਂ, ਸੇਵਾਵਾਂ, ਸਮੱਗਰੀ ਅਤੇ ਤੀਜੀ ਧੀਰ ਦੀਆਂ ਐਪਲੀਕੇਸ਼ਨ ਅਤੇ ਸੇਵਾਵਾਂ (ਸਮੂਹਿਕ ਤੌਰ 'ਤੇ, "Cortana ਸੇਵਾਵਾਂ") ਸਿਰਫ਼ ਤੁਹਾਡੀ ਨਿੱਜੀ ਅਤੇ ਗੈਰ-ਵਪਾਰਕ ਵਰਤੋਂ ਲਈ ਹਨ।
  • ii. ਕਾਰਜਾਤਮਕਤਾ ਅਤੇ ਸਮੱਗਰੀ। Cortana ਵਿਸ਼ੇਸ਼ਤਾਵਾਂ ਦੀ ਇੱਕ ਲੜੀ ਮੁਹੱਈਆ ਕਰਦਾ ਹੈ, ਜਿਸ ਵਿੱਚੋਂ ਕੁਝ ਵਿਅਕਤੀਗਤ ਬਣਾਈਆਂ ਜਾਂਦੀਆਂ ਹਨ। Cortana ਸੇਵਾਵਾਂ ਤੁਹਾਨੂੰ ਦੂਜੀਆਂ Microsoft ਸੇਵਾਵਾਂ ਜਾਂ ਤੀਜੀ ਧਿਰ ਦੀਆਂ ਐਪਾਂ ਅਤੇ ਸੇਵਾਵਾਂ ਦੁਆਰਾ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ, ਜਾਣਕਾਰੀ ਜਾਂ ਕਾਰਜਾਤਮਕਤਾ ਤਕ ਪਹੁੰਚਣ ਦੇ ਸਕਦੀਆਂ ਹਨ। ਭਾਗ 13 ਦੀਆਂ ਸੇਵਾ ਨਾਲ ਸੰਬੰਧਤ ਸ਼ਰਤਾਂ Cortana ਸੇਵਾਵਾਂ ਦੇ ਰਾਹੀਂ ਪਹੁੰਚ ਕੀਤੀਆਂ ਗਈਆਂ ਲਾਗੂ ਹੋਣ ਵਾਲੀਆਂ Microsoft ਸੇਵਾਵਾਂ ਦੀ ਤੁਹਾਡੀ ਵਰਤੋਂ 'ਤੇ ਵੀ ਲਾਗੂ ਹੁੰਦੀਆਂ ਹਨ। Cortana ਸਿਰਫ ਤੁਹਾਡੀ ਯੋਜਨਾਬੰਦੀ ਦੇ ਉਦੇਸ਼ਾਂ ਲਈ ਜਾਣਕਾਰੀ ਮੁਹੱਈਆ ਕਰਦਾ ਹੈ ਅਤੇ ਇਸ ਜਾਣਕਾਰੀ ਦੀ ਸਮਿਖਿਆ ਕਰਦੇ ਅਤੇ ਇਸ ਤੇ ਭਰੋਸਾ ਕਰਦੇ ਸਮੇਂ ਤੁਹਾਨੂੰ ਆਪਣੀ ਖੁਦ ਦੀ ਸੁਤੰਤਰ ਸਮਝ ਨੂੰ ਵਰਤਣਾ ਚਾਹੀਦਾ ਹੈ। Microsoft, Cortana ਦੁਆਰਾ ਮੁਹੱਈਆ ਕੀਤੇ ਗਏ ਵਿਅਕਤੀਗਤ ਬਣਾਏ ਅਨੁਭਵ ਦੀ ਭਰੋਸੇਯਗਤਾ, ਉਪਲਬਧਤਾ ਜਾਂ ਸਮਾਂ-ਅਨੁਕੂਲਤਾ ਬਾਰੇ ਕੋਈ ਗਰੰਟੀ ਨਹੀਂ ਦਿੰਦਾ। ਜੇ Cortana ਸੰਚਾਰ ਪ੍ਰਬੰਧਨ ਵਿਸ਼ੇਸ਼ਤਾ ਕਿਸੇ ਸੰਚਾਰ ਜਾਂ ਸੂਚਨਾ ਨੂੰ ਤੁਹਾਡੇ ਦੁਆਰਾ ਪ੍ਰਾਪਤ ਕਰਨ, ਦੇਖਣ ਜਾਂ ਭੇਜਣ ਵਿੱਚ ਦੇਰ ਕਰਦੀ ਹੈ ਜਾਂ ਰੋਕਦੀ ਹੈ, ਤਾਂ ਉਸਦੇ ਲਈ Microsoft ਜ਼ਿੰਮੇਵਾਰ ਨਹੀਂ ਹੈ।
  • iii. ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ। Cortana ਸੇਵਾਵਾਂ ਡਿਲੀਵਰ ਕਰਨ ਦੇ ਇੱਕ ਹਿੱਸੇ ਦੇ ਰੂਪ ਵਿੱਚ, ਤੁਹਾਡੀ ਬੇਨਤੀ ਨੂੰ ਪੂਰਾ ਕਰਨ ਲਈ, Cortana, ਜਾਣਕਾਰੀ, ਜਿਵੇਂ ਕਿ ਤੁਹਾਡਾ ਜ਼ਿਪ ਕੋਡ ਅਤੇ ਪੁੱਛ-ਗਿੱਛ ਅਤੇ ਤੀਸਰੀ ਧਿਰ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੁਆਰਾ ਦਿੱਤੇ ਗਏ ਜਵਾਬਾਂ ਨੂੰ ਤੀਸਰੀ ਧਿਰ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੇ ਨਾਲ ਸਾਂਝਾ ਕਰ ਸਕਦਾ ਹੈ। ਖਾਤਾ ਲਿੰਕ ਕਰਨ ਦੇ ਰਾਹੀਂ, Cortana, ਉਪਯੋਗਕਰਤਾਵਾਂ ਨੂੰ ਉਹਨਾਂ ਦੇ ਦੁਆਰਾ ਸਿੱਧਾ ਤੀਸਰੀ ਧਿਰ ਐਪਲੀਕੇਸ਼ਨ ਅਤੇ ਸੇਵਾਵਾਂ ਦੇ ਨਾਲ ਸਥਾਪਤ ਕੀਤੀਆਂ ਗਈਆਂ ਖਾਤਾ ਤਰਜ਼ੀਹਾਂ ਅਤੇ ਸੈਟਿੰਗਾਂ ਦੀ ਵਰਤੋਂ ਦੁਆਰਾ ਉਹਨਾਂ ਤੀਸਰੀ ਧਿਰ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੇ ਰਾਹੀਂ ਖਰੀਦਣ ਦੇ ਸਮਰੱਥ ਬਣਾ ਸਕਦਾ ਹੈ। ਉਪਯੋਗਕਰਤਾ ਕਿਸੇ ਵੀ ਸਮੇਂ ਲਿੰਕ ਕਰਨ ਨੂੰ ਡਿਸਕਨੈਕਟ ਕਰ ਸਕਦੇ ਹਨ। ਤੁਹਾਡੇ ਦੁਆਰਾ ਤੀਸਰੀ-ਧਿਰ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੀ ਵਰਤੋਂ ਇਹਨਾਂ ਸ਼ਰਤਾਂ ਦੇ ਅਨੁਭਾਗ 5 ਦੇ ਅਧੀਨ ਆਉਂਦੀਆਂ ਹਨ। ਤੀਜੀ-ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਦੇ ਪ੍ਰਕਾਸ਼ਕ ਆਪਣੀਆਂ ਤੀਜੀ ਧਿਰ ਐਪਾਂ ਅਤੇ ਸੇਵਾਵਾਂ ਦੀ ਕਾਰਜਾਤਮਕਤਾ ਜਾਂ ਵਿਸ਼ੇਸ਼ਤਾਵਾਂ ਜਾਂ Cortana ਸੇਵਾਵਾਂ ਦੇ ਨਾਲ ਇਹਨਾਂ ਦੇ ਏਕੀਕਰਣ ਨੂੰ ਬਦਲ ਸਕਦੇ ਹਨ ਬੰਦ ਕਰ ਸਕਦੇ ਹਨ। Microsoft ਨਿਰਮਾਤਾ ਦੁਆਰਾ ਮੁਹੱਈਆ ਕੀਤੇ ਗਏ ਸੌਫ਼ਟਵੇਅਰ ਜਾਂ ਫਰਮਵੇਅਰ ਲਈ ਜੁੰਮੇਵਾਰ ਜਾਂ ਜਵਾਬਦੇਹ ਨਹੀਂ ਹੈ।
  • iv. Cortana-ਸਮਰੱਥ ਡਿਵਾਈਸ। Cortana-ਸਮਰੱਥ ਡਿਵਾਈਸ ਅਜਿਹੇ ਉਤਪਾਦ ਅਤੇ ਡਿਵਾਈਸ ਹਨ ਜਿਨ੍ਹਾਂ ਨੂੰ Cortana ਸੇਵਾਵਾਂ, ਜਾਂ Cortana ਸੇਵਾਵਾਂ ਦੇ ਅਨੁਕੂਲ ਉਤਪਾਦਾਂ ਜਾਂ ਡਿਵਾਈਸਾਂ ਤੱਕ ਪਹੁੰਚਣ ਦੇ ਸਮਰੱਥ ਕੀਤਾ ਗਿਆ ਹੈ। Cortana-ਸਮਰੱਥ ਡਿਵਾਈਸ ਵਿੱਚ ਤੀਜੀ ਧਿਰ ਦੇ ਉਹ ਡਿਵਾਈਸ ਜਾਂ ਉਤਪਾਦ ਸ਼ਾਮਲ ਹਨ ਜੋ Microsoft ਦੀ ਮਲਕੀਅਤ ਨਹੀਂ ਹਨ, ਜਿਨ੍ਹਾਂ ਨੂੰ Microsoft ਬਣਾਉਂਦਾ ਜਾਂ ਵਿਕਸਿਤ ਨਹੀਂ ਕਰਦਾ ਹੈ। Microsoft ਤੀਸਰੀ-ਧਿਰ ਦੇ ਡਿਵਾਈਸਾਂ ਜਾਂ ਉਤਪਾਦਾਂ ਲਈ ਜ਼ਿੰਮੇਦਾਰ ਜਾਂ ਜਵਾਬਦੇਹ ਨਹੀਂ ਹੈ।
  • v. ਸੌਫਟਵੇਅਰ ਅਪਡੇਟ। Cortana ਸੇਵਾਵਾਂ ਨਾਲ ਕਨੈਕਟ ਹੋ ਸਕਣ ਵਾਲੇ ਕਿਸੇ ਵੀ ਡਿਵਾਈਸ ਲਈ, ਅਸੀਂ ਸਵੈਚਾਲਿਤ ਰੂਪ ਵਿੱਚ ਤੁਹਾਡੇ Cortana ਸੇਵਾਵਾਂ ਸੌਫਟਵੇਅਰ ਦੇ ਸੰਸਕਰਣ ਦੀ ਜਾਂਚ ਕਰ ਸਕਦੇ ਹਾਂ ਅਤੇ ਸੌਫਟਵੇਅਰ ਅਪਡੇਟ ਜਾਂ ਕਾਨਫਿਗਰੇਸ਼ਨ ਤਬਦੀਲੀਆਂ ਨੂੰ ਡਾਊਨਲੋਡ ਕਰ ਸਕਦੇ ਹਾਂ, ਜਾਂ Cortana ਸਮਰੱਥ ਡਿਵਾਈਸਾਂ ਦੇ ਕਿਸੇ ਨਿਰਮਾਤਾ ਤੋਂ Cortana ਸੇਵਾਵਾਂ ਸੌਫਟਵੇਅਰ ਨੂੰ ਨਵੀਨਤਮ ਬਣਾਏ ਰੱਖਣ ਦੀ ਮੰਗ ਕਰ ਸਕਦੇ ਹਾਂ।
ਪੂਰਾ ਮਜ਼ਮੂਨ
Outlook.comOutlook.com14h_Outlook_com
ਸਾਰ
 • h. Outlook.com. Outlook.com (ਜਾਂ @msn, @hotmail, ਜਾਂ @live) ਈਮੇਲ ਪਤਾ, ਜਿਸਨੂੰ ਤੁਸੀਂ Microsoft ਖਾਤਾ ਬਣਾਉਣ ਲਈ ਵਰਤਦੇ ਹੋ, ਉਦੋਂ ਤਕ ਤੁਹਾਡੇ ਲਈ ਵਿਲੱਖਣ ਹੋਵੇਗਾ ਜਦ ਤਕ ਤੁਹਾਡਾ Outlook.com ਇਨਬਾਕਸ ਜਾਂ Microsoft ਖਾਤਾ ਸਕ੍ਰਿਆ ਰਹਿੰਦਾ ਹੈ। ਉਸ ਸਥਿਤੀ ਵਿੱਚ ਜਦੋਂ ਤੁਹਾਡਾ Outlook.com ਇਨਬਾਕਸ ਜਾਂ Microsoft ਖਾਤਾ ਤੁਹਾਡੇ ਦੁਆਰਾ ਜਾਂ ਇਹਨਾਂ ਸ਼ਰਤਾਂ ਤਹਿਤ Microsoft ਦੁਆਰਾ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਈਮੇਲ ਪਤਾ ਜਾਂ ਉਪਯੋਗਕਰਤਾ ਨਾਮ ਨੂੰ ਸਾਡੇ ਸਿਸਟਮ ਵਿੱਚ ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਕਿਸੇ ਹੋਰ ਉਪਯੋਗਕਰਤਾ ਨੂੰ ਦਿੱਤਾ ਜਾ ਸਕਦਾ ਹੈ।
ਪੂਰਾ ਮਜ਼ਮੂਨ
Office ਸੇਵਾਵਾਂOffice ਸੇਵਾਵਾਂ14i_officeBasedServices
ਸਾਰ
 • i. Office ਸੇਵਾਵਾਂ। Office 365 Home, Office 365 Personal, Office 365 University, Office Online, Sway, OneNote.com ਅਤੇ ਕੋਈ ਵੀ ਹੋਰ Office 365 ਸਬਸਕ੍ਰਿਪਸ਼ਨ ਜਾਂ Office ਬ੍ਰਾਂਡ ਵਾਲੀਆਂ ਸੇਵਾਵਾਂ ਤੁਹਾਡੀ ਨਿੱਜੀ, ਗੈਰ-ਵਪਾਰਕ ਵਰਤੋਂ ਲਈ ਹਨ, ਜਦ ਤਕ ਕਿ ਤੁਹਾਡੇ ਕੋਲ Microsoft ਦੇ ਨਾਲ ਇੱਕ ਵੱਖਰੇ ਇਕਰਾਰਨਾਮੇ ਤਹਿਤ ਵਪਾਰਕ ਵਰਤੋਂ ਦੇ ਹੱਕ ਨਹੀਂ ਹਨ।
ਪੂਰਾ ਮਜ਼ਮੂਨ
Microsoft ਸਿਹਤ ਸੇਵਾਵਾਂMicrosoft ਸਿਹਤ ਸੇਵਾਵਾਂ14j_MicrosoftHealthServices
ਸਾਰ
 • j. Microsoft ਸਿਹਤ ਸੇਵਾਵਾਂ।
  • i. HealthVault. HealthVault ਤੁਹਾਡੇ ਦੁਆਰਾ ਤੁਹਾਡੀ ਆਪਣੀ ਨਿੱਜੀ ਸਿਹਤ ਸੰਬੰਧੀ ਜਾਣਕਾਰੀ ਨੂੰ ਅਤੇ ਦੂਜੇ ਲੋਕਾਂ (ਜਿਵੇਂ ਕਿ ਤੁਹਾਡਾ ਪਰਿਵਾਰ) ਦੀ ਸਹਿਮਤੀ ਨਾਲ ਉਹਨਾਂ ਦੀ ਜਾਣਕਾਰੀ ਨੂੰ ਭੰਡਾਰਿਤ ਕਰਨ ਦੇ ਮਕਸਦ ਨਾਲ ਹੈ। HealthVault ਖਾਤੇ ਸਿਹਤ-ਸੰਭਾਲ ਪ੍ਰਦਾਤਾਵਾਂ ਦੁਆਰਾ ਜਾਂ ਕਿਸੇ ਵੀ ਹੋਰ ਪੇਸ਼ਾਵਰ ਜਾਂ ਗੈਰ ਵਿਅਕਤੀਗਤ ਉਦੇਸ਼ਾਂ ਨਾਲ ਵਰਤੇ ਜਾਣ ਵਾਸਤੇ ਨਹੀਂ ਹਨ। ਹੋ ਸਕਦਾ ਹੈ ਕਿ ਤੁਹਾਡੇ ਖਾਤੇ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਸਟੀਕ ਜਾਂ ਤਾਜ਼ਾ ਨਾ ਹੋਵੇ ਅਤੇ ਉਸਨੂੰ ਕਿਸੇ ਵੀ ਸਿਹਤ ਸੇਵਾ ਸੰਭਾਲ ਪ੍ਰਦਾਤਾ ਦੁਆਰਾ ਸਿਰਫ ਜਾਣਕਾਰੀ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। HealthVault ਸੇਵਾ ਵਿੱਚ ਸਿਹਤ ਸੇਵਾ ਪ੍ਰਦਾਤਾਵਾਂ ਜਾਂ ਦੂਜੇ ਡਾਕਟਰੀ ਜਾਂ ਕੇਸ ਪ੍ਰਬੰਧਨ ਉਦੇਸ਼ਾਂ ਲਈ ਰਿਕਾਰਡ ਨਹੀਂ ਰੱਖੇ ਜਾਂਦੇ। ਉਦਾਹਰਨ ਲਈ, HealthVault ਰਿਕਾਰਡ ਅਮਰੀਕੀ ਕਾਇਦਿਆਂ ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ ਨਿਯਤ ਰਿਕਾਰਡ ਸੈਟ ਨਹੀਂ ਹਨ। ਜੇ ਕੋਈ ਸਿਹਤ ਸੇਵਾ ਪ੍ਰਦਾਤਾ HealthVault ਵਿਚਲੇ ਰਿਕਾਰਡਾਂ ਤੋਂ ਉਪਲਬਧ ਕਰਾਏ ਗਏ ਕਿਸੇ ਵੀ ਡੇਟਾ ਨੂੰ ਆਪਣੇ ਰਿਕਾਰਡ ਵਿੱਚ ਸ਼ਾਮਲ ਕਰਨ ਦਾ ਫੈਸਲਾ ਲੈਂਦਾ ਹੈ, ਤਾਂ ਉਸਨੂੰ ਉਸਦੀ ਇੱਕ ਕਾਪੀ ਆਪਣੇ ਖੁਦ ਦੇ ਸਿਸਟਮ ਵਿੱਚ ਰੱਖਣੀ ਚਾਹੀਦੀ ਹੈ। ਜੇ ਤੁਹਾਡੇ ਖਾਤੇ ਵਿੱਚ ਕਿਸੇ ਰਿਕਾਰਡ ਦਾ ਕੋਈ ਸਹਿ-ਰਖਵਾਲਾ ਹੈ (ਕਿਉਂਕਿ ਤੁਹਾਡੇ ਵਿੱਚੋਂ ਇੱਕ ਨੇ ਦੂਜੇ ਨੂੰ ਸੱਦਾ ਦਿੱਤਾ ਸੀ), ਤਾਂ ਤੁਸੀਂ ਸਵੀਕਾਰ ਕਰਦੇ ਹੋ ਕਿ ਉਸ ਸਹਿ-ਰਖਵਾਲੇ ਕੋਲ ਉਸ ਰਿਕਾਰਡ ਤੇ ਪੂਰਾ ਨਿਯੰਤ੍ਰਣ ਹੈ ਅਤੇ ਉਹ ਉਸ ਰਿਕਾਰਡ ਤਕ ਤੁਹਾਡੀ ਪਹੁੰਚ ਰੱਦ ਕਰ ਸਕਦਾ ਹੈ, ਉਸ ਰਿਕਾਰਡ ਤਕ ਦੂਜੇ ਲੋਕਾਂ ਦੀ ਪਹੁੰਚ ਦਾ ਪ੍ਰਬੰਧਨ ਕਰ ਸਕਦਾ ਹੈ, ਅਤੇ ਉਹ ਰਿਕਾਰਡ ਕਿਵੇਂ ਅਤੇ ਕਦੋਂ ਵਰਤਿਆ ਜਾਂਦਾ ਹੈ, ਸਮੇਤ ਰਿਕਾਰਡ ਦਾ ਡੇਟਾ ਦੇਖ ਸਕਦਾ ਹੈ। Microsoft ਗੈਰ-Microsoft ਪਰਿਚੈ (ਜਿਵੇਂ ਕਿ Facebook ਅਤੇ OpenID) ਦਾ ਸਮਰਥਨ ਨਹੀਂ ਕਰਦਾ ਹੈ, ਇਸ ਲਈ HealthVault ਗਾਹਕ ਸੇਵਾ ਉਹਨਾਂ ਲਈ ਸਾਈਨ-ਇਨ ਸਬੰਧੀ ਮੁੱਦਿਆਂ ਵਿੱਚ ਮਦਦ ਨਹੀਂ ਕਰ ਸਕੇਗਾ। ਜੇ ਤੁਸੀਂ ਆਪਣਾ ਸਾਈਨ-ਇਨ ਪਰਿਚੈ ਗੁਆ ਦਿੰਦੇ ਹੋ, ਜਾਂ ਜਿਸ ਖਾਤੇ ਤੋਂ ਤੁਹਾਨੂੰ ਤੁਹਾਡਾ ਪਰਿਚੈ ਮਿਲਿਆ ਸੀ ਉਹ ਬੰਦ ਹੋ ਜਾਂਦਾ ਹੈ, ਤਾਂ ਤੁਸੀਂ ਸਟੋਰ ਕੀਤਾ ਡਾਟਾ ਦੁਬਾਰਾ ਹਾਸਲ ਨਹੀਂ ਕਰ ਸਕੋਗੇ। ਲਗਾਤਾਰ ਪਹੁੰਚ ਨੂੰ ਬਣਾਏ ਰੱਖਣ ਵਿੱਚ ਮਦਦ ਲਈ, ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣੇ HealthVault ਖਾਤੇ ਦੇ ਨਾਲ ਇੱਕ ਤੋਂ ਵੱਧ ਪਰਿਚੈ ਦੀ ਵਰਤੋਂ ਕਰੋ। Microsoft ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਗੈਰ-Microsoft ਪਰਿਚੈ ਨੂੰ ਨਿਯੰਤ੍ਰਿਤ ਨਹੀਂ ਕਰਦਾ ਹੈ, ਅਤੇ ਉਹਨਾਂ ਦੇ ਸੰਚਾਲਨ, ਸਮਰਥਨ, ਜਾਂ ਸੁਰੱਖਿਆ ਲਈ ਜ਼ਿੰਮੇਵਾਰ ਨਹੀਂ ਹੈ।
  • ii. Microsoft ਬੈਂਡ। Microsoft ਬੈਂਡ ਡਿਵਾਈਸ ਅਤੇ ਐਪਲੀਕੇਸ਼ਨ ਮੈਡੀਕਲ ਡਿਵਾਈਸਾਂ ਨਹੀਂ ਹਨ ਅਤੇ ਸਿਰਫ ਫਿਟਨੈਸ ਅਤੇ ਤੰਦਰੁਸਤੀ ਦੇ ਉਦੇਸ਼ਾਂ ਲਈ ਹਨ। ਇਹਨਾਂ ਨੂੰ ਬਿਮਾਰੀ ਜਾਂ ਹੋਰ ਸਮੱਸਿਆਵਾਂ ਦੇ ਨਿਦਾਨ ਜਾਂ ਬਿਮਾਰੀ ਜਾਂ ਹੋਰ ਸਮੱਸਿਆਵਾਂ ਦੇ ਇਲਾਜ, ਗੰਭੀਰਤਾ ਨੂੰ ਘੱਟ ਕਰਨ, ਉਪਚਾਰ ਜਾਂ ਰੋਕਥਾਮ ਲਈ ਵਰਤਣ ਵਾਸਤੇ ਤਿਆਰ ਜਾਂ ਨਿਯਤ ਨਹੀਂ ਕੀਤਾ ਗਿਆ ਹੈ। Microsoft ਤੁਹਾਡੇ ਦੁਆਰਾ Microsoft ਬ੍ਰਾਂਡ ਵੱਲੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਲਏ ਗਏ ਕਿਸੇ ਫੈਸਲੇ ਲਈ ਜ਼ਿੰਮੇਵਾਰ ਨਹੀਂ ਹੈ।
ਪੂਰਾ ਮਜ਼ਮੂਨ
ਡਿਜੀਟਲ ਸਮਾਨਡਿਜੀਟਲ ਸਮਾਨ14k_DigitalGoods
ਸਾਰ
 • k. ਡਿਜੀਟਲ ਸਮਾਨ। Microsoft Groove, Microsoft ਮੂਵੀਆਂ ਅਤੇ TV, ਸਟੋਰ ਅਤੇ ਹੋਰ ਕੋਈ ਸੰਬੰਧਿਤ ਅਤੇ ਆਗਾਮੀ ਸੇਵਾਵਾਂ ਦੇ ਰਾਹੀਂ, Microsoft ਤੁਹਾਨੂੰ ਸੰਗੀਤ, ਤਸਵੀਰਾਂ, ਵੀਡੀਓ, ਪਾਠ, ਪੁਸਤਕਾਂ, ਗੇਮਾਂ ਜਾਂ ਹੋਰ ਸਮੱਗਰੀ ("ਡਿਜੀਟਲ ਸਮਾਨ") ਜੋ ਕਿ ਤੁਸੀਂ ਡਿਜੀਟਲ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ, ਨੂੰ ਪ੍ਰਾਪਤ ਕਰਨ, ਸੁਣਨ, ਦੇਖਣ, ਖੇਡਣ ਜਾਂ ਪੜ੍ਹਣ ਦੇ ਸਮੱਰਥ ਬਣਾ ਸਕਦਾ ਹੈ। ਡਿਜੀਟਲ ਸਮਾਨ ਸਿਰਫ ਤੁਹਾਡੀ ਨਿੱਜੀ, ਗੈਰ-ਵਪਾਰਿਕ ਮਨੋਰੰਜਨ ਵਰਤੋਂ ਲਈ ਹਨ। ਤੁਸੀਂ ਡਿਜੀਟਲ ਸਮਾਨ ਦੀ ਕਿਸੇ ਵੀ ਕਾਪੀ ਨੂੰ ਪੁਨਰ-ਵਿਤਰਿਤ, ਪ੍ਰਸਾਰਿਤ, ਜਨਤਕ ਤੌਰ 'ਤੇ ਪ੍ਰਦਰਸ਼ਿਤ ਜਾਂ ਜਨਤਕ ਤੌਰ 'ਤੇ ਦਿਖਾਉਣ ਜਾਂ ਸਥਾਨਾਂਤਰਿਤ ਨਹੀਂ ਕਰਨ ਲਈ ਸਹਿਮਤ ਹੁੰਦੇ ਹੋ। ਡਿਜੀਟਲ ਸਮਾਨ ਦਾ ਮਾਲਕ Microsoft ਜਾਂ ਤੀਜੀਆਂ ਧਿਰਾਂ ਹੋ ਸਕਦੀਆਂ ਹਨ। ਸਭ ਸਥਿਤੀਆਂ ਵਿੱਚ, ਤੁਸੀਂ ਇਸ ਗੱਲ ਨੂੰ ਸਮਝਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਡਿਜੀਟਲ ਸਮਾਨ ਦੇ ਸੰਬੰਧ ਵਿੱਚ ਤੁਹਾਡੇ ਅਧਿਕਾਰ ਇਹਨਾਂ ਨਿਯਮਾਂ, ਕਾਪੀਰਾਈਟ ਕਾਨੂੰਨ ਅਤੇ https://go.microsoft.com/fwlink/p/?LinkId=723143 'ਤੇ ਦਿੱਤੇ ਗਏ ਵਰਤੋਂ ਦੇ ਨਿਯਮਾਂ ਦੁਆਰਾ ਸੀਮਿਤ ਕੀਤੇ ਗਏ ਹਨ। ਤੁਸੀਂ ਇਸ ਗੱਲ ਲਈ ਸਹਿਮਤ ਹੁੰਦੇ ਹੋ ਕਿ ਤੁਸੀਂ ਕਿਸੇ ਵੀ ਸੇਵਾ ਰਾਹੀਂ ਪ੍ਰਾਪਤ ਕੀਤੇ ਗਏ ਡਿਜੀਟਲ ਸਮਾਨ ਨੂੰ ਕਿਸੇ ਵੀ ਕਾਰਨ ਕਰਕੇ ਸੰਸ਼ੋਧਿਤ ਕਰਨ ਦਾ ਯਤਨ ਨਹੀਂ ਕਰੋਗੇ, ਇਸ ਵਿੱਚ ਡਿਜੀਟਲ ਸਮਾਨ ਦਾ ਰੂਪ ਬਦਲਣ ਜਾਂ ਮਲਕੀਅਤ ਜਾਂ ਸਰੋਤ ਪਰਿਵਰਤਿਤ ਕਰਨ ਦਾ ਉਦੇਸ਼ ਵੀ ਸ਼ਾਮਲ ਕੀਤਾ ਜਾਂਦਾ ਹੈ। Microsoft ਜਾਂ ਡਿਜੀਟਲ ਸਮਾਨ ਦੇ ਮਾਲਕ, ਸਮੇਂ-ਸਮੇਂ 'ਤੇ, ਬਿਨਾ ਕਿਸੇ ਨੋਟਿਸ ਤੋਂ ਸੇਵਾਵਾਂ ਤੋਂ ਡਿਜੀਟਲ ਸਮਾਨ ਨੂੰ ਹਟਾ ਸਕਦੇ ਹਨ।
ਪੂਰਾ ਮਜ਼ਮੂਨ
OneDriveOneDrive14l_OneDrive
ਸਾਰ
 • l. OneDrive.
  • i. ਸਟੋਰੇਜ ਨਿਰਧਾਰਨ। ਜੇਕਰ ਤੁਹਾਡੇ OneDrive ਖਾਤੇ ਵਿੱਚ OneDrive ਲਈ ਤੁਹਾਡੀ ਮੁਫ਼ਤ ਜਾਂ ਭੁਗਤਾਨ ਯੋਗ ਗਾਹਕੀ ਸੇਵਾ ਦੀਆਂ ਸ਼ਰਤਾਂ ਦੇ ਤਹਿਤ ਪ੍ਰਦਾਨ ਕੀਤੀ ਗਈ ਸਮੱਗਰੀ ਤੋਂ ਵੱਧ ਸਮੱਗਰੀ ਸਟੋਰ ਕੀਤੀ ਗਈ ਹੈ ਅਤੇ ਤੁਸੀਂ Microsoft ਦੁਆਰਾ ਵਾਧੂ ਸਮੱਗਰੀ ਨੂੰ ਹਟਾ ਕੇ ਜਾਂ ਵੱਧ ਸਟੋਰੇਜ ਵਾਲੇ ਨਵੇਂ ਗਾਹਕੀ ਪਲਾਨ ਦੀ ਚੋਣ ਕਰਕੇ ਆਪਣਾ ਖਾਤਾ ਠੀਕ ਕਰਨ ਲਈ ਭੇਜੇ ਗਏ ਨੋਟਿਸ ਦਾ ਜਵਾਬ ਨਹੀਂ ਦਿੰਦੇ ਹੋ, ਤਾਂ ਅਸੀਂ ਤੁਹਾਡਾ ਖਾਤਾ ਬੰਦ ਕਰਨ ਅਤੇ ਮਿਟਾਉਣ ਜਾਂ OneDrive 'ਤੇ ਤੁਹਾਡੀ ਵਾਧੂ ਸਮੱਗਰੀ ਨੂੰ ਅਯੋਗ ਬਣਾਉਣ ਦਾ ਹੱਕ ਰਾਖਵਾਂ ਰੱਖਦੇ ਹਾਂ।
  • ii. ਸੇਵਾ ਕਾਰਗੁਜ਼ਾਰੀ। ਤੁਹਾਡੇ ਉਪਕਰਣ, ਇੰਟਰਨੈਟ ਕਨੈਕਸ਼ਨ ਅਤੇ Microsoft ਦੁਆਰਾ ਇਸਦੀ ਸੇਵਾ ਦੀ ਕਾਰਗੁਜ਼ਾਰੀ ਅਤੇ ਪੂਰਨਤਾ ਦੀ ਦੇਖਰੇਖ ਲਈ ਕੀਤੇ ਗਏ ਯਤਨਾਂ ਆਦਿ ਤੱਥਾਂ ਦੇ ਆਧਾਰ 'ਤੇ, ਤੁਹਾਨੂੰ ਕਦੇ-ਕਦਾਈਂ OneDrive 'ਤੇ ਸਮੱਗਰੀ ਅਪਲੋਡ ਜਾਂ ਸਿੰਕ ਕਰਨ ਵਿੱਚ ਦੇਰੀ ਹੋ ਸਕਦੀ ਹੈ।
ਪੂਰਾ ਮਜ਼ਮੂਨ
Microsoft ਰਿਵਾਰਡMicrosoft ਰਿਵਾਰਡ14m_MicrosoftRewards
ਸਾਰ
 • m. Microsoft Rewards.
  • i. ਪ੍ਰੋਗਰਾਮ। Microsoft ਰਿਵਾਰਡ ("ਪ੍ਰੋਗਰਾਮ") ਤੁਹਾਨੂੰ ਗਤੀਵਿਧੀਆਂ ਲਈ ਰੀਡੀਮ ਕੀਤੇ ਜਾ ਸਕਣ ਵਾਲੇ ਅੰਕ ਕਮਾਉਣ ਦੇ ਸਮਰੱਥ ਬਣਾਉਂਦਾ ਹੈ, ਜਿਵੇਂ ਕਿ ਯੋਗ ਖੋਜਾਂ, ਅਧਿਗ੍ਰਹਿਣ, Microsoft Edge ਦੇ ਨਾਲ ਬ੍ਰਾਉਜ਼ ਕਰਦੇ ਹੋਏ ਸਰਗਰਮ ਤੌਰ 'ਤੇ ਬਿਤਾਇਆ ਗਿਆ ਸਮਾਂ, ਅਤੇ Microsoft ਤੋਂ ਹੋਰ ਪੇਸ਼ਕਸ਼ਾਂ। ਵੱਖ-ਵੱਖ ਬਜ਼ਾਰਾਂ ਵਿੱਚ ਪੇਸ਼ਕਸ਼ਾਂ ਵਿੱਚ ਅੰਤਰ ਹੋ ਸਕਦਾ ਹੈ। ਖੋਜ ਉਹ ਕਿਰਿਆ ਹੁੰਦੀ ਹੈ ਜਿਸ ਵਿੱਚ ਕੋਈ ਵਿਅਕਤੀਗਤ ਉਪਯੋਗਕਰਤਾ ਆਪਣੇ ਖੁਦ ਦੇ ਰਿਸਰਚ ਉਦੇਸ਼ਾਂ ਲਈ Bing ਖੋਜ ਨਤੀਜੇ ਪ੍ਰਾਪਤ ਕਰਨ ਦੇ ਨੇਕਨੀਤੀ ਵਾਲੇ ਉਦੇਸ਼ ਵਾਸਤੇ ਹੱਥੀ ਪਾਠ ਦਾਖਲ ਕਰਦਾ ਹੈ ਅਤੇ ਇਸ ਵਿੱਚ ਕਿਸੇ ਬੋਟ, ਮੈਕਰੋ, ਜਾਂ ਕਿਸੇ ਵੀ ਕਿਸਮ ਦੇ ਦੂਜੇ ਸਵੈਚਲ ਜਾਂ ਧੋਖਾਧੜੀ ਵਾਲੇ ਤਰੀਕੇ ਨਾਲ ਦਾਖਲ ਕੀਤੀ ਕੋਈ ਪੁੱਛ-ਗਿਛ ਸ਼ਾਮਲ ਨਹੀਂ ਹੁੰਦੀ ਹੈ ("ਖੋਜ")। ਅਧਿਗ੍ਰਹਿਣ ਉਹ ਪ੍ਰਕਿਰਿਆ ਹੈ ਜਿਸ ਵਿੱਚ Microsoft ਤੋਂ ਵਸਤਾਂ ਨੂੰ ਖਰੀਦਿਆ ਜਾਂ ਡਿਜੀਟਲ ਸਮੱਗਰੀ ਲਈ ਲਾਇਸੈਂਸ ਨੂੰ ਡਾਊਨਲੋਡ ਅਤੇ ਹਾਸਲ ਕੀਤਾ ਜਾਂਦਾ ਹੈ, ਭਾਵੇਂ ਇਹ ਮੁਫ਼ਤ ਹੋਵੇ ਜਾਂ ਭੁਗਤਾਨ ਦੇ ਨਾਲ ਹੋਵੇ ("ਅਧਿਗ੍ਰਹਿਣ")। Microsoft ਤੋਂ ਹਰੇਕ ਖਰੀਦਦਾਰੀ ਲਈ ਰਿਵਾਰਡ ਅੰਕ ਪੇਸ਼ ਨਹੀਂ ਕੀਤੇ ਜਾਂਦੇ ਹਨ। Microsoft Edge ਨਾਲ ਸਰਗਰਮ ਤੌਰ 'ਤੇ ਬ੍ਰਾਉਜ਼ ਕਰਨ ਦਾ ਮਤਲਬ ਹੈ ਬ੍ਰਾਉਜ਼ਰ ਦਾ ਤੁਹਾਡੇ ਡਿਵਾਈਸ ਦੀ ਸਕ੍ਰੀਨ 'ਤੇ ਦਿਖਾਈ ਦੇਣਾ (ਉਦਾਹਰਨ ਲਈ, ਖੁੱਲ੍ਹਾ ਅਤੇ ਵਰਤਿਆ ਜਾ ਰਿਹਾ ਹੋਵੇ ਜਦੋਂ Microsoft Edge ਦਾ ਆਇਕੋਨ ਕਾਰਜ ਪੱਟੀ ਵਿੱਚ ਹਾਈਲਾਈਟ ਕੀਤਾ ਹੁੰਦਾ ਹੈ, ਜੋ ਦਰਸਾਉਂਦਾ ਹੈ ਕਿ ਵਰਤਮਾਨ ਵਿੱਚ ਇਹ ਐਪ ਵਰਤੋਂ ਵਿੱਚ ਹੈ), ਅਤੇ ਵੈੱਬਸਾਈਟਾਂ ਦੇਖਣਾ, ਬ੍ਰਾਉਜ਼ਰ ਵਿੱਚ ਵੀਡੀਓ ਦੇਖਣੇ, ਈਮੇਲ ਦੇਖਣੀ, ਜਾਂ ਹੋਰ ਵਰਤੋਂ ਜਿਸਦੇ ਲਈ ਬ੍ਰਾਉਜ਼ਰ ਵਰਤੇ ਜਾਂਦੇ ਹਨ। Microsoft Edge ਨੂੰ ਵਰਤਣ ਲਈ ਅੰਕ ਕਮਾਉਣ ਵਾਸਤੇ, ਇਹ ਜ਼ਰੂਰੀ ਹੈ ਕਿ Bing ਨੂੰ ਬ੍ਰਾਉਜ਼ਰ ਦਾ ਡਿਫੌਲਟ ਖੋਜ ਇੰਜਣ ਸੈੱਟ ਕੀਤਾ ਗਿਆ ਹੋਵੇ ਅਤੇ ਤੁਹਾਡੀਆਂ Windows ਸੈਟਿੰਗਾਂ ਵਿੱਚ ਟੈਲੀਮਿਟਰੀ ਨੂੰ ਸਮਰੱਥ ਬਣਾਇਆ ਗਿਆ ਹੋਵੇ। Microsoft ਸਮੇਂ-ਸਮੇਂ 'ਤੇ ਅੰਕ ਕਮਾਉਣ ਦੇ ਵਾਧੂ ਮੌਕੇ ਪੇਸ਼ ਕਰ ਸਕਦਾ ਹੈ, ਅਤੇ ਅੰਕ ਕਮਾਉਣ ਦੀ ਹਰੇਕ ਪੇਸ਼ਕਸ਼ ਹਮੇਸ਼ਾਂ ਵਾਸਤੇ ਉਪਲਬਧ ਨਹੀਂ ਹੋਵੇਗੀ। ਤੁਹਾਡੇ ਕਮਾਏ ਗਏ ਅੰਕਾਂ ਨੂੰ ਰੀਡੀਮ ਪੰਨੇ 'ਤੇ ਆਈਟਮਾਂ ("ਰਿਵਾਰਡਾਂ") ਲਈ ਰੀਡੀਮ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਲਈ support.microsoft.com 'ਤੇ ਰਿਵਾਰਡ ਭਾਗ ਦੇਖੋ ("ਅਕਸਰ ਪੁੱਛੇ ਜਾਂਦੇ ਪ੍ਰਸ਼ਨ")।
   • 1. ਪ੍ਰੋਗਰਾਮ ਦੀਆਂ ਲੋੜਾਂ। ਤੁਹਾਨੂੰ ਇੱਕ ਜਾਇਜ਼ Microsoft ਖਾਤੇ ਦੀ ਲੋੜ ਹੈ ਅਤੇ ਤੁਹਾਡੇ ਡਿਵਾਈਸਾਂ ਨੂੰ ਲਾਜ਼ਮੀ ਤੌਰ 'ਤੇ ਸਿਸਟਮ ਲਈ ਘੱਟੋ-ਘੱਟ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਪ੍ਰੋਗਰਾਮ ਉਹਨਾਂ ਉਪਯੋਗਕਰਤਾਵਾਂ ਲਈ ਖੁੱਲ੍ਹਾ ਹੈ ਜੋ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਵਿੱਚ ਸੂਚੀਬੱਧ ਮਾਰਕੀਟਾਂ ਵਿੱਚ ਰਹਿੰਦੇ ਹਨ। ਵਿਅਕਤੀ ਇੱਕ ਤੋਂ ਵੱਧ ਪ੍ਰੋਗਰਾਮ ਖਾਤਾ ਨਹੀਂ ਰੱਖ ਸਕਦੇ ਹਨ, ਭਾਵੇਂ ਕਿਸੇ ਵਿਅਕਤੀ ਕੋਲ ਇੱਕ ਤੋਂ ਵੱਧ ਈਮੇਲ ਪਤੇ ਹੋਣ, ਅਤੇ ਪਰਿਵਾਰਾਂ 'ਤੇ ਛੇ ਖਾਤਿਆਂ ਤੱਕ ਦੀ ਸੀਮਾ ਹੈ। ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਤੁਹਾਡੀ ਵਿਅਕਤੀਗਤ ਅਤੇ ਗੈਰ-ਵਪਾਰਕ ਵਰਤੋਂ ਲਈ ਹੈ।
   • 2. ਅੰਕ। ਆਪਣੇ ਅੰਕਾਂ ਨੂੰ ਰਿਡਮਪਸ਼ਨ ਕੇਂਦਰ ਵਿੱਚ ਸੂਚੀਬੱਧ ਕਿਸੇ ਗੈਰ-ਮੁਨਾਫਾ ਸੰਗਠਨ ਲਈ ਦਾਨ ਕਰਨ ਦੇ ਇਲਾਵਾ, ਤੁਸੀਂ ਅੰਕਾਂ ਨੂੰ ਹਸਤਾਂਤਰਿਤ ਨਹੀਂ ਕਰ ਸਕਦੇ ਹੋ। ਅੰਕ ਤੁਹਾਡੀ ਨਿੱਜੀ ਸੰਪਤੀ ਨਹੀਂ ਹਨ, ਅਤੇ ਤੁਸੀਂ ਉਹਨਾਂ ਦੇ ਬਦਲੇ ਨਗਦੀ ਜਾਂ ਪੈਸਾ ਹਾਸਲ ਨਹੀਂ ਕਰ ਸਕਦੇ ਹੋ। ਅੰਕ ਤੁਹਾਨੂੰ ਪ੍ਰਚਾਰ ਆਧਾਰ 'ਤੇ ਦਿੱਤੇ ਜਾਂਦੇ ਹਨ। ਤੁਸੀਂ ਅੰਕਾਂ ਨੂੰ ਖਰੀਦ ਨਹੀਂ ਸਕਦੇ ਹੋ। Microsoft ਪ੍ਰਤੀ ਵਿਅਕਤੀ, ਪ੍ਰਤੀ ਪਰਿਵਾਰ, ਜਾਂ ਕਿਸੇ ਨਿਸ਼ਚਿਤ ਮਿਆਦ (ਜਿਵੇਂ ਕਿ ਇੱਕ ਦਿਨ) ਲਈ ਅੰਕਾਂ ਜਾਂ ਰਿਵਾਰਡਾਂ ਦੀ ਸੰਖਿਆ ਸੀਮਿਤ ਕਰ ਸਕਦਾ ਹੈ। ਤੁਸੀਂ ਪ੍ਰੋਗਰਾਮ ਵਿੱਚ ਪ੍ਰਤੀ ਸਾਲ 550,000 ਤੋਂ ਵੱਧ ਅੰਕ ਰੀਡੀਮ ਨਹੀਂ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਕਮਾਏ ਗਏ ਅੰਕ Microsoft ਜਾਂ ਤੀਜੀਆਂ ਧਿਰਾਂ ਦੁਆਰਾ ਪੇਸ਼ ਕੀਤੇ ਜਾਂਦੇ ਕਿਸੇ ਵੀ ਹੋਰ ਪ੍ਰੋਗਰਾਮਾਂ ਵਿੱਚ ਜਾਇਜ਼ ਨਹੀਂ ਹਨ, ਅਤੇ ਉਹਨਾਂ ਦੇ ਸੁਮੇਲ ਵਿੱਚ ਨਹੀਂ ਵਰਤੇ ਜਾ ਸਕਦੇ ਹਨ। ਜੇ ਤੁਸੀਂ 18 ਮਹੀਨਿਆਂ ਲਈ ਕੋਈ ਵੀ ਅੰਕ ਕਮਾਉਂਦੇ ਜਾਂ ਰੀਡੀਮ ਨਹੀਂ ਕਰਦੇ ਹੋ ਤਾਂ ਰੀਡੀਮ ਨਾ ਕੀਤੇ ਗਏ ਅੰਕਾਂ ਦੀ ਮਿਆਦ ਸਮਾਪਤ ਹੋ ਜਾਂਦੀ ਹੈ।
   • 3. ਰਿਵਾਰਡ। ਤੁਸੀਂ ਆਪਣੇ ਅੰਕ ਰਿਡਮਪਸ਼ਨ ਕੇਂਦਰ 'ਤੇ ਜਾ ਕੇ ਰੀਡੀਮ ਕਰ ਸਕਦੇ ਹੋ ਜਾਂ ਤੁਸੀਂ ਅੰਕ ਕਿਸੇ ਸੂਚੀਬੱਧ ਸੰਗਠਨ ਨੂੰ ਦੇ ਸਕਦੇ ਹੋ। ਹੋ ਸਕਦਾ ਹੈ ਕਿ ਕੋਈ ਖਾਸ ਰਿਵਾਰਡ ਸੀਮਿਤ ਸੰਖਿਆ ਵਿੱਚ ਉਪਲਬਧ ਹੋਵੇ, ਅਤੇ ਉਹ ਰਿਵਾਰਡ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਦਿੱਤੇ ਜਾਣਗੇ। ਤੁਹਾਨੂੰ ਵਾਧੂ ਜਾਣਕਾਰੀ ਮੁਹੱਈਆ ਕਰਨ ਦੀ ਲੋੜ ਹੋ ਸਕਦੀ ਹੈ, ਜਿਵੇਂ ਕਿ ਤੁਹਾਡਾ ਡਾਕ ਪਤਾ ਅਤੇ ਟੈਲੀਫੋਨ ਨੰਬਰ (VOIP ਜਾਂ ਟੋਲ-ਫ੍ਰੀ ਨੰਬਰ ਦੇ ਇਲਾਵਾ), ਅਤੇ ਅੰਕਾਂ ਨੂੰ ਰਿਵਾਰਡਾਂ ਵਿੱਚ ਰੀਡੀਮ ਕਰਨ ਲਈ ਤੁਹਾਨੂੰ ਧੋਖਾਧੜੀ ਦੀ ਰੋਕਥਾਮ ਕਰਨ ਵਾਲਾ ਕੋਡ ਦਾਖਲ ਕਰਨ ਜਾਂ ਵਾਧੂ ਕਾਨੂੰਨੀ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਜਦੋਂ ਇੱਕ ਵਾਰ ਤੁਸੀਂ ਕਿਸੇ ਰਿਵਾਰਡ ਲਈ ਆਰਡਰ ਦੇ ਦਿੰਦੇ ਹੋ, ਤੁਸੀਂ ਇਸ ਨੂੰ ਰੱਦ ਨਹੀਂ ਕਰ ਸਕਦੇ ਹੋ ਜਾਂ ਧਨ ਵਾਪਸੀ ਲਈ ਵਾਪਸ ਨਹੀਂ ਕਰ ਸਕਦੇ ਹੋ, ਸਿਵਾਏ ਖਰਾਬ ਉਤਪਾਦਾਂ ਦੇ ਮਾਮਲੇ ਵਿੱਚ ਜਾਂ ਲਾਗੂ ਕਾਨੂੰਨ ਦੀ ਲੋੜ ਅਨੁਸਾਰ। ਜੇ ਤੁਸੀਂ ਕਿਸੇ ਅਜਿਹੇ ਰਿਵਾਰਡ ਦਾ ਆਰਡਰ ਦਿੰਦੇ ਹੋ ਜੋ ਸਟੌਕ ਵਿੱਚ ਨਹੀਂ ਹੈ ਜਾਂ ਹੋਰ ਅਜਿਹੇ ਕਾਰਨਾਂ ਕਰਕੇ ਉਪਲਬਧ ਨਹੀਂ ਹੇ, ਜੋ Microsoft ਪੂਰੀ ਤਰ੍ਹਾਂ ਨਾਲ ਆਪਣੇ ਵਿਵੇਕ 'ਤੇ ਨਿਰਧਾਰਤ ਕਰਦਾ ਹੈ, ਤਾਂ ਅਸੀਂ ਤੁਲਨਾਤਮਕ ਮੁੱਲ ਦਾ ਕੋਈ ਹੋਰ ਰਿਵਾਰਡ ਦੇ ਸਕਦੇ ਹਾਂ ਜਾਂ ਤੁਹਾਡੇ ਅੰਕ ਵਾਪਸ ਕਰ ਸਕਦੇ ਹਾਂ। Microsoft ਰਿਡਮਪਸ਼ਨ ਕੇਂਦਰ ਵਿੱਚ ਪੇਸ਼ ਕੀਤੇ ਜਾਂਦੇ ਰਿਵਾਰਡਾਂ ਨੂੰ ਅੱਪਡੇਟ ਕਰ ਸਕਦਾ ਹੈ ਜਾਂ ਖਾਸ ਰਿਵਾਰਡਾਂ ਨੂੰ ਬੰਦ ਕਰ ਸਕਦਾ ਹੈ। ਕੁਝ ਰਿਵਾਰਡਾਂ ਲਈ ਉਮਰ ਸੰਬੰਧੀ ਯੋਗਤਾ ਲੋੜਾਂ ਹੋ ਸਕਦੀਆਂ ਹਨ। ਅਜਿਹੀਆਂ ਕਿਸੇ ਵੀ ਲੋੜਾਂ ਨੂੰ ਸੰਬੰਧਤ ਪੇਸ਼ਕਸ਼ ਵਿੱਚ ਸ਼ਾਮਲ ਕੀਤਾ ਜਾਵੇਗਾ। ਤੁਸੀਂ ਸਾਰੇ ਸੰਘੀ, ਰਾਜ, ਅਤੇ ਸਥਾਨਕ ਟੈਕਸਾਂ ਲਈ ਅਤੇ ਰਿਵਾਰਡ ਨੂੰ ਸਵੀਕਾਰ ਕਰਨ ਅਤੇ ਵਰਤਣ ਲਈ ਕਿਸੇ ਵੀ ਹੋਰ ਲਾਗਤਾਂ ਲਈ ਜ਼ਿੰਮੇਵਾਰ ਹੋ। ਰਿਵਾਰਡਾਂ ਨੂੰ ਆਪਣੇ ਰਿਵਾਰਡ ਲਈ ਆਰਡਰ ਦਿੰਦੇ ਸਮੇਂ ਤੁਹਾਡੇ ਦੁਆਰਾ ਮੁਹੱਈਆ ਕੀਤੇ ਗਏ ਪਤੇ 'ਤੇ ਈਮੇਲ ਕੀਤਾ ਜਾਵੇਗਾ, ਇਸ ਲਈ ਆਪਣੇ ਈਮੇਲ ਪਤੇ ਨੂੰ ਨਵੀਨਤਮ ਰੱਖੋ। ਜਿਨ੍ਹਾਂ ਰਿਵਾਰਡਾਂ ਨੂੰ ਡਿਲੀਵਰ ਨਹੀਂ ਕੀਤਾ ਜਾ ਸਕਦਾ ਹੈ ਉਹ ਦੁਬਾਰਾ ਜਾਰੀ ਨਹੀਂ ਕੀਤੇ ਜਾਣਗੇ ਅਤੇ ਇਸ ਲਈ ਖ਼ਤਮ ਹੋ ਜਾਣਗੇ। ਰਿਵਾਰਡਾਂ ਨੂੰ ਦੁਬਾਰਾ ਵੇਚਿਆ ਨਹੀਂ ਜਾ ਸਕਦਾ ਹੈ।
   • 4. ਪ੍ਰੋਗਰਾਮ ਵਿੱਚ ਤੁਹਾਡੀ ਭਾਗੀਦਾਰੀ ਨੂੰ ਰੱਦ ਕਰਨਾ। ਜੇ ਤੁਸੀਂ 18 ਮਹੀਨਿਆਂ ਦੀ ਮਿਆਦ ਵਿੱਚ ਘੱਟੋ-ਘੱਟ ਇੱਕ ਵਾਰ ਲੌਗ-ਇਨ ਨਹੀਂ ਕਰਦੇ ਹੋ ਤਾਂ ਤੁਹਾਡੇ ਪ੍ਰੋਗਰਾਮ ਖਾਤੇ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, Microsoft ਪ੍ਰੋਗਰਾਮ ਨਾਲ ਛੇੜਛਾੜ ਕਰਨ, ਦੁਰਵਿਹਾਰ ਕਰਨ ਜਾਂ ਇਸ ਨੂੰ ਧੋਖਾ ਦੇਣ, ਜਾਂ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਕਿਸੇ ਖਾਸ ਉਪਯੋਗਕਰਤਾ ਦੇ ਪ੍ਰੋਗਰਾਮ ਖਾਤੇ ਨੂੰ ਰੱਦ ਕਰਨ ਦਾ ਹੱਕ ਰਾਖਵਾਂ ਰੱਖਦਾ ਹੈ। ਪ੍ਰੋਗਰਾਮ ਨੂੰ ਰੱਦ ਕਰ ਦਿੱਤੇ ਜਾਣ 'ਤੇ (ਤੁਹਾਡੇ ਜਾਂ ਸਾਡੇ ਦੁਆਰਾ) ਜਾਂ ਜੇ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਜਾਂਦਾ ਹੈ, ਤੁਹਾਡੇ ਕੋਲ ਆਪਣੇ ਅੰਕਾਂ ਨੂੰ ਰੀਡੀਮ ਕਰਨ ਲਈ 90 ਦਿਨ ਦਾ ਸਮਾਂ ਹੋਵੇਗਾ; ਨਹੀਂ ਜਾ ਉਹ ਅੰਕ ਖ਼ਤਮ ਹੋ ਜਾਣਗੇ। ਰੱਦ ਕਰਨ ਦੇ ਸਮੇਂ, ਪ੍ਰੋਗਰਾਮ ਨੂੰ ਵਰਤਣ ਅਤੇ ਭਵਿੱਖ ਲਈ ਅੰਕ ਇਕੱਠੇ ਕਰਨ ਦਾ ਤੁਹਾਡਾ ਹੱਕ ਸਮਾਪਤ ਹੋ ਜਾਂਦਾ ਹੈ।
   • 5. ਹੋਰ ਸ਼ਰਤਾਂ। Microsoft ਤੁਹਾਨੂੰ ਅਯੋਗ ਬਣਾਉਣ; ਪ੍ਰੋਗਰਾਮ ਜਾਂ ਤੁਹਾਡੇ ਰਿਵਾਰਡ ਖਾਤੇ ਤੱਕ ਤੁਹਾਡੀ ਪਹੁੰਚ ਨੂੰ ਅਸਮਰਥ ਬਣਾਉਣ; ਅਤੇ/ਜਾਂ ਅੰਕਾਂ, ਰਿਵਾਰਡਾਂ ਅਤੇ ਖੈਰਾਤੀ ਯੋਗਦਾਨਾਂ ਨੂੰ ਰੋਕਣ ਦਾ ਹੱਕ ਰਾਖਵਾਂ ਰੱਖਦਾ ਹੈ, ਜੇ Microsoft ਨੂੰ ਵਿਸ਼ਵਾਸ ਹੁੰਦਾ ਹੈ ਕਿ ਤੁਸੀਂ ਪ੍ਰੋਗਰਾਮ ਦੇ ਕਿਸੇ ਵੀ ਪਹਿਲੂ ਨਾਲ ਛੇੜਛਾੜ ਕਰ ਰਹੇ ਹੋ ਜਾਂ ਇਸਦਾ ਦੁਰਵਿਹਾਰ ਕਰ ਰਹੇ ਹੋ, ਜਾਂ ਸ਼ਾਇਦ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ।
ਪੂਰਾ ਮਜ਼ਮੂਨ
ਫੁਟਕਲਫੁਟਕਲ16_17_18_miscellaneous
ਸਾਰ

14. ਫੁਟਕਲ। ਇਹ ਖੰਡ, ਅਤੇ ਖੰਡ 1, 9 (ਇਹਨਾਂ ਸ਼ਰਤਾਂ ਦੇ ਸਮਾਪਤ ਹੋਣ ਤੋਂ ਪਹਿਲਾਂ ਖਰਚ ਹੋਈਆਂ ਰਕਮਾਂ ਲਈ), 10, 11, 12, 15, 17 ਅਤੇ ਉਹ ਜੋ ਉਹਨਾਂ ਦੀ ਸ਼ਰਤਾਂ ਦੇ ਦੁਆਰਾ ਇਹਨਾਂ ਸ਼ਰਤਾਂ ਦੇ ਸਮਾਪਤ ਹੋਣ ਤੋਂ ਬਾਅਦ ਲਾਗੂ ਹੁੰਦੇ ਹਨ ਇਹਨਾਂ ਸ਼ਰਤਾਂ ਨੂੰ ਰੱਦ ਕਰਨ ਜਾ ਸਮਾਪਤ ਕਰਨ 'ਤੇ ਬਚੇ ਰਹਿਣਗੇ। ਲਾਗੂ ਕਾਨੂੰਨ ਦੁਆਰਾ ਇਜਾਜ਼ਤ ਪ੍ਰਾਪਤ ਹੱਦ ਤੱਕ, ਅਸੀਂ ਇਹਨਾਂ ਸ਼ਰਤਾਂ, ਇਹਨਾਂ ਸ਼ਰਤਾਂ ਦੇ ਅਧੀਨ ਸਾਡੇ ਹੱਕਾਂ ਦੇ ਉਪ-ਸਮਝੌਤੇ ਜਾਂ ਇਹਨਾਂ ਸ਼ਰਤਾਂ ਦੇ ਅਧੀਨ ਸਾਡੇ ਅਧਿਕਾਰਾਂ ਦੇ ਉਪ-ਲਾਇਸੈਂਸ ਨੂੰ, ਸਮੁੱਚੇ ਤੌਰ 'ਤੇ ਜਾਂ ਹਿੱਸੇ ਵਿੱਚ, ਤੁਹਾਨੂੰ ਨੋਟਿਸ ਦਿੱਤੇ ਬਗੈਰ ਕਿਸੇ ਵੀ ਸਮੇਂ ਸਪੁਰਦ ਕਰ ਸਕਦੇ ਹਾਂ। ਤੁਸੀਂ ਇਹਨਾਂ ਸ਼ਰਤਾਂ ਨੂੰ ਕਿਸੇ ਹੋਰ ਦੇ ਸਪੁਰਦ ਨਹੀਂ ਕਰ ਸਕਦੇ ਹੋ ਜਾਂ ਸੇਵਾਵਾਂ ਨੂੰ ਵਰਤਣ ਦੇ ਹੱਕ ਨੂੰ ਹਸਤਾਂਤਰਿਤ ਨਹੀਂ ਕਰ ਸਕਦੇ ਹੋ। ਇਹ ਸੇਵਾਵਾਂ ਦੇ ਤੁਹਾਡੀ ਵਰਤੋਂ ਲਈ ਤੁਹਾਡੇ ਅਤੇ Microsoft ਦੇ ਵਿਚਕਾਰ ਪੂਰਾ ਇਕਰਾਰਨਾਮਾ ਹੈ। ਇਹ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਸੰਬੰਧ ਵਿੱਚ ਤੁਹਾਡੇ ਅਤੇ Microsoft ਦੇ ਵਿਚਕਾਰ ਪਹਿਲਾਂ ਹੋਏ ਇਕਰਾਰਨਾਮਿਆਂ ਦੀ ਜਗ੍ਹਾ ਲੈਂਦਾ ਹੈ। ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਕੇ, ਤੁਸੀਂ ਇਹਨਾਂ ਸ਼ਰਤਾਂ ਵਿੱਚ ਸਪੱਸ਼ਟ ਤੌਰ ਤੇ ਦੱਸੇ ਗਏ ਕਥਨਾਂ, ਪ੍ਰਤਿਨਿਧਤਾ, ਵਾਰੰਟੀ, ਸਮਝ, ਜ਼ਿੰਮੇਵਾਰੀ, ਵਾਇਦਾ ਜਾਂ ਤਸੱਲੀ ਦੇ ਇਲਾਵਾ ਕਿਸੇ ਹੋਰ ਤੇ ਭਰੋਸਾ ਨਹੀਂ ਕੀਤਾ ਹੈ। ਇਹਨਾਂ ਸ਼ਰਤਾਂ ਦੇ ਸਾਰੇ ਹਿੱਸੇ ਸਬੰਧਤ ਕਾਨੂੰਨ ਦੁਆਰਾ ਇਜਾਜ਼ਤ ਵੱਧ ਤੋਂ ਵੱਧ ਸੀਮਾ ਤਕ ਲਾਗੂ ਹੁੰਦੇ ਹਨ। ਜੇ ਕੋਈ ਅਦਾਲਤ ਜਾਂ ਸਾਲਸ ਮੰਨਦਾ ਹੈ ਕਿ ਅਸੀਂ ਇਹਨਾਂ ਸ਼ਰਤਾਂ ਦੇ ਕਿਸੇ ਹਿੱਸੇ ਨੂੰ ਲਿਖੇ ਅਨੁਸਾਰ ਲਾਗੂ ਨਹੀਂ ਕਰ ਸਕਦੇ ਹਾਂ, ਤਾਂ ਅਸੀਂ ਉਹਨਾਂ ਸ਼ਰਤਾਂ ਨੂੰ ਸਬੰਧਤ ਕਾਨੂੰਨ ਤਹਿਤ ਲਾਗੂ ਕੀਤੀ ਜਾ ਸਕਣ ਵਾਲੀ ਸੀਮਾ ਤਕ ਬਰਾਬਰ ਸ਼ਰਤਾਂ ਨਾਲ ਬਦਲ ਸਕਦੇ ਹਾਂ, ਪਰ ਇਹਨਾਂ ਸ਼ਰਤਾਂ ਦਾ ਬਾਕੀ ਦਾ ਹਿੱਸਾ ਨਹੀਂ ਬਦਲੇਗਾ। ਇਹ ਸ਼ਰਤਾਂ ਪੂਰੀ ਤਰ੍ਹਾਂ ਨਾਲ ਤੁਹਾਡੇ ਅਤੇ ਸਾਡੇ ਲਾਭ ਲਈ ਹਨ। ਇਹ ਸ਼ਰਤਾਂ ਕਿਸੇ ਹੋਰ ਵਿਅਕਤੀ ਦੇ ਲਾਭ ਲਈ ਨਹੀਂ ਹਨ, Microsoft ਦੇ ਉੱਤਰਾਧਿਕਾਰੀਆਂ ਅਤੇ ਨਿਯੁਕਤ ਕੀਤੇ ਵਿਅਕਤੀਆਂ ਨੂੰ ਛੱਡ ਕੇ। ਖੰਡ ਸਿਰਲੇਖ ਸਿਰਫ਼ ਸੰਦਰਭ ਲਈ ਹਨ ਅਤੇ ਉਹਨਾਂ ਦਾ ਕੋਈ ਕਾਨੂੰਨੀ ਪ੍ਰਭਾਵ ਨਹੀਂ ਹੈ।

15. ਦਾਅਵੇ ਇੱਕ ਸਾਲ ਦੇ ਅੰਦਰ ਦਾਇਰ ਕਰਨੇ ਹੋਣਗੇ। ਇਹਨਾਂ ਸ਼ਰਤਾਂ ਜਾਂ ਸੇਵਾਵਾਂ ਦੇ ਸਬੰਧ ਵਿੱਚ ਕੋਈ ਵੀ ਦਾਅਵਾ, ਲਾਜ਼ਮੀ ਤੌਰ ਤੇ ਉਸ ਮਿਤੀ ਦੇ ਇੱਕ ਸਾਲ ਦੇ ਅੰਦਰ, ਜਦੋਂ ਤੁਸੀਂ ਪਹਿਲੀ ਵਾਰ ਦਾਅਵਾ ਦਾਇਰ ਕਰ ਸਕਦੇ ਸੀ, ਅਦਾਲਤ (ਜਾਂ ਸਾਲਸੀ ਜੇ ਖੰਡ 10(d) ਲਾਗੂ ਹੁੰਦਾ ਹੈ) ਵਿੱਚ ਦਾਇਰ ਕੀਤਾ ਜਾਣਾ ਚਾਹੀਦਾ ਹੈ, ਜਦ ਤਕ ਕਿ ਤੁਹਾਡਾ ਸਥਾਨਕ ਕਾਨੂੰਨ ਦਾਅਵਾ ਕਰਨ ਲਈ ਲੰਬੇ ਸਮੇਂ ਦੀ ਮੰਗ ਨਹੀਂ ਕਰਦਾ ਹੈ। ਜੇ ਉਸ ਸਮੇਂ ਦੇ ਅੰਦਰ ਦਾਇਰ ਨਾ ਕੀਤਾ ਜਾਵੇ, ਤਾਂ ਇਹ ਸਥਾਈ ਤੌਰ ਤੇ ਵਰਜਿਤ ਹੋ ਜਾਂਦਾ ਹੈ।

16. ਨਿਰਯਾਤ ਸਬੰਧੀ ਕਾਨੂੰਨ। ਇਹ ਜ਼ਰੂਰੀ ਹੈ ਕਿ ਤੁਸੀਂ ਸੌਫਟਵੇਅਰ ਅਤੇ/ਜਾਂ ਸੇਵਾਵਾਂ ਤੇ ਲਾਗੂ ਸਾਰੇ ਸਥਾਨਕ ਅਤੇ ਅੰਤਰਰਾਸ਼ਟਰੀ ਨਿਰਯਾਤ ਕਾਨੂੰਨਾਂ ਅਤੇ ਕਾਇਦਿਆਂ ਦਾ ਪਾਲਨ ਕਰੋ, ਜਿਸ ਵਿੱਚ ਮੰਜ਼ਲਾਂ, ਅੰਤ ਉਪਯੋਗਕਰਤਾਵਾਂ, ਅਤੇ ਅੰਤ ਵਰਤੋਂ ਨਾਲ ਸਬੰਧਤ ਪ੍ਰਤਿਬੰਧ ਸ਼ਾਮਲ ਹਨ। ਭੂਗੋਲਕ ਅਤੇ ਨਿਰਯਾਤ ਪ੍ਰਤਿਬੰਧਾਂ ਬਾਰੇ ਹੋਰ ਜਾਣਕਾਰੀ ਲਈ, https://go.microsoft.com/fwlink/?linkid=868968 ਅਤੇ https://www.microsoft.com/exporting ਤੇ ਜਾਓ।

17. ਅਧਿਕਾਰਾਂ ਦੀ ਸੁਰੱਖਿਆ ਅਤੇ ਪ੍ਰਤਿਕਿਰਿਆ। ਇਹਨਾਂ ਸ਼ਰਤਾਂ ਦੇ ਅਧੀਨ ਸਪੱਸ਼ਟ ਤੌਰ 'ਤੇ ਮੁਹੱਈਆ ਕੀਤੀਆਂ ਗਈ ਗੱਲਾਂ ਦੇ ਇਲਾਵਾ, Microsoft ਤੁਹਾਨੂੰ ਕਿਸੇ ਵੀ ਕਿਸਮ ਦਾ ਲਾਇਸੈਂਸ ਜਾਂ ਕਿਸੇ ਵੀ ਪੇਟੇਂਟਾਂ, ਗਿਆਨ, ਕਾਪੀਰਾਈਟ, ਵਪਾਰਕ ਰਹੱਸ, ਟ੍ਰੇਡਮਾਰਕ, ਜਾਂ ਹੋਰ ਬੌਧਿਕ ਸੰਪਤੀ, ਜਿਸਦੀ ਮਲਕੀਅਤ ਜਾਂ ਨਿਯੰਤ੍ਰਣ Microsoft ਜਾਂ ਹੋਰ ਸੰਬੰਧਤ ਸੰਸਥਾ ਦੇ ਕੋਲ ਹੈ, ਦੇ ਅਧੀਨ ਕੋਈ ਹੋਰ ਅਧਿਕਾਰ ਮੁਹੱਈਆ ਨਹੀਂ ਕਰਦਾ, ਜਿਨ੍ਹਾਂ ਵਿੱਚ ਕੋਈ ਵੀ ਨਾਮ, ਵਪਾਰਕ ਦਿਖਾਵਟ, ਲੋਗੋ ਜਾਂ ਬਰਾਬਰ ਦੀਆਂ ਚੀਜ਼ਾਂ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ। ਜੇ ਤੁਸੀਂ Microsoft ਨੂੰ ਕੋਈ ਵੀ ਰਾਇ, ਪ੍ਰਸਤਾਵ, ਸੁਝਾਉ ਜਾਂ ਪ੍ਰਤਿਕਿਰਿਆ, ਜਿਨ੍ਹਾਂ ਵਿੱਚ ਕਿਸੇ ਸੀਮਾਬੱਧਤਾ ਦੇ ਬਿਨਾਂ ਨਵੇਂ ਉਤਪਾਦ, ਟੈਕਨਾਲੋਜੀਆਂ, ਪ੍ਰਚਾਰ, ਉਤਪਾਦ ਨਾਮ, ਉਤਪਾਦ ਪ੍ਰਤਿਕਿਰਿਆਵਾਂ ਅਤੇ ਉਤਪਾਦ ਸੁਧਾਰ ਲਈ ਉਪਾਅ ਸ਼ਾਮਲ ਹਨ ("ਪ੍ਰਤਿਕਿਰਿਆ") ਮੁਹੱਈਆ ਕਰਦੇ ਹੋ, ਤਾਂ ਤੁਸੀਂ ਕਿਸੇ ਸ਼ੁਲਕ, ਰੌਇਲਟੀਆਂ ਜਾਂ ਤੁਹਾਡੇ ਉੱਪਰ ਹੋਰ ਬੰਦਸ਼ਾਂ ਦੇ ਬਿਨਾਂ, Microsoft ਨੂੰ ਤੁਹਾਡੀ ਪ੍ਰਤਿਕਿਰਿਆ ਨੂੰ ਕਿਸੇ ਵੀ ਤਰੀਕੇ ਅਤੇ ਕਿਸੇ ਵੀ ਉਦੇਸ਼ ਲਈ ਬਣਾਉਣ, ਬਣਵਾਉਣ, ਇਸਦੇ ਵਿਉਤਪਤ ਕੰਮ ਬਣਾਉਣ, ਵਰਤਣ, ਸਾਂਝਾ ਕਰਨ ਅਤੇ ਵਪਾਰ ਕਰਨ ਦਾ ਅਧਿਕਾਰ ਦਿੰਦੇ ਹੋ। ਤੁਸੀਂ ਅਜਿਹੀ ਪ੍ਰਤਿਕਿਰਿਆ ਨਹੀਂ ਦਿਓਗੇ ਜੋ ਕਿਸੇ ਲਾਇਸੈਂਸ ਦੇ ਅਧੀਨ ਹੋਵੇ, ਅਤੇ ਜਿਸ ਕਰਕੇ Microsoft ਨੂੰ ਕਿਸੇ ਵੀ ਤੀਸਰੀ ਧਿਰ ਨੂੰ ਆਪਣੇ ਸੌਫਟਵੇਅਰ, ਟੈਕਨਾਲੋਜੀਆਂ ਜਾਂ ਦਸਤਾਵੇਜ਼ ਦਾ ਲਾਇਸੈਂਸ ਦੇਣਾ ਪਵੇ, ਕਿਉਂਕਿ Microsoft ਤੁਹਾਡੀ ਪ੍ਰਤਿਕਿਰਿਆ ਨੂੰ ਉਹਨਾਂ ਵਿੱਚ ਸ਼ਾਮਲ ਕਰਦਾ ਹੈ।

ਪੂਰਾ ਮਜ਼ਮੂਨ
ਨੋਟਿਸਨੋਟਿਸNOTICES
ਸਾਰ

ਬੌਧਿਕ ਸੰਪਤੀ ਦੀ ਉਲੰਘਣ ਦੇ ਦਾਅਵੇ ਕਰਨ ਦੇ ਨੋਟਿਸ ਅਤੇ ਪ੍ਰਕਿਰਿਆ। Microsoft ਤੀਜੀਆਂ ਧਿਰਾਂ ਦੇ ਬੌਧਿਕ ਸੰਪਤੀ ਦੇ ਹੱਕਾਂ ਦਾ ਸਨਮਾਨ ਕਰਦਾ ਹੈ। ਜੇ ਤੁਸੀਂ ਕਾਪੀਰਾਈਟ ਦੇ ਉਲੰਘਣ ਸਮੇਤ, ਬੌਧਿਕ ਸੰਪਤੀ ਦੀ ਉਲੰਘਣ ਦਾ ਨੋਟਿਸ ਭੇਜਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਉਲੰਘਣ ਦੇ ਨੋਟਿਸ ਜਮ੍ਹਾਂ ਕਰਨ ਲਈ ਸਾਡੀਆਂ ਪ੍ਰਕਿਰਿਆਵਾਂ ਦੀ ਵਰਤੋਂ ਕਰੋ। ਸਿਰਫ ਇਸ ਪ੍ਰਕਿਰਿਆ ਨਾਲ ਸੰਬੰਧਤ ਪੁੱਛ-ਗਿੱਛਾਂ ਦਾ ਜਵਾਬ ਪ੍ਰਾਪਤ ਹੋਵੇਗਾ।

ਕਾਪੀਰਾਈਟ ਦੇ ਉਲੰਘਣ ਦੇ ਨੋਟਿਸ ਦਾ ਜਵਾਬ ਦੇਣ ਲਈ, Microsoft ਟਾਈਟਲ 17, ਯੂਨਾਇਟੇਡ ਸਟੇਟਸ ਕੋਡ, ਖੰਡ 512 ਵਿੱਚ ਦਿੱਤੀਆਂ ਪ੍ਰਕਿਰਿਆਵਾਂ ਦੀ ਵਰਤੋਂ ਕਰਦਾ ਹੈ। ਉਚਿਤ ਹਾਲਾਤ ਵਿੱਚ, Microsoft ਵਾਰ-ਵਾਰ ਉਲੰਘਣ ਕਰਨ ਵਾਲੇ Microsoft ਸੇਵਾਵਾਂ ਦੇ ਉਪਯੋਗਕਰਤਾਵਾਂ ਦੇ ਖਾਤੇ ਅਸਮਰੱਥ ਜਾਂ ਸਮਾਪਤ ਵੀ ਕਰ ਸਕਦਾ ਹੈ।

ਇਸ਼ਤਿਹਾਰ ਵਿੱਚ ਬੌਧਿਕ ਸੰਪਤੀ ਸਬੰਧੀ ਚਿੰਤਾਵਾਂ ਸੰਬੰਧੀ ਸੂਚਨਾਵਾਂ ਅਤੇ ਪ੍ਰਕਿਰਿਆਵਾਂ। ਸਾਡੇ ਇਸ਼ਤਿਹਾਰ ਨੈਟਵਰਕ ਤੇ ਬੌਧਿਕ ਸੰਪਤੀ ਸਬੰਧੀ ਚਿੰਤਾਵਾਂ ਦੇ ਸੰਬੰਧ ਵਿੱਚ ਕਿਰਪਾ ਕਰਕੇ ਸਾਡੇ ਬੌਧਿਕ ਸੰਪਤੀ ਸਬੰਧੀ ਦਿਸ਼ਾ-ਨਿਰਦੇਸ਼ ਦੇਖੋ।

ਕਾਪੀਰਾਈਟ ਅਤੇ ਟ੍ਰੇਡਮਾਰਕ ਨੋਟਿਸ। ਇਹ ਸੇਵਾਵਾਂ ਕਾਪੀਰਾਈਟ ਅਧੀਨ ਹਨ © 2018 Microsoft Corporation ਅਤੇ/ਜਾਂ ਇਸਦੇ ਸਪਲਾਇਰ, One Microsoft Way, Redmond, WA 98052, U.S.A. ਸਭ ਹੱਕ ਰਾਖਵੇਂ ਹਨ। Microsoft ਅਤੇ ਸਾਰੇ Microsoft ਉਤਪਾਦਾਂ, ਸੌਫਟਵੇਅਰ, ਅਤੇ ਸੇਵਾਵਾਂ ਦੇ ਨਾਮ, ਲੋਗੋ, ਅਤੇ ਚਿੰਨ੍ਹ ਅਮਰੀਕਾ ਅਤੇ/ਜਾਂ ਹੋਰ ਦੇਸ਼ਾਂ ਵਿੱਚ Microsoft ਦੇ ਟ੍ਰੇਡਮਾਰਕ ਜਾਂ ਰਜਿਸਟਰਡ ਟ੍ਰੇਡਮਾਰਕ ਹੋ ਸਕਦੇ ਹਨ। ਵਾਸਤਵਿਕ ਕੰਪਨੀਆਂ ਅਤੇ ਉਤਪਾਦਾਂ ਦੇ ਨਾਮ ਉਹਨਾਂ ਦੇ ਸੰਬੰਧਿਤ ਮਾਲਕਾਂ ਦੇ ਟ੍ਰੇਡਮਾਰਕ ਹੋ ਸਕਦੇ ਹਨ। ਇਹਨਾਂ ਸ਼ਰਤਾਂ ਵਿੱਚ ਸਪੱਸ਼ਟ ਤੌਰ ਤੇ ਮੁਹੱਈਆ ਨਾ ਕੀਤੇ ਗਏ ਸਾਰੇ ਹੱਕ ਰਾਖਵੇਂ ਹਨ। ਕੁਝ Microsoft ਵੈਬਸਾਈਟ ਸਰਵਰਾਂ ਵਿੱਚ ਵਰਤੇ ਗਏ ਕੁਝ ਖਾਸ ਸੌਫਟਵੇਅਰ ਅੰਸ਼ਕ ਤੌਰ ਤੇ ਸੁਤੰਤਰ JPEG ਸਮੂਹ ਦੇ ਕੰਮ ਤੇ ਅਧਾਰਤ ਹਨ। ਕਾਪੀਰਾਈਟ © 1991-1996 ਥੋਮਸ ਜੀ. ਲੇਨ। ਸਭ ਹੱਕ ਰਾਖਵੇਂ ਹਨ। ਕੁਝ Microsoft ਵੈਬਸਾਈਟ ਸਰਵਰਾਂ ਵਿੱਚ ਵਰਤੇ ਗਏ "gnuplot" ਸੌਫਟਵੇਅਰ ਤੇ ਥੋਮਸ ਵਿਲਿਅਮਸ, ਕੋਲਿਨ ਕੈਲੀ ਦਾ ਕਾਪੀਰਾਈਟ © 1986‑1993 ਹੈ। ਸਭ ਹੱਕ ਰਾਖਵੇਂ ਹਨ।

ਡਾਕਟਰੀ ਨੋਟਿਸ। Microsoft ਮੈਡੀਕਲ ਜਾਂ ਕੋਈ ਹੋਰ ਸਿਹਤ-ਸੰਭਾਲ ਸਬੰਧੀ ਸਲਾਹ, ਨਿਦਾਨ ਜਾਂ ਇਲਾਜ ਮੁਹੱਈਆ ਨਹੀਂ ਕਰਦਾ। ਕਿਸੇ ਡਾਕਟਰੀ ਸਮੱਸਿਆ, ਖੁਰਾਕ, ਤੰਦਰੁਸਤੀ ਅਤੇ ਭਲਾਈ ਸਬੰਧੀ ਪ੍ਰੋਗਰਾਮ ਬਾਰੇ ਤੁਹਾਡੇ ਕੋਈ ਵੀ ਪ੍ਰਸ਼ਨ ਹਮੇਸ਼ਾਂ ਆਪਣੇ ਡਾਕਟਰ ਜਾਂ ਕਿਸੇ ਹੋਰ ਯੋਗ ਸਿਹਤ-ਸੰਭਾਲ ਪ੍ਰਦਾਤਾ ਦੀ ਸਲਾਹ ਲਵੋ। ਸੇਵਾਵਾਂ ਤੇ ਜਾਂ ਇਹਨਾਂ ਦੇ ਮਾਧਿਅਮ ਨਾਲ ਤੁਹਾਨੂੰ ਪ੍ਰਾਪਤ ਹੋਈ ਜਾਣਕਾਰੀ ਦੇ ਕਰਨ ਕਦੇ ਵੀ ਪੇਸ਼ਾਵਰ ਡਾਕਟਰੀ ਜਾਣਕਾਰੀ ਨੂੰ ਨਜ਼ਰਅੰਦਾਜ਼ ਨਾ ਕਰੋ ਜਾਂ ਉਸ ਵਿੱਚ ਦੇਰੀ ਨਾ ਕਰੋ।

ਸ਼ੇਅਰ ਦੇ ਭਾਅ ਅਤੇ ਇੰਡੇਕਸ ਡੇਟਾ (ਇੰਡੇਕਸ ਮਾਨਾਂ ਸਮੇਤ)। © 2013 Morningstar, Inc. ਸਭ ਹੱਕ ਰਾਖਵੇਂ ਹਨ। ਇੱਥੇ ਸ਼ਾਮਲ ਜਾਣਕਾਰੀ: (1) Morningstar ਅਤੇ/ਜਾਂ ਉਸਦੇ ਸਮੱਗਰੀ ਪ੍ਰਦਾਤਾਵਾਂ ਦੀ ਸੰਪਤੀ ਹੈ; (2) ਦੀ ਨਕਲ ਜਾਂ ਵਿਤਰਣ ਨਹੀਂ ਕੀਤਾ ਜਾ ਸਕਦੀ; ਅਤੇ (3) ਦੇ ਸਟੀਕ, ਪੂਰਾ ਜਾਂ ਸਮੇਂ-ਅਨੁਕੂਲ ਹੋਣ ਦੀ ਵਾਰੰਟੀ ਨਹੀਂ ਦਿੱਤੀ ਜਾਂਦੀ। ਨਾ ਤਾਂ Morningstar ਨਾ ਹੀ ਇਸਦੇ ਸਮੱਗਰੀ ਪ੍ਰਦਾਤਾ ਇਸ ਜਾਣਕਾਰੀ ਦੀ ਕਿਸੇ ਵੀ ਵਰਤੋਂ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਹਾਨੀ ਲਈ ਜ਼ਿੰਮੇਵਾਰ ਹਨ। ਪਿਛਲਾ ਪ੍ਰਦਰਸ਼ਨ ਭਵਿੱਖ ਦੇ ਨਤੀਜਿਆਂ ਦੀ ਗਰੰਟੀ ਨਹੀਂ ਹੈ।

ਤੁਸੀਂ ਕਿਸੇ ਵੀ ਡੋਅ ਜੋਨਸ ਇੰਡੇਕਸSM, ਇੰਡੇਕਸ ਡੇਟਾ, ਜਾਂ ਡੋਅ ਜੋਨਸ ਚਿੰਨ੍ਹਾਂ ਦੀ ਵਰਤੋਂ ਡੋਅ ਜੋਨਸ ਤੋਂ ਵੱਖਰੇ ਲਿਖਤੀ ਇਕਰਾਰਨਾਮਾ ਦੇ ਬਿਨਾਂ ਕਿਸੇ ਵੀ ਆਰਥਿਕ ਲੇਖਾਂ ਜਾਂ ਨਿਵੇਸ਼ ਉਤਪਾਦਾਂ (ਜਿਵੇਂ, ਡੈਰੀਵੇਟਿਵ, ਢਾਂਚਾਗਤ ਉਤਪਾਦ, ਨਿਵੇਸ਼ ਫੰਡ, ਐਕਸਚੇਂਜ-ਟ੍ਰੇਡੇਡ ਫੰਡ, ਨਿਵੇਸ਼ ਪੋਰਟਫੋਲੀਓ, ਆਦਿ; ਜਿੱਥੇ ਮੁੱਲ, ਕਮਾਈ ਅਤੇ/ਜਾਂ ਦਸਤਾਵੇਜ਼ ਜਾਂ ਨਿਵੇਸ਼ ਉਤਪਾਦ ਦਾ ਪ੍ਰਦਰਸ਼ਨ ਇੰਡੇਕਸਾਂ ਤੇ ਅਧਾਰਤ, ਉਹਨਾਂ ਨਾਲ ਸਬੰਧਤ, ਜਾਂ ਉਹਨਾਂ ਨੂੰ ਟਰੈਕ ਕਰਨ ਲਈ ਕੇਂਦ੍ਰਿਤ ਹੋਵੇ ਜਾਂ ਕਿਸੇ ਵੀ ਇੰਡੇਕਸਾਂ ਲਈ ਪ੍ਰੌਕਸੀ ਹੋਵੇ) ਦੇ ਜਾਰੀਕਰਣ, ਨਿਰਮਾਣ, ਪ੍ਰਾਯੋਜਨ, ਵਪਾਰ, ਮਾਰਕਿਟਿੰਗ, ਜਾਂ ਪ੍ਰਚਾਰ ਲਈ ਨਹੀਂ ਕਰ ਸਕਦੇ।

ਵਿੱਤੀ ਨੋਟਿਸ। Microsoft ਯੂਨਾਇਟੇਡ ਸਟੇਟਸ ਸੰਘੀ ਸਿਕਉਰਿਟੀਜ਼ ਕਾਨੂੰਨ ਜਾਂ ਦੂਜੇ ਅਧਿਕਾਰ ਖੇਤਰਾਂ ਦੇ ਸਿਕਉਰਿਟੀ ਕਾਨੂੰਨਾਂ ਤਹਿਤ ਬ੍ਰੋਕਰ/ਡੀਲਰ ਜਾਂ ਰਜਿਸਟਰਡ ਨਿਵੇਸ਼ ਸਲਾਹਕਾਰ ਨਹੀਂ ਹੈ ਅਤੇ ਲੋਕਾਂ ਨੂੰ ਸਿਕਉਰਿਟੀਜ਼ ਜਾਂ ਦੂਜੇ ਵਿੱਤੀ ਉਤਪਾਦਾਂ ਜਾਂ ਸੇਵਾਵਾਂ ਵਿੱਚ ਨਿਵੇਸ਼ ਕਰਨ, ਉਹਨਾਂ ਨੂੰ ਖਰੀਦਣ, ਜਾਂ ਵੇਚਣ ਦੇ ਸੰਬੰਧ ਵਿੱਚ ਸਲਾਹ ਨਹੀਂ ਦਿੰਦਾ ਹੈ। ਸੇਵਾਵਾਂ ਵਿੱਚ ਸ਼ਾਮਲ ਕੁਝ ਵੀ ਕਿਸੇ ਸੁਰੱਖਿਆ ਨੂੰ ਵੇਚਣ ਜਾਂ ਖਰੀਦਣ ਦੀ ਪੇਸ਼ਕਸ਼ ਜਾਂ ਬੇਨਤੀ ਨਹੀਂ ਹੈ। ਨਾ ਤਾਂ Microsoft ਅਤੇ ਨਾ ਹੀ ਸ਼ੇਅਰਾਂ ਦੇ ਮੁੱਲ ਜਾਂ ਇੰਡੇਕਸ ਡੇਟਾ ਦੇ ਇਸਦੇ ਲਾਇਸੈਂਸਦਾਤਾ ਕਿਸੇ ਖ਼ਾਸ ਵਿੱਤੀ ਉਤਪਾਦ ਜਾਂ ਸੇਵਾਵਾਂ ਦਾ ਸਮਰਥਨ ਜਾਂ ਸਿਫਾਰਸ਼ ਨਹੀਂ ਕਰਦੇ ਹਨ। ਸੇਵਾਵਾਂ ਵਿੱਚ ਕੁਝ ਵੀ ਪੇਸ਼ਾਵਰ ਸਲਾਹ ਦੇ ਇਰਾਦੇ ਨਾਲ ਨਹੀਂ ਹੈ, ਜਿਸ ਵਿੱਚ ਕਿਸੇ ਸੀਮਾਬੱਧਤਾ ਦੇ ਬਿਨਾਂ, ਨਿਵੇਸ਼ ਜਾਂ ਟੈਕਸ ਬਾਰੇ ਸਲਾਹ ਸ਼ਾਮਲ ਹੈ।

H.264/AVC, MPEG-4 VISUAL, ਅਤੇ VC-1 ਵੀਡੀਓ ਮਿਆਰਾਂ ਬਾਰੇ ਨੋਟਿਸ। ਸੌਫਟਵੇਅਰ ਵਿੱਚ H.264/AVC, MPEG-4 VISUAL, ਅਤੇ/ਜਾਂ VC-1 ਕੋਡੇਕ ਟੈਕਨਾਲੋਜੀ ਸ਼ਾਮਲ ਹੋ ਸਕਦੀ ਹੈ ਜਿਸਦੇ ਲਈ ਲਾਇਸੈਂਸ MPEG LA, L.L.C. ਦੁਆਰਾ ਦਿੱਤਾ ਗਿਆ ਹੋ ਸਕਦਾ ਹੈ। ਇਹ ਟੈਕਨਾਲੋਜੀ ਵੀਡੀਓ ਜਾਣਕਾਰੀ ਦੇ ਡੇਟਾ ਕੰਮਪ੍ਰੈਸ਼ਨ ਲਈ ਫਾਰਮੇਟ ਹੈ। MPEG LA, L.L.C. ਲਈ ਇਹ ਸੂਚਨਾ ਜ਼ਰੂਰੀ ਹੈ:

ਇਸ ਉਤਪਾਦ ਦਾ H.264/AVC, MPEG-4 VISUAL, ਅਤੇ VC-1 ਪੇਟੇਂਟ ਪੋਰਟਫੋਲੀਓ ਲਾਇਸੈਂਸ ਤਹਿਤ ਉਪਭੋਗਤਾ ਦੀ ਨਿੱਜੀ ਅਤੇ ਗੈਰ-ਵਪਾਰਕ ਵਰਤੋਂ ਲਈ ਲਾਇਸੈਂਸ ਦਿੱਤਾ ਗਿਆ ਹੈ: (A) ਵੀਡੀਓ ਨੂੰ ਪੱਧਰਾਂ ("ਵੀਡੀਓ ਪੱਧਰ") ਦੇ ਪਾਲਨ ਲਈ ਏਨਕੋਡ ਕਰਨ ਅਤੇ/ਜਾਂ (B) ਅਜਿਹੇ H.264/AVC, MPEG-4 VISUAL, ਅਤੇ VC-1 ਵੀਡੀਓ ਨੂੰ ਡਿਕੋਡ ਕਰਨ ਲਈ ਜਿਸਨੂੰ ਨਿੱਜੀ ਅਤੇ ਗੈਰ-ਵਪਾਰਕ ਗਤੀਵਿਧੀ ਵਿੱਚ ਨੱਥੀ ਉਪਭੋਗਤਾ ਦੁਆਰਾ ਏਨਕੋਡ ਕੀਤਾ ਗਿਆ ਸੀ ਅਤੇ/ਜਾਂ ਅਜਿਹਾ ਵੀਡੀਓ ਮੁਹੱਈਆ ਕਰਨ ਲਈ ਲਾਇਸੈਂਸਸ਼ੁਦਾ ਵੀਡੀਓ ਪ੍ਰਦਾਤਾ ਤੋਂ ਪ੍ਰਾਪਤ ਕੀਤਾ ਗਿਆ ਸੀ। ਕੋਈ ਵੀ ਲਾਇਸੈਂਸ ਕਿਸੇ ਹੋਰ ਉਤਪਾਦ ਤਕ ਵਿਸਤਾਰਿਤ ਨਹੀਂ ਹੁੰਦਾ, ਇਸ ਗੱਲ ਤੇ ਧਿਆਨ ਦਿੱਤੇ ਬਿਨਾਂ ਕਿ ਕੀ ਅਜਿਹਾ ਉਤਪਾਦ ਇਸ ਸੌਫਟਵੇਅਰ ਦੇ ਨਾਲ ਇੱਕ ਹੀ ਵਸਤੂ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਸੇ ਵੀ ਹੋਰ ਵਰਤੋਂ ਲਈ ਲਾਇਸੈਂਸ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਅਜਿਹਾ ਸਮਝਿਆ ਜਾਣਾ ਚਾਹੀਦਾ ਹੈ। ਵਾਧੂ ਜਾਣਕਾਰੀ MPEG LA, L.L.C. ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। MPEG LA ਦੀ ਵੈਬਸਾਈਟ ਦੇਖੋ।

ਸਿਰਫ਼ ਸਪਸ਼ਟੀਕਰਨ ਦੇ ਉਦੇਸ਼ਾਂ ਲਈ, ਇਹ ਸੂਚਨਾ ਅਜਿਹੇ ਆਮ ਕਾਰੋਬਾਰੀ ਵਰਤੋਂ ਲਈ ਇਹਨਾਂ ਸ਼ਰਤਾਂ ਤਹਿਤ ਮੁਹੱਈਆ ਕੀਤੇ ਸੌਫਟਵੇਅਰ ਦੀ ਵਰਤੋਂ ਨੂੰ ਸੀਮਿਤ ਜਾਂ ਪ੍ਰਤਿਬੰਧਤ ਨਹੀਂ ਕਰਦਾ ਜੋ ਉਸ ਕਾਰੋਬਾਰ ਲਈ ਨਿੱਜੀ ਹੋਵੇ ਜਿਸ ਵਿੱਚ ਇਹ ਸ਼ਾਮਲ ਨਾ ਹੋਵੇ: (i) ਤੀਜੀ ਧਿਰ ਨੂੰ ਸੌਫਟਵੇਅਰ ਦਾ ਦੁਬਾਰਾ ਵਿਤਰਣ, ਜਾਂ (ii) ਤੀਜੀ ਧਿਰ ਨੂੰ ਵਿਤਰਣ ਲਈ ਵੀਡੀਓ ਸਟੈਂਡਰਡ ਟੈਕਨਾਲੋਜੀਆਂ ਦੇ ਨਾਲ ਵੀਡੀਓ ਸਟੈਂਡਰਡ ਵਾਲੀ ਸਮੱਗਰੀ ਦਾ ਨਿਰਮਾਣ।

ਪੂਰਾ ਮਜ਼ਮੂਨ
ਮਿਆਰੀ ਐਪਲੀਕੇਸ਼ਨ ਲਾਇਸੈਂਸ ਦੀਆਂ ਸ਼ਰਤਾਂਮਿਆਰੀ ਐਪਲੀਕੇਸ਼ਨ ਲਾਇਸੈਂਸ ਦੀਆਂ ਸ਼ਰਤਾਂSTANDARDAPPLICATIONLICENSETERMS
ਸਾਰ

ਮਿਆਰੀ ਐਪਲੀਕੇਸ਼ਨ ਲਾਇਸੈਂਸ ਦੀਆਂ ਸ਼ਰਤਾਂ

MICROSOFT ਸਟੋਰ, WINDOWS ਸਟੋਰ, ਅਤੇ XBOX ਸਟੋਰ

ਇਹ ਲਾਇਸੈਂਸ ਦੀਆਂ ਸ਼ਰਤਾਂ ਤੁਹਾਡੇ ਅਤੇ ਐਪਲੀਕੇਸ਼ਨ ਪ੍ਰਕਾਸ਼ਕ ਦੇ ਵਿਚਕਾਰ ਇੱਕ ਇਕਰਾਰਨਾਮਾ ਹਨ। ਕਿਰਪਾ ਕਰਕੇ ਉਹਨਾਂ ਨੂੰ ਪੜ੍ਹੋ। ਉਹ ਐਪਲੀਕੇਸ਼ਨ ਲਈ ਕਿਸੇ ਵੀ ਅੱਪਡੇਟਾਂ ਜਾਂ ਸਪਲੀਮੈਂਟਾਂ ਸਮੇਤ, ਉਹਨਾਂ ਸੌਫ਼ਟਵੇਅਰ ਐਪਲੀਕੇਸ਼ਨਾਂ 'ਤੇ ਲਾਗੂ ਹੁੰਦੇ ਹਨ ਜੋ ਤੁਸੀਂ Microsoft ਸਟੋਰ, the Windows ਸਟੋਰ ਜਾਂ Xbox ਸਟੋਰ (ਜਿਨ੍ਹਾਂ ਵਿੱਚੋਂ ਹਰੇਕ ਨੂੰ ਇਹਨਾਂ ਲਾਇਸੈਂਸ ਦੀਆਂ ਸ਼ਰਤਾਂ ਵਿੱਚ "ਸਟੋਰ" ਕਿਹਾ ਗਿਆ ਹੈ) ਤੋਂ ਡਾਊਨਲੋਡ ਕੀਤੀਆਂ ਹਨ, ਜਦੋਂ ਤਕ ਕਿ ਐਪਲੀਕੇਸ਼ਨ ਦੇ ਨਾਲ ਵੱਖਰੀਆਂ ਸ਼ਰਤਾਂ ਨਾ ਆਈਆਂ ਹੋਣ, ਜਿਸ ਮਾਮਲੇ ਵਿੱਚ ਉਹ ਸ਼ਰਤਾਂ ਲਾਗੂ ਹੁੰਦੀਆਂ ਹਨ।

ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਜਾਂ ਵਰਤ ਕੇ, ਜਾਂ ਇਹਨਾਂ ਵਿੱਚੋਂ ਕੁਝ ਵੀ ਕਰਕੇ, ਤੁਸੀਂ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ। ਜੇ ਤੁਸੀਂ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ, ਤਾਂ ਤੁਹਾਨੂੰ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦਾ ਕੋਈ ਹੱਕ ਨਹੀਂ ਹੈ ਅਤੇ ਤੁਹਾਨੂੰ ਇਸ ਨੂੰ ਡਾਊਨਲੋਡ ਨਹੀ ਕਰਨਾ ਚਾਹੀਦਾ।

ਐਪਲੀਕੇਸ਼ਨ ਦੇ ਪ੍ਰਕਾਸ਼ਕ ਦਾ ਮਤਲਬ ਹੈ ਉਹ ਇਕਾਈ ਜੋ ਤੁਹਾਨੂੰ ਐਪਲੀਕੇਸ਼ਨ ਦਾ ਲਾਇਸੈਂਸ ਦੇ ਰਹੀ ਹੈ, ਜਿਵੇਂ ਕਿ ਸਟੋਰ ਵਿੱਚ ਪਛਾਣਿਆ ਗਿਆ ਹੈ।

ਜੇ ਤੁਸੀਂ ਇਹਨਾਂ ਲਾਇਸੈਂਸ ਦੀਆਂ ਸ਼ਰਤਾਂ ਦਾ ਪਾਲਨ ਕਰਦੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੇ ਹੱਕ ਹਨ।

 • 1. ਸਥਾਪਨਾ ਅਤੇ ਵਰਤੋਂ ਦੇ ਹੱਕ; ਮਿਆਦ ਦਾ ਪੁੱਗਣਾ। ਤੁਸੀਂ Microsoft ਦੇ ਵਰਤੋਂ ਦੇ ਨਿਯਮ ਵਿੱਚ ਦੱਸੇ ਅਨੁਸਾਰ Windows ਡਿਵਾਈਸ ਜਾਂ Xbox ਕਨਸੋਲ 'ਤੇ ਐਪਲੀਕੇਸ਼ਨ ਸਥਾਪਤ ਕਰ ਅਤੇ ਵਰਤ ਸਕਦੇ ਹੋ। Microsoft, Microsoft ਦੇ ਵਰਤੋਂ ਦੇ ਨਿਯਮ ਨੂੰ ਕਿਸੇ ਵੀ ਸਮੇਂ ਸੰਸ਼ੋਧਿਤ ਕਰਨ ਦਾ ਹੱਕ ਰਾਖਵਾਂ ਰੱਖਦਾ ਹੈ।
 • 2. ਇੰਟਰਨੈਟ ਅਧਾਰਤ ਸੇਵਾਵਾਂ।
  • a. ਇੰਟਰਨੇਟ ਅਧਾਰਤ ਜਾਂ ਵਾਇਰਲੈਸ ਸੇਵਾਵਾਂ ਲਈ ਸਹਿਮਤੀ। ਜੇ ਐਪਲੀਕੇਸ਼ਨ ਇੰਟਰਨੇਟ ਦੇ ਮਾਧਿਅਮ ਨਾਲ ਕੰਪਿਊਟਰ ਸਿਸਟਮਾਂ ਨੂੰ ਕਨੈਕਟ ਕਰੀ ਹੈ, ਜਿਸ ਵਿੱਚ ਵਾਇਰਲੈਸ ਨੈਟਵਰਕ ਦੇ ਮਾਧਿਅਮ ਨਾਲ ਕਨੈਕਟ ਕਰਨਾ ਸ਼ਾਮਲ ਹੋ ਸਕਦਾ ਹੈ, ਤਾਂ ਐਪਲੀਕੇਸ਼ਨ ਦੀ ਵਰਤੋਂ ਕਰਨਾ ਇੰਟਰਨੇਟ ਅਧਾਰਤ ਜਾਂ ਵਾਇਰਲੈਸ ਸੇਵਾਵਾਂ ਲਈ ਮਿਆਰੀ ਡਿਵਾਇਸ ਜਾਣਕਾਰੀ (ਤੁਹਾਡੇ ਡਿਵਾਇਸ, ਸਿਸਟਮ ਅਤੇ ਐਪਲੀਕੇਸ਼ਨ ਅਤੇ ਇਹਨਾਂ ਨਾਲ ਜੁੜੇ ਯੰਤਰਾਂ ਬਾਰੇ ਤਕਨੀਕੀ ਜਾਣਕਾਰੀ ਸਮੇਤ ਪਰ ਇਹ ਸਿਰਫ ਇਹਨਾਂ ਤਕ ਹੀ ਸੀਮਿਤ ਨਹੀਂ ਹਨ) ਦੇ ਟ੍ਰਾਂਸਮਿਸ਼ਨ ਲਈ ਤੁਹਾਡੀ ਸਹਿਮਤੀ ਦੇ ਰੂਪ ਵਿੱਚ ਕੰਮ ਕਰਦਾ ਹੈ। ਜੇ ਐਪਲੀਕੇਸ਼ਨ ਦੀ ਵਰਤੋਂ ਕਰਕੇ ਤੁਹਾਡੇ ਦੁਆਰਾ ਸੇਵਾਵਾਂ ਦੀ ਵਰਤੋਂ ਕਰਨ ਦੇ ਸੰਬੰਧ ਵਿੱਚ ਹੋਰ ਸ਼ਰਤਾਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ, ਤਾਂ ਉਹ ਸ਼ਰਤਾਂ ਵੀ ਲਾਗੂ ਹੋਣਗੀਆਂ।
  • b. ਇੰਟਰਨੇਟ ਅਧਾਰਤ ਸੇਵਾਵਾਂ ਦਾ ਦੁਰਉਪਯੋਗ। ਤੁਸੀਂ ਕਿਸੇ ਵੀ ਇੰਟਰਨੇਟ ਅਧਾਰਤ ਸੇਵਾ ਨੂੰ ਅਜਿਹੇ ਕਿਸੇ ਵੀ ਤਰੀਕੇ ਨਾਲ ਨਹੀਂ ਵਰਤ ਸਕਦੇ ਹੋ ਜੋ ਇਸ ਨੂੰ ਨੁਕਸਾਨ ਪਹੁੰਚਾ ਸਕੇ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਇਸਦੀ ਵਰਤੋਂ ਜਾਂ ਵਾਇਰਲੈਸ ਨੈਟਵਰਕ ਨੂੰ ਕਮਜ਼ੋਰ ਕਰਦਾ ਹੋਵੇ। ਤੁਸੀਂ ਇਸ ਸੇਵਾ ਨੂੰ ਕਿਸੇ ਹੋਰ ਸੇਵਾ, ਡੇਟਾ, ਖਾਤੇ, ਜਾਂ ਨੈਟਵਰਕ ਤਕ ਅਣਅਧਿਕ੍ਰਿਤ ਢੰਗ ਨਾਲ ਪਹੁੰਚ ਪ੍ਰਾਪਤ ਕਰਨ ਲਈ ਨਹੀਂ ਕਰ ਵਰਤ ਸਕਦੇ।
 • 3. ਲਾਇਸੈਂਸ ਦਾ ਦਾਇਰਾ। ਐਪਲੀਕੇਸ਼ਨ ਦਾ ਲਾਇਸੈਂਸ ਦਿੱਤਾ ਗਿਆ ਹੈ, ਇਸ ਨੂੰ ਵੇਚਿਆ ਨਹੀ ਗਿਆ ਹੈ। ਇਹ ਇਕਰਾਰਨਾਮਾ ਤੁਹਾਨੂੰ ਐਪਲੀਕੇਸ਼ਨ ਨੂੰ ਵਰਤਣ ਦੇ ਸਿਰਫ ਕੁਝ ਹੱਕ ਦਿੰਦਾ ਹੈ। ਜੇ Microsoft ਨਾਲ ਤੁਹਾਡੇ ਇਕਰਾਰਨਾਮੇ ਦੇ ਅਨੁਸਾਰ, Microsoft ਤੁਹਾਡੇ ਡਿਵਾਇਸਾਂ ਤੇ ਐਪਲੀਕੇਸ਼ਨਾਂ ਨੂੰ ਵਰਤਣ ਦੀ ਸਮਰੱਥਾ ਨੂੰ ਅਸਮਰੱਥ ਕਰ ਦਿੰਦਾ ਹੈ, ਤਾਂ ਇਸ ਨਾਲ ਜੁੜੇ ਕੋਈ ਵੀ ਲਾਇਸੈਂਸ ਦੇ ਹੱਕ ਸਮਾਪਤ ਹੋ ਜਾਣਗੇ। ਐਪਲੀਕੇਸ਼ਨ ਪ੍ਰਕਾਸ਼ਕ ਬਾਕੀ ਸਾਰੇ ਹੱਕ ਰਾਖਵੇਂ ਰੱਖਦਾ ਹੈ। ਜਦ ਤਕ ਲਾਗੂ ਕਾਨੂੰਨ, ਇਸ ਸੀਮਾ ਦੇ ਬਾਵਜੂਦ ਤੁਹਾਨੂੰ ਹੋਰ ਹੱਕ ਨਹੀਂ ਦਿੰਦਾ ਹੈ, ਤੁਸੀਂ ਐਪਲੀਕੇਸ਼ਨ ਨੂੰ ਸਿਰਫ ਇਸ ਇਕਰਾਰਨਾਮੇ ਵਿੱਚ ਸਪੱਸ਼ਟ ਰੂਪ ਵਿੱਚ ਇਜਾਜ਼ਤ ਦਿੱਤੇ ਗਏ ਤਰੀਕੇ ਨਾਲ ਹੀ ਵਰਤ ਸਕਦੇ ਹੋ। ਅਜਿਹਾ ਕਰਨ ਲਈ, ਤੁਹਾਨੂੰ ਐਪਲੀਕੇਸ਼ਨ ਵਿੱਚ ਉਹਨਾਂ ਤਕਨੀਕੀ ਸੀਮਾਵਾਂ ਦਾ ਪਾਲਨ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਸਿਰਫ ਕੁਝ ਖਾਸ ਤਰੀਕਿਆਂ ਨਾਲ ਹੀ ਇਸਦੀ ਵਰਤੋਂ ਕਰਨ ਦੀ ਆਗਿਆ ਦਿੰਦੀਆਂ ਹਨ। ਤੁਸੀਂ ਇਹ ਨਹੀਂ ਕਰ ਸਕਦੇ:
  • a. ਐਪਲੀਕੇਸ਼ਨ ਵਿਚਲੀ ਕਿਸੇ ਵੀ ਤਕਨੀਕੀ ਸੀਮਾ ਨੂੰ ਪਾਰ ਕਰਨਾ।
  • b. ਐਪਲੀਕੇਸ਼ਨ ਨੂੰ ਰਿਵਰਸ ਇੰਜੀਨਿਅਰ, ਡਿਕੰਪਾਈਲ ਜਾਂ ਡਿਸਅਸੈਂਬਲ ਕਰਨਾ, ਸਿਵਾਏ ਅਤੇ ਸਿਰਫ ਉਸ ਸੀਮਾ ਤਕ ਜਿਸਦੇ ਲਈ ਇਸ ਪ੍ਰਤਿਬੰਧ ਦੇ ਬਾਵਜੂਦ, ਲਾਗੂ ਹੋਣ ਵਾਲਾ ਕਾਨੂੰਨ ਅਜਿਹਾ ਕਰਨ ਦੀ ਸਪੱਸ਼ਟ ਇਜਾਜ਼ਤ ਦਿੰਦਾ ਹੋਵੇ।
  • c. ਐਪਲੀਕੇਸ਼ਨ ਦੀਆਂ ਉਸ ਨਾਲੋਂ ਵੱਧ ਕਾਪੀਆਂ ਬਣਾਉਣੀਆਂ ਜੋ ਇਸ ਇਕਰਾਰਨਾਮੇ ਵਿੱਚ ਵਰਣਿਤ ਕੀਤਾ ਗਿਆ ਹੈ ਜਾਂ ਜਿਸਦੀ ਲਾਗੂ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ।
  • d. ਐਪਲੀਕੇਸ਼ਨ ਨੂੰ ਪ੍ਰਕਾਸ਼ਿਤ ਕਰਨਾ ਜਾਂ ਉਂਝ ਦੂਜਿਆਂ ਦੁਆਰਾ ਪ੍ਰਤਿ ਬਣਾਏ ਜਾਣ ਵਾਸਤੇ ਉਪਲਬਧ ਕਰਵਾਉਣਾ।
  • e. ਐਪਲੀਕੇਸ਼ਨ ਨੂੰ ਕਿਰਾਏ ਤੇ, ਲੀਜ਼ ਤੇ ਜਾਂ ਉਧਾਰ ਦੇਣਾ।
  • f. ਐਪਲੀਕੇਸ਼ਨ ਜਾਂ ਇਹ ਇਕਰਾਰਨਾਮਾ ਕਿਸੇ ਵੀ ਤੀਜੀ ਧਿਰ ਨੂੰ ਟ੍ਰਾਂਸਫਰ ਕਰਨਾ।
 • 4. ਦਸਤਾਵੇਜ਼ੀਕਰਣ। ਜੇ ਐਪਲੀਕੇਸ਼ਨ ਨਾਲ ਦਸਤਾਵੇਜ਼ ਮੁਹੱਈਆ ਕੀਤੇ ਗਏ ਹਨ, ਤਾਂ ਤੁਸੀਂ ਵਿਅਕਤੀਗਤ ਸੰਦਰਭ ਦੇ ਉਦੇਸ਼ਾਂ ਲਈ ਉਹ ਦਸਤਾਵੇਜ਼ ਕਾਪੀ ਕਰ ਸਕਦੇ ਹੋ ਅਤੇ ਵਰਤ ਸਕਦੇ ਹੋ।
 • 5. ਟੈਕਨਾਲੋਜੀ ਅਤੇ ਨਿਰਯਾਤ ਪ੍ਰਤਿਬੰਧ। ਇਹ ਐਪਲੀਕੇਸ਼ਨ ਅਮਰੀਕਾ ਜਾਂ ਅੰਤਰਰਾਸ਼ਟਰੀ ਟੈਕਨਾਲੋਜੀ ਨਿਯੰਤ੍ਰਣ ਜਾਂ ਨਿਰਯਾਤ ਕਾਨੂੰਨਾਂ ਅਤੇ ਵਿਨਿਯਮਾਂ ਦੇ ਅਧੀਨ ਹੋ ਸਕਦੀ ਹੈ। ਤੁਹਾਨੂੰ ਐਪਲੀਕੇਸ਼ਨ ਦੁਆਰਾ ਵਰਤੀ ਜਾਂਦੀ ਜਾਂ ਸਮਰਥਿਤ ਕੀਤੀ ਜਾਂਦੀ ਟੈਕਨਾਲੋਜੀ ਤੇ ਲਾਗੂ ਹੋਣ ਵਾਲੇ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਨਿਰਯਾਤ ਕਾਨੂੰਨਾਂ ਅਤੇ ਕਾਇਦਿਆਂ ਦਾ ਪਾਲਨ ਕਰਨਾ ਹੋਵੇਗਾ। ਇਹਨਾਂ ਕਾਨੂੰਨਾਂ ਵਿੱਚ ਮੰਜ਼ਲਾਂ, ਅੰਤਿਮ ਉਪਯੋਗਕਰਤਾਵਾਂ ਅਤੇ ਅੰਤਿਮ ਵਰਤੋਂ ਤੇ ਪ੍ਰਤਿਬੰਧ ਸ਼ਾਮਲ ਹਨ। Microsoft ਬ੍ਰਾਂਡ ਵਾਲੇ ਉਤਪਾਦਾਂ ਬਾਰੇ ਜਾਣਕਾਰੀ ਲਈ, Microsoft ਨਿਰਯਾਤ ਵੈਬਸਾਈਟ ਦੇਖੋ।
 • 6. ਸਮਰਥਨ ਸੇਵਾਵਾਂ। ਇਹ ਨਿਰਧਾਰਤ ਕਰਨ ਲਈ ਕਿ ਕਿਹੜੀਆਂ ਸਹਾਇਤਾ ਸੇਵਾਵਾਂ ਉਪਲਬਧ ਹਨ, ਐਪਲੀਕੇਸ਼ਨ ਦੇ ਪ੍ਰਕਾਸ਼ਕ ਨਾਲ ਸੰਪਰਕ ਕਰੋ। ਐਪਲੀਕੇਸ਼ਨ ਲਈ ਸਹਾਇਤਾ ਸੇਵਾਵਾਂ ਮੁਹੱਈਆ ਕਰਨ ਲਈ Microsoft, ਤੁਹਾਡਾ ਹਾਰਡਵੇਅਰ ਨਿਰਮਾਤਾ ਅਤੇ ਤੁਹਾਡਾ ਵਾਇਰਲੈਸ ਕੈਰਿਅਰ (ਜਦ ਤਕ ਉਹਨਾਂ ਵਿੱਚੋਂ ਕੋਈ ਐਪਲੀਕੇਸ਼ਨ ਦਾ ਪ੍ਰਕਾਸ਼ਕ ਨਾ ਹੋਵੇ) ਜ਼ਿੰਮੇਵਾਰ ਨਹੀਂ ਹਨ।
 • 7. ਸੰਪੂਰਨ ਇਕਰਾਰਨਾਮਾ। ਇਹ ਇਕਰਾਰਨਾਮਾ, ਕੋਈ ਲਾਗੂ ਗੋਪਨੀਯਤਾ ਨੀਤੀ, ਕੋਈ ਵਾਧੂ ਸ਼ਰਤਾਂ ਜੋ ਐਪਲੀਕੇਸ਼ਨ ਦੇ ਨਾਲ ਹਨ ਅਤੇ ਸਪਲੀਮੈਂਟ ਅਤੇ ਅਪਡੇਟਾਂ ਲਈ ਸ਼ਰਤਾਂ ਐਪਲੀਕੇਸ਼ਨ ਲਈ ਤੁਹਾਡੇ ਅਤੇ ਐਪਲੀਕੇਸ਼ਨ ਪ੍ਰਕਾਸ਼ਕ ਦੇ ਵਿਚਕਾਰ ਸਮੁੱਚਾ ਲਾਇਸੈਂਸ ਇਕਰਾਰਨਾਮਾ ਹਨ।
 • 8. ਲਾਗੂ ਹੋਣ ਵਾਲਾ ਕਾਨੂੰਨ।
  • a. ਅਮਰੀਕਾ ਅਤੇ ਕੈਨੇਡਾ। ਜੇ ਤੁਸੀਂ ਐਪਲੀਕੇਸ਼ਨ ਅਮਰੀਕਾ ਜਾਂ ਕੈਨੇਡਾ ਵਿੱਚ ਹਾਸਲ ਕੀਤੀ ਸੀ, ਕਾਨੂੰਨ ਦੇ ਸਿਧਾਂਤਾਂ ਦੇ ਟਾਕਰੇ ਵੱਲ ਧਿਆਨ ਦਿੱਤੇ ਬਿਨਾਂ, ਤੁਸੀਂ ਜਿਸ ਰਾਜ ਜਾਂ ਸੂਬੇ ਵਿੱਚ ਰਹਿੰਦੇ ਹੋ (ਜਾਂ, ਜੇ ਇੱਕ ਕਾਰੋਬਾਰ ਹੋ, ਤਾਂ ਜਿੱਥੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਸਥਿਤ ਹੈ) ਉਸ ਰਾਜ ਜਾਂ ਸੂਬੇ ਦੇ ਕਾਨੂੰਨ ਇਸ ਇਕਰਾਰਨਾਮੇ ਦੀ ਵਿਆਖਿਆ ਕਰਦੇ ਹਨ ਅਤੇ ਇਸਦਾ ਉਲੰਘਣ ਕਰਨ ਲਈ ਦਾਅਵਿਆਂ, ਅਤੇ ਬਾਕੀ ਸਾਰੇ ਦਾਅਵਿਆਂ (ਉਪਭੋਗਤਾ ਸੁਰੱਖਿਆ, ਨਾਵਾਜਬ ਮੁਕਾਬਲੇ, ਅਤੇ ਵਿਅਕਤੀਗਤ ਅਪਰਾਧ ਸਮੇਤ) 'ਤੇ ਲਾਗੂ ਹੁੰਦੇ ਹਨ।
  • b. ਯੂਨਾਇਟੇਡ ਸਟੇਟਸ ਅਤੇ ਕੈਨੇਡਾ ਦੇ ਬਾਹਰ। ਜੇ ਤੁਸੀਂ ਐਪਲੀਕੇਸ਼ਨ ਕਿਸੇ ਹੋਰ ਦੇਸ਼ ਵਿੱਚ ਹਾਸਲ ਕੀਤੀ ਸੀ, ਤਾਂ ਉਸ ਦੇਸ਼ ਦੇ ਕਾਨੂੰਨ ਲਾਗੂ ਹੁੰਦੇ ਹਨ।
 • 9. ਕਾਨੂੰਨੀ ਅਸਰ। ਇਹ ਇਕਰਾਰਨਾਮਾ ਕੁਝ ਖਾਸ ਕਾਨੂੰਨੀ ਹੱਕਾਂ ਦਾ ਵਰਣਨ ਕਰਦਾ ਹੈ। ਤੁਹਾਡੇ ਕੋਲ ਆਪਣੇ ਰਾਜ ਜਾਂ ਦੇਸ਼ ਦੇ ਕਾਨੂੰਨਾਂ ਤਹਿਤ ਹੋਰ ਹੱਕ ਹੋ ਸਕਦੇ ਹਨ। ਜੇ ਤੁਹਾਡੇ ਰਾਜ ਜਾਂ ਦੇਸ਼ ਦੇ ਕਾਨੂੰਨ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੇ ਹਨ, ਤਾਂ ਇਹ ਇਕਰਾਰਨਾਮਾ ਤੁਹਾਡੇ ਰਾਜ ਜਾਂ ਦੇਸ਼ ਦੇ ਕਾਨੂੰਨਾਂ ਤਹਿਤ ਤੁਹਾਡੇ ਹੱਕਾਂ ਵਿੱਚ ਤਬਦੀਲੀ ਨਹੀਂ ਕਰਦਾ ਹੈ।
 • 10. ਵਾਰੰਟੀਆਂ ਦਾ ਬੇਦਾਅਵਾ। ਐਪਲੀਕੇਸ਼ਨ ਲਈ ਲਾਇਸੈਂਸ "ਜਿਵੇਂ ਹੈ," "ਸਾਰੀਆਂ ਤਰੁੱਟੀਆਂ ਦੇ ਨਾਲ" ਅਤੇ "ਜਿਵੇਂ ਉਪਲਬਧ ਹੈ" ਦੇ ਰੂਪ ਵਿੱਚ ਦਿੱਤਾ ਗਿਆ ਹੈ। ਇਸਨੂੰ ਵਰਤਣ ਦਾ ਜੋਖਮ ਤੁਸੀਂ ਲੈਂਦੇ ਹੋ। ਐਪਲੀਕੇਸ਼ਨ ਪ੍ਰਕਾਸ਼ਕ, ਆਪਣੇ, Microsoft (ਜੇ Microsoft ਉਸ ਐਪਲੀਕੇਸ਼ਨ ਦਾ ਪ੍ਰਕਾਸ਼ਕ ਨਹੀਂ ਹੈ), ਉਸ ਵਾਇਰਲੈਸ ਕੈਰਿਅਰ ਜਿਸਦੇ ਨੈਟਵਰਕ ਦੇ ਰਾਹੀਂ ਐਪਲੀਕੇਸ਼ਨ ਮੁਹੱਈਆ ਕੀਤੀ ਗਈ ਹੈ, ਅਤੇ ਸਾਡੇ ਹਰੇਕ ਸਬੰਧਤ ਭਾਗੀਦਾਰ, ਵਿਕ੍ਰੇਤਾ, ਏਜੰਟ ਅਤੇ ਵਿਤਰਕ ("ਕਵਰ ਕੀਤੀ ਜਾਂਦੀ ਧਿਰ") ਦੇ ਵੱਲੋਂ, ਤੁਹਾਨੂੰ ਐਪਲੀਕੇਸ਼ਨ ਦੇ ਸਬੰਧ ਵਿੱਚ ਕੋਈ ਵੀ ਸਪੱਸ਼ਟ ਵਾਰੰਟੀ, ਗਰੰਟੀ ਜਾਂ ਸ਼ਰਤ ਨਹੀਂ ਦਿੰਦਾ ਹੈ। ਐਪਲੀਕੇਸ਼ਨ ਦੀ ਗੁਣਵੱਤਾ, ਸੁਰੱਖਿਆ, ਆਰਾਮ ਅਤੇ ਕਾਰਗੁਜ਼ਾਰੀ ਦਾ ਪੂਰਾ ਜੋਖਿਮ ਤੁਹਾਡੇ ਨਾਲ ਹੈ। ਜੇ ਐਪਲੀਕੇਸ਼ਨ ਦੋਸ਼ਪੂਰਨ ਨਿਕਲਦੀ ਹਨ, ਤਾਂ ਸਾਰੀ ਜ਼ਰੂਰੀ ਸਰਵਿਸਿੰਗ ਜਾਂ ਮੁਰੰਮਤ ਦੀ ਪੂਰੀ ਲਾਗਤ ਤੁਸੀਂ ਹੀ ਝੇਲੋਗੇ। ਤੁਹਾਡੇ ਕੋਲ ਆਪਣੇ ਸਥਾਨਕ ਕਾਨੂੰਨਾਂ ਤਹਿਤ ਵਾਧੂ ਉਪਭੋਗਤਾ ਹੱਕ ਹੋ ਸਕਦੇ ਹਨ ਜਿਸਨੂੰ ਇਹ ਇਕਰਾਰਨਾਮਾ ਬਦਲ ਨਹੀਂ ਸਕਦਾ। ਤੁਹਾਡੇ ਸਥਾਨਕ ਕਾਨੂੰਨਾਂ ਦੁਆਰਾ ਇਜਾਜ਼ਤ ਪ੍ਰਾਪਤ ਹੱਦ ਤੱਕ, ਸ਼ਾਮਲ ਧਿਰਾਂ ਕਿਸੇ ਨਿਹਤ ਵਾਰੰਟੀਆਂ ਜਾਂ ਹਾਲਤਾਂ ਨੂੰ ਬਾਹਰ ਰੱਖਦੀਆਂ ਹਨ, ਜਿਸ ਵਿੱਚ ਖਰੀਦਦਾਰੀ, ਕਿਸੇ ਵਿਸ਼ੇਸ਼ ਉਦੇਸ਼ ਲਈ ਤੰਦਰੁਸਤੀ, ਸੁਰੱਖਿਆ, ਆਰਾਮ ਅਤੇ ਗੈਰ-ਉਲੰਘਣਾ ਸ਼ਾਮਲ ਹਨ।
 • 11. ਉਪਾਵਾਂ ਅਤੇ ਨੁਕਸਾਨਾਂ ਦੀ ਸੀਮਾ ਅਤੇ ਵਰਜਨ। ਉਸ ਸੀਮਾ ਤਕ ਜੋ ਕਾਨੂੰਨ ਦੁਆਰਾ ਵਰਜਿਤ ਨਾ ਹੋਵੇ, ਤੁਸੀਂ ਐਪਲੀਕੇਸ਼ਨ ਪ੍ਰਕਾਸ਼ਕ ਤੋਂ ਸਿਰਫ਼ ਪ੍ਰਤੱਖ ਨੁਕਸਾਨ ਲਈ ਐਪਲੀਕੇਸ਼ਨ ਲਈ ਭੁਗਤਾਨ ਕੀਤੀ ਗਈ ਰਕਮ ਜਾਂ USD$1.00 ਤਕ, ਜੋ ਵੀ ਵੱਧ ਹੋਵੇ, ਦਾ ਮੁਆਵਜ਼ਾ ਪ੍ਰਾਪਤ ਕਰ ਸਕਦੇ ਹੋ। ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਐਪਲੀਕੇਸ਼ਨ ਪ੍ਰਕਾਸ਼ਕ ਤੋਂ ਪਰਿਣਾਮੀ, ਮੁਨਾਫੇ ਦੇ ਨੁਕਸਾਨ, ਖ਼ਾਸ, ਅਪ੍ਰਤੱਖ ਜਾਂ ਦੰਡਾਤਮਕ ਨੁਕਸਾਨਾਂ ਸਮੇਤ ਕਿਸੇ ਵੀ ਹੋਰ ਨੁਕਸਾਨਾਂ ਲਈ ਮੁਆਵਜ਼ਾ ਨਹੀਂ ਮੰਗੋਗੇ, ਅਤੇ ਇਸਦੇ ਕੋਈ ਵੀ ਹੱਕ ਛੱਡ ਦੇਵੋਗੇ। ਜੇ ਤੁਹਾਡੇ ਸਥਾਨਕ ਕਾਨੂੰਨ ਕੋਈ ਵਾਰੰਟੀ, ਗਰੰਟੀ ਜਾਂ ਸ਼ਰਤਾਂ ਲਗਾਉਂਦੇ ਹਨ, ਭਾਵੇਂ ਇਹ ਸ਼ਰਤਾਂ ਇਹ ਨਹੀਂ ਲਗਾਉਂਦੀਆਂ ਹਨ, ਤਾਂ ਵੀ ਇਸਦੀ ਮਿਆਦ ਤੁਹਾਡੇ ਦੁਆਰਾ ਐਪਲੀਕੇਸ਼ਨ ਡਾਊਨਲੋਡ ਕਰਨ ਦੇ ਬਾਅਦ ਤੋਂ 90 ਦਿਨਾਂ ਤਕ ਸੀਮਿਤ ਹੈ।

ਇਹ ਸੀਮਾ ਇਹਨਾਂ ਤੇ ਲਾਗੂ ਹੁੰਦੀ ਹੈ:

 • ਐਪਲੀਕੇਸ਼ਨ ਜਾਂ ਐਪਲੀਕੇਸ਼ਨ ਦੇ ਮਾਧਿਅਮ ਨਾਲ ਉਪਲਬਧ ਕਰਾਈਆਂ ਗਈਆਂ ਸੇਵਾਵਾਂ ਨਾਲ ਸਬੰਧਤ ਕੋਈ ਵੀ ਚੀਜ਼; ਅਤੇ
 • ਲਾਗੂ ਹੋਣ ਵਾਲੇ ਕਾਨੂੰਨ ਦੁਆਰਾ ਇਜਾਜ਼ਤ ਸੀਮਾ ਤਕ ਇਕਰਾਰਨਾਮਾ, ਵਾਰੰਟੀ, ਗਰੰਟੀ ਜਾਂ ਸ਼ਰਤ ਦੇ ਉਲੰਘਣ; ਪੂਰੀ ਜਵਾਬਦੇਹੀ, ਅਣਗਹਿਲੀ, ਜਾਂ ਹੋਰ ਵਿਅਕਤੀਗਤ ਅਪਰਾਧ; ਕਿਸੇ ਕਾਨੂੰਨ ਜਾਂ ਵਿਨਿਯਮ ਦਾ ਉਲੰਘਣ; ਗੈਰ-ਵਾਜਬ ਵਾਧਾ; ਜਾਂ ਕਿਸੇ ਵੀ ਹੋਰ ਸਿਧਾਂਤ ਤਹਿਤ ਕੀਤੇ ਗਏ ਦਾਅਵੇ।

ਇਹ ਤਾਂ ਵੀ ਲਾਗੂ ਹੁੰਦਾ ਹੈ ਜੇ:

 • ਇਹ ਉਪਾਅ ਕਿਸੇ ਵੀ ਘਾਟਿਆਂ ਲਈ ਤੁਹਾਨੂੰ ਪੂਰਾ ਹਰਜ਼ਾਨਾ ਨਹੀਂ ਦਿੰਦਾ; ਜਾਂ
 • ਐਪਲੀਕੇਸ਼ਨ ਪ੍ਰਕਾਸ਼ਕ ਨੂੰ ਨੁਕਸਾਨਾਂ ਦੀ ਸੰਭਾਵਨਾ ਬਾਰੇ ਪਤਾ ਸੀ ਜਾਂ ਪਤਾ ਹੋਣਾ ਚਾਹੀਦਾ ਸੀ।
ਪੂਰਾ ਮਜ਼ਮੂਨ
ਕਵਰ ਕੀਤੀਆਂ ਜਾਂਦੀਆਂ ਸੇਵਾਵਾਂਕਵਰ ਕੀਤੀਆਂ ਜਾਂਦੀਆਂ ਸੇਵਾਵਾਂserviceslist
ਸਾਰ

ਹੇਠਾਂ ਲਿਖੇ ਉਤਪਾਦ, ਐਪਲੀਕੇਸ਼ਨਾਂ ਅਤੇ ਸੇਵਾਵਾਂ Microsoft ਸੇਵਾ ਇਕਰਾਰਨਾਮੇ ਤਹਿਤ ਆਉਂਦੇ ਹਨ, ਪਰ ਹੋ ਸਕਦਾ ਹੈ ਕਿ ਇਹ ਤੁਹਾਡੇ ਬਜ਼ਾਰ ਵਿੱਚ ਉਪਲਬਧ ਨਾ ਹੋਣ।

 • Account.microsoft.com
 • Advertising.microsoft.com
 • Bing App for Android
 • Bing Bots
 • Bing Business Bot
 • Bing for Business
 • Bing Image and News (iOS)
 • Bing Search APIs/SDKs
 • Bing Sportscaster
 • Bing Translator
 • Bing Webmaster
 • Bing Wikipedia ਬ੍ਰਾਉਜ਼ਰ
 • Bing ਐਪਲੀਕੇਸ਼ਨਾਂ
 • Bing ਖੋਜ ਐਪਲੀਕੇਸ਼ਨ
 • Bing ਡੈਸਕਟੌਪ
 • Bing ਨਕਸ਼ੇ
 • Bing ਸ਼ਬਦਕੋਸ਼
 • Bing ਸਾਧਨ-ਪੱਟੀ
 • Bing.com
 • Bing
 • Bingplaces.com
 • Citizen Next
 • Cortana skills by Microsoft
 • Cortana
 • Default Homepage and New Tab Page on Microsoft Edge
 • Dev Center App
 • Dictate
 • Docs.com
 • education.minecraft.net
 • Face Swap
 • Feedback Intake Tool for Azure Maps (aka “Azure Maps Feedback”)
 • Forms.microsoft.com
 • forzamotorsport.net
 • Groove Music Pass
 • Groove
 • GroupMe
 • HealthVault
 • LineBack
 • Microsoft Academic
 • Microsoft Add-Ins for Skype
 • Microsoft Bots
 • Microsoft Educator Community
 • Microsoft Pay
 • Microsoft Research Interactive Science
 • Microsoft Research Open Data
 • Microsoft Soundscape
 • Microsoft Translator
 • Microsoft XiaoIce
 • Microsoft ਖਾਤਾ
 • Microsoft ਦੁਆਰਾ ਪ੍ਰਕਾਸ਼ਿਤ Windows ਗੇਮਾਂ, ਐਪਾਂ ਅਤੇ ਵੈਬਸਾਈਟਾਂ
 • Microsoft ਪਰਿਵਾਰ
 • Microsoft ਮੂਵੀਆਂ ਅਤੇ TV
 • Microsoft ਵਾਲਪੇਪਰ
 • Microsoft ਸਿਹਤ
 • Mixer
 • MSN Explorer
 • MSN ਖੇਡ
 • MSN ਡਾਇਲ ਅਪ
 • MSN ਪ੍ਰੀਮਿਅਮ
 • MSN ਭੋਜਨ ਅਤੇ ਪੀਣ ਵਾਲੇ ਪਦਾਰਥ
 • MSN ਮਨੀ
 • MSN ਮੌਸਮ
 • MSN ਯਾਤਰਾ
 • MSN ਸਿਹਤ ਅਤੇ ਤੰਦਰੁਸਤੀ
 • MSN ਖ਼ਬਰਾਂ
 • MSN.com
 • Next ਲੌਕ ਸਕਰੀਨ
 • Office 365 Pro Plus optional connected experiences
 • Office 365 ਉਪਭੋਗਤਾ
 • Office 365 ਪਰਸਨਲ
 • Office 365 ਯੂਨੀਵਰਸਿਟੀ
 • Office 365 ਲਈ Microsoft ਸਹਾਇਤਾ ਅਤੇ ਰਿਕਵਰੀ ਸਹਾਇਕ
 • Office 365 ਹੋਮ
 • Office Sway
 • Office ਔਨਲਾਈਨ
 • Office ਸਟੋਰ
 • Office.com
 • OneDrive.com
 • OneDrive
 • OneNote.com
 • Outlook.com
 • Paint 3D
 • Presentation Translator
 • Remix 3D
 • Rinna
 • rise4fun
 • Ruuh
 • Seeing AI
 • Send
 • Skype in the Classroom
 • Skype Interviews
 • Skype Manager
 • Skype Qik
 • Skype.com
 • Skype
 • Snip Insights
 • Spreadsheet Keyboard
 • Sprinkles
 • Sway.com
 • to-do.microsoft.com
 • Translator for Microsoft Edge
 • Translator Live
 • UrWeather
 • Video Breakdown
 • Visio Online
 • Web Translator
 • Who’s In
 • Windows Live ਮੇਲ
 • Windows Live ਰਾਇਟਰ
 • Windows ਫੋਟੋ ਗੈਲਰੀ
 • Windows ਮੂਵੀ ਮੇਕਰ
 • Windows ਸਟੋਰ
 • Xbox Game Pass
 • Xbox Game Studios ਗੇਮਾਂ, ਐਪਾਂ ਅਤੇ ਵੈਬਸਾਈਟਾਂ
 • Xbox Live Gold
 • Xbox Live
 • Xbox Music
 • Xbox Store
 • ਕਲਾਸਰੂਮ ਵਿੱਚ Bing
 • ਡਿਵਾਇਸ ਦੀ ਸਿਹਤ ਐਪਲੀਕੇਸ਼ਨ
 • ਤਸਵੀਰ ਵਾਲੀ ਲੌਕ ਸਕਰੀਨ
 • ਨਕਸ਼ੇ ਐਪਲੀਕੇਸ਼ਨ
 • ਸਟੋਰ
 • ਸਮਾਰਟ ਖੋਜ
ਪੂਰਾ ਮਜ਼ਮੂਨ
1 ਮਾਰਚ 20180