This is the Trace Id: 215277fa6587d6673e9afa4faae3c3a7
ਮੁੱਖ ਸਮੱਗਰੀ ਤੇ ਜਾਓ
ਸਾਈਨ ਇਨ

Windows Vista ਭਾਸ਼ਾ ਇੰਟਰਫੇਸ ਪੈਕ

ਚੇਤਾਵਨੀ! Vista LIP ਪੈਕੇਜ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਇੱਕ ਫੌਂਟ-ਸਮਰਥਨ ਪੈਕੇਜ ਨੂੰ ਸਥਾਪਿਤ ਕਰਨਾ ਜਰੂਰੀ ਹੈ. ਇਸ ਫੌਂਟ ਪੈਕੇਜ ਵਿੱਚ ਮਹੱਤਵਪੂਰਨ ਫੌਂਟ ਅਪਡੇਟ ਜਾਣਕਾਰੀ ਸ਼ਾਮਲ ਹੁੰਦੀ ਹੈ ਜੋ ਕਿ ਤੁਹਾਡੀ ਭਾਸ਼ਾ ਨੂੰ ਸਹੀ ਰੂਪ ਵਿੱਚ ਦੇਖਣ ਲਈ ਲੋੜੀਂਦੀ ਹੁੰਦੀ ਹੈ. ਫੌਂਟ ਪੈਕੇਜ ਨੂੰ ਸਥਾਪਿਤ ਕਰਨ ਦੇ ਲਈ, ਹੇਠਾਂ ਦਿੱਤੇ ਫੌਂਟ ਪੈਕੇਜ ਸਥਾਪਿਤ ਕਰੋ ਤੇ ਕਲਿਕ ਕਰੋ.

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

ਡਾਊਨਲੋਡ
  • ਸੰਸਕਰਣ:

    1.0

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    15/7/2024

    ਫ਼ਾਈਲ ਦਾ ਨਾਮ:

    LIP_pa-IN.mlc

    ਫ਼ਾਈਲ ਦਾ ਆਕਾਰ:

    2.7 MB

    ਫੌਂਟ ਪੈਕੇਜ ਸਥਾਪਿਤ ਕਰੋ
    Windows Vista ਦਾ Windows Vista ਭਾਸ਼ਾ ਇੰਟਰਫੇਸ ਪੈਕ (LIP) Windows ਦੇ ਬਹੁਤ ਵਿਆਪਕ ਰੂਪ ਵਿੱਚ ਉਪਯੋਗ ਕੀਤੇ ਜਾਂਦੇ ਖੇਤਰਾਂ ਦਾ ਇੱਕ ਅੰਸ਼ਕ ਅਨੁਵਾਦਤ ਸੰਸਕਰਣ ਪ੍ਰਦਾਨ ਕਰਦਾ ਹੈ. LIP ਨੂੰ ਸਥਾਪਿਤ ਕਰਨ ਤੋਂ ਬਾਅਦ, ਵਿਜ਼ਾਰਡਸ, ਸੰਵਾਦ ਬਾਕਸਾਂ, ਮੇਨੂਜ਼, ਮਦਦ ਅਤੇ ਸਮਰਥਨ ਵਿਸ਼ਿਆਂ, ਅਤੇ ਉਪਭੋਗਤਾ ਇੰਟਰਫੇਸ ਵਿੱਚ ਦੂਜੇ ਆਇਟਮਾਂ ਵਿੱਚ ਪਾਠ ਨੂੰ LIP ਭਾਸ਼ਾ ਵਿੱਚ ਪ੍ਰਦਰਸ਼ਿਤ ਕੀਤਾ ਜਾਏਗਾ. ਜਿਸ ਪਾਠ ਦਾ ਅਨੁਵਾਦ ਨਹੀਂ ਕੀਤਾ ਜਾਏਗਾ ਉਹ Windows Vista ਦੀ ਮੂਲ ਭਾਸ਼ਾ ਵਿੱਚ ਹੋਵੇਗਾ. ਉਦਾਹਰਣ ਦੇ ਲਈ, ਜੇਕਰ ਤੁਸੀਂ Windows Vista ਦਾ ਇੱਕ ਸਪੈਨਿਸ਼ ਸੰਸਕਰਣ ਖਰੀਦਿਆ ਹੈ, ਅਤੇ ਇੱਕ ਕੈਟਾਲਨ LIP ਸਥਾਪਿਤ ਕੀਤਾ ਹੈ, ਤਾਂ ਕੁਝ ਪਾਠ ਸਪੈਨਿਸ਼ ਵਿੱਚ ਹੀ ਰਹੇਗਾ. ਤੁਸੀਂ ਇੱਕ ਤੋਂ ਜ਼ਿਆਦਾ LIP ਸਥਾਪਿਤ ਕਰ ਸਕਦੇ ਹੋ, ਇਸ ਲਈ ਕੰਪਿਊਟਰ ਦਾ ਹਰ ਇੱਕ ਉਪਭੋਗਤਾ, ਉਪਭੋਗਤਾ-ਇੰਟਰਫੇਸ ਨੂੰ ਆਪਣੀ ਇੱਛਤ ਭਾਸ਼ਾ ਵਿੱਚ ਪ੍ਰਦਰਸ਼ਿਤ ਕਰ ਸਕਦਾ ਹੈ.
  • ਸਮਰਥਿਤ ਓਪਰੇਟਿੰਗ ਸਿਸਟਮ

    Windows Vista

    • Microsoft Windows Vista
    • ਨਿਮਨਲਿਖਤ ਭਾਸ਼ਾ(ਭਾਸ਼ਾਵਾਂ) ਦੇ ਵਿੱਚ ਉਪਭੋਗਤਾ ਇੰਟਰਫੇਸ: ਅੰਗ੍ਰੇਜ਼ੀ, ਸਪੈਨਿਸ਼, ਫ੍ਰੈਂਚ, ਰੂਸੀ, ਸਰਬਿਆਈ (ਲੈਟਿਨ), ਕ੍ਰੋਏਸ਼ਿਅਨ, ਨੌਰਵੇਜਿਅਨ (ਬੋਕਮਲ)
    • ਡਾਉਨਲੋਡ ਕਰਨ ਦੇ ਲਈ 4.63 Mb ਦੀ ਖਾਲੀ ਥਾਂ
    • ਸੈਟ ਕਰਨ ਦੇ ਲਈ 15 Mb ਦੀ ਖਾਲੀ ਥਾਂ

    ਸਮਰਥਿਤ ਪਲੇਟਫੌਰਮਸ: LIP, Windows Vista ਦੇ ਸਿਰਫ 32-ਬਿਟ ਸੰਸਕਰਣਾਂ ਨਾਲ ਕੰਮ ਕਰਦਾ ਹੈ ਅਤੇ Windows ਦੇ ਪੂਰਵਵਰਤੀ ਸੰਸਕਰਣਾਂ ਤੇ ਜਾਂ Windows Vista ਦੇ 64-ਬਿਟ ਸੰਸਕਰਣ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ.
    ਨੋਟ: ਇਸ ਭਾਸ਼ਾ ਦੇ ਲਈ 96 DPI ਦਾ ਉਪਯੋਗ ਕਰਨਾ ਅਨੁਸ਼ੰਸਿਤ ਕੀਤਾ ਜਾਂਦਾ ਹੈ.
    1. ਡਾਉਨਲੋਡ ਸ਼ੁਰੂ ਕਰਨ ਦੇ ਲਈ ਇਸ ਪੰਨੇ ਤੇ ਡਾਉਨਲੋਡ ਬਟਨ ਤੇ ਕਲਿਕ ਕਰੋ, ਜਾਂ ਡ੍ਰੌਪ-ਡਾਉਨ ਲਿਸਟ ਤੋਂ ਕੋਈ ਵੱਖਰੀ ਭਾਸ਼ਾ ਦਾ ਚੋਣ ਕਰਕੇ ਅਤੇ ਜਾਉਤੇ ਕਲਿਕ ਕਰੋ.
    2. ਨਿਮਨਲਿਖਤ ਵਿੱਚੋਂ ਕੋਈ ਇੱਕ ਕਰੋ:
      • ਸਥਾਪਨਾ ਤਤਕਾਲ ਸ਼ੁਰੂ ਕਰਨ ਦੇ ਲਈ, ਖੋਲ੍ਹੋ ਜਾਂ ਇਸ ਪ੍ਰੋਗਰਾਮ ਨੂੰ ਇਸਦੇ ਵਰਤਮਾਨ ਸਥਾਨ ਤੋਂ ਚਲਾਉਤੇ ਕਲਿਕ ਕਰੋ.
      • ਬਾਅਦ ਵਿੱਚ ਸਥਾਪਨਾ ਕਰਨ ਦੇ ਲਈ ਤੁਹਾਡੇ ਕੰਪਿਊਟਰ ਤੇ ਡਾਉਨਲੋਡ ਦੀ ਪ੍ਰਤੀਲਿਪੀ ਬਣਾਉਣ ਲਈ, ਸੁਰੱਖਿਅਤ ਕਰੋ ਜਾਂ ਇਸ ਪ੍ਰੋਗਰਾਮ ਨੂੰ ਡਿਸਕ ਤੇ ਸੁਰੱਖਿਅਤ ਕਰੋਤੇ ਕਲਿਕ ਕਰੋ.