This is the Trace Id: 50b75f436c34374825a5ffdf0aac5085
ਮੁੱਖ ਸਮੱਗਰੀ ਤੇ ਜਾਓ
ਸਾਈਨ ਇਨ

Microsoft Office ਜਾਂਚ ਸਾਧਨ 2016 - ਅੰਗ੍ਰੇਜ਼ੀ

Microsoft Office ਜਾਂਚ ਸਾਧਨ ਅਤਿਰਿਕਤ ਭਾਸ਼ਾਵਾਂ ਵਿੱਚ ਵੀ ਸੰਪਾਦਨ ਕਰਨ ਦੇ ਸਮਰੱਥ ਹਨ।

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

  • ਸੰਸਕਰਣ:

    2016

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    15/7/2024

    ਫ਼ਾਈਲ ਦਾ ਨਾਮ:

    proofingtools2016_pa-in-x64.exe

    proofingtools2016_pa-in-x86.exe

    ਫ਼ਾਈਲ ਦਾ ਆਕਾਰ:

    1.2 MB

    1.1 MB

    ਜਿਹੜੀ ਭਾਸ਼ਾ ਨੂੰ Office ਦੁਆਰਾ ਸਵੈਚਾਲਿਤ ਤੌਰ 'ਤੇ ਸਥਾਪਤ ਨਹੀਂ ਕੀਤਾ ਗਿਆ ਸੀ ਕੀ ਤੁਸੀਂ ਉਸ ਲਈ ਸ਼ਬਦਜੋੜ ਦੀ ਜਾਂਚ ਕਰਨਾ ਚਾਹੁੰਦੇ ਹੋ? ਤੁਸੀਂ ਸਹੀ ਸਥਾਨ 'ਤੇ ਹੋ। Microsoft Office ਜਾਂਚ ਸਾਧਨਾਂ ਵਿੱਚ, Office 'ਤੇ ਉਪਲਬਧ ਇਸ ਭਾਸ਼ਾ ਲਈ, ਜਾਂਚ ਸਾਧਨਾਂ ਦਾ ਪੂਰਾ ਸੈਟ ਸ਼ਾਮਲ ਹੈ। ਸਿਰਫ Office ਨੂੰ ਸਥਾਪਤ ਕਰੋ ਅਤੇ ਦੁਬਾਰਾ ਸ਼ੁਰੂ ਕਰੋ, ਅਤੇ ਤੁਹਾਡੀ ਭਾਸ਼ਾ ਲਈ ਜਾਂਚ ਸਾਧਨ ਉਪਯੋਗ ਲਈ ਤਿਆਰ ਹਨ।
  • ਸਮਰਥਿਤ ਓਪਰੇਟਿੰਗ ਸਿਸਟਮ

    Windows 7, Windows 8, Windows Server 2008 R2

    ਇਹ ਡਾਉਨਲੋਡ ਹੇਠਾਂ ਦਿੱਤੇ ਪ੍ਰੋਗਰਾਮਾਂ ਨਾਲ ਕੰਮ ਕਰਦਾ ਹੈ:
    • Microsoft Office Excel 2016
    • Microsoft Office OneNote 2016
    • Microsoft Office Outlook 2016
    • Microsoft Office PowerPoint 2016
    • Microsoft Office Word 2016
  • ਇਸ ਡਾਉਨਲੋਡ ਨੂੰ ਸਥਾਪਿਤ ਕਰਨ ਲਈ:

    ਜਾਂਚ ਸਾਧਨ ਸਥਾਪਿਤ ਕਰੋ:

    1. (ਉੱਤੇ ਦਿੱਤੇ) ਡਾਉਨਲੋਡ ਬਨਟ ਕਲਿਕ ਕਰਕੇ ਅਤੇ ਫਾਈਲ ਨੂੰ ਆਪਣੀ ਹਾਰਡ ਡਿਸਕ ਵਿੱਚ ਸੁਰੱਖਿਅਤ ਕਰਕੇ ਫਾਈਲ ਡਾਉਨਲੋਡ ਕਰੋ।
    2. ਸੈੱਟਅਪ ਪ੍ਰੋਗਰਾਮ ਚਲਾਓ।
    3. Microsoft ਸਾਫ਼ਟਵੇਅਰ ਲਸੰਸ ਦੀਆਂ ਸ਼ਰਤਾਂ ਦਾ ਪੰਨਾ ਪੜ੍ਹੋ 'ਤੇ, ਸ਼ਰਤਾਂ ਦੀ ਸਮੀਖਿਆ ਕਰੋ, "Microsoft ਸਾਫ਼ਟਵੇਅਰ ਲਸੰਸ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਇੱਥੇ ਕਲਿਕ ਕਰੋ" ਚੁਣੋ ਅਤੇ ਫਿਰ ਜਾਰੀ ਰੱਖੋ ਕਲਿਕ ਕਰੋ।
    4. ਸੈੱਟਅਪ ਵਿਜ਼ਰਡ ਪਰੂਫਿੰਗ ਟੂਲਸ ਨੂੰ ਚਲਾਉਂਦਾ ਹੈ ਅਤੇ ਸਥਾਪਿਤ ਕਰਦਾ ਹੈ।
    5. ਸਥਾਪਨਾ ਦੇ ਸੰਪੂਰਣ ਹੋ ਜਾਣ ਤੋਂ ਬਾਅਦ, ਆਪਣੀਆਂ ਖੁੱਲੀਆਂ ਹੋਈਆਂ Office ਦੀ ਐਪਲੀਕੇਸ਼ਨਾਂ ਨੂੰ ਦੁਬਾਰਾ ਸ਼ੁਰੂ ਕਰੋ।


    ਉਪਯੋਗ ਲਈ ਨਿਰਦੇਸ਼: ਜਾਂਚ ਸਾਧਨ ਦਾ ਉਸ ਤਰਾਂ ਉਪਯੋਗ ਕਰੋ ਜਿਵੇਂ ਤੁਸੀਂ ਸਧਾਰਨ ਤੌਰ ਤੇ ਕਰਦੇ ਹੋ - ਤੁਸੀਂ ਹੁਣ ਆਪਣੀ ਨਵੀਂ ਸਥਾਪਿਤ ਕੀਤੀ ਭਾਸ਼ਾ ਲਈ ਉਨ੍ਹਾਂ ਨੂੰ ਦੇਖ ਸਕਦੇ ਹੋ। ਉਦਾਹਰਨ ਦੇ ਲਈ, ਸ਼ਬਦ ਜੋੜ ਜਾਂਚ (ਜੇਕਰ ਉਪਲਬਧ ਹੈ) ਦੀ ਵਰਤੋਂ ਕਰਨ ਲਈ ਤੁਸੀਂ ਨਵੇਂ ਭਾਸ਼ਾ ਲਈ ਜਾਂਚ ਭਾਸ਼ਾ ਸੈਟ ਕਰ ਸਕਦੇ ਹੋ - ਇਹ ਕਰਨਾ ਸਿੱਖਣ ਲਈ ਹੈ, ਇਹ ਦੇਖੋ ਭਾਸ਼ਾ ਪੱਟੀ ਦੀ ਵਰਤੋਂ ਕਰਕੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਸਵਿੱਚ ਕਰੋ

    ਇਸ ਡਾਉਨਲੋਡ ਨੂੰ ਹਟਾਉਣ ਲਈ:
    1. ਸਟਾਰਟ ਮੀਨੂ 'ਤੇ, ਸੈਟਿੰਗਾਂ 'ਤੇ ਪੁਆਇੰਟ ਕਰੋ ਅਤੇ ਫਿਰ ਨਿਯੰਤਰਣ ਪੈਨਲ ਕਲਿਕ ਕਰੋ।
    2. ਪ੍ਰੋਗਰਾਮ ਜੋੜੋ/ਹਟਾਓ 'ਤੇ ਦੋ-ਵਾਰ ਕਲਿਕ ਕਰੋ।
    3. ਮੌਜਦਾ ਸਥਾਪਿਤ ਪ੍ਰੋਗਰਾਮਾਂ ਦੀ ਸੂਚੀ ਵਿੱਚ, Microsoft Office ਜਾਂਚ ਸਾਧਨ 2016 - ਅੰਗ੍ਰੇਜ਼ੀ ਨੂੰ ਚੁਣੋ ਅਤੇ ਫਿਰ ਸਥਾਪਨਾ ਰੱਦ ਕਰੋ, ਹਟਾਓ, ਜਾਂ ਜੋੜੋ/ਹਟਾਓ 'ਤੇ ਕਲਿਕ ਕਰੋ। ਜੇਕਰ ਕੋਈ ਸੰਵਾਦ ਬਾਸਕ ਦਿਖਾਈ ਦਿੰਦਾ ਹੈ, ਤਾਂ ਪ੍ਰੋਗਰਾਮ ਨੂੰ ਹਟਾਉਣ ਲਈ ਨਿਰਦੇਸ਼ਾਂ ਦਾ ਪਾਲਣ ਕਰੋ।
    4. ਤੁਸੀਂ ਪ੍ਰੋਗਰਾਮ ਨੂੰ ਹਟਾਉਣਾ ਚਾਹੁੰਦੇ ਹੋ ਇਸਦੀ ਪੁਸ਼ਟੀ ਕਰਨ ਲਈ ਹਾਂ ਜਾਂ ਠੀਕ ਕਲਿਕ ਕਰੋ।