This is the Trace Id: 4898ffbdd9b9d030a89af430c7c86b0b

Microsoft ਸੇਵਾਵਾਂ ਦਾ ਇਕਰਾਰਨਾਮੇ ਵਿੱਚ ਤਬਦਲਾਵਾਂ ਦਾ ਸਾਰ – 30 ਸਤੰਬਰ, 2025

ਅਸੀਂ Microsoft ਸੇਵਾਵਾਂ ਦਾ ਇਕਰਾਰਨਾਮਾ ਨੂੰ ਅਪਡੇਟ ਕਰ ਰਹੇ ਹਾਂ, ਜੋ Microsoft ਉਪਭੋਗਤਾ ਔਨਲਾਈਨ ਉਤਪਾਦਾਂ ਅਤੇ ਸੇਵਾਵਾਂ ਦੀ ਤੁਹਾਡੀ ਵਰਤੋਂ 'ਤੇ ਲਾਗੂ ਹੁੰਦਾ ਹੈ। ਇਹ ਪੰਨਾ Microsoft ਸੇਵਾਵਾਂ ਦਾ ਇਕਰਾਰਨਾਮਾ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀਆਂ ਦਾ ਸਾਰ ਪ੍ਰਦਾਨ ਕਰਦਾ ਹੈ।

ਸਾਰੀਆਂ ਤਬਦੀਲੀਆਂ ਨੂੰ ਵੇਖਣ ਲਈ, ਕਿਰਪਾ ਕਰਕੇ ਇੱਥੇ Microsoft ਸੇਵਾਵਾਂ ਦਾ ਇਕਰਾਰਨਾਮਾ ਪੂਰਾ ਪੜ੍ਹੋ।

  1. ਸਿਰਲੇਖ ਵਿੱਚ, ਅਸੀਂ ਪ੍ਰਕਾਸ਼ਨ ਮਿਤੀ ਅੱਪਡੇਟ ਕਰਕੇ 30 ਜੁਲਾਈ 2025, ਅਤੇ ਪ੍ਰਭਾਵਸ਼ਾਲੀ ਮਿਤੀ ਨੂੰ 30 ਸਤੰਬਰ 2025 ਤੱਕ ਕਰ ਦਿੱਤਾ ਹੈ।
  2. ਤੁਹਾਡੀ ਸਮੱਗਰੀ ਵਾਲੇ ਹਿੱਸੇ ਵਿੱਚ, ਅਸੀਂ ਨਿਰਯਾਤਯੋਗ ਡੇਟਾ ਨੂੰ ਸੰਬੋਧਤ ਕਰਨ ਲਈ ਇੱਕ ਨਵਾਂ ਭਾਗ "c" ਸਾਮਲ ਕੀਤਾ ਹੈ।
  3. ਮਦਦ ਵਾਲੇ ਹਿੱਸੇ ਵਿੱਚ, "ਸੇਵਾਵਾਂ ਅਤੇ ਸਮਰਥਨ ਨੂੰ ਵਰਤਣਾ" ਭਾਗ ਵਿੱਚ, ਅਸੀਂ ਗਲਤ ਹਾਈਪਰਲਿੰਕਸ ਨੂੰ ਹਟਾਇਆ ਅਤੇ ਸੋਧਾਂ ਕੀਤੀਆਂ ਹਨ ਅਤੇ ਸਪੱਸ਼ਟ ਕੀਤਾ ਹੈ ਕਿ ਕੁੱਝ ਸੇਵਾਵਾਂ ਵੱਖਰੀਆਂ ਜਾਂ ਵਾਧੂ ਸਮਰਥਨ ਦੀ ਪੇਸ਼ਕਸ਼ ਕਰ ਸਕਦੀਆਂ ਹਨ, ਅਤੇ ਇਸ ਤਰ੍ਹਾਂ ਦੀ ਸਮਰਥਨ Microsoft ਸੇਵਾਵਾਂ ਦਾ ਇਕਰਾਰਨਾਮਾ ਤੋਂ ਬਾਹਰ ਦੀਆਂ ਸ਼ਰਤਾਂ ਤਹਿਤ ਹੋ ਸਕਦੀ ਹੈ।
  4. ਸਥਾਨਕ ਨਿਯਮਾਂ ਵਿੱਚ ਤਬਦੀਲੀ ਕਰਕੇ ਅਸੀਂ "ਸਮਰਥਨ" ਭਾਗ ਦੇ ਅਧੀਨ "ਆਸਟ੍ਰੇਲੀਆ ਵਿੱਚ ਰਹਿ ਰਹੇ ਉਪਭੋਗਤਾਵਾਂ ਲਈ" ਭਾਗ ਨੂੰ ਹਟਾਇਆ ਹੈ।
  5. ਏਸ਼ੀਆ ਜਾਂ ਦੱਖਣੀ ਪ੍ਰਸ਼ਾਂਤ, ਜਦ ਤਕ ਕਿ ਤੁਹਾਡਾ ਦੇਸ਼ ਹੇਠਾਂ ਸਪੱਸ਼ਟ ਰੂਪ ਵਿੱਚ ਨਹੀਂ ਦੱਸਿਆ ਗਿਆ ਹੈ, "ਇਕਰਾਰਨਾਮਾ ਕਰਨ ਵਾਲੀ ਇਕਾਈ, ਕਾਨੂੰਨ ਦੀ ਚੋਣ ਅਤੇ ਵਿਵਾਦਾਂ ਨੂੰ ਹੱਲ ਕਰਨ ਲਈ ਸਥਾਨ" ਵਿੱਚ, ਸਥਾਨਕ ਨਿਯਮਾਂ ਵਿੱਚ ਤਬਦੀਲੀ ਕਰਕੇ ਆਸਟ੍ਰੇਲੀਆ ਦੇ ਨਿਵਾਸੀਆਂ ਲਈ ਸ਼ਰਤਾਂ ਨੂੰ ਹਟਾਇਆ ਗਿਆ ਹੈ।
  6. "ਅਜ਼ਮਾਇਸ਼ ਮਿਆਦ ਦੀਆਂ ਪੇਸ਼ਕਸ਼ਾਂ" ਭਾਗ ਵਿੱਚ, "ਭੁਗਤਾਨ ਦੀਆਂ ਸ਼ਰਤਾਂ" ਭਾਗ ਵਿੱਚ, ਅਸੀਂ ਇਹ ਸਪੱਸ਼ਟ ਕਰਦੇ ਹੋਏ ਸ਼ਬਦ ਸਾਮਲ ਕੀਤੇ ਗਏ ਹਨ ਕਿ ਕੁਝ ਪ੍ਰੀਖਣ-ਅਵਧੀ ਪੇਸ਼ਕਸ਼ ਲਈ ਆਟੋ-ਨਵੀਨੀਕਰਨ ਚਾਲੂ ਕਰਨ ਦੀ ਲੋੜ ਪੈ ਸਕਦੀ ਹੈ।
  7. "ਸੇਵਾ ਨਾਲ ਸਬੰਧਤ ਸ਼ਰਤਾਂ" ਵਾਲੇ ਭਾਗ ਵਿੱਚ, ਅਸੀਂ ਹੇਠਾਂ ਦਿੱਤੇ ਵਾਧੇ ਅਤੇ ਬਦਲਾਅ ਕੀਤੇ ਹਨ:
    • Xbox ਸੇਵਾਵਾਂ ਭਾਗ ਵਿੱਚ, "Xbox" ਭਾਗ ਵਿੱਚ, ਅਸੀਂ ਸਪੱਸ਼ਟ ਕੀਤਾ ਹੈ ਕਿ ਤੁਹਾਡੇ Microsoft ਖਾਤੇ ਨਾਲ ਕਿਸੇ ਡਿਵਾਈਸ ਜਾਂ ਪਲੇਟਫਾਰਮ ਵਿੱਚ ਲੌਗਇਨ ਕਰਨਾ, ਜਾਂ ਤੁਹਾਡੇ Microsoft ਖਾਤੇ ਨੂੰ ਕਿਸੇ ਗੈਰ-Microsoft ਸੇਵਾ ਤੱਕ ਐਕਸੈਸ ਕਰਨ ਲਈ ਇਸ ਤਰ੍ਹਾਂ ਦੇ ਡਿਵਾਈਸ ਜਾਂ ਪਲੇਟਫਾਰਮ ਨਾਲ ਲਿੰਕ ਕਰਨਾ, ਤੁਹਾਨੂੰ ਉਸ ਭਾਗ ਵਿੱਚ ਦੱਸੇ ਗਏ Microsoft ਦੇ ਵਰਤੋਂ ਅਧਿਕਾਰਾਂ ਦੇ ਤਹਿਤ ਕਰਦਾ ਹੈ। ਇਸ ਤੋਂ ਬਗੈਰ, ਅਸੀਂ ਸਪੱਸ਼ਟ ਕੀਤਾ ਹੈ ਕਿ Xbox-ਵਿਸ਼ੇਸ਼ Family Safety ਸੈਟਿੰਗਾਂ ਕਿਸੇ ਤੀਜੀ-ਧਿਰ ਡਿਵਾਈਸ ਜਾਂ ਪਲੇਟਫਾਰਮ ਜ਼ਰੀਏ Xbox Game Studios ਗੇਮਾਂ ਜਾਂ ਸੇਵਾਵਾਂ ਤੱਕ ਐਸਸੈਸ ਕਰਨ ਵੇਲੇ ਸਮਰੱਥ ਨਹੀਂ ਕੀਤੀਆਂ ਜਾ ਸਕਦੀਆਂ।
    • Xbox ਸੇਵਾਵਾਂ ਭਾਗ ਵਿੱਚ ਕੀਤੀਆਂ ਗਈਆੰ ਤਬਦੀਲੀਆਂ ਅਨੁਸਾਰ, ਅਸੀਂ "Microsoft ਪਰਿਵਾਰ ਦੀਆਂ ਵਿਸ਼ੇਸ਼ਤਾਵਾਂ" ਭਾਗ ਵਿੱਚ, "Xbox" ਭਾਗ ਤਹਿਚ, Xbox-ਵਿਸ਼ੇਸ਼ Family Safety ਸੈਟਿੰਗਾਂ ਨਾਲ ਸੰਬੰਧਿਤ ਸ਼ਬਦਾਵਲੀ ਸ਼ਾਮਲ ਕੀਤੀ ਹੈ ਜੋ ਸੰਭਾਵੀ ਤੌਰ 'ਤੇ ਤੀਜੀ-ਧਿਰ ਡਿਵਾਈਸਾਂ ਜਾਂ ਪਲੇਟਫਾਰਮਾਂ ਜ਼ਰੀਏ Xbox Game Studios ਗੇਮਾਂ ਜਾਂ ਸੇਵਾਵਾਂ ਤੱਕ ਐਸਸੈਸ ਕਰਨ ਵੇਲੇ ਸਮਰੱਥ ਨਹੀਂ ਕੀਤੀਆਂ ਹੋਣਗੀਆਂ।
    • Skype ਦੀ ਸੇਵਾਮੁਕਤੀ ਵਾਸਤੇ "Skype, Microsoft Teams, ਅਤੇ GroupMe" ਭਾਗ ਨੂੰ ਸੋਦਿਆ ਗਿਆ ਹੈ।
    • Microsoft Rewards ਭਾਗ ਤਹਿਤ "ਅੰਕਾਂ ਉੱਤੇ ਪ੍ਰਤਿਬੰਧ ਜਾਂ ਸੀਮਾਵਾਂ" ਭਾਗ ਨੂੰ ਇਹ ਪ੍ਰਰਟਾਉਣ ਲਈ ਸੋਧ ਕੀਤੀ ਗਈ ਸੀ ਕਿ ਜੇ ਲਗਾਤਾਰ 12 ਮਹੀਨਿਆਂ ਤੱਕ ਕੋਈ ਵੀ ਅੰਕ ਹਾਸਿਲ ਜਾਂ ਰੀਡੀਮ ਨਹੀਂ ਕੀਤਾ ਜਾਂਦਾ ਹੈ ਤਾਂ ਅਣ-ਰਿਡੀਮ ਕੀਤੇ ਅੰਕ ਸਮਾਪਤ ਹੋ ਜਾਣਗੇ।
    • "ਤੁਹਾਡੇ Rewards ਖਾਤੇ ਨੂੰ ਰੱਦ ਕਰਨਾ", "Microsoft Rewards" ਭਾਗ ਦੇ ਅਧੀਨ, ਇਹ ਪ੍ਰਗਟਾਉ ਲਈ ਸੋਧ ਕੀਤੀ ਗਈ ਸੀ ਕਿ ਜੇ ਲਗਾਤਾਰ 12 ਮਹੀਨਿਆਂ ਤੱਕ ਲੌਗਇਨ ਨਹੀਂ ਹੁੰਦਾ ਹੈ ਤਾਂ Rewards ਖਾਤਾ ਰੱਦ ਹੋ ਸਕਦਾ ਹੈ।
    • AI ਸੇਵਾਵਾਂ ਭਾਗ ਵਿੱਚ ਇਸਤੇਮਾ ਰੋਕਾਂ ਬਾਰੇ ਇੱਕ ਨਵਾਂ ਭਾਗ ਸ਼ਾਮਲ ਕੀਤਾ ਗਿਆ ਸੀ।
    • ਇੱਕ ਨਵਾਂ "ਸੰਚਾਰ ਸੇਵਾਵਾਂ" ਭਾਗ ਸ਼ਾਮਲ ਕੀਤਾ ਗਿਆ ਹੈ, ਜੋ ਇਹ ਪ੍ਰਗਟਾਉਂਦਾ ਹੈ ਕਿ ਵਿਅਕਤੀਆਂ ਵਿਚਕਾਰ ਸੰਚਾਰ ਦੀ ਸਹੂਲਤ ਪ੍ਰਦਾਨ ਕਰਨ ਵਾਲੀਆਂ ਸੇਵਾਵਾਂ, ਜਿਵੇਂ ਕਿ Skype, Teams, ਅਤੇ Outlook, ਪੂਰਕ ਇਸਤੇਮਾਲ ਦੀਆਂ ਸ਼ਰਤਾਂ ਤਹਿਤ ਹਨ। ਇਹਨਾਂ ਸ਼ਬਦਾਂ ਦਾ ਹਵਾਲਾ ਇਸ ਭਾਗ ਵਿੱਚ ਪ੍ਰਦਾਨ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ।
  8. ਪੂਰੀਆਂ ਸ਼ਰਤਾਂ ਵਿੱਚ, ਅਸੀਂ ਸਪਸ਼ਟਤਾ ਵਿੱਚ ਸੁਧਾਰ ਲਿਆਉਣ ਅਤੇ ਵਿਆਕਰਣ, ਟਾਈਪ ਅਤੇ ਹੋਰ ਸਮਾਨ ਮੁੱਦਿਆਂ ਨੂੰ ਹੱਲ ਕਰਨ ਲਈ ਬਦਲਾਅ ਕੀਤੇ ਹਨ। ਅਸੀਂ ਨਾਮਕਰਨ ਅਤੇ ਹਾਈਪਰਲਿੰਕਸ ਨੂੰ ਵੀ ਅੱਪਡੇਟ ਕੀਤਾ ਹੈ।